Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਹਲਾ ੨ ॥
ਚਾਕਰੁ ਲਗੈ ਚਾਕਰੀ    ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ    ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ    ਤਾ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ    ਲਗਾ ਸੋ ਪਰਵਾਨੁ ॥੧॥

ਸਲੋਕੁ ਮਹਲਾ ੨ ॥

ਚਾਕਰੁ ਲਗੈ ਚਾਕਰੀ    ਨਾਲੇ ਗਾਰਬੁ ਵਾਦੁ ॥

ਗਲਾ ਕਰੇ ਘਣੇਰੀਆ    ਖਸਮ ਨ ਪਾਏ ਸਾਦੁ ॥

ਆਪੁ ਗਵਾਇ ਸੇਵਾ ਕਰੇ    ਤਾ ਕਿਛੁ ਪਾਏ ਮਾਨੁ ॥

ਨਾਨਕ ਜਿਸ ਨੋ ਲਗਾ ਤਿਸੁ ਮਿਲੈ    ਲਗਾ ਸੋ ਪਰਵਾਨੁ ॥੧॥

ਜੇ ਕੋਈ ਸੇਵਕ ਆਪਣੇ ਮਾਲਕ ਦੀ ਟਹਿਲ-ਸੇਵਾ ਵਿਚ ਲਗੇ ਅਤੇ ਨਾਲ ਹੀ ਹੰਕਾਰ ਵੱਸ ਮਾਲਕ ਨਾਲ ਝਗੜਾ ਵੀ ਕਰੇ; ਉਹ ਬਾਹਰੋਂ ਵਿਖਾਵੇ-ਮਾਤ੍ਰ ਭਾਵੇਂ ਬਥੇਰੀਆਂ ਮੋਮੋ-ਠੱਗਣੀਆਂ ਗੱਲਾਂ ਕਰੇ, ਪਰ ਆਪਣੇ ਖਸਮ ਦੀ ਖ਼ੁਸ਼ੀ ਪ੍ਰਾਪਤ ਨਹੀਂ ਕਰ ਸਕਦਾ।
ਜੇ ਉਹ ਆਪਾ-ਭਾਵ ਮਿਟਾ ਕੇ ਸੱਚੇ ਦਿਲੋਂ ਮਾਲਕ ਦੀ ਟਹਿਲ-ਸੇਵਾ ਕਰੇ, ਤਾਂ ਉਹ ਮਾਲਕ ਦੇ ਦਰ ‘ਤੇ ਕੁਝ ਮਾਨ-ਸਨਮਾਨ ਪ੍ਰਾਪਤ ਕਰ ਸਕਦਾ ਹੈ। ਨਾਨਕ! ਫਿਰ ਜਿਸ ਮਾਲਕ ਨਾਲ ਉਸ ਸੇਵਕ ਦਾ ਮਨ ਲਗਾ ਹੁੰਦਾ ਹੈ, ਉਹ ਉਸ ਮਾਲਕ ਨੂੰ ਅੰਤਰ-ਆਤਮੇ ਮਿਲ ਪੈਂਦਾ ਹੈ। ਅਜਿਹੀ ਸਮਰਪਤ ਭਾਵਨਾ ਵਾਲਾ ਉਹ ਸੇਵਕ ਹੀ ਮਾਲਕ ਦੀ ਸੇਵਾ ਵਿਚ ਲਗਾ ਹੋਇਆ ਕਬੂਲ ਪੈਂਦਾ ਹੈ।

(ਜੇ ਕੋਈ) ਸੇਵਕ (ਆਪਣੇ ਮਾਲਕ ਦੀ) ਸੇਵਾ ਵਿਚ ਲਗੇ, (ਅਤੇ) ਨਾਲ ਹੀ ਹੰਕਾਰ (ਤੇ) ਝਗੜਾ (ਵੀ ਕਰੇ); (ਉਹ) ਗੱਲਾਂ ਭਾਵੇਂ ਬਥੇਰੀਆਂ ਕਰੇ, (ਪਰ) ਖਸਮ ਦਾ ਖ਼ੁਸ਼ਾ ਨਹੀਂ ਪ੍ਰਾਪਤ ਕਰ ਸਕਦਾ
(ਜੇ ਕੋਈ ਸੇਵਕ) ਆਪਾ-ਭਾਵ ਗਵਾ ਕੇ (ਆਪਣੇ ਮਾਲਕ ਦੀ) ਸੇਵਾ ਕਰੇ, ਤਾਂ (ਹੀ ਉਹ) ਕੁਝ ਮਾਨ ਪਾ ਸਕਦਾ ਹੈ ਨਾਨਕ! (ਉਹ ਫਿਰ) ਜਿਸ ਨਾਲ ਲਗਾ ਹੈ, ਉਸ ਨੂੰ ਮਿਲ ਪੈਂਦਾ ਹੈ; ਉਹ (ਹੀ ਮਾਲਕ ਦੀ ਸੇਵਾ ਵਿਚ) ਲਗਾ ਕਬੂਲ (ਪੈਂਦਾ) ਹੈ

ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀ ਸਪਸ਼ਟ ਕਥਨ ਕੀਤਾ ਗਿਆ ਹੈ ਕਿ ਜਿਹੜਾ ਸੇਵਕ ਮਾਲਕ ਦੀ ਸੇਵਾ ਕਰਦਾ ਹੋਇਆ ਹੰਕਾਰੀ ਗੱਲਾਂ ਵੀ ਕਰੇ ਤਾਂ ਉਸਦੇ ਅਜਿਹੇ ਕਿਰਦਾਰ ਤੋਂ ਮਾਲਕ-ਪ੍ਰਭੂ ਪ੍ਰਸੰਨ ਨਹੀਂ ਹੁੰਦਾ। ਇਸ ਲਈ ਜਿਹੜਾ ਸੇਵਕ ਆਪਣਾ ਹੰਕਾਰ ਛੱਡ ਕੇ ਸੇਵਾ ਕਰਦਾ ਹੈ, ਉਸ ਨੂੰ ਹੀ ਮਾਲਕ ਵੱਲੋਂ ਮਾਨ-ਸਨਮਾਨ ਪ੍ਰਾਪਤ ਹੁੰਦਾ ਹੈ। ਇਥੇ ਸਪਸ਼ਟ ਸ਼ਬਦਾਂ ਵਿਚ ਫੁਰਮਾਇਆ ਗਿਆ ਹੈ ਕਿ ਹੰਕਾਰ ਤਿਆਗ ਕੇ ਨਿਮਰਤਾਈ ਨਾਲ ਸੇਵਾ ਕਰਨ ‘ਤੇ ਹੀ ਪ੍ਰਭੂ ਦਰ ‘ਤੇ ਪਰਵਾਨ ਹੋਇਆ ਜਾ ਸਕਦਾ ਹੈ।

ਇਸ ਸਲੋਕ ਵਿਚ ਕੁਲ ਚਾਰ ਤੁਕਾਂ ਹਨ, ਜਿਨ੍ਹਾਂ ਦਾ ਮਾਤਰਾ ਵਿਧਾਨ ੧੩+੧੧ = ੨੪ ਹੈ। ਚਉਥੀ ਤੁਕ ਵਿਚ ‘ਨਾਨਕ’ ਮੁਹਰ-ਛਾਪ ਦੀ ਵਰਤੋਂ ਇਸ ਮਾਤਰਾ ਵਿਧਾਨ ਤੋਂ ਵਧੀਕ ਸ਼ਬਦ ਦੇ ਰੂਪ ਵਿਚ ਹੋਈ ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।