Connect

2005 Stokes Isle Apt. 896, Vacaville 10010, USA

[email protected]

ਜਾਣ-ਪਛਾਣ

ਦਸਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੧੨ ਤੁਕਾਂ ਹਨ। ਪਹਿਲਾ ਸਲੋਕ ਦ੍ਰਿੜ ਕਰਾਉਂਦਾ ਹੈ ਕਿ ਕਰਤਾਰ ਤੋਂ ਬਿਨਾਂ ਹੋਰ ਸਭ ਕੁਝ ‘ਕੂੜ’, ਭਾਵ ਨਾਸ਼ਵਾਨ ਅਥਵਾ ਛਿਣ-ਭੰਗਰ ਹੈ। ਪਰ ਝੂਠ ਵਿਚ ਗ੍ਰਸਤ ਹੋਣ ਕਾਰਣ ਮਨੁਖੀ ਮਨ ਦਾ ਮੋਹ-ਪਿਆਰ ਚਲਾਇਮਾਨ ਪਦਾਰਥਾਂ ਵਿਚ ਹੀ ਪਿਆ ਰਹਿੰਦਾ ਹੈ। ਇਸ ਦੇ ਉਪਾਅ ਵਜੋਂ ਦੂਜੇ ਸਲੋਕ ਵਿਚ ‘ਕੂੜ’ ਨੂੰ ਤਿਆਗਣ ਅਤੇ ‘ਸਚ’ ਨੂੰ ਗ੍ਰਹਿਣ ਕਰਨ ਦੀ ਜੀਵਨ ਜੁਗਤੀ ਸੁਝਾਈ ਗਈ ਹੈ। ਕੂੜੇ ਪਦਾਰਥਾਂ ਨਾਲ ਮਨੁਖ ਦਾ ਨੇਹੁ ਤਦ ਹੀ ਟੁਟਦਾ ਹੈ, ਜਦ ਉਸ ਨੂੰ ‘ਸਚ’ ਦੀ ਸੋਝੀ ਆਉਂਦੀ ਹੈ, ਸਚ ਨਾਲ ਪਿਆਰ ਪੈਂਦਾ ਹੈ। ਪਉੜੀ ਵਿਚ ਸਚ ਦੀ ਕਮਾਈ ਕਰਨ ਵਾਲੇ ਸੇਵਕਾਂ ਦੀ ਚਰਨ-ਧੂੜੀ ਲਈ ਜਾਚਨਾ ਕੀਤੀ ਹੈ, ਕਿਉਂਜੁ ਐਸੇ ਸਚਿਆਰ ਮਨੁਖਾਂ ਦੀ ਸੰਗਤ ਸਦਕਾ ਹੀ ਪ੍ਰਭੂ ਨੂੰ ਸਿਮਰੀਦਾ ਅਤੇ ਕੂੜ ਦਾ ਤਿਆਗ ਕਰ ਸਕੀਦਾ ਹੈ।