Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ      ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ    ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ    ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ    ਮਨਹੁ ਚਿੰਦਿਆ ਸੋ ਫਲੁ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥੧੫॥

ਪਉੜੀ ॥

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ      ਤਾ ਸਾਈ ਕਾਰ ਕਰਾਇਸੀ ॥

ਸੋ ਸੇਵਕੁ ਸੇਵਾ ਕਰੇ    ਜਿਸ ਨੋ ਹੁਕਮੁ ਮਨਾਇਸੀ ॥

ਹੁਕਮਿ ਮੰਨਿਐ ਹੋਵੈ ਪਰਵਾਣੁ    ਤਾ ਖਸਮੈ ਕਾ ਮਹਲੁ ਪਾਇਸੀ ॥

ਖਸਮੈ ਭਾਵੈ ਸੋ ਕਰੇ    ਮਨਹੁ ਚਿੰਦਿਆ ਸੋ ਫਲੁ ਪਾਇਸੀ ॥ ਤਾ ਦਰਗਹ ਪੈਧਾ ਜਾਇਸੀ ॥੧੫॥

ਮਾਲਕ-ਪ੍ਰਭੂ ਜਦੋਂ ਕਿਸੇ ਸੇਵਕ ‘ਤੇ ਦਇਆਵਾਨ ਹੋ ਕੇ, ਉਸ ਉਪਰ ਆਪਣੀ ਕਿਰਪਾ ਕਰਦਾ ਹੈ, ਤਾਂ ਉਸ ਪਾਸੋਂ ਉਹ ਉਹੀ ਕਾਰ ਕਰਾਉਂਦਾ ਹੈ ਜੋ ਕਾਰ ਪ੍ਰਭੂ ਨੂੰ ਚੰਗੀ ਲਗਦੀ ਹੈ।
ਉਹ ਸੇਵਕ ਹੀ ਅਸਲ ਅਰਥਾਂ ਵਿਚ ਪ੍ਰਭੂ ਦੀ ਸੇਵਾ ਕਰਦਾ ਹੈ, ਜੋ ਪ੍ਰਭੂ ਦਾ ਭਾਣਾ ਮੰਨਦਾ ਹੈ।
ਮਾਲਕ-ਪ੍ਰਭੂ ਦਾ ਹੁਕਮ ਮੰਨ ਕੇ ਹੀ ਕੋਈ ਸੇਵਕ ਉਸ ਦੇ ਦਰ ‘ਤੇ ਕਬੂਲ ਪੈਂਦਾ ਹੈ ਤੇ ਉਦੋਂ ਹੀ ਉਹ ਮਾਲਕ ਦਾ ਦਰ-ਘਰ ਪ੍ਰਾਪਤ ਕਰਦਾ ਹੈ।
ਜਦੋਂ ਕੋਈ ਸੇਵਕ ਉਹ ਕੰਮ ਕਰੇ ਜੋ ਪ੍ਰਭੂ-ਪਤੀ ਨੂੰ ਚੰਗਾ ਲਗਦਾ ਹੈ, ਤਾਂ ਉਹ ਸੇਵਕ ਉਹ ਫਲ ਪ੍ਰਾਪਤ ਕਰ ਲੈਂਦਾ ਹੈ ਜੋ ਉਸ ਨੇ ਮਨੋਂ ਚਾਹਿਆ ਹੁੰਦਾ ਹੈ ਅਤੇ ਉਦੋਂ ਹੀ ਉਹ ਪ੍ਰਭੂ ਦੀ ਹਜ਼ੂਰੀ ਵਿਚ ਸਨਮਾਨਿਆ ਜਾਂਦਾ ਹੈ।

ਮਾਲਕ-ਪ੍ਰਭੂ (ਜਦੋਂ ਕਿਸੇ ਸੇਵਕਤੇ) ਦਇਆਲ ਹੋ ਕੇ, ਕਿਰਪਾ ਕਰਦਾ ਹੈ, ਤਾਂ (ਉਸ ਪਾਸੋਂ) ਉਹੀ ਕਾਰ ਕਰਾਉਂਦਾ ਹੈ (ਜੋ ਕਾਰ ਪ੍ਰਭੂ ਨੂੰ ਚੰਗੀ ਲਗਦੀ ਹੈ)
ਉਹ ਸੇਵਕ (ਹੀ) ਸੇਵਾ ਕਰਦਾ ਹੈ, ਜਿਸ ਨੂੰ (ਪ੍ਰਭੂ ਆਪਣਾ) ਹੁਕਮ ਮਨਾਉਂਦਾ ਹੈ
(ਮਾਲਕ-ਪ੍ਰਭੂ ਦਾ) ਹੁਕਮ ਮੰਨਣ ਨਾਲ (ਹੀ ਕੋਈ ਸੇਵਕ ਉਸ ਦੇ ਦਰਤੇ) ਕਬੂਲ ਹੁੰਦਾ ਹੈ, (ਤੇ) ਉਦੋਂ (ਹੀ ਉਹ) ਮਾਲਕ ਦਾ ਮਹਲ ਪਾਉਂਦਾ ਹੈ
(ਜਦੋਂ ਕੋਈ ਸੇਵਕ) ਉਹ (ਕੰਮ) ਕਰੇ ਜੋ ਮਾਲਕ-ਪ੍ਰਭੂ ਨੂੰ ਭਾਉਂਦਾ ਹੈ, (ਤਾਂ ਉਹ ਸੇਵਕ) ਉਹ ਫਲ ਪਾ ਲੈਂਦਾ ਹੈ (ਜੋ ਉਸ ਨੇ) ਮਨੋਂ ਚਿਤਵਿਆ ਹੋਵੇ (ਤੇ) ਉਦੋਂ (ਹੀ ਉਹ) ਦਰਗਾਹ ਵਿਚ ਸਨਮਾਨਿਆ ਜਾਂਦਾ ਹੈ

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਫੁਰਮਾਨ ਕੀਤਾ ਗਿਆ ਹੈ ਕਿ ਸਾਹਿਬ ਦਇਆ ਕਰੇ, ਕਿਰਪਾ ਕਰੇ ਤਾਂ ਹੀ ਉਸਨੂੰ ਪ੍ਰਵਾਨ ਹੋਣ ਵਾਲੇ ਕੰਮ ਜੀਵ ਕਰ ਪਾਉਂਦਾ ਹੈ। ਜੋ ਪ੍ਰਭੂ ਦਾ ਹੁਕਮ ਮੰਨ ਲੈਂਦਾ ਹੈ ਉਹੀ ਸੇਵਕ ਬਣ ਕੇ ਸੇਵਾ ਕਰ ਸਕਦਾ ਹੈ। ਹੁਕਮ ਮੰਨਣ ‘ਤੇ ਹੀ ਪ੍ਰਭੂ ਦਾ ਮਹਲ ਜਾਂ ਘਰ ਮਿਲ ਪਾਉਂਦਾ ਹੈ। ਉਹੀ ਜੀਵ ਮਨ-ਇੱਛਤ ਫਲ ਪ੍ਰਾਪਤ ਕਰ ਪਾਉਂਦਾ ਹੈ। ਪ੍ਰਭੂ ਦੀ ਰਜਾ ਅਤੇ ਹੁਕਮ ਵਿਚ ਰਹਿਣ ਵਾਲਾ ਜੀਵ ਹੀ ਦਰਗਾਹ ਵਿਚ ਇਜ਼ਤ ਹਾਸਲ ਕਰਦਾ ਹੈ।

ਇਸ ਪਉੜੀ ਦਾ ਮਾਤਰਾ ਵਿਧਾਨ ੧੯+੧੫ (ਪਹਿਲੀ-ਤੁਕ), ੧੩+੧੩ (ਦੂਜੀ ਤੁਕ), ੧੭+੧੬ (ਤੀਜੀ ਤੁਕ) ਅਤੇ ੨੦+੯ (ਚਉਥੀ ਤੁਕ) ਹੈ। ਪੰਜਵੀਂ ਤੁਕ ਵਿਚ ੧੫ ਮਾਤਰਾਵਾਂ ਆਈਆਂ ਹਨ।