Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਨਾਇ ਮੰਨਿਐ ਪਤਿ ਊਪਜੈ    ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ    ਤਗੁ ਨ ਤੂਟਸਿ ਪੂਤ ॥੩॥

ਮਃ ੧ ॥

ਨਾਇ ਮੰਨਿਐ ਪਤਿ ਊਪਜੈ    ਸਾਲਾਹੀ ਸਚੁ ਸੂਤੁ ॥ ਦਰਗਹ ਅੰਦਰਿ ਪਾਈਐ    ਤਗੁ ਨ ਤੂਟਸਿ ਪੂਤ ॥੩॥

ਕੇਵਲ ਬਾਹਰਮੁਖੀ ਜਨੇਊ ਪਾ ਲੈਣ ਨਾਲ ਹੀ ਇਜ਼ਤ ਨਹੀਂ ਮਿਲ ਸਕਦੀ। ਸਲਾਹੁਣਜੋਗ-ਪ੍ਰਭੂ ਦਾ ਨਾਮ ਮੰਨਣ ਅਤੇ ਕਮਾਉਣ ਨਾਲ ਹੀ ਜੀਵ ਦੀ ਇਜ਼ਤ ਬਣਦੀ ਹੈ। ਪ੍ਰਭੂ ਦੀ ਸਿਫਤਿ-ਸਾਲਾਹ ਹੀ ਸੱਚਾ ਜਨੇਊ ਹੈ। ਕਿਉਂਕਿ ਸਿਫਤਿ-ਸਾਲਾਹ ਆਸਰੇ ਹੀ ਦਰਗਾਹ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ ਅਤੇ ਸਿਫਤਿ-ਸਾਲਾਹ ਰੂਪੀ ਇਹ ਪਵਿੱਤਰ ਜਨੇਊ ਕਦੇ ਨਹੀਂ ਟੁੱਟਦਾ।

(ਸਲਾਹੁਣਜੋਗ-ਪ੍ਰਭੂ ਦਾ) ਨਾਮ ਮੰਨਣ ਨਾਲ (ਹੀ ਜੀਵ ਦੀ) ਪਤਿ-ਪ੍ਰਤਿਸ਼ਠਾ ਬਣਦੀ ਹੈ, ਸਿਫਤਿ-ਸਾਲਾਹ ਹੀ ਸੱਚਾ ਜਨੇਊ ਹੈ
(ਇਸ ਆਸਰੇ ਹੀ) ਦਰਗਾਹ ਵਿਚ (ਮਾਣ) ਪਾਈਦਾ ਹੈ; (ਅਜਿਹਾ) ਪਵਿੱਤਰ ਜਨੇਊ (ਫਿਰ ਕਦੇ) ਨਹੀਂ ਟੁੱਟਦਾ

ਇਸ ਪਉੜੀ ਦੇ ਪੂਰਬਲੇ ਸਲੋਕਾਂ ਦੇ ਸੰਰਚਨਾਤਮਕ ਢਾਂਚੇ ਨਾਲ ਪੂਰੀ ਤਰ੍ਹਾਂ ਜੁੜਿਆ ਇਹ ਸਲੋਕ ਵੀ ਦਿਖਾਵੇ ਦੇ ਜਨੇਊ ਦੀ ਥਾਂ ਪ੍ਰਭੂ ਨਾਮ ਦਾ ਸੱਚਾ ਤੇ ਸਥਾਈ ਜਨੇਊ ਪਹਿਨਣ ‘ਤੇ ਬਲ ਦਿੰਦਾ ਹੈ। ਇਸ ਸਲੋਕ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਬਾਹਰੀ ਜਨੇਊ ਦੀ ਵਿਅਰਥਤਾ ਨੂੰ ਅਭਿਵਿਅਕਤ ਕਰਨ ਨਾਲੋਂ ਪ੍ਰਭੂ ਨਾਮ ਦੀ ਵਡਿਆਈ ਨੂੰ ਕੇਂਦਰ ਵਿਚ ਰਖ ਕੇ ਚਲਦਾ ਹੈ। ਪੂਰਬਲੇੇ ਸਲੋਕਾਂ ਦੇ ਸੰਦਰਭ ਵਿਚ ਰਖ ਕੇ ਵਿਚਾਰਨ ਨਾਲ ਇਸ ਸਲੋਕ ਦਾ ਪ੍ਰਭਾਵ ਦੋਹਰਾ ਬਣ ਜਾਂਦਾ ਹੈ, ਕਿਉਂਕਿ ਇਸ ਵਿਚ ਪ੍ਰਭੂ ਨਾਮ ਦੇ ਜਨੇਊ ਦੀ ਸਥਾਪਤੀ ਸਮੇਤ ਬਾਹਰੀ ਜਨੇਊ ਦੀ ਵਿਅਰਥਤਾ ਵੀ ਪੱਕੀ ਹੋ ਜਾਂਦੀ ਹੈ।

ਇਸ ਸਲੋਕ ਦਾ ਮਾਤਰਾ ਵਿਧਾਨ ੧੫+੧੧ (ਪਹਿਲੀ ਤੁਕ) ਅਤੇ ੧੩+੧੧ (ਦੂਜੀ ਤੁਕ) ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਕਿਉਂਕਿ ਇਸ ਸਲੋਕ ਦੀ ਸਿਰਫ ਪਹਿਲੀ ਤੁਕ ਵਿਚ ਹੀ ੧੩ ਦੀ ਜਗ੍ਹਾ ‘ਤੇ ੧੫ ਮਾਤਰਾਵਾਂ ਹਨ।