ਜਾਣ-ਪਛਾਣ
ਤੇਈਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਦੋਵਾਂ ਹੀ ਸਲੋਕਾਂ ਦੀਆਂ ੨-੨ ਤੁਕਾਂ ਹਨ। ਪਹਿਲੇ ਸਲੋਕ ਵਿਚ ਜੀਵ ਨੂੰ ਸਮਝਾਇਆ ਗਿਆ ਹੈ ਕਿ ਪ੍ਰਭੂ ਦੀ ਪ੍ਰਸੰਨਤਾ ਕਿਸੇ ਘਾਲਣਾ ਦੇ ਬਦਲ ਵਜੋਂ ਨਹੀਂ ਖਰੀਦੀ ਜਾ ਸਕਦੀ, ਬਲਕਿ ਇਹ ਤਾਂ ਉਸ ਦੀ ਕਿਰਪਾਮਈ ਦਾਤ ਹੈ। ਦੂਜਾ ਸਲੋਕ ਸੱਚੇ ਸੇਵਕ ਦੀ ਵਿਸ਼ੇਸ਼ਤਾ ਬਿਆਨ ਕਰਦਾ ਹੈ ਕਿ ਅਸਲ ਸੇਵਕ ਉਹ ਹੈ ਜੋ ਮਾਲਕ ਨਾਲ ਅੰਤਰ-ਆਤਮੇ ਲੀਨ ਹੋ ਕੇ ਉਸ ਦਾ ਹੀ ਰੂਪ ਹੋ ਜਾਵੇ। ਪਉੜੀ ਇਲਾਹੀ ਹੋਂਦ ਦੀਆਂ ਬੇਅੰਤ ਵਡਿਆਈਆਂ ਦੀ ਸਥਾਪਤੀ ਕਰਦੀ ਹੋਈ, ਉਨ੍ਹਾਂ ਵਡਿਆਈਆਂ ਵਿਚੋਂ ਕੁਝ ਨੂੰ ਕਥਨ ਦੀ ਪੱਧਰ ‘ਤੇ ਲਿਆਉਂਦੀ ਹੈ।