ਪਉੜੀ ॥
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥

ਪਉੜੀ ॥ |
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ |
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ |
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ |
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ |
ਮੂਰਖੈ ਨਾਲਿ ਨ ਲੁਝੀਐ ॥੧੯॥ |

ਪਰਮੇਸ਼ਰ ਨੂੰ ਹਰ ਕੋਈ ਆਪਣਾ ਆਖਦਾ ਹੈ; ਭਾਵ, ਪਰਮੇਸ਼ਰ ਸਾਰਿਆਂ ਦਾ ਹੈ। ਇਹੋ ਜਿਹਾ ਕੋਈ ਨਹੀਂ, ਜਿਸਦਾ ਉਹ ਨਹੀਂ ਹੈ। ਜੇ ਕੋਈ ਹੈ ਤਾਂ ਦੱਸੋ?
ਆਪੋ ਆਪਣੇ ਕੀਤੇ ਹੋਏ ਚੰਗੇ ਜਾਂ ਮੰਦੇ ਕਰਮਾਂ ਦਾ ਲੇਖਾ-ਜੋਖਾ ਵੀ ਆਪ ਹੀ ਚੁਕਾਉਣਾ ਪੈਂਦਾ ਹੈ; ਭਾਵ ਮਨੁਖ ਆਪਣੇ ਕਰਮਾਂ ਲਈ ਪਰਮੇਸ਼ਰ ਦੇ ਸਨਮੁਖ ਆਪ ਹੀ ਜਿੰਮੇਵਾਰ ਹੁੰਦੇ ਹਨ, ਉਹ ਭਾਵੇਂ ਕੋਈ ਅਖਉਤੀ ਉਚੀ ਜਾਤ ਦਾ ਹੋਵੇ ਜਾਂ ਨੀਵੀਂ ਜਾਤ ਦਾ; ਮਰਦ ਹੋਵੇ ਜਾਂ ਤੀਵੀਂ।
ਜਦੋਂ ਕਿਸੇ ਨੇ ਵੀ ਇਸ ਜਗ ਵਿਚ ਸਦਾ ਲਈ ਨਹੀਂ ਰਹਿਣਾ, ਤਾਂ ਫਿਰ ਜਾਤ ਜਾਂ ਲਿੰਗ ਦੇ ਉਚੇਪਨ ਦੇ ਹੰਕਾਰ ਵਿਚ ਕਿਉਂ ਫਿਰਿਆ ਜਾਏ?
ਅਖਰ-ਗਿਆਨ ਪੜ੍ਹ ਕੇ ਇਸ ਗੱਲ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਜਾਤ, ਲਿੰਗ ਆਦਿ ਦੇ ਅਧਾਰ ‘ਤੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਆਖਣਾ ਚਾਹੀਦਾ।
ਪਰ, ਜੇਕਰ ਅਖਰ-ਗਿਆਨ ਪੜ੍ਹਕੇ ਵੀ ਕੋਈ ਇਸ ਗੱਲ ਨੂੰ ਨਾ ਸਮਝੇ ਤਾਂ ਅਜਿਹੇ ਮੂਰਖ ਨਾਲ ਝਗੜਾ ਨਾ ਕਰੀਏ।

(ਪਰਮੇਸ਼ਰ ਨੂੰ) ਸਭ ਕੋਈ ਆਪਣਾ (ਆਖਦਾ ਹੈ, ਇਹੋ ਜਿਹਾ ਕੋਈ ਨਹੀਂ) ਜਿਸ ਦਾ (ਪਰਮੇਸ਼ਰ) ਨਹੀਂ, (ਜੇ ਕੋਈ ਹੈ ਤਾਂ ਦੱਸੋ?) ਉਹ ਚੁਣ ਕੇ ਬਾਹਰ ਕਢਿਆ ਜਾਏ।
ਆਪੋ ਆਪਣਾ ਕੀਤਾ ਹੋਇਆ (ਜੋ ਚੰਗਾ ਜਾਂ ਮੰਦਾ ਕਰਮ ਹੈ, ਉਸ ਦਾ) ਆਪ ਹੀ ਲੇਖਾ ਭਰੀਦਾ ਹੈ।
ਜਦੋਂ (ਕਿਸੇ ਨੇ ਵੀ) ਇਸ ਜਗ ਵਿਚ (ਸਦਾ ਲਈ) ਨਹੀਂ ਰਹਿਣਾ, ਤਾਂ (ਫਿਰ) ਕਿਉਂ ਗਰਬ ਵਿਚ ਫਿਰਿਆ ਜਾਏ?
ਮਾੜਾ ਕਿਸੇ ਨੂੰ ਨਾ ਆਖੀਏ, ਅਖਰ-ਗਿਆਨ ਪੜ੍ਹ ਕੇ ਏਹੋ ਸਮਝਣਾ ਚਾਹੀਦਾ ਹੈ।
(ਪਰ) ਮੂਰਖ ਨਾਲ ਝਗੜਾ ਨਾ ਕਰੀਏ।

ਇਸ ਪਉੜੀ ਵਿਚ ਸਪਸ਼ਟ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਹਰ ਇਕ ਨੂੰ ਆਪਣਾ ਕੀਤਾ ਹੀ ਭੁਗਤਣਾ ਪੈਂਦਾ ਹੈ। ਜੇਕਰ ਇਸ ਸੰਸਾਰ ‘ਤੇ ਸਦਾ ਲਈ ਨਹੀਂ ਰਹਿਣਾ ਤਾਂ ਹੰਕਾਰ ਕਿਉਂ ਤੇ ਕਾਹਦਾ? ਉਚਾ ਨੀਵਾਂ, ਇਸਤਰੀ ਪੁਰਸ਼ ਸਭ ਬਰਾਬਰ ਹਨ। ਕਿਸੇ ਨੂੰ ਵੀ ਮੰਦਾ ਨਹੀਂ ਕਹਿਣਾ ਚਾਹੀਦਾ। ਇਹੀ ਪੜ੍ਹੇ ਲਿਖੇ ਹੋਣ ਦੀ ਨਿਸ਼ਾਨੀ ਹੈ। ਬੇਸਮਝ ਨਾਲ ਝਗੜਨਾ ਵਿਅਰਥ ਹੈ।
ਇਸ ਪਉੜੀ ਦੀਆਂ ਪਹਿਲੀਆਂ ਦੋ ਤੁਕਾਂ ਵਿਚ ੧੩+੧੫ ਮਾਤਰਾਵਾਂ ਹਨ, ਜਦਕਿ ਤੀਜੀ ਅਤੇ ਚਉਥੀ ਤੁਕ ਵਿਚ ਕ੍ਰਮਵਾਰ ੧੫+੧੫ ਅਤੇ ੧੪+੧੫ ਮਾਤਰਾਵਾਂ ਹਨ। ਪੰਜਵੀਂ ਤੁਕ ਵਿਚ ਵੀ ੧੫ ਮਾਤਰਾਵਾਂ ਹਨ।