Logo
ਅੱਜ ਦੇ ਦੌਰ ਵਿਚ ‘ਸ਼ਬਦ’ ਦਾ ਤੱਤ-ਸਾਰ ਜ਼ਿਆਦਾਤਰ ਸਿਖ ਵਸੋਂ ਦੀ ਪਹੁੰਚ ਤੋਂ ਬਾਹਰ ਹੈ। ਹਾਲਾਂਕਿ ਬਹੁਤ ਸਾਰੇ ਪ੍ਰਸਿੱਧ ਸਿਖ ਵਿਦਵਾਨਾਂ ਦੁਆਰਾ ਵੀਹਵੀਂ ਸਦੀ ਦੇ ਅਰੰਭ ਵਿਚ ਤਿਆਰ ਕੀਤੇ ਪੰਜਾਬੀ ਅਨੁਵਾਦ ਅਤੇ ਕੁਝ ਅਜੋਕੇ ਸਮੇਂ ਦੇ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਹਨ, ਪਰ ਮੌਜੂਦਾ ਸਮੇਂ ਗੁਰੂ ਗ੍ਰੰਥ ਸਾਹਿਬ ਵਿਚਲੇ ਗਿਆਨ ਤੇ ਉਸ ਦੀ ਵਿਸ਼ਾਲਤਾ ਨੂੰ ਪ੍ਰਕਾਸ਼ਮਾਨ ਕਰਨ ਲਈ ਨਵੀਆਂ ਵਿਧੀਆਂ ਪ੍ਰਤੀ ਦਿਲਚਸਪੀ ਵਧਣ ਲੱਗੀ ਹੈ। ਇਸ ਪ੍ਰੌਜੈਕਟ ਦਾ ਮਕਸਦ ਪਾਠਕਾਂ ਨੂੰ ਉਨ੍ਹਾਂ ਦੇ ਤਤਕਾਲੀ ਸਮਾਜਕ, ਸਭਿਆਚਾਰਕ ਅਤੇ ਭਾਸ਼ਾਈ ਪ੍ਰਸੰਗ ਵਿਚ ਹੀ, ਉਨ੍ਹਾਂ ਦੇ ਆਪਣੇ ਨਿਵੇਕਲੇ ਸੰਦਰਭ ਅਨੁਸਾਰ ਇਕ ਨਵਾਂ ਪਰਿਪੇਖ ਪੇਸ਼ ਕਰ ਕੇ ‘ਸ਼ਬਦ’ ਨਾਲ ਜੋੜਨਾ ਹੈ।
ਉਪਰੋਕਤ ਦੇ ਮੱਦੇਨਜ਼ਰ, ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਇਕ ਖੋਜਿਆ ਤੇ ਸੋਧਿਆ ਸਰੋਤ ਵਿਕਸਤ ਕਰਨ ਦੀ ਜ਼ਰੂਰਤ ਹੈ, ਜਿਹੜਾ ਸੰਸਾਰ ਪਧਰੀ ਸਹਿਯੋਗ ਰਾਹੀਂ ਮੌਜੂਦਾ ਸਮੇਂ ਦੇ ਵਿਸ਼ਵਵਿਆਪੀ ਪਾਠਕਾਂ ਦੀ ਲੋੜ ਪੂਰੀ ਕਰਦਾ ਹੋਵੇ। ਇਸ ਆਸ਼ੇ ਤਹਿਤ, ਇਹ ਪ੍ਰੌਜੈਕਟ ਅਜੋਕੀ ਪੰਜਾਬੀ ਅਤੇ ਅੰਗਰੇਜ਼ੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਨਿਵੇਕਲਾ ਅਤੇ ਵਿਸਤ੍ਰਿਤ ਟੀਕਾ ਅਤੇ ਵਿਆਖਿਆ ਤਿਆਰ ਕਰ ਰਿਹਾ ਹੈ। ਪੰਜਾਬੀ, ਅਜੋਕੀ ੮੦% ਸਿਖ ਵਸੋਂ ਦੀ ਜ਼ਰੂਰਤ ਪੂਰੀ ਕਰਦੀ ਹੈ, ਜਦਕਿ ਅੰਗਰੇਜ਼ੀ ਸੰਸਾਰ ਭਰ ਵਿਚ ਵਸਦੇ ਡੇਢ ਅਰਬ ਲੋਕਾਂ ਲਈ ਗੁਰ-ਸ਼ਬਦ ਦਾ ਦਰਵਾਜ਼ਾ ਖੋਲ੍ਹਦੀ ਹੈ। ਜਦੋਂ ਲੋਕ ਹੋਰਨਾਂ ਭਾਸ਼ਾਵਾਂ ਰਾਹੀਂ ਗੁਰ-ਸ਼ਬਦ ਤੀਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨਗੇ, ਵਧੇਰੇ ਸੰਭਾਵਨਾ ਇਹੋ ਹੈ ਕਿ ਉਹ ਅੰਗਰੇਜ਼ੀ-ਅਧਾਰਤ ਅਨੁਵਾਦ ਉਪਕਰਣਾਂ ਦੀ ਹੀ ਵਰਤੋਂ ਕਰਨਗੇ।
ਇਸ ਸਾਂਝੇ ਉਪਰਾਲੇ ਨੇ ਇਕ ਅਜਿਹੇ ਮੰਚ ਦੇ ਨਿਰਮਾਣ ਨੂੰ ਜਨਮ ਦਿੱਤਾ ਹੈ, ਜੋ ਦੁਨੀਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੰਤ ਗਿਆਨ ਤਕ ਪਹੁੰਚਣ ਲਈ ਪਾਠਕ ਅਨੁਕੂਲ ਆਨਲਾਈਨ ਸੁਵਿਧਾ ਪ੍ਰਦਾਨ ਕਰਦਾ ਹੈ:
  1. ਵੈਬਸਾਈਟ ਅਸਾਨੀ ਨਾਲ ਵੇਖਣ-ਵਾਚਣ ਦੀ ਸੁਵਿਧਾ: ਪਾਠਕ ਅਸਾਨੀ ਨਾਲ ਕਿਸੇ ਵੀ ਬਾਣੀਕਾਰ, ਬਾਣੀ, ਅੰਕ ਜਾਂ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਕਿਸੇ ਵਿਸ਼ੇਸ਼ ਪਦ ਦੀ ਖੋਜ ਕਰ ਸਕਦੇ ਹਨ। ਇਹ ਮੰਚ ਪਾਠਕਾਂ ਨੂੰ ਉੱਤਮ ਦਰਜੇ ਦੀਆਂ ਖੋਜ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਥੋੜ੍ਹੇ ਸਮੇਂ ਵਿਚ ਹੀ ਢੁਕਵੇਂ ਨਤੀਜੇ ਪ੍ਰਾਪਤ ਹੋ ਸਕਣ। ਇਸ ਤੋਂ ਇਲਾਵਾ, ਵੈਬਸਾਈਟ ਵਾਚਣ ਦੀ ਸਰਲ ਸੁਵਿਧਾ ਪਾਠਕਾਂ ਨੂੰ ਅਸਾਨੀ ਨਾਲ ਬਾਣੀ ਦੇ ਅਰਥ ਤੇ ਵਿਆਖਿਆ ਪੜ੍ਹਨ ਵਿਚ ਸਹਾਇਤਾ ਕਰੇਗੀ।
