Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਨਾਨਕ   ਨਿਰਭਉ ਨਿਰੰਕਾਰੁ    ਹੋਰਿ ਕੇਤੇ ਰਾਮ ਰਵਾਲ ॥
ਕੇਤੀਆ ਕੰਨ੍ ਕਹਾਣੀਆ    ਕੇਤੇ ਬੇਦ ਬੀਚਾਰ ॥
ਕੇਤੇ ਨਚਹਿ ਮੰਗਤੇ    ਗਿੜਿ ਮੁੜਿ ਪੂਰਹਿ ਤਾਲ ॥
ਬਾਜਾਰੀ ਬਾਜਾਰ ਮਹਿ    ਆਇ ਕਢਹਿ ਬਾਜਾਰ ॥
ਗਾਵਹਿ ਰਾਜੇ ਰਾਣੀਆ    ਬੋਲਹਿ ਆਲ ਪਤਾਲ ॥
ਲਖ ਟਕਿਆ ਕੇ ਮੁੰਦੜੇ    ਲਖ ਟਕਿਆ ਕੇ ਹਾਰ ॥
ਜਿਤੁ ਤਨਿ ਪਾਈਅਹਿ ਨਾਨਕਾ    ਸੇ ਤਨ ਹੋਵਹਿ ਛਾਰ ॥
ਗਿਆਨੁ ਨ ਗਲੀਈ ਢੂਢੀਐ    ਕਥਨਾ ਕਰੜਾ ਸਾਰੁ ॥
ਕਰਮਿ ਮਿਲੈ ਤਾ ਪਾਈਐ    ਹੋਰ ਹਿਕਮਤਿ ਹੁਕਮੁ ਖੁਆਰੁ ॥੨॥

ਮਃ ੧ ॥

ਨਾਨਕ   ਨਿਰਭਉ ਨਿਰੰਕਾਰੁ    ਹੋਰਿ ਕੇਤੇ ਰਾਮ ਰਵਾਲ ॥

ਕੇਤੀਆ ਕੰਨ੍ ਕਹਾਣੀਆ    ਕੇਤੇ ਬੇਦ ਬੀਚਾਰ ॥

ਕੇਤੇ ਨਚਹਿ ਮੰਗਤੇ    ਗਿੜਿ ਮੁੜਿ ਪੂਰਹਿ ਤਾਲ ॥

ਬਾਜਾਰੀ ਬਾਜਾਰ ਮਹਿ    ਆਇ ਕਢਹਿ ਬਾਜਾਰ ॥

ਗਾਵਹਿ ਰਾਜੇ ਰਾਣੀਆ    ਬੋਲਹਿ ਆਲ ਪਤਾਲ ॥

ਲਖ ਟਕਿਆ ਕੇ ਮੁੰਦੜੇ    ਲਖ ਟਕਿਆ ਕੇ ਹਾਰ ॥

ਜਿਤੁ ਤਨਿ ਪਾਈਅਹਿ ਨਾਨਕਾ    ਸੇ ਤਨ ਹੋਵਹਿ ਛਾਰ ॥

ਗਿਆਨੁ ਨ ਗਲੀਈ ਢੂਢੀਐ    ਕਥਨਾ ਕਰੜਾ ਸਾਰੁ ॥

ਕਰਮਿ ਮਿਲੈ ਤਾ ਪਾਈਐ    ਹੋਰ ਹਿਕਮਤਿ ਹੁਕਮੁ ਖੁਆਰੁ ॥੨॥

ਨਾਨਕ! ਕੇਵਲ ਇਕ ਨਿਰੰਕਾਰ-ਪ੍ਰਭੂ ਹੀ ਹਰ ਤਰ੍ਹਾਂ ਦੇ ਡਰ-ਭੈ ਤੋਂ ਮੁਕਤ ਹੈ; ਉਸ ਦੇ ਸਨਮੁਖ ਰਾਮ ਆਦਿਕ ਅਨੇਕ ਅਵਤਾਰ ਧੂੜ ਸਮਾਨ (ਤੁੱਛ) ਹਨ।
ਅਨੇਕ ਹੀ ਅਵਤਾਰਾਂ ਦੀਆਂ ਕਥਾਵਾਂ ਤੇ ਕਹਾਣੀਆਂ ਅਤੇ ਅਨੇਕ ਹੀ ਗਿਆਨ-ਫਲਸਫੇ ਦੇ ਵੀਚਾਰ ਹਨ।
ਅਨੇਕ ਮੰਗਤਿਆਂ ਵਰਗੇ ਵਿਅਕਤੀ ਲੋਕਾਂ ਦਾ ਮਨੋਰੰਜਨ ਕਰਕੇ ਉਨ੍ਹਾਂ ਤੋਂ ਪੈਸੇ ਉਗਰਾਹੁਣ ਲਈ ਭੇਖੀ ਬਣ ਕੇ ਨੱਚਦੇ ਟੱਪਦੇ ਹਨ। ਉਹ ਬਾਰ ਬਾਰ ਚੱਕਰ ਲਗਾਉਂਦੇ ਹੋਏ ਤਾਲ ਦੇ ਨਾਲ ਨੱਚਦੇ ਹਨ।
ਅਨੇਕ ਮਸ਼ਖਰੇ ਤੇ ਬਹੁਰੂਪੀਏ ਬਜ਼ਾਰਾਂ ਵਿਚ ਆਕੇ ਆਪਣਾ ਸਾਜੋ-ਸਮਾਨ ਕੱਢਕੇ ਦੁਕਾਨ ਲਾ ਬਹਿੰਦੇ ਹਨ ਤੇ ਲੋਕਾਂ ਸਾਮ੍ਹਣੇ ਸਵਾਂਗ ਰਚਕੇ ਤਮਾਸ਼ਾ ਕਰਦੇ ਹਨ।
ਉਹ ਰਾਜੇ ਰਾਣੀਆਂ ਦੇ ਪ੍ਰਸੰਗਾਂ ਨੂੰ ਗਾਉਂਦੇ ਅਤੇ ਇਧਰ ਉਧਰ ਦੀਆਂ ਉਲਟ ਪੁਲਟ ਗੱਲਾਂ ਕਰਦੇ ਹਨ।
ਉਹ ਆਪਣੇ ਕੰਨਾਂ ਵਿਚ ਕੀਮਤੀ ਬੁੰਦੇ (ਵਾਲੇ) ਅਤੇ ਸ਼ਰੀਰਾਂ ‘ਤੇ ਕੀਮਤੀ ਹਾਰ ਪਾਉਂਦੇ ਹਨ।
ਪਰ, ਹੇ ਨਾਨਕ! ਜਿਸ ਪੰਜਭੂਤਕੀ ਸਰੀਰ ‘ਤੇ ਇਹ ਕੀਮਤੀ ਵਾਲੇ ਤੇ ਹਾਰ ਆਦਿ ਪਾਏ ਜਾਂਦੇ ਹਨ, ਉਹ ਸਰੀਰ ਅੰਤ ਨੂੰ ਮਿੱਟੀ ਹੋ ਜਾਂਦੇ ਹਨ।
ਨਿਰੰਕਾਰ-ਪ੍ਰਭੂ ਦਾ ਗਿਆਨ ਨਿਰੀਆਂ ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ; ਨਿਰੀਆਂ ਗੱਲਾਂ ਨਾਲ ਉਸ ਦਾ ਬਿਆਨ ਕਰ ਸਕਣਾ ਅਤਿ ਕਠਨ ਹੈ।
ਇਹ ਗਿਆਨ ਜੇ ਕਿਸੇ ਨੂੰ ਨਿਰੰਕਾਰ-ਪ੍ਰਭੂ ਦੀ ਮਿਹਰ ਨਾਲ ਮਿਲੇ ਤਾਂ ਹੀ ਪਾਇਆ ਜਾ ਸਕਦਾ ਹੈ; ਹੋਰ ਸਭ ਕੁਝ, ਜਿਵੇਂ ਕਿ ਚਲਾਕੀ ਤੇ ਹਉਮੈ-ਹੰਕਾਰ ਆਦਿ ਮਨੁਖ ਨੂੰ ਪਰੇਸ਼ਾਨ ਹੀ ਕਰਦੇ ਹਨ।

ਨਾਨਕ! ਭੈ ਤੋਂ ਰਹਿਤ (ਕੇਵਲ) ਨਿਰੰਕਾਰ (ਪ੍ਰਭੂ ਹੀ ) ਹੈ; ਹੋਰ ਕਿੰਨੇ ਰਾਮ ਧੂੜ (ਸਮਾਨ) ਹਨ
ਕਿੰਨੀਆਂ ਕ੍ਰਿਸ਼ਨ ਦੀਆਂ ਕਹਾਣੀਆਂ ਹਨ; ਕਿੰਨੇ ਵੇਦਾਂ ਦੇ ਵੀਚਾਰ ਹਨ
ਕਿੰਨੇ ਨੱਚਦੇ ਹਨ ਮੰਗਤੇ (ਜੋ) ਗੇੜਾ ਦੇ ਦੇਕੇ (ਤੇ) ਪਰਤ ਪਰਤ ਕੇ ਪੂਰਦੇ ਹਨ ਤਾਲ
ਮਸ਼ਖਰੇ ਬਜ਼ਾਰਾਂ ਵਿਚ ਕੇ, ਲਾਉਂਦੇ ਹਨ ਬਜ਼ਾਰ
ਗਾਉਂਦੇ ਹਨ ਰਾਜੇ ਰਾਣੀਆਂ ਨੂੰ; ਬੋਲਦੇ ਹਨ ਅਕਾਸ ਪਤਾਲ (ਦੀਆਂ ਬਾਤਾਂ)
(ਉਹ) ਲੱਖਾਂ ਟਕਿਆਂ ਦੇ ਮੁੰਦਰੇ (ਤੇ) ਲੱਖਾਂ ਟਕਿਆਂ ਦੇ ਹਾਰ (ਪਾਉਂਦੇ)ਹਨ
ਜਿਸ ਸਰੀਰਤੇ (ਇਹ ਮੁੰਦਰੇ ਤੇ ਹਾਰ) ਪਾਏ ਜਾਂਦੇ ਹਨ, ਹੇ ਨਾਨਕਾ! ਉਹ ਤਨ (ਅਖੀਰ) ਸੁਆਹ ਹੋ ਜਾਂਦੇ ਹਨ
ਗਿਆਨ ਗੱਲਾਂ ਦੁਆਰਾ ਨਹੀਂ ਲੱਭਿਆ ਜਾ ਸਕਦਾ; (ਗਿਆਨ ਦਾ) ਕਥਨ ਕਰਨਾ ਲੋਹੇ ਸਮਾਨ ਕਰੜਾ ਹੈ
(ਇਹ ਗਿਆਨ) ਪ੍ਰਸਾਦ/ਬਖਸ਼ਸ਼ ਦੁਆਰਾ ਮਿਲੇ ਤਾਂ ਪਾਈਦਾ ਹੈ; ਹੋਰ ਚਲਾਕੀ ਅਤੇ ਹੁਕਮ ਖੱਜਲ-ਖੁਆਰ ਕਰਨ ਵਾਲਾ ਹੈ

ਇਸ ਸਲੋਕ ਦੀਆਂ ਲਗਭਗ ਸਾਰੀਆਂ ਤੁਕਾਂ ਵਿਚ ਅਨੁਪ੍ਰਾਸ ਅਲੰਕਾਰ ਦੀ ਵਰਤੋਂ ਹੋਈ ਹੈ।
ਪਹਿਲੀ ਤੁਕ - ‘ਨਾਨਕ ਨਿਰਭਉ ਨਿਰੰਕਾਰ’, ‘ਰਾਮ ਰਵਾਲ’
ਦੂਜੀ ਤੁਕ - ‘ਕੇਤੀਆ ਕੰਨ੍ ਕਹਾਣੀਆ’, ‘ਬੇਦ ਬੀਚਾਰ’
ਤੀਜੀ ਤੁਕ -‘ਗਿੜਿ ਮੁੜਿ’
ਚਉਥੀ ਤੁਕ - ‘ਬਾਜਾਰੀ ਬਾਜਾਰ’
ਪੰਜਵੀਂ ਤੁਕ - ‘ਰਾਜੇ ਰਾਣੀਆ’, ‘ਆਲ ‘ਪਤਾਲ’
ਛੇਵੀਂ ਤੁਕ -‘ਲਖ ਟਕਿਆ ਕੇ ਮੂੰਦੜੇ’ ‘ਲਖ ਟਕਿਆ ਕੇ ਹਾਰ’
ਅਠਵੀਂ ਤੁਕ - ‘ਗਿਆਨੁ ਨ ਗਲੀਈ ਢੂਢੀਐ’, ‘ਕਥਨਾ ਕਰੜਾ’
ਨਾਵੀਂ ਤੁਕ -‘ਹੋਰ ਹਿਕਮਤਿ ਹੁਕਮੁ’

ਇਨ੍ਹਾਂ ਤੁਕਾਂ ਵਿਚ ਛੇਕੜਲੇ ਅੱਖਰ ਦੀ ਦੁਹਰਾਈ ਹੈ। ਇਹ ਵਿਉਂਤ ਛੇਕਾਨੁਪ੍ਰਾਸ ਅਖਵਾਉਂਦੀ ਹੈ।

ਇਸੇ ਤਰਾਂ ਪਹਿਲੀਆਂ ਤਿੰਨ ਤੁਕਾਂ ਵਿਚ ‘ਕੇਤੇ’ ਸ਼ਬਦ ਦੀ ਤਿੰਨ ਵਾਰ ਵਰਤੋਂ ਹੈ, ਜਦਕਿ ਤੀਜੀ, ਚਉਥੀ, ਪੰਜਵੀਂ ਅਤੇ ਸਤਵੀਂ ਤੁਕ ਵਿਚ ‘ਨਚਹਿ’, ‘ਪੂਰਹਿ’, ‘ਮਹਿ’, ‘ਕਢਹਿ’, ‘ਗਾਵਹਿ’, ‘ਬੋਲਹਿ’, ‘ਪਾਈਅਹਿ’, ਅਤੇ ‘ਹੋਵਹਿ’ ਸ਼ਬਦਾਂ ਦੀ ਵਰਤੋਂ ਹੈ।

ਇਥੇ ਅੰਤਲੇ ਅੱਖਰਾਂ ਦੀ ਵਾਰ-ਵਾਰ ਦੁਹਰਾਈ ਹੈ। ਇਹ ਅੰਤਿਆਨੁਪ੍ਰਾਸ ਅਖਵਾਉਂਦਾ ਹੈ। ਇਨ੍ਹਾਂ ਸਾਰੇ ਪ੍ਰਯੋਗਾਂ ਕਰਕੇ ਇਸ ਸਲੋਕ ਵਿਚ ਇਕ ਖ਼ਾਸ ਲੈਅ ਅਤੇ ਰਵਾਨਗੀ ਆ ਗਈ ਹੈ ਜੋ ਵਿਸ਼ੇਸ਼ ਨਾਦ ਸੁੰਦਰਤਾ ਪੈਦਾ ਕਰ ਰਹੀ ਹੈ।