ਪਉੜੀ ॥
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥

ਪਉੜੀ ॥ |
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥ |
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥ |
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥ |
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥ |
ਸਹਜੇ ਹੀ ਸਚਿ ਸਮਾਇਆ ॥੧੧॥ |

ਹੇ ਵਿਧਾਤਾ! ਜਿਨ੍ਹਾਂ ਦੇ ਮੱਥੇ ਉਤੇ ਤੂੰ ਧੁਰ ਦਰਗਾਹ ਤੋਂ ਅਜਿਹਾ ਕਰਮ-ਲੇਖ ਲਿਖਿਆ ਹੈ, ਉਨ੍ਹਾਂ ਨੇ ਹੀ ਤੈਂ ਮਾਲਕ ਨੂੰ ਇਕ ਮਨ ਹੋਕੇ ਅਰਾਧਿਆ ਹੈ।
ਏਨ੍ਹਾਂ ਜੀਵਾਂ ਦੇ ਹੱਥ-ਵੱਸ ਕੁਝ ਵੀ ਨਹੀਂ ਹੈ; ਤੂੰ ਆਪ ਹੀ ਭਾਂਤ-ਭਾਂਤ ਦਾ ਸੰਸਾਰ ਪੈਦਾ ਕੀਤਾ ਹੈ।
ਤੂੰ ਕਈਆਂ ਨੂੰ ਆਪ ਹੀ ਆਪਣੇ ਭਾਣੇ ਅਧੀਨ ਆਪਣੇ ਨਾਲ ਮੇਲ ਲੈਂਦਾ ਹੈਂ ਤੇ ਕਈਆਂ ਨੂੰ ਤੂੰ ਆਪ ਹੀ ਆਪਣੇ ਮਿਲਾਪ ਤੋਂ ਵਾਂਝਾ ਰਖਦਾ ਹੈਂ।
ਗੁਰੂ ਦੀ ਕਿਰਪਾ ਸਦਕਾ, ਤੂੰ ਉਸ ਹਿਰਦੇ-ਥਾਨ ਵਿਚ ਹੀ ਜਾਣਿਆ ਜਾ ਸਕਦਾ ਹੈਂ, ਜਿਥੇ ਤੂੰ ਆਪਣਾ ਦੈਵੀ-ਆਪਾ ਲਖਾ ਦਿਤਾ ਹੋਵੇ।
ਗੁਰੂ-ਗਿਆਨ ਸਦਕਾ ਹੀ, ਤੇਰੇ ਸਚ-ਸਰੂਪ ਵਿਚ ਲੀਨ ਹੋਇਆ ਜਾ ਸਕਦਾ ਹੈ।

(ਹੇ ਵਿਧਾਤਾ!) ਧੁਰ ਤੋਂ ਜਿਨ੍ਹਾਂ ਨੂੰ ਤੂੰ (ਅਜਿਹਾ) ਕਰਮ-ਲੇਖ (ਲਿਖ) ਪਾਇਆ ਹੈ, ਤਾਂ ਉਨ੍ਹਾਂ ਨੇ ਹੀ (ਤੈਂ ) ਖਸਮ ਨੂੰ ਧਿਆਇਆ ਹੈ।
ਏਨ੍ਹਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ; ਤੂੰ (ਆਪ) ਹੀ ਬਹੁ-ਭਾਂਤੀ ਸੰਸਾਰ ਪੈਦਾ ਕੀਤਾ ਹੈ।
ਕਈਆਂ ਨੂੰ ਤੂੰ (ਆਪ ਹੀ ਆਪਣੇ ਨਾਲ) ਮੇਲ ਲੈਂਦਾ ਹੈਂ ਤੇ ਕਈ ਤੂੰ ਆਪਣੇ ਆਪ ਤੋਂ ਖੁੰਝਾਏ ਹੋਏ ਹਨ।
ਗੁਰੂ ਦੀ ਕਿਰਪਾ ਨਾਲ, ਤੂੰ (ਉਥੇ ਹੀ) ਜਾਣਿਆ ਜਾ ਸਕਦਾ ਹੈਂ, ਜਿਥੇ ਤੂੰ ਆਪਣਾ ਆਪਾ ਲਖਾ ਦਿਤਾ ਹੋਵੇ।
ਗੁਰੂ-ਗਿਆਨ ਸਦਕਾ ਹੀ, ਸਚ ਵਿਚ ਸਮਾਇਆ ਜਾ ਸਕਦਾ ਹੈ।

ਇਸ ਪਉੜੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਜੀਵਾਂ ਉਪਰ ਪ੍ਰਭੂ ਦੀ ਬਖ਼ਸ਼ਿਸ਼ ਹੁੰਦੀ ਹੈ ਉਹੀ ਉਸ ਪ੍ਰਭੂ ਦਾ ਸਿਮਰਨ ਕਰਨ ਯੋਗ ਹੁੰਦੇ ਹਨ। ਸਹਿਜ ਸ਼ਬਦਾਵਲੀ ਵਿਚ ਫੁਰਮਾਇਆ ਗਿਆ ਹੈ ਕਿ ਇਨ੍ਹਾਂ ਜੀਅ-ਜੰਤਾਂ ਦੇ ਵੱਸ ਕੁਝ ਨਹੀਂ ਹੈ। ਪ੍ਰਭੂ ਕਈ ਜੀਵਾਂ ‘ਤੇ ਮਿਹਰ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਕਈਆਂ ਨੂੰ ਆਪ ਹੀ ਆਪਣੇ ਮੇਲ ਤੋਂ ਖੁੰਝਾ ਦਿੰਦਾ ਹੈ। ਜਿਸ ਦੇ ਹਿਰਦੇ ਵਿਚ ਪ੍ਰਭੂ ਆਪ ਸੋਝੀ ਦਿੰਦਾ ਹੈ ਉਹੀ ਗੁਰੂ ਦੀ ਕਿਰਪਾ ਸਦਕਾ ਪ੍ਰਭੂ ਨੂੰ ਪਛਾਣ ਪਾਉਂਦੇ ਹਨ। ਐਸੇ ਜੀਵ ਸਹਿਜੇ ਹੀ ਸਚੇ ਪ੍ਰਭੂ ਵਿਚ ਸਮਾਂ ਜਾਂਦੇ ਹਨ।
ਇਸ ਪਉੜੀ ਵਿਚ ੫ ਤੁਕਾਂ ਹਨ। ਪਹਿਲੀਆਂ ਦੋ ਤੁਕਾਂ ਵਿਚ ੧੭+੧੪ = ੩੧ ਅਤੇ ੧੬+੧੫=੩੧ ਮਾਤ੍ਰਾਵਾਂ ਹਨ। ਤੀਜੀ ਤੁਕ ਵਿਚ ੧੪+੧੪=੨੮ ਅਤੇ ਚਉਥੀ ਤੁਕ ਵਿਚ ੧੩+੧੩=੨੬ ਮਾਤ੍ਰਾਵਾਂ ਹਨ। ਪੰਜਵੀਂ ਤੁਕ ਵਿਚ ੧੪ ਮਾਤ੍ਰਾਵਾਂ ਹਨ।