ਮਃ ੨ ॥
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
ਮਃ ੨ ॥ |
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥ |
ਆਤਮਾ ਬਾਸੁਦੇਵਸ੍ਹਿ ਜੇ ਕੋ ਜਾਣੈ ਭੇਉ ॥ |
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥ |

ਇਕ ਆਕਰਸ਼ਕ ਪ੍ਰਭੂ ਹੀ ਸਾਰਿਆਂ ਦਾ ਪ੍ਰਕਾਸ਼-ਸਰੋਤ ਹੈ। ਉਹ ਹੀ ਸਾਰੇ ਦੇਵਾਂ ਦਾ ਸਿਰਮੌਰ ਦੇਵ ਅਤੇ ਸਾਰਿਆਂ ਦਾ ਚੇਤਨਾ-ਸਰੋਤ ਹੈ।
ਸਾਰਿਆਂ ਦਾ ਚੇਤਨਾ-ਸਰੋਤ ਸਰਬ-ਵਿਆਪਕ ਪ੍ਰਭੂ ਹੀ ਹੈ। ਜੇ ਕੋਈ ਮਨੁਖ ਇਸ ਰਹੱਸ ਨੂੰ ਜਾਣ ਲਵੇ ਤਾਂ ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ ਦਾ ਹੀ ਰੂਪ ਹੋ ਨਿਬੜਦਾ ਹੈ। ‘ਨਾਨਕ’ ਉਸ ਮਨੁਖ ਦਾ ਗੁਲਾਮ ਹੈ।
ਸਾਰਿਆਂ ਦਾ ਚੇਤਨਾ-ਸਰੋਤ ਸਰਬ-ਵਿਆਪਕ ਪ੍ਰਭੂ ਹੀ ਹੈ। ਜੇ ਕੋਈ ਮਨੁਖ ਇਸ ਰਹੱਸ ਨੂੰ ਜਾਣ ਲਵੇ ਤਾਂ ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ ਦਾ ਹੀ ਰੂਪ ਹੋ ਨਿਬੜਦਾ ਹੈ। ‘ਨਾਨਕ’ ਉਸ ਮਨੁਖ ਦਾ ਗੁਲਾਮ ਹੈ।
ਇਕ ਆਕਰਸ਼ਕ-ਪ੍ਰਭੂ (ਹੀ) ਸਾਰਿਆਂ ਦਾ ਪ੍ਰਕਾਸ਼-ਸਰੋਤ (ਹੈ, ਉਹ ਹੀ ਸਾਰੇ) ਦੇਵਾਂ ਦਾ ਦੇਵ ਤੇ (ਸਾਰਿਆਂ ਦਾ)
ਚੇਤਨਾ-ਸਰੋਤ ਹੈ।
(ਸਾਰਿਆਂ ਦਾ) ਚੇਤਨਾ-ਸਰੋਤ ਵਾਸੁਦੇਵ (ਪ੍ਰਭੂ ਹੀ) ਹੈ, ਜੇ ਕੋਈ (ਇਸ) ਭੇਦ ਨੂੰ ਜਾਣ ਲਵੇ।
‘ਨਾਨਕ’ ਉਸ ਦਾ ਦਾਸ ਹੈ (ਕਿਉਂਕਿ) ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ (ਦਾ ਹੀ ਰੂਪ ਹੋ ਨਿਬੜਦਾ) ਹੈ।
ਚੇਤਨਾ-ਸਰੋਤ ਹੈ।
(ਸਾਰਿਆਂ ਦਾ) ਚੇਤਨਾ-ਸਰੋਤ ਵਾਸੁਦੇਵ (ਪ੍ਰਭੂ ਹੀ) ਹੈ, ਜੇ ਕੋਈ (ਇਸ) ਭੇਦ ਨੂੰ ਜਾਣ ਲਵੇ।
‘ਨਾਨਕ’ ਉਸ ਦਾ ਦਾਸ ਹੈ (ਕਿਉਂਕਿ) ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ (ਦਾ ਹੀ ਰੂਪ ਹੋ ਨਿਬੜਦਾ) ਹੈ।
ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੇ ਮਾਧਿਅਮ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਹੀ ਸਾਰੇ ਦੇਵੀ-ਦੇਵਤਿਆਂ ਦੀ ਆਤਮਾ ਅਰਥਾਤ ਮੂਲ ਹੈ। ਇਥੇ ‘ਕ੍ਰਿਸਨੰ’ ਅਤੇ ‘ਬਾਸੁਦੇਵਸਿੵ’ ਸ਼ਬਦਾਂ ਨੂੰ ਪ੍ਰਭੂ ਦੇ ਪ੍ਰਤੀਕਾਂ ਦੇ ਰੂਪ ਵਿਚ ਵਰਤਿਆ ਗਿਆ ਹੈ। ਇਸ ਸਲੋਕ ਦਾ ਮਾਤਰਾ ਵਿਧਾਨ ੧੪+੧੩ (ਪਹਿਲੀ ਤੁਕ), ੧੩+੧੧ (ਦੂਜੀ ਤੁਕ) ਅਤੇ ੧੩+੧੧ (ਤੀਜੀ ਤੁਕ) ਹੈ।