ਜਾਣ-ਪਛਾਣ
ਛੇਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਮੁਸਲਮਾਨਾਂ, ਹਿੰਦੂਆਂ, ਜੋਗੀਆਂ, ਦਾਨੀਆਂ, ਵਿਕਾਰੀਆਂ ਆਦਿ ਬਾਰੇ ਚਰਚਾ ਕਰਕੇ ਅੰਤਲੀਆਂ ਦੋ ਤੁਕਾਂ ਵਿਚ ਗੁਰਮਤਿ ਸਿਧਾਂਤ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ਮੁਸਲਮਾਨਾਂ ਦੀ ਉਸ ਮਨੌਤ ਉਪਰ ਵਿਅੰਗ ਹੈ, ਜਿਸਦੇ ਅੰਤਰਗਤ ਉਹ ਮੁਰਦੇ ਦਾ ਸਸਕਾਰ ਕਰਨ ਦੀ ਥਾਂ ਉਸ ਨੂੰ ਦਫਨਾਉਣਾ ਹੀ ਯੋਗ ਮੰਨਦੇ ਹਨ। ਪਉੜੀ ਪ੍ਰਭੂ ਪ੍ਰਾਪਤੀ ਲਈ ਸੱਚੇ ਗੁਰੂ ਦੇ ਮਹੱਤਵ ਨੂੰ ਸੁਦ੍ਰਿੜ ਕਰਾਉਂਦੀ ਹੈ।