  2. ਵਿਆਕਰਣ ਅਤੇ ਵਿਉਤਪਤੀ: ਪਾਠਕ, ਸ਼ਬਦ ਵਿਚ ਮੌਜੂਦ ਹਰੇਕ ਲਫਜ਼ ਦੇ ਸ਼ਾਬਦਕ ਅਤੇ ਭਾਵਅਰਥ ਜਾਣ ਸਕਦੇ ਹਨ। ਇਹ ਵੈਬਸਾਈਟ ਇਕ ਸਟੈਂਡਰਡ ਸ਼ਬਦਕੋਸ਼ ਵਾਂਗ ਹਰੇਕ ਪਦ ਦੇ ਵਿਆਕਰਣਕ ਕਾਰਜ ਸੰਬੰਧੀ ਵੇਰਵਾ ਦਿੰਦੀ ਹੈ। ਇਸ ਤੋਂ ਇਲਾਵਾ, ਪਾਠਕ ਪਦਾਂ ਦੀ ਵਿਉਤਪਤੀ ਵੀ ਵੇਖ ਸਕਦੇ ਹਨ, ਜਿਸ ਰਾਹੀਂ ਉਹ ਭਾਸ਼ਾ ਦੀ ਉਤਪਤੀ ਅਤੇ ਉਸ ਦੇ ਵਿਕਾਸ ਨੂੰ ਜਾਣ ਸਕਦੇ ਹਨ।
  3. ਸ਼ਾਬਦਕ ਅਨੁਵਾਦ: ਇਹ ਮੰਚ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿਚ ਸ਼ਬਦ ਦੀ ਸਟੀਕਤਾ ਅਤੇ ਭਰੋਸੇਜੋਗਤਾ ਬਰਕਰਾਰ ਰਖਦਾ ਹੋਇਆ, ਉਸ ਦਾ ਸ਼ਾਬਦਕ ਅਨੁਵਾਦ ਪੇਸ਼ ਕਰਦਾ ਹੈ।
  4. ਭਾਵਾਰਥਕ-ਸਿਰਜਣਾਤਮਕ ਅਨੁਵਾਦ: ਇਹ ਮੰਚ ਅਜੋਕੀ ਪੰਜਾਬੀ ਅਤੇ ਅੰਗਰੇਜ਼ੀ ਵਿਚ ਸ਼ਬਦ ਦਾ ਭਾਵਾਰਥਕ-ਸਿਰਜਣਾਤਮਕ ਅਨੁਵਾਦ ਪ੍ਰਦਾਨ ਕਰਦਾ ਹੈ। ਇਸ ਵਿਚ ਸ਼ਬਦ ਦੇ ਮੂਲ ਭਾਵ ਅਤੇ ਤੱਤ-ਸਾਰ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਉਨ੍ਹਾਂ ਨੂੰ ਸਮਕਾਲੀ ਪਾਠਕਾਂ ਦੇ ਲਹਿਜੇ ਵਿਚ ਪੇਸ਼ ਕੀਤਾ ਜਾਂਦਾ ਹੈ।
  5. ਵਿਆਖਿਆ: ਇਥੇ ਪਾਠਕ ਵਿਚਾਰਪੂਰਨ ਵਿਆਖਿਆਵਾਂ ਦਾ ਇਕ ਸੰਗ੍ਰਹਿ ਵਾਚ ਸਕਦੇ ਹਨ, ਜੋ ਬਾਣੀ ਨਾਲ ਸੰਬੰਧਤ ਡੂੰਘੀਆਂ ਵਿਚਾਰਾਂ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਬਿਹਤਰ ਸਮਝ ਪ੍ਰਦਾਨ ਕਰਦੀਆਂ ਹਨ।
  6. ਵਿਸਤਾਰ ਤੇ ਟਿੱਪਣੀਆਂ: ਇਹ ਮੰਚ ਵਿਸਤਾਰਤ ਟਿੱਪਣੀਆਂ ਨੂੰ ਵੀ ਆਪਣੇ ਕਾਰਜ ਵਿਚ ਸ਼ਾਮਲ ਕਰਦਾ ਹੈ, ਤਾਂ ਜੋ ਪਾਠਕਾਂ ਨੂੰ ਸ਼ਬਦ ਦਾ ਸੰਦਰਭ, ਅਰਥ ਅਤੇ ਭਾਵ ਸਮਝਣ ਵਿਚ ਸਹਾਇਤਾ ਮਿਲ ਸਕੇ। ਇਹ ਪ੍ਰਸਿੱਧ ਵਿਦਵਾਨਾਂ, ਧਰਮ ਸ਼ਾਸਤਰੀਆਂ ਅਤੇ ਸਿਖ ਚਿੰਤਕਾਂ ਦੁਆਰਾ ਕੀਤੀ ਗਈ ਖੋਜ ਤੋਂ ਪ੍ਰਾਪਤ ਕੀਤੀਆਂ ਕਾਵਿਕ, ਇਤਿਹਾਸਕ ਅਤੇ ਸੰਗੀਤਕ ਅੰਤਰ-ਦ੍ਰਿਸ਼ਟੀਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਇਨ੍ਹਾਂ ਵਿਦਵਤਾ ਭਰੇ ਪਰਿਪੇਖਾਂ ਦਾ ਸੁਮੇਲ ਕਰ ਕੇ, ਇਹ ਮੰਚ ਪਾਠਕਾਂ ਦੀ ਸੂਝ-ਸਮਝ ਨੂੰ ਹੋਰ ਗਹਿਰਾਈ ਅਤੇ ਉਚਾਈ ਦੇਣਾ ਚਾਹੁੰਦਾ ਹੈ।
  7. ਸਮਾਨੰਤਰ ਪੰਜਾਬੀ ਅਤੇ ਅੰਗਰੇਜ਼ੀ: ਇਹ ਮੰਚ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਤੇ ਵਿਆਖਿਆ ਸਮਾਨੰਤਰ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਪ੍ਰਦਾਨ ਕਰਦਾ ਹੈ, ਤਾਂ ਜੋ ਪਾਠਕ ਵੈਬਸਾਈਟ ਉੱਤੇ ਦੋਵਾਂ ਭਾਸ਼ਾਵਾਂ ਵਿਚ ਖੋਜ, ਸ਼ਾਬਦਕ ਅਨੁਵਾਦ ਅਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਦਾ ਆਪੋ ਵਿਚ ਮਿਲਾਨ ਕਰ ਕੇ ਉਨ੍ਹਾਂ ਨੂੰ ਸਮਝ ਸਕਣ। ਇਹ ਵਿਸ਼ੇਸ਼ਤਾ ਵਡੇਰੇ ਪਾਠਕ ਵਰਗ ਲਈ ਸੁਗਮਤਾ ਅਤੇ ਪ੍ਰਬੁਧਤਾ ਦੀ ਸੁਵਿਧਾ ਪ੍ਰਦਾਨ ਕਰਦੀ ਹੈ।
ਸੰਸਾਰ ਪਧਰੀ ਮੁਹਾਰਤ ਨੂੰ ਧਿਆਨ ਵਿਚ ਰਖਣਾ
ਇਹ ਪ੍ਰੌਜੈਕਟ ਗੁਰੂ ਗ੍ਰੰਥ ਸਾਹਿਬ ਦੇ ਖੋਜ-ਕਾਰਜ ਲਈ ਵਿਸ਼ਵਵਿਆਪੀ ਸਹਿਯੋਗ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਲਈ, ਇਸ ਪ੍ਰੌਜੈਕਟ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੀ ਨਿਪੁੰਨਤਾ ਤੇ ਖੋਜ ਦੁਆਰਾ ਯੋਗਦਾਨ ਪਾਉਣ ਵਾਲੇ ਵਿਸ਼ਾ-ਵਸਤੂ ਮਾਹਰਾਂ (Subject Matter Experts) ਦੀ ਇਕ ਵਚਨਬਧ ਟੀਮ ਉਪਲਭਧ ਹੈ, ਜੋ ਸ਼ਬਦ ਦੀ ਸੁਬੋਧ ਅਤੇ ਵਿਚਾਰਪੂਰਨ ਵਿਆਖਿਆ ਯਕੀਨੀ ਬਣਾਉਂਦੀ ਹੈ।
ਆਦਿ ਤੋਂ ਅੰਤ ਤਕ ਕੰਮ ਕਰਨ ਦੀ ਲਕੀਰੀ ਵਿਧੀ ਅਪਣਾਉਣ ਨਾਲੋਂ, ਇਹ ਪ੍ਰੌਜੈਕਟ ਵਿਸ਼ੇਸ਼ ਬਾਣੀਆਂ ਅਨੁਸਾਰ ਖੋਜ ਨੂੰ ਤਰਤੀਬ ਦੇਣ ਦੀ ਵਿਧੀ ਅਪਣਾਉਂਦਾ ਹੈ। ਪਹਿਲਾ ਪੜਾਅ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਉਪਰ ਵਧੇਰੇ ਕੇਂਦਰਤ ਸੀ। ਹੁਣ ਇਹ ਪ੍ਰੌਜੈਕਟ ਆਪਣਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਹੋਰਨਾਂ ਬਾਣੀਕਾਰਾਂ ਦੀਆਂ ਬਾਣੀਆਂ ਵੱਲ ਕਰ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਉਚਾਰਣ ਕੀਤੀ ਸਾਰੀ ਬਾਣੀ ਦਾ ਖੋਜ-ਕਾਰਜ ਪ੍ਰਕਾਸ਼ਤ ਕੀਤਾ ਜਾ ਚੁੱਕਾ ਹੈ।
ਇਸ ਕਾਰਜ ਦਾ ਇਕ ਵੱਡਾ ਭਾਗ ਗੁਰਮੁਖੀ ਲਿਪੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਪ੍ਰਮਾਣਕ ਟੀਕਾ ਤਿਆਰ ਕਰਨ ਦਾ ਹੈ, ਜੋ ਅੱਗੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ ਤਿਆਰ ਕਰਨ ਲਈ ਅਧਾਰ ਸਮੱਗਰੀ ਪ੍ਰਦਾਨ ਕਰਦਾ ਹੈ। ਭਾਸ਼ਾਈ ਪਖ ਤੋਂ, ਅਸੀਂ ਹਰੇਕ ਪਦ ਦੇ ਅਰਥ, ਵਿਆਕਰਣ ਤੇ ਵਿਉਤਪਤੀ ਦੀ ਖੋਜ ਕਰਦਿਆਂ ਉਸ ਦੀ ਗਹਿਰੀ ਛਾਣ-ਬੀਣ ਕਰਦੇ ਹਾਂ। ਉਸ ਤੋਂ ਬਾਅਦ ਅਸੀਂ ਸ਼ਾਬਦਕ ਅਨੁਵਾਦ ਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਸਮੇਤ ਹਰੇਕ ਪਦੇ ਦੀ ਵਿਆਖਿਆ ਤਿਆਰ ਕਰਦੇ ਹਾਂ। ਇਹ ਵਿਸਤ੍ਰਿਤ ਪਹੁੰਚ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਸ਼ਬਦ ਪ੍ਰਤੀ ਬਿਹਤਰ ਸਮਝ ਅਤੇ ਵਿਆਖਿਆ ਲਈ ਉਸ ਦੇ ਹਰੇਕ ਤੱਤ ਨੂੰ ਪ੍ਰਸੰਗ ਵਿਚ ਰਖਿਆ ਜਾ ਸਕੇ।
ਗੁਰਮਤਿ ਵਿਆਖਿਆ ਅਤੇ ਵਿਚਾਰਧਾਰਾ ਦੀਆਂ ਵਿਭਿੰਨ ਪ੍ਰਣਾਲੀਆਂ ਦੀ ਲੰਮੀ ਕਤਾਰ ਦੇ ਵਿਚਾਰਾਂ ਨੂੰ ਤਰਤੀਬ ਦੇਣਾ ਸਾਡੇ ਇਸ ਉਪਰਾਲੇ ਦਾ ਖਾਸ ਮਕਸਦ ਹੈ। ਇਨ੍ਹਾਂ ਦੇ ਆਪਸੀ ਵਖਰੇਵਿਆਂ ਦੇ ਨੁਕਤਿਆਂ ਨੂੰ ਸਵੀਕਾਰ ਕਰ ਕੇ ਅਤੇ ਉਨ੍ਹਾਂ ਉਪਰ ਵਿਚਾਰ ਕਰ ਕੇ, ਅਸੀਂ ਇਕ ਸਾਰਥਕ ਅਤੇ ਅਰਥਪੂਰਨ ਵਿਆਖਿਆ ਤਿਆਰ ਕਰਨ ਲਈ ਨੀਂਹ ਰਖ ਰਹੇ ਹਾਂ। ਸਾਡਾ ਪਹਿਲਾ ਸੰਸਕਰਣ ਇਤਿਹਾਸਕ, ਸੰਗੀਤਕ ਅਤੇ ਕਾਵਿਕ ਪਖਾਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ, ਜਦ ਕਿ ਭਵਿਖ ਦੇ ਸੰਸਕਰਣ ਦਰਸ਼ਨ, ਰਾਜ-ਪ੍ਰਬੰਧ, ਬ੍ਰਹਿਮੰਡੀ ਅੰਤਰ-ਦ੍ਰਿਸ਼ਟੀਆਂ, ਵਾਤਾਵਰਣ, ਅੰਤਰ-ਧਰਮ ਸੰਵਾਦ ਆਦਿ ਹੋਰਨਾਂ ਖੇਤਰਾਂ ਸੰਬੰਧੀ ਪੜਚੋਲ ਕਰਨਗੇ।
ਇਹ ਪ੍ਰੌਜੈਕਟ ਇਕ ਵਿਸ਼ਾਲ ਆਨਲਾਈਨ ਗਿਆਨ ਦਾ ਜ਼ਖੀਰਾ ਤਿਆਰ ਕਰਨ ਦੇ ਆਸ਼ੇ ਨੂੰ ਸਮਰਪਤ ਹੈ, ਜਿਸ ਦੀ ਸੰਪੂਰਨ ਸਮੱਗਰੀ ਵਿਸ਼ਵ ਭਰ ਦੇ ਪਾਠਕਾਂ ਨੂੰ ਮੁਫਤ ਵਿਚ ਉਪਲਬਧ ਹੋਵੇਗੀ। ਖੋਜ, ਵਿਆਖਿਆ ਅਤੇ ਤਕਨੀਕ ਦਾ ਸੁਮੇਲ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਪਧਰੀ ਸੁਗਮਤਾ ਦਾ ਦੁਆਰ ਖੋਲ੍ਹਦਾ ਹੈ। ਇਹ ਸੁਮੇਲ ਸਾਨੂੰ ਪ੍ਰਣਾਲੀਗਤ ਅਤੇ ਭਾਸ਼ਾਈ ਰੁਕਾਵਟਾਂ ਦੂਰ ਕਰਨ ਦੇ ਸਮਰੱਥ ਬਣਾ ਕੇ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਗੁਰੂ ਸਾਹਿਬ ਦਾ ਉਪਦੇਸ਼ ਹਰ ਕਿਸੇ ਦੀ ਪਹੁੰਚ ਵਿਚ ਹੋਵੇ। ਇਹ ਡਿਜਿਟਲ ਪਲੇਟਫਾਰਮ ਸੰਸਾਰ ਭਰ ਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਭਾਵਸ਼ਾਲੀ ਉਪਦੇਸ਼ ਨਾਲ ਜੁੜਨ ਦਾ ਮੌਕਾ ਦਿੰਦਾ ਹੈ ਅਤੇ ਸਰਬੱਤ ਦੀ ਸ਼ਮੂਲੀਅਤ, ਗਿਆਨ ਦੀ ਸਾਂਝ ਅਤੇ ਪ੍ਰਬੁਧ ਹੋਣ ਦੀ ਭਾਵਨਾ ਨੂੰ ਪ੍ਰਫੁਲਤ ਕਰਦਾ ਹੈ।
ਪਾਠ ਦਾ ਅਨੁਵਾਦ
ਪਾਠ ਦਾ ਅਨੁਵਾਦ ਕਰਨ ਵੇਲੇ ਸਾਡੇ ਖੋਜਕਾਰ ਪਾਠ ਦੇ ਭਾਵ ਦੀਆਂ ਘੱਟੋ-ਘੱਟ ਤਿੰਨ ਪਰਤਾਂ ਨੂੰ ਧਿਆਨ ਵਿਚ ਰਖਦੇ ਹਨ:
  1. ਸ਼ਬਦ ਅਤੇ ਪਦ: ਹਰ ਸ਼ਬਦ ਦੇ ਬਹੁਪਰਤੀ ਅਰਥ, ਭਾਵ ਅਤੇ ਆਸ਼ੇ ਹੁੰਦੇ ਹਨ, ਜੋ ਕਿਸੇ ਦੂਜੀ ਭਾਸ਼ਾ ਵਿਚ ਪੂਰੀ ਤਰ੍ਹਾਂ ਨਹੀਂ ਉਲਥਾਏ ਜਾ ਸਕਦੇ। ਜਦੋਂ ਵੀ ਕੋਈ ਸ਼ਬਦ ਵਰਤਿਆ ਜਾਂਦਾ ਹੈ, ਤਾਂ ਉਹ ਆਪਣੇ ਨਾਲ ਆਪਣੇ ਵਿਕਾਸ ਦੀਆਂ ਇਤਿਹਾਸਕ ਪਰਤਾਂ, ਪ੍ਰਸੰਗਕ ਵਿਸ਼ੇਸ਼ਤਾਵਾਂ ਅਤੇ ਹੋਰਨਾਂ ਸ਼ਬਦਾਂ ਤੇ ਮੁਹਾਵਰਿਆਂ ਨਾਲ ਆਪਣੇ ਅਪ੍ਰਤੱਖ ਸੰਬੰਧ ਵੀ ਲੈ ਕੇ ਆਉਂਦਾ ਹੈ, ਜੋ ਅਕਸਰ ਉਸ ਬੋਲੀ ਨੂੰ ਬੋਲਣ ਵਾਲੇ ਦੇ ਮਨ ਵਿਚ ਅਚੇਤ ਤੌਰ ’ਤੇ ਮੌਜੂਦ ਹੁੰਦੇ ਹਨ।
  2. ਇਤਿਹਾਸਕ ਵਿਕਾਸ ਅਤੇ ਅੰਤਰੀਵ-ਭਾਵ: ਆਮ ਸ਼ਬਦਾਂ ਵਾਂਗ ਹੀ, ਜਦੋਂ ਸੰਕਲਪਾਂ ਦੀ ਗੱਲ ਆਉਂਦੀ ਹੈ ਤਾਂ ਜਿਹੜੇ ਪਦ ਇਕ ਦੂਜੇ ਦੇ ਸਮਾਨ-ਅਰਥੀ ਪ੍ਰਤੀਤ ਹੁੰਦੇ ਹਨ, ਉਹ ਵੀ ਅਸਲ ਵਿਚ ਵਖਰੇ ਅਰਥ ਅਤੇ ਭਾਵ ਹੀ ਪ੍ਰਗਟਾ ਰਹੇ ਹੁੰਦੇ ਹਨ। ਉਦਾਹਰਣ ਵਜੋਂ ਗੁਰੂ ਗ੍ਰੰਥ ਸਾਹਿਬ ਦਾ ਜਿਕਰ ਕਰਨ ਵੇਲੇ, ਅੰਗਰੇਜ਼ੀ ਦੇ ਸ਼ਬਦ ਸਕ੍ਰਿਪਚਰ (Scripture) ਜਾਂ ਕੈਨਨ (Canon) ਦੀ ਵਰਤੋਂ ਉਨ੍ਹਾਂ ਵਿਚਾਰਾਂ, ਭਾਵਾਂ ਅਤੇ ਪ੍ਰਭਾਵਾਂ ਨੂੰ ਪ੍ਰਗਟ ਕਰਦੇ ਹਨ, ਜੋ ਅੰਗਰੇਜ਼ੀ ਭਾਸ਼ਾ ਵਿਚ ਉਨ੍ਹਾਂ ਸ਼ਬਦਾਂ ਦੀ ਵਰਤੋਂ ਤੇ ਵਿਕਾਸ ਤੋਂ ਉਤਪੰਨ ਹੋਏ ਹੁੰਦੇ ਹਨ, ਜਿਨ੍ਹਾਂ ਵਿਚੋਂ ਕੁਝ ਤਾਂ ਜੂਡੋ-ਕ੍ਰਿਸਚਿਅਨ ਪ੍ਰਭਾਵ ਰਖਦੇ ਹਨ ਅਤੇ ਸਿਖ ਪ੍ਰਸੰਗ ਵਿਚ ਬਿਲਕੁਲ ਵੀ ਲਾਗੂ ਨਹੀਂ ਹੋ ਸਕਦੇ। ਇਸੇ ਪ੍ਰਕਾਰ, ਗੁਰੂ ਗ੍ਰੰਥ ਸਾਹਿਬ ਲਈ “ਵੇਦ” ਜਾਂ “ਸ਼ਾਸਤਰ” ਸ਼ਬਦਾਂ ਦੀ ਵਰਤੋਂ ਵੀ ਓਨੀ ਹੀ ਅਪ੍ਰਸੰਗਕ ਹੋਵੇਗੀ, ਕਿਉਂਜੁ ਇਹ ਸ਼ਬਦ “ਸ਼ਰੁਤੀ” (ਸੁਣਿਆ ਹੋਇਆ) ਅਤੇ “ਸਿਮਰਤੀ” (ਜੋ ਯਾਦਾਸ਼ਤ ਵਿਚ ਸੀ) ਗਿਆਨ ਦੀਆਂ ਭਾਰਤੀ-ਧਾਰਨਾਵਾਂ ਤੋਂ ਆਏ ਹਨ ਅਤੇ ਵਖਰੇ ਪ੍ਰਭਾਵ ਰਖਦੇ ਹਨ।
  3. ਪਾਠਕ ਵਰਗ: ਸਾਡੇ ਖੋਜਕਾਰ ਇਸ ਗੱਲ ਨੂੰ ਧਿਆਨ ਵਿਚ ਰਖਦੇ ਹਨ ਕਿ ਸਾਡੀ ਵੈਬਸਾਈਟ ਉਪਰ ਆਉਣ ਵਾਲੇ ਪਾਠਕਾਂ ਨੂੰ ਪਹਿਲਾਂ ਤੋਂ ਕਿੰਨੀ ਕੁ ਜਾਣਕਾਰੀ ਹੋ ਸਕਦੀ ਹੈ? ਉਨ੍ਹਾਂ ਦੀ ਮਨਸ਼ਾ ਬਿਲਕੁਲ ਸਟੀਕ ਅਤੇ ਸ਼ਾਬਦਕ ਅਨੁਵਾਦ ਪੜ੍ਹਨ ਦੀ ਵੀ ਹੋ ਸਕਦੀ ਹੈ, ਜੋ ਮੂਲ ਪਾਠ ਨਾਲ ਹੂਬਹੂ ਮੇਲ ਖਾਂਦਾ ਹੋਵੇ ਜਾਂ ਫਿਰ ਕੋਈ ਅਜਿਹਾ ਅਨੁਵਾਦ ਵੀ ਹੋ ਸਕਦਾ ਹੈ, ਜੋ ਪੜ੍ਹਨ ਵਿਚ ਸਰਲ ਅਤੇ ਅਰਥਪੂਰਨ ਹੋਵੇ। ਖੋਜ ਦੌਰਾਨ ਇਹ ਵੀ ਵੇਖਿਆ ਜਾਂਦਾ ਹੈ ਕਿ ਅਨੁਵਾਦ ਨੂੰ ਮੂਲ ਪਾਠ ਵਾਂਗ ਸਪਸ਼ਟ ਅਤੇ ਸੁਗਮ ਕਰਨ ਲਈ, ਕਿੰਨੀ ਕੁ “ਹੋਰ” ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ? ਇਹ ਪ੍ਰੌਜੈਕਟ ਕਿਉਂਕਿ ਦੁਨੀਆ ਭਰ ਦੇ ਪਾਠਕਾਂ ਨੂੰ ਮੁੱਖ ਰਖਦਾ ਹੈ, ਇਸ ਲਈ, ਇਸ ਵਿਚ ਪਾਠ ਦਾ ਸੰਦਰਭ ਵੀ ਦਿੱਤਾ ਜਾਂਦਾ ਹੈ ਅਤੇ ਪਾਠ ਨੂੰ ਸਪਸ਼ਟ ਵੀ ਕੀਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਪਾਠਕਾਂ ਨੂੰ ਵੀ ਪਾਠ ਸਮਝਣ ਅਤੇ ਉਸ ਨਾਲ ਜੁੜਨ ਵਿਚ ਸੌਖ ਹੋ ਸਕੇ, ਜਿਨ੍ਹਾਂ ਨੂੰ ਇਸ ਬਾਣੀ ਸੰਬੰਧੀ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਹੈ।
ਇਕ ਆਦਰਸ਼ ਕਾਰਜਵਿਧੀ ਲਈ ਕਈ ਕਾਰਕਾਂ ਦਾ ਧਿਆਨ ਰਖਣਾ ਜ਼ਰੂਰੀ ਹੈ, ਜਿਵੇਂ ਕਿ ਇਕੋ ਸ਼ਬਦ ਜਾਂ ਇਕੋ ਜਿਹੇ ਸ਼ਬਦਾਂ ਦੇ ਅਨੁਵਾਦ ਕਰਨ ਲੱਗਿਆਂ ਪਿਛਲੀਆਂ ਸ਼ਬਦ-ਚੋਣਾਂ ਨਾਲ ਇਕਸਾਰਤਾ ਕਾਇਮ ਰਖਣੀ, ਅੰਗਰੇਜ਼ੀ ਵਿਚ ਪਾਠ ਸਮਝਗੋਚਰਾ ਕਰਨ ਲਈ ਸ਼ਾਬਦਕ ਅਨੁਵਾਦ ਅਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚਕਾਰ ਸੰਤੁਲਨ ਬਣਾਈ ਰਖਣਾ, ਲੋੜੀਂਦੀਆਂ ਵਿਆਖਿਆਤਮਕ ਪੈਰ ਟਿੱਪਣੀਆਂ ਨਿਰਧਾਰਤ ਕਰਨੀਆਂ, ਪਾਠਕਾਂ ਦੀ ਤਰਜੀਹ ਅਤੇ ਉਨ੍ਹਾਂ ਦੀ ਉਮੀਦ ਨੂੰ ਸਮਝਣਾ ਆਦਿ।
ਇਹ ਵੀ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਵਖੋ-ਵਖਰੀਆਂ ਭਾਸ਼ਾਵਾਂ ਦੇ ਸ਼ਬਦਾਂ ਵਿਚ ਇੰਨ-ਬਿੰਨ ਸਮਾਨੰਤਰਤਾ ਨਹੀਂ ਹੈ, ਇਸ ਲਈ ਇਕ ਬੇ-ਲਚਕ ਅਨੁਵਾਦਨ ਕਾਰਜਵਿਧੀ ਅਰਥ ਦਾ ਅਨਰਥ ਵੀ ਕਰ ਸਕਦੀ ਹੈ, ਖਾਸ ਕਰਕੇ ਜਦੋਂ ਉਹ ਪਾਠ ਦੇ ਪ੍ਰਸੰਗ ਨੂੰ ਨਜ਼ਰ-ਅੰਦਾਜ਼ ਕਰ ਦੇਵੇ। ਇਸ ਲਈ ਇਕਸਾਰਤਾ ਦੀ ਸਖਤ ਪੈਰਵੀ ਮੁਨਾਸਬ ਨਹੀਂ ਹੈ। ਪਰ, ਇਸ ਦਾ ਇਹ ਭਾਵ ਵੀ ਨਹੀਂ ਕਿ ਆਪ-ਹੁਦਰੀ ਜਾਂ ਬੇਤੁਕੀ ਸ੍ਵੈ-ਵਿਰੋਧਤਾ ਜਾਇਜ਼ ਠਹਿਰਾਈ ਜਾਵੇ। ਇਕਸਾਰਤਾ ਦਾ ਇਕ ਤਰਕ-ਸੰਗਤ ਪਧਰ ਸ਼ਲਾਘਾਯੋਗ ਹੈ, ਪਰ ਇਸ ਗੱਲ ਦਾ ਵੀ ਧਿਆਨ ਰਖਿਆ ਜਾਣਾ ਚਾਹੀਦਾ ਹੈ ਕਿ ਅਨੁਵਾਦਕ ਨੂੰ ਸੰਭਾਵਤ ਪ੍ਰਸੰਗ ਅਨੁਕੂਲ ਅਪਵਾਦਾਂ ਪ੍ਰਤੀ ਕੁਝ ਛੋਟ ਲੈ ਲੈਣੀ ਚਾਹੀਦੀ ਹੈ।
ਵਿਸ਼ੇਸ਼ਤਾਵਾਂ
ਪਦਪਰਿਭਾਸ਼ਾ
ਸੰਖੇਪ ਜਾਣਕਾਰੀਇਹ ਵਿਚਾਰ ਅਧੀਨ ਪਉੜੀ, ਸ਼ਬਦ ਜਾਂ ਬਾਣੀ ਦੇ ਵਿਸ਼ਾਲ ਸੁਨੇਹੇ ਦੀ ਇਕ ਛੋਟੀ ਜਿਹੀ ਝਲਕ ਮਾਤਰ ਹੀ ਪ੍ਰਦਾਨ ਕਰਦਾ ਹੈ।
ਜਾਣ-ਪਛਾਣਇਹ ਭਾਗ ਸ਼ਬਦ ਸੰਬੰਧੀ ਮੁਢਲੀ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਵੇਂ ਕਿ ਅੰਕ, ਰਾਗ, ਬਾਣੀਕਾਰ, ਵਿਦਵਾਨਾਂ ਦੇ ਵਿਚਾਰ ਅਤੇ ਵਿਸ਼ਾ-ਵਸਤੂ। ਇਸ ਦੌਰਾਨ ਲੋੜ ਪਵੇ ਤਾਂ ਬਾਹਰਲੇ ਸਰੋਤਾਂ ਦੀ ਸਹਾਇਤਾ ਵੀ ਲੈ ਲਈ ਜਾਂਦੀ ਹੈ।
ਵਿਆਖਿਆ (ਕੁਮੈਂਟਰੀ)ਵਿਆਖਿਆ ਹਰੇਕ ਸ਼ਬਦ ਦੇ ਭਾਵ, ਸਮਕਾਲੀ ਹਾਲਾਤ ਦੇ ਸੰਦਰਭ ਵਿਚ ਉਸ ਦੀ ਭੂਮਿਕਾ, ਉਸ ਦੀਆਂ ਬਾਰੀਕੀਆਂ ਅਤੇ ਆਪਣੇ ਸਮੇਂ ਦੀਆਂ ਪ੍ਰਚਲਤ ਧਾਰਮਕ ਤੇ ਰਾਜਨੀਤਕ ਵਿਚਾਰਧਾਰਾਵਾਂ ਨਾਲੋਂ ਉਸ ਦਾ ਨਿਵੇਕਲਾਪਨ ਆਦਿ ਨੂੰ ਗਹਿਰਾਈ ਨਾਲ ਵਿਚਾਰਦੀ ਹੈ। ਇਹ ਗੁਰਬਾਣੀ ਦੇ ਸੰਦੇਸ਼ ਦਾ ਅਜਿਹਾ ਵਿਸਥਾਰ ਹੈ, ਜੋ ਵਿਸ਼ਵ ਵਿਆਪੀ ਪਾਠਕਾਂ ਨੂੰ ਬਾਣੀ ਨਾਲ ਜੁੜਨ ਲਈ ਪ੍ਰੇਰਦਾ ਹੈ।
ਭਾਵਾਰਥਕ-ਸਿਰਜਣਾਤਮਕ ਅਨੁਵਾਦਇਹ ਭਾਗ ਗੁਰਬਾਣੀ ਪਾਠ ਦੀ ਵਿਆਖਿਆ ਅਜੋਕੀ ਪੰਜਾਬੀ ਅਤੇ ਅੰਗਰੇਜ਼ੀ ਵਿਚ ਕਰਦਾ ਹੈ। ਇਹ ਪੰਜਾਬੀ ਪਾਠ ਜਾਂ ਗੁਰਬਾਣੀ ਦੇ ਪਾਠ ਦੀ ਹੂਬਹੂ ਨਕਲ ਨਹੀਂ ਹੈ। ਇਸ ਵਿਚ ਬਰੈਕਟਾਂ ਵੀ ਨਹੀਂ ਵਰਤੀਆਂ ਜਾਂਦੀਆਂ ਕਿਉਂਜੁ ਇਹ ਕੋਈ ਅਨੁਵਾਦ ਨਹੀਂ ਹੈ, ਸਗੋਂ ਇਹ ਤਾਂ ਮੂਲ ਪਾਠ ਅਤੇ ਅਨੁਵਾਦ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਉਸ ਨੂੰ ਹੋਰ ਵਧੇਰੇ ਖੋਲ੍ਹਣ, ਸਪਸ਼ਟ ਕਰਨ ਅਤੇ ਉਸ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ।
ਸ਼ਾਬਦਕ ਅਨੁਵਾਦਇਹ ਭਾਗ ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਦਾ ਸ਼ਾਬਦਕ ਅਨੁਵਾਦ ਪੇਸ਼ ਕਰਦਾ ਹੈ, ਜਿਸ ਵਿਚ ਮੂਲ ਪਾਠ ਵਿਚ ਆਏ ਸਾਰੇ ਪਦਾਂ, ਅਰਥਾਂ, ਵਿਆਕਰਣਕ ਸਥਿਤੀਆਂ ਅਤੇ ਸੰਦਰਭਾਂ ਨੂੰ ਬਰਕਰਾਰ ਰਖਿਆ ਜਾਂਦਾ ਹੈ। ਅੰਗਰੇਜ਼ੀ ਵਿਚ ਉਹ ਮੌਖਿਕ/ਰੂੜ੍ਹ ਸ਼ਬਦ ਨਹੀਂ ਹਨ, ਜੋ ਗੁਰੂ ਗ੍ਰੰਥ ਸਾਹਿਬ ਵਿਚ ਵਰਤੀਆਂ ਗਈਆਂ ਭਾਸ਼ਾਵਾਂ ਵਿਚ ਹਨ। ਸਿੱਟੇ ਵਜੋਂ, ਅੰਗਰੇਜ਼ੀ ਵਿਚ ਅਨੁਵਾਦ ਕਰਨ ਵੇਲੇ ਇਨ੍ਹਾਂ ਭਾਸ਼ਾਵਾਂ ਦੇ ਸੰਰਚਨਾਤਮਕ ਰੂਪ ਕਾਇਮ ਰਖਣ ਦਾ ਕਾਰਜ ਚੁਣੌਤੀਆਂ ਪੈਦਾ ਕਰਦਾ ਹੈ। ਕਾਵਿਕ ਸੰਤੁਲਨ ਅਤੇ ਕਾਵਿਕ ਸੁੰਦਰਤਾ ਬਰਕਰਾਰ ਰਖਣ ਲਈ ਕਈ ਵਾਰ ਲੋੜੀਂਦੇ ਸ਼ਬਦ ਬਰੈਕਟਾਂ ਅੰਦਰ ਵੀ ਦਿੱਤੇ ਜਾਂਦੇ ਹਨ। ਅਜਿਹਾ ਪਾਠ ਦੀ ਪੜ੍ਹਨਯੋਗਤਾ/ਸੁਗਮਤਾ ਤੇ ਸਪਸ਼ਟਤਾ ਨੂੰ ਵਧਾਉਣ ਅਤੇ ਉਸ ਦੇ ਕਾਵਿਕ ਸੰਤੁਲਨ ਨੂੰ ਕਾਇਮ ਰਖਣ ਲਈ ਕੀਤਾ ਜਾਂਦਾ ਹੈ। ਕਈ ਵਾਰ, ਲੋੜ ਅਨੁਸਾਰ, ਅਰਥਾਂ ਦੀ ਸਪਸ਼ਟਤਾ ਲਈ, ਸ਼ਬਦਾਂ ਦੇ ਕ੍ਰਮ ਅਤੇ ਵਾਕ ਦੀ ਬਣਤਰ ਨੂੰ ਬਦਲ ਕੇ (ਅਨਵੈ ਕਰ ਕੇ) ਪੈਰ ਟਿੱਪਣੀ ਦੇ ਦਿੱਤੀ ਜਾਂਦੀ ਹੈ।
ਪਦ ਅਰਥਇਸ ਭਾਗ ਵਿਚ ਪਾਠ ਵਿਚ ਆਏ ਹਰੇਕ ਸ਼ਬਦ ਦੇ ਸ਼ਾਬਦਕ-ਅਰਥਾਂ ਅਤੇ ਭਾਵ-ਅਰਥਾਂ ਦੇ ਸਾਰੇ ਸੰਭਾਵਤ ਸਮੂਹ ਦਿੱਤੇ ਜਾਂਦੇ ਹਨ। ਸ਼ਾਬਦਕ ਅਰਥਾਂ ਨੂੰ ਇਕ ਦੂਜੇ ਤੋਂ ਕਾਮੇ (,) ਨਾਲ ਅਤੇ ਭਾਵ-ਅਰਥਾਂ ਦੇ ਸਮੂਹ ਤੋਂ ਬਿੰਦੀ-ਕਾਮੇ (;) ਨਾਲ ਵਖ ਕੀਤਾ ਗਿਆ ਹੈ।
ਵਿਆਕਰਣ ਇਸ ਭਾਗ ਵਿਚ ਪਾਠ ਵਿਚ ਆਏ ਹਰ ਇਕ ਸ਼ਬਦ ਦੇ ਵਿਆਕਰਣਕ ਪਖਾਂ/ਸ਼੍ਰੇਣੀਆਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਸ਼ਬਦ ਨੂੰ ਨਿਮਨਲਿਖਤ ਪਖਾਂ ਅਨੁਸਾਰ ਸ਼੍ਰੇਣੀਬੱਧ ਕੀਤਾ ਜਾਂਦਾ ਹੈ:

  • ਨਾਂਵ, ਕਾਰਕ; ਲਿੰਗ, ਵਚਨ
  • ਪੜਨਾਂਵ, ਕਾਰਕ; ਪੁਰਖ, ਲਿੰਗ, ਵਚਨ
  • ਵਿਸ਼ੇਸ਼ਣ/ਪੜਨਾਂਵੀ ਵਿਸ਼ੇਸ਼ਣ, ਕਾਰਕ ਸਾਧਨਾ, ਜਿਵੇਂ ਕਿ ਨਾਂਵ/ਪੜਨਾਂਵ
  • ਕਿਰਿਆ, ਕਾਲ; ਪੁਰਖ, ਲਿੰਗ, ਵਚਨ
  • ਕਿਰਿਆ ਵਿਸ਼ੇਸ਼ਣ
  • ਨਿਪਾਤ
  • ਕਿਰਦੰਤ
  • ਸੰਬੰਧਕ
  • ਯੋਜਕ
  • ਵਿਸਮਕ
ਸ਼ਬਦ-ਸ਼੍ਰੇਣੀਆਂ ਨੂੰ ਆਪਣੇ ਪੁਰਖ, ਲਿੰਗ ਅਤੇ ਵਚਨ ਤੋਂ ਵਖ ਕਰਨ ਲਈ ਬਿੰਦੀ-ਕਾਮੇ (;) ਦੀ ਵਰਤੋਂ ਕੀਤੀ ਗਈ ਹੈ।
ਵਿਉਤਪਤੀ ਵਿਉਤਪਤੀ, ਹਰੇਕ ਸ਼ਬਦ ਦੇ ਵਖ-ਵਖ ਭਾਸ਼ਾਵਾਂ ਵਿਚ ਉਸ ਦੇ ਵਖ-ਵਖ ਰੂਪਾਂ ਅਤੇ ਉਨ੍ਹਾਂ ਦੇ ਸੰਭਾਵੀ ਅਰਥਾਂ ਨੂੰ ਪੇਸ਼ ਕਰਦੀ ਹੈ। ਖੋਜਕਾਰ ਹਰ ਇਕ ਸ਼ਬਦ ਦੀ ਵਿਉਤਪਤੀ ਦੇਣ ਦਾ ਜਤਨ ਕਰਦੇ ਹਨ, ਜਿਸ ਲਈ ਉਹ ਆਮ ਕਰਕੇ ਸੰਬੰਧਤ ਸ਼ਬਦ ਦੇ ਪੁਰਾਤਨ ਪੰਜਾਬੀ, ਲਹਿੰਦੀ, ਬ੍ਰਜ, ਸਿੰਧੀ, ਅਪਭ੍ਰੰਸ਼, ਪ੍ਰਾਕ੍ਰਿਤ, ਪਾਲੀ, ਸੰਸਕ੍ਰਿਤ ਅਤੇ ਹੋਰਨਾਂ ਸਰੋਤਾਂ ਤੀਕ ਪਹੁੰਚ ਕਰਦੇ ਹਨ। ਸੰਬੰਧਤ ਸ਼ਬਦ ਦੇ ਸੰਸਕ੍ਰਿਤ ਅਤੇ ਅਰਬੀ-ਫਾਰਸੀ ਵਿਚ ਮਿਲਦੇ ਰੂਪਾਂ ਨੂੰ ਗੁਰਮੁਖੀ ਦੇ ਨਾਲ-ਨਾਲ ਸੰਸਕ੍ਰਿਤ ਅਤੇ ਅਰਬੀ-ਫਾਰਸੀ ਦੋਵਾਂ ਲਿਪੀਆਂ ਵਿਚ ਲਿਖਿਆ ਗਿਆ ਹੈ, ਪਰ ਦੂਸਰੀਆਂ ਭਾਸ਼ਾਵਾਂ ਵਿਚ ਮਿਲਦੇ ਰੂਪਾਂ ਨੂੰ ਕੇਵਲ ਗੁਰਮੁਖੀ ਵਿਚ ਹੀ ਅੰਕਤ ਕੀਤਾ ਗਿਆ ਹੈ। ਸੰਸਕ੍ਰਿਤ ਵਿਚ ਕਿਰਿਆ ਦਾ ਪੁਲਿੰਗ ਅਤੇ ਇਸਤਰੀ ਲਿੰਗ ਰੂਪ ਇਕ ਹੀ ਹੁੰਦਾ ਹੈ, ਪਰ ਵਿਉਤਪਤੀ ਲਿਖਣ ਵੇਲੇ ਅਰਥ ਪੁਲਿੰਗ ਰੂਪ ਵਿਚ ਹੀ ਦਿੱਤਾ ਗਿਆ ਹੈ ਤਾਂ ਜੋ ਪ੍ਰਚਲਤ ਭਾਸ਼ਾਈ ਰਵਾਇਤ ਦੇ ਅਨੁਕੂਲ ਰਿਹਾ ਜਾ ਸਕੇ।

ਗੁਰਬਾਣੀ ਦੇ ਜਿਨ੍ਹਾਂ ਸ਼ਬਦਾਂ ਦਾ ਸੰਬੰਧਤ ਭਾਸ਼ਾਵਾਂ ਵਿਚ ਇਕਵਚਨੀ ਜਾਂ ਬਹੁਵਚਨੀ ਰੂਪ ਪ੍ਰਾਪਤ ਹੈ, ਉਨ੍ਹਾਂ ਦੇ ਉਸੇ ਰੂਪ ਨੂੰ ਹੀ ਲਿਖਿਆ ਗਿਆ ਹੈ ਅਤੇ ਜਿਨ੍ਹਾਂ ਸ਼ਬਦਾਂ ਦੇ ਰੂਪ ਪ੍ਰਾਪਤ ਨਹੀਂ ਹੋਏ, ਉਨ੍ਹਾਂ ਦੇ ਮਿਲਦੇ-ਜੁਲਦੇ ਰੂਪ ਦਿੱਤੇ ਗਏ ਹਨ। ਜੇਕਰ ਕਿਸੇ ਭਾਸ਼ਾ ਦੇ ਸੰਬੰਧਤ ਸ਼ਬਦ ਦੇ ਇਕ ਤੋਂ ਵਧੇਰੇ ਰੂਪ ਮਿਲਦੇ ਹਨ ਤਾਂ ਉਹ ਤਿਰਛੀ ਲਕੀਰ (/) ਦੀ ਵਿਧੀ ਰਾਹੀਂ ਅੰਕਤ ਕੀਤੇ ਗਏ ਹਨ। ਜਦੋਂ ਵਖਰੀ ਭਾਸ਼ਾ ਦੇ ਸ਼ਬਦ ਰੂਪ ਦਿੱਤੇ ਜਾਂਦੇ ਹਨ ਜਾਂ ਜਿਥੇ ਸ਼ਬਦਾਂ ਦੇ ਅਰਥ ਬਦਲਦੇ ਹਨ, ਉਥੇ ਬਿੰਦੀ-ਕਾਮੇ (;) ਦੀ ਵਰਤੋਂ ਕੀਤੀ ਗਈ ਹੈ। ਕਿਸੇ ਪੁਸਤਕ, ਗ੍ਰੰਥ ਆਦਿ ਦੀ ਮੂਲ ਲਿਖਤ ਦਾ ਹਵਾਲਾ ਦੇਣ ਵੇਲੇ ਦੋਹਰੇ ਪੁੱਠੇ ਕਾਮਿਆਂ (“ੳਅੲ”) ਦੀ ਵਰਤੋਂ ਕੀਤੀ ਗਈ ਹੈ।

ਆਮ ਕਰਕੇ ਸ਼ਬਦਾਂ ਦੀ ਵਿਉਤਪਤੀ ਅਤੇ ਭਾਸ਼ਾਈ ਰੂਪ ਦਿੰਦਿਆਂ, ਕਿਸੇ ਹੋਰ ਗ੍ਰੰਥ, ਪੁਸਤਕ ਦਾ ਹਵਾਲਾ ਨਾਲ ਨਹੀਂ ਦਿੱਤਾ ਗਿਆ ਪਰ ਜਿਥੇ ਲੋੜ ਪ੍ਰਤੀਤ ਹੋਈ ਹੈ, ਉਥੇ ਜਾਣਕਾਰੀ ਪੈਰ ਟਿੱਪਣੀਆਂ ਵਿਚ ਅੰਕਤ ਕੀਤੀ ਗਈ ਹੈ। ਜੇਕਰ ਕਿਸੇ ਸ਼ਬਦ ਦੇ ਅਰਥ ਉਹੀ ਰਹਿੰਦੇ ਹਨ, ਜੋ ਸੰਸਕ੍ਰਿਤ/ਪਾਲੀ/ਅਰਬੀ ਆਦਿ ਵਿਚ ਹਨ, ਤਾਂ ਦੂਸਰੀਆਂ ਭਾਸ਼ਾਵਾਂ ਵਿਚ ਉਸ ਸ਼ਬਦ ਦੇ ਅਰਥ ਦੇਣ ਤੋਂ ਸੰਕੋਚ ਕੀਤਾ ਗਿਆ ਹੈ। ਜਿਥੇ ਕਿਤੇ ਵਧੇਰੇ ਜਾਣਕਾਰੀ ਦੇਣ ਦੀ ਲੋੜ ਪ੍ਰਤੀਤ ਹੋਈ ਹੈ, ਉਥੇ ਸੰਬੰਧਤ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿਚ ਹੋਈ ਭਿੰਨ-ਭਿੰਨ ਵਰਤੋਂ ਬਾਰੇ ਲੋੜੀਂਦੀ ਸੂਚਨਾ ਪੈਰ ਟਿੱਪਣੀਆਂ ਵਿਚ ਦੇ ਦਿੱਤੀ ਗਈ ਹੈ।

ਸ਼ਬਦਾਂ ਦੇ ਭਾਸ਼ਾਈ ਰੂਪ ਦਰਸਾਉਣ ਲਈ ਲਗਭਗ ਸਾਰੇ ਹੀ ਨਵੀਨ ਤੇ ਪੁਰਾਤਨ ਕੋਸ਼ਾਂ ਅਤੇ ਸਾਹਿਤਕ/ਭਾਸ਼ਾਗਤ ਸਰੋਤਾਂ ਨੂੰ ਵਾਚਣ ਦਾ ਜਤਨ ਕੀਤਾ ਗਿਆ ਹੈ।
ਇਤਿਹਾਸਕ ਪਖਇਹ ਪਖ ਵਿਚਾਰ ਅਧੀਨ ਪਦ/ਤੁਕ/ਸ਼ਬਦ ਦਾ ਇਤਿਹਾਸਕ ਸੰਦਰਭ ਪੇਸ਼ ਕਰਦਾ ਹੈ। ਇਤਿਹਾਸਕ ਅਤੇ ਸਭਿਆਚਾਰਕ ਪਿਠ ਭੂਮੀ (ਸਮਾਜਕ ਸਥਿਤੀ ਅਤੇ ਮਹੌਲ), ਸ਼ਬਦ ਦੀ ਉਤਪਤੀ/ਦੇ ਮੁੱਢ, ਆਦਿ ਸਬੰਧੀ ਜਾਣਕਾਰੀ ਸਿਖ ਪਰੰਪਰਕ ਸਰੋਤਾਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਟੀਕੇ, ਰਹਿਤਨਾਮੇ, ਸਾਖੀਆਂ, ਪਰਚੀਆਂ, ਜਨਮਸਾਖੀਆਂ ਆਦਿ ਅਤੇ ਦਖਣੀ ਏਸ਼ੀਆ ਦੇ ਹੋਰ ਸਮਕਾਲੀ ਇਤਿਹਾਸਕ ਤੇ ਸਭਿਆਚਾਰਕ ਦਸਤਾਵੇਜ਼ਾਂ ਤੋਂ ਲਈ ਜਾਂਦੀ ਹੈ।
ਸੰਗੀਤਕ ਪਖਇਸ ਵਿਚ ਵਿਚਾਰ ਅਧੀਨ ਰਾਗ ਦੇ ਅੱਖਰੀ ਅਰਥਾਂ, ਗੁਰੂ ਗ੍ਰੰਥ ਸਾਹਿਬ ਵਿਚ ਉਸ ਦੀ ਵਰਤੋਂ, ਉਸ ਦਾ ਇਤਿਹਾਸਕ ਪਖ, ਉਸ ਦੀ ਪ੍ਰਕਿਰਤੀ ਅਤੇ ਉਸ ਦਾ ਸੰਗੀਤਕ ਸਰੂਪ, ਜਿਵੇਂ ਕਿ ਆਰੋਹ, ਅਵਰੋਹ, ਵਾਦੀ ਆਦਿ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।
ਕਾਵਿਕ ਪਖਗੁਰਬਾਣੀ ਧੁਰ ਕੀ ਬਾਣੀ ਹੈ। ਇਸ ਦੀ ਕਾਵਿਕ ਸੁੰਦਰਤਾ ਵੀ ਅਨਿਕ ਪ੍ਰਕਾਰੀ, