Connect

2005 Stokes Isle Apt. 896, Vacaville 10010, USA

[email protected]

ਜਾਣ-ਪਛਾਣ

ਬਾਰ੍ਹਵੀਂ ਪਉੜੀ ਨਾਲ ੫ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੨, ਦੂਜੇ ਦੀਆਂ ੩, ਤੀਜੇ ਦੀਆਂ ੪, ਚਉਥੇ ਦੀਆਂ ੩ ਅਤੇ ਪੰਜਵੇਂ ਦੀਆਂ ੨ ਤੁਕਾਂ ਹਨ। ਪਹਿਲੇ ਸਲੋਕ ਤੋਂ ਬਾਅਦ ‘ਰਹਾਉ’ ਦੀਆਂ ਦੋ ਤੁਕਾਂ ਇਨ੍ਹਾਂ ਤੋਂ ਵਖਰੀਆਂ ਹਨ। ਪਹਿਲੇ ਦੋ ਸਲੋਕਾਂ ਵਿਚ ‘ਦੁਖ’ ਤੇ ‘ਸੁਖ’ ਦੇ ਸੰਕਲਪਾਂ ਸਬੰਧੀ ਗੁਰਮਤਿ ਦ੍ਰਿਸਟੀਕੋਣ ਪੇਸ਼ ਕੀਤਾ ਹੈ। ਤੀਜੇ ਸਲੋਕ ਵਿਚ ਦ੍ਰਿੜ੍ਹ ਕਰਾਇਆ ਹੈ ਕਿ ਇਕ ਸਚ-ਸਰੂਪ ਪ੍ਰਭੂ ਦੀ ਅਰਾਧਨਾ ਕਰਨੀ ਹੀ ਸਾਰਿਆਂ ਵਰਨਾਂ ਅਥਵਾ ਸ਼੍ਰੇਣੀਆਂ ਦਾ ਇਕੋ-ਇਕ ਸ੍ਰੇਸ਼ਟ ਧਰਮ ਹੈ। ਚਉਥਾ ਸਲੋਕ ਇਕ ਹਰੀ ਨੂੰ ਹੀ ਸਾਰਿਆਂ ਦਾ ਪ੍ਰਕਾਸ਼ ਸਰੋਤ, ਸਿਰਮੌਰ ਦੇਵ ਅਤੇ ਸਾਰਿਆਂ ਦਾ ਮੂਲ ਚੇਤਨਾ ਸਰੋਤ ਦਰਸਾਉਂਦਾ ਹੈ। ਪੰਜਵਾਂ ਸਲੋਕ ਗੁਰੂ ਦੇ ਮਹੱਤਵ ਨੂੰ ਕੇਂਦਰੀਕ੍ਰਿਤ ਕਰਕੇ ਮਾਨਸਕ ਟਿਕਾਅ ਲਈ ਆਤਮਕ ਗਿਆਨ ਨੂੰ ਅਤੇ ਆਤਮਕ ਗਿਆਨ ਲਈ ਗੁਰੂ ਨੂੰ ਲਾਜ਼ਮੀਂ ਐਲਾਨਦਾ ਹੈ। ਪਉੜੀ ਦੁਨਿਆਵੀ ਵਿਦਿਆ ਦੇ ਮੁਕਾਬਲੇ ਮਨੁਖੀ ਅਮਲਾਂ ਨੂੰ ਰੱਬੀ ਦਰਗਾਹ ਵਿਚ ਪ੍ਰਵਾਨਗੀ ਲਈ ਇਕਲੌਤੀ ਕਸਵੱਟੀ ਮੰਨਦੀ ਹੈ।