ਅਜ ਦੇ ਵਖਰੇਵਿਆਂ ਭਰੇ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜਿਆਦਾ ਹੈ। ਇਹ ਪ੍ਰਾਜੈਕਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੰਜਾਬੀ ਤੇ ਅੰਗਰੇਜੀ ਬੋਲਣ ਵਾਲੇ ਸਾਰੇ ਪਾਠਕਾਂ ਤਕ ਪਹੁੰਚਾਣ ਦੀ ਤਾਂਘ ਨੂੰ ਇਕ ਵਿਸ਼ਵਵਿਆਪੀ ਹਕੀਕਤ ਬਨਾਉਣ ਦੀ ਇਛਾ ਵਿਚੋਂ ਪੈਦਾ ਹੋਇਆ ਹੈ।
ਸਿਖ ਪੰਥ ਦੇ ਦੁਨੀਆ ਵਿਚ ਹੋਏ ਪਾਸਾਰ ਕਾਰਣ ਪੈਦਾ ਹੋਈ ਵਿਭਿੰਨਤਾ ਦੇ ਮਦੇਨਜਰ, ਅਸੀਂ ਸਮੁੱਚੇ ਪੰਥ ਨੂੰ ਜੋੜਣ ਵਾਲੀ ਕਿਸੇ ਲੜੀ ਦੀ ਤਲਾਸ਼ ਵਿਚ ਹਾਂ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ੫੫੦ਵੀਂ ਵਰ੍ਹੇਗੰਢ ਮੌਕੇ ਅਸੀਂ ਗੁਰੂ ਦੀ ਇਲਾਹੀ ਦ੍ਰਿਸ਼ਟੀ ਦੀ ਸੇਧ ਵਿਚ, ਨਾਮ - ਸਭਿਆਚਾਰ ਦੇ ਉਸ ਰਾਹ ...ਹੋਰ
-
ਆਸਾ ਕੀ ਵਾਰ
'ਆਸਾ ਕੀ ਵਾਰ' ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ ਇਕ ਅਜਿਹੀ ਪ੍ਰਭਾਵਸ਼ਾਲੀ ਅਧਿਆਤਮਕ ਵਾਰ ਹੈ, ਜਿਹੜੀ ਇਕ ਅਕਾਲਪੁਰਖ ਦਾ ਗੁਣਗਾਨ ਕਰਦੀ ਹੋਈ ਸਧਾਰਨ ਮਨੁਖ ਨੂੰ ‘ਦੇਵਤਾ’ (ਦੈਵੀ-ਗੁਣ ਭਰਪੂਰ ਗਿਆਨਵਾਨ ਮਨੁਖ) ਬਨਾਉਣ ਹਿਤ ਜੀਵਨ ਦੇ ਹਰ ...ਹੋਰ -
ਆਰਤੀ
ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੬੬੩ ਉਪਰ ‘ਆਰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦੇ ਚਾਰ ਬੰਦ ਹਨ। ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ‘ਆਰਤੀ’ ਦੇ ਸੰਬੰਧ ਵਿਚ ਇਹ ਵੀ ਪ੍ਰਚਲਤ ਹੈ ਕਿ ਇਕ ...ਹੋਰ -
ਗੁਣਵੰਤੀ
ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੩ ਉਪਰ ‘ਗੁਣਵੰਤੀ’ ਸਿਰਲੇਖ ਅਧੀਨ ਦਰਜ ਹੈ। ਇਸ ਸ਼ਬਦ ਦਾ ਤੇਰਾਂ ਤੁਕਾਂ ਦਾ ਇਕ ਹੀ ਬੰਦ ਹੈ। ਇਸ ਤੋਂ ਪਹਿਲਾਂ (ਪੰਨਾ ੭੬੨ ਉਪਰ) ਗੁਰੂ ਨਾਨਕ ਸਾਹਿਬ ਵਲੋਂ ‘ਕੁਚਜੀ’ ਤੇ ‘ ...ਹੋਰ -
ਕੁਚਜੀ
ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨ ਤੋਂ ੭੬੩ ਤਕ ‘ਕੁਚਜੀ,’ ‘ਸੁਚਜੀ’ ਅਤੇ ‘ਗੁਣਵੰਤੀ’ ਸਿਰਲੇਖ ਹੇਠ ਤਿੰਨ ਸ਼ਬਦ ਇਕਠੇ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਅਤੇ ਤੀਜਾ ਸ਼ਬਦ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਹੋਇਆ ਹ ...ਹੋਰ -
ਸੁਚਜੀ
‘ਕੁਚਜੀ’ ਸ਼ਬਦ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨-੭੬੩ ਉਪਰ ਹੀ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਿਆ ਇਕ ਸ਼ਬਦ ‘ਸੁਚਜੀ’ ਸਿਰਲੇਖ ਹੇਠ ਅੰਕਤ ਹੈ। ਇਸ ਸ਼ਬਦ ਦਾ ਦਸ ਤੁਕਾਂ ਦਾ ਇਕ ਹੀ ਬੰਦ ਹੈ। ਇਸ ਦਾ ਉਚਾਰਣ ਪ੍ਰਭੂ ਨੂੰ ਸੰਬੋਧਤ ਹੁੰਦਿਆਂ ਕ ...ਹੋਰ -
ਸੋਹਿਲਾ
'ਸੋਹਿਲਾ' ਦਾ ਸ਼ਾਬਦਕ ਅਰਥ ਖੁਸ਼ੀ ਜਾਂ ਸੁਹਾਗ ਦਾ ਗੀਤ ਹੁੰਦਾ ਹੈ। ਪਰ ਇਸ ਬਾਣੀ ਦੇ ਸੰਦਰਭ ਵਿਚ ‘ਸੋਹਿਲਾ’ ਦਾ ਭਾਵ ਕਰਤਾਪੁਰਖ ਦੀ ਉਸਤਤਿ ਦੇ ਮੰਗਲ-ਮਈ ਗੀਤ ਨੂੰ ਨਿਰੂਪਣ ਕਰਨ ਵਾਲੀ ਬਾਣੀ ਤੋਂ ਹੈ। ...ਜਲਦ ਆ ਰਿਹਾ ਹੈ!