ਸਲੋਕ ਮਃ ੧ ॥
ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥
ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਭੁਖ ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਉਝੜ ਵਿਸਮਾਦੁ ਰਾਹ ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ ਹਾਜਰਾ ਹਜੂਰਿ ॥
ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥

ਸਲੋਕ ਮਃ ੧ ॥ |
ਵਿਸਮਾਦੁ ਨਾਦ ਵਿਸਮਾਦੁ ਵੇਦ ॥ ਵਿਸਮਾਦੁ ਜੀਅ ਵਿਸਮਾਦੁ ਭੇਦ ॥ |
ਵਿਸਮਾਦੁ ਰੂਪ ਵਿਸਮਾਦੁ ਰੰਗ ॥ ਵਿਸਮਾਦੁ ਨਾਗੇ ਫਿਰਹਿ ਜੰਤ ॥ |
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ |
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਵਿਸਮਾਦੁ ਸਾਦਿ ਲਗਹਿ ਪਰਾਣੀ ॥ |
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਵਿਸਮਾਦੁ ਭੁਖ ਵਿਸਮਾਦੁ ਭੋਗੁ ॥ |
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਵਿਸਮਾਦੁ ਉਝੜ ਵਿਸਮਾਦੁ ਰਾਹ ॥ |
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ ਹਾਜਰਾ ਹਜੂਰਿ ॥ |
ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਨਾਨਕ ਬੁਝਣੁ ਪੂਰੈ ਭਾਗਿ ॥੧॥ |

ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਅਨੇਕ ਧੁਨਾਂ ਅਤੇ ਅਨੇਕ ਹੀ ਗਿਆਨ-ਵੀਚਾਰਾਂ ਹਨ; ਅਨੇਕ ਜੀਵ ਅਤੇ ਅਨੇਕ ਹੀ ਉਨ੍ਹਾਂ ਜੀਵਾਂ ਦੀਆਂ ਕਿਸਮਾਂ ਹਨ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਜੀਵਾਂ ਦੇ ਅਨੇਕ ਰੂਪ ਅਤੇ ਅਨੇਕ ਹੀ ਉਨ੍ਹਾਂ ਦੇ ਰੰਗ ਹਨ; ਇਹ ਵੀ ਕਿੰਨਾ ਵਿਸਮਾਦ-ਜਨਕ ਹੈ ਕਿ ਅਨੇਕ ਜੀਵ-ਜੰਤੂ ਆਪਣੇ ਕੁਦਰਤੀ ਰੂਪ ਵਿਚ (ਨੰਗੇ) ਹੀ ਫਿਰਦੇ ਹਨ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਹਵਾ, ਪਾਣੀ ਆਦਿ ਅਨੇਕ ਪ੍ਰਕ੍ਰਿਤਕ ਤੱਤ ਹਨ ਅਤੇ ਅੱਗਾਂ ਅਸਚਰਜ ਭੂਮਿਕਾਵਾਂ ਨਿਭਾਉਦੀਆਂ ਹਨ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਜੀਵਾਂ ਦੇ ਰਹਿਣ ਲਈ ਧਰਤੀ ਅਤੇ ਜੀਵਾਂ ਦੀ ਉਤਪਤੀ ਲਈ ਅਨੇਕ ਪ੍ਰਕਾਰ ਦੇ ਉਤਪਤੀ ਦੇ ਸਰੋਤ ਹਨ; ਇਹ ਵੀ ਕਿੰਨਾ ਵਿਸਮਾਦ-ਜਨਕ ਹੈ ਕਿ ਅਨੇਕ ਜੀਵ ਜੀਭ ਦੇ ਚਸਕੇ ਵਿਚ ਖੱਚਤ ਹੋਏ ਰਹਿੰਦੇ ਹਨ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਕਿਤੇ ਜੀਵਾਂ ਦਾ ਮਿਲਾਪ ਹੋ ਰਿਹਾ ਹੈ ਅਤੇ ਕਿਤੇ ਵਿਛੋੜਾ; ਇਹ ਵੀ ਕਿੰਨਾ ਵਿਸਮਾਦ-ਜਨਕ ਹੈ ਕਿ ਕਿਤੇ ਜੀਵਾਂ ਨੂੰ ਭੁੱਖ ਸਤਾ ਰਹੀ ਹੈ ਅਤੇ ਕਿਤੇ ਉਨ੍ਹਾਂ ਦੁਆਰਾ ਪਦਾਰਥਾਂ ਦਾ ਭੋਗ ਹੋ ਰਿਹਾ ਹੈ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਦੀ ਅਦਭੁਤ ਰਚਨਾ ਵਿਚ ਕਿਤੇ ਉਸ ਦੀ ਪੂਜਾ ਹੋ ਰਹੀ ਹੈ ਅਤੇ ਕਿਤੇ ਸ਼ਲਾਘਾ; ਇਹ ਵੀ ਕਿੰਨਾ ਵਿਸਮਾਦ-ਜਨਕ ਹੈ ਕਿ ਉਸ ਦੇ ਹੁਕਮ ਅਧੀਨ ਕੁਝ ਜੀਵ ਗਲਤ ਰਾਹਾਂ ’ਤੇ ਪੈ ਜਾਂਦੇ ਹਨ ਅਤੇ ਕੁਝ ਠੀਕ ਰਾਹਾਂ ’ਤੇ ਚੱਲਦੇ ਰਹਿੰਦੇ ਹਨ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਬਿਸਮ-ਬਿਨੋਦੀ ਪ੍ਰਭੂ ਕਿਸੇ ਨੂੰ ਨੇੜੇ ਅਤੇ ਕਿਸੇ ਨੂੰ ਦੂਰ ਜਾਪਦਾ ਹੈ; ਇਹ ਵੀ ਕਿੰਨਾ ਵਿਸਮਾਦ-ਜਨਕ ਹੈ ਕਿ ਕੋਈ ਉਸ ਨੂੰ ਹਰ ਥਾਂ ਅਤੇ ਹਰ ਵੇਲੇ ਹਾਜ਼ਰ-ਨਾਜ਼ਰ ਮਹਿਸੂਸ ਕਰਦਾ ਹੈ।
ਇਹ ਕਿੰਨਾ ਵਿਸਮਾਦ-ਜਨਕ ਹੈ ਕਿ ਵਿਸਮਾਦ-ਰੂਪ ਪ੍ਰਭੂ ਆਪਣਾ ਅਸਚਰਜ ਕੌਤਕੀ ਖੇਲ (ਵਿਡਾਣੁ) ਆਪ ਵੇਖ ਰਿਹਾ ਹੈ। ਪਰ, ਨਾਨਕ! ਇਸ ‘ਵਿਸਮਾਦ’ ਦਾ ਅਨੁਭਵ ਗੁਰੂ ਦੀ ਕਿਰਪਾ (ਪੂਰੇ ਭਾਗਾਂ) ਨਾਲ ਹੀ ਹੁੰਦਾ ਹੈ।

ਅਸਚਰਜ, ਧੁਨਾਂ; ਅਸਚਰਜ, ਗਿਆਨ। ਅਸਚਰਜ, ਜੀਵ; ਅਸਚਰਜ, ਭੇਦ।
ਅਸਚਰਜ, ਰੂਪ; ਅਸਚਰਜ, ਰੰਗ। ਅਸਚਰਜ, ਨੰਗੇ ਫਿਰਦੇ ਹਨ ਜੰਤ।
ਅਸਚਰਜ, ਪਉਣ; ਅਸਚਰਜ, ਪਾਣੀ। ਅਸਚਰਜ, ਅਗਨੀਆਂ ਖੇਡਦੀਆਂ ਹਨ ਅਸਚਰਜ (ਖੇਡਾਂ)।
ਅਸਚਰਜ, ਧਰਤੀ; ਅਸਚਰਜ, ਉਤਪਤੀ ਦੇ ਸ੍ਰੋਤ। ਅਸਚਰਜ, ਸਵਾਦ ਵਿਚ ਲਗੇ ਰਹਿੰਦੇ ਹਨ ਪ੍ਰਾਣੀ।
ਅਸਚਰਜ, ਸੰਜੋਗ; ਅਸਚਰਜ, ਵਿਜੋਗ। ਅਸਚਰਜ, ਭੁਖ; ਅਸਚਰਜ, ਭੋਗ।
ਅਸਚਰਜ, ਸਿਫਤਿ; ਅਸਚਰਜ, ਸਾਲਾਹ। ਅਸਚਰਜ, ਔਝੜੇ; ਅਸਚਰਜ, ਰਾਹਾਂ ’ਤੇ।
ਅਸਚਰਜ, ਨੇੜੇ; ਅਸਚਰਜ, ਦੂਰ। ਅਸਚਰਜ, (ਕਿ ਕੋਈ ਉਸ ਨੂੰ) ਦੇਖਦਾ ਹੈ ਪਰਤੱਖ ਸਾਮ੍ਹਣੇ।
ਅਸਚਰਜ, (ਕਿ ਉਹ ਆਪ) ਵੇਖ ਰਿਹਾ ਹੈ (ਆਪਣੇ) ਅਸਚਰਜ ਕੌਤਕ ਨੂੰ। ਨਾਨਕ! (ਇਸ ਅਸਚਰਜ ਭਾਵ ਦਾ) ਬੋਧ ਪੂਰੇ ਭਾਗ ਦੁਆਰਾ (ਹੁੰਦਾ ਹੈ)।

ਭਾਰਤੀ ਰਸ-ਸਿਧਾਂਤ ਦੇ ਨੌਂ ਰਸਾਂ ਵਿਚੋਂ ‘ਅਦਭੁਤ ਰਸ’ ਆਪਣੀ ਹੈਰਾਨਕੁੰਨ ਪ੍ਰਕ੍ਰਿਤੀ ਕਾਰਨ ਪਾਠਕ/ਸਰੋਤੇ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਰਸ ਦਾ ਸਥਾਈ ਭਾਵ ‘ਵਿਸਮਾਦ’ ਹੈ। ਵਿਸਮਾਦ ਉਹ ਅੰਦਰਲੀ ਅਵਸਥਾ ਹੈ, ਜਿਹੜੀ ਕਿਸੇ ਅਦਭੁਤ ਝਲਕਾਰੇ, ਵਰਤਾਰੇ ਜਾਂ ਵੀਚਾਰ ਆਦਿ ਕਾਰਨ ਮਾਨਸਕ ਗਤੀ ਦੇ ਕੁੱਝ ਸਮੇਂ ਲਈ ਠਹਿਰ ਕੇ ਆਤਮ-ਰਸ ਮਾਨਣ ਵਿਚੋਂ ਪੈਦਾ ਹੁੰਦੀ ਹੈ।
ਸਤਿਗੁਰੂ ਜੀ ਨੇ ਇਥੇ ‘ਵਿਸਮਾਦੁ’ ਸ਼ਬਦ ਦੀ ਵਾਰ-ਵਾਰ ਵਰਤੋਂ ਕਰਕੇ ਇਕ ਖਾਸ ਤਰ੍ਹਾਂ ਦੀ ਨਾਦ-ਸੁੰਦਰਤਾ ਪੈਦਾ ਕੀਤੀ ਹੈ। ਸੋਲਾਂ ਤੁਕਾਂ ਵਾਲੇ ਇਸ ਸਲੋਕ ਵਿਚ ੨੫ ਵਾਰ ਇਹ ਸ਼ਬਦ ਆਇਆ ਹੈ। ਚਉਥੀ, ਛੇਵੀਂ, ਅਠਵੀਂ, ਚੌਦ੍ਹਵੀਂ, ਪੰਦਰ੍ਹਵੀਂ ਅਤੇ ਸੋਲ੍ਹਵੀਂ ਤੁਕ ਨੂੰ ਛੱਡ ਕੇ ਬਾਕੀ ਦੀਆਂ ਦਸਾਂ ਤੁਕਾਂ ਵਿਚ ‘ਵਿਸਮਾਦੁ’ ਸ਼ਬਦ ਆਦਿ ਅਤੇ ਮੱਧ ਦੋਵੇਂ ਥਾਵਾਂ ‘ਤੇ ਆਇਆ ਹੈ। ਜਿਸ ਨਾਲ ਇਥੇ ਆਦਿ ਅਤੇ ਮੱਧ ਸ਼ਬਦ ਪੱਧਰੀ ਸਮਾਨੰਤਰਤਾ ਪੈਦਾ ਹੋ ਜਾਂਦੀ ਹੈ।
ਚਉਥੀ, ਛੇਵੀਂ, ਅਠਵੀਂ ਅਤੇ ਚੌਦ੍ਹਵੀਂ ਤੁਕ ਵਿਚ ਇਹ ਸਿਰਫ ਆਦਿ ਵਿਚ ਹੀ ਆਇਆ ਹੈ। ਇਹ ਆਦਿ ਸ਼ਬਦ ਪੱਧਰੀ ਸਮਾਨੰਤਰਤਾ ਹੈ। ਪੰਦਰ੍ਹਵੀਂ ਤੁਕ ਵਿਚ ਇਹ ਤੁਕ ਦੇ ਅੰਤ ਵਿੱਚ ਹੈ, ਜੋ ਅੰਤ ਸ਼ਬਦ ਪੱਧਰੀ ਸਮਾਨੰਤਰਤਾ ਹੈ। ਇਸ ਪ੍ਰਕਾਰ ‘ਵਿਸਮਾਦੁ’ ਸ਼ਬਦ ਦੀ ਅਨੇਕ ਵਾਰ ਕੀਤੀ ਗਈ ਵਰਤੋਂ ਰਾਹੀਂ ਪ੍ਰਭੂ ਵੱਲੋਂ ਸਿਰਜੀ ਗਈ ਸਮੁੱਚੀ ਸ੍ਰਿਸ਼ਟੀ ਵਿਚ ਵਾਪਰ ਰਹੇ ਬੇਅੰਤ ਕੌਤਕਾਂ ਦੀ ਅਸਚਰਜਤਾ ਨੂੰ ਬੇਹਦ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।
ਸਲੋਕ ਦੀਆਂ ਤੁਕਾਂ ਵਿਚ ਵਰਤੇ ਗਏ ਸ਼ਬਦ ‘ਨਾਦ-ਵੇਦ’ (ਪਹਿਲੀ), ‘ਜੀਅ-ਭੇਦ’ (ਦੂਜੀ), ‘ਰੂਪ-ਰੰਗ’ (ਤੀਜੀ) ਅਤੇ ‘ਸਿਫਤਿ-ਸਾਲਾਹ’ (ਗਿਆਰ੍ਹਵੀਂ) ਅਰਥ-ਪੱਧਰ ‘ਤੇ ਇਕ-ਦੂਜੇ ਦੇ ਪੂਰਕ ਹਨ। ਇਥੇ ਸਮਤਾ ਮੂਲਕ ਅਰਥ ਪੱਧਰੀ ਸਮਾਨੰਤਰਤਾ ਹੈ।
ਇਸੇ ਤਰ੍ਹਾਂ ‘ਸੰਜੋਗੁ-ਵਿਜੋਗੁ’ (ਨਾਵੀਂ), ‘ਭੁਖ-ਭੋਗੁ’ (ਦਸਵੀਂ) ‘ਉਝੜ-ਰਾਹ’ (ਬਾਰ੍ਹਵੀਂ) ਅਤੇ ‘ਨੇੜੈ-ਦੂਰਿ’ (ਤੇਰ੍ਹਵੀਂ) ਅਰਥ ਪੱਧਰ ‘ਤੇ ਇਕ-ਦੂਜੇ ਦੇ ਵਿਰੋਧੀ ਸ਼ਬਦ ਹਨ। ਇਥੇ ਵਿਰੋਧ ਮੂਲਕ ਅਰਥ ਪੱਧਰੀ ਸਮਾਨੰਤਰਤਾ ਹੈ। ਇਨ੍ਹਾਂ ਪੂਰਕ ਅਤੇ ਵਿਰੋਧੀ ਸ਼ਬਦਾਂ ਦੀ ਵਰਤੋਂ ਰਾਹੀਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਸਮੁੱਚੀ ਸ੍ਰਿਸ਼ਟੀ ਦਾ ਕੋਈ ਐਸਾ ਭਾਗ ਜਾਂ ਅੰਗ ਨਹੀਂ ਹੈ, ਜੋ ਪ੍ਰਭੂ ਵਲੋਂ ਸਿਰਜੇ ਕੌਤਕਾਂ ਦੀ ਅਸਚਰਜਤਾ ਤੋਂ ਰਹਿਤ ਹੋਵੇ।
ਪੰਜਵੀਂ ਤੋਂ ਅਠਵੀਂ ਤੁਕ ਤਕ ‘ਪਉਣੁ’, ‘ਪਾਣੀ’, ‘ਅਗਨੀ’, ‘ਧਰਤੀ’, ‘ਖਾਣੀ’ ਅਤੇ ‘ਪਰਾਣੀ’ ਸ਼ਬਦ ਪ੍ਰਯੋਗ ਹੋਏ ਹਨ। ਇਹ ਸ੍ਰਿਸ਼ਟੀ ਦੇ ਮੂਲ ਤੱਤ ਹਨ। ਪਹਿਲੇ ਪਾਤਸ਼ਾਹ ਦਾ ਆਸ਼ਾ ਹੈ ਕਿ ਸ੍ਰਿਸ਼ਟੀ ਦੇ ਸਾਰੇ ਤੱਤ ‘ਵਿਸਮਾਦੁ’ ਉਤਪੰਨ ਕਰਨ ਵਾਲੇ ਹਨ।
ਪਹਿਲੀਆਂ ਚੌਦਾਂ ਤੁਕਾਂ ਵਿਚੋਂ ਚਉਥੀ, ਛੇਵੀਂ, ਅਠਵੀਂ ਅਤੇ ਚੌਦ੍ਹਵੀਂ ਤੁਕ ਦੀ ਸੰਰਚਨਾ ਇਕ ਸਮਾਨ ਹੈ। ਇਸੇ ਤਰ੍ਹਾਂ ਬਾਕੀ ਦੀਆਂ ਦਸਾਂ ਤੁਕਾਂ ਦੀ ਸੰਰਚਨਾਤਮਕ ਬਣਤਰ ਵੀ ਇਕੋ ਜਿਹੀ ਹੈ। ਇਹ ਰੂਪ ਪੱਧਰੀ ਸਮਾਨੰਤਰਤਾ ਅਖਵਾਉਂਦੀ ਹੈ। ਇਸ ਦੀ ਵਰਤੋਂ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਸ੍ਰਿਸ਼ਟੀ ਵਿਚ ਵਾਪਰ ਰਿਹਾ ਵਿਸਮਾਦ ਭਰਪੂਰ ਕੌਤਕ ਸਦੀਵੀ ਅਤੇ ਨਿਰੰਤਰ ਚੱਲਣ ਵਾਲਾ ਹੈ।
ਇਹ ਸਲੋਕ ‘ਪੱਧਰੀ ਛੰਦ’ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜਿਸ ਦੀਆਂ ੮+੮=੧੬ ਮਾਤ੍ਰਾਵਾਂ ਹੁੰਦੀਆਂ ਹਨ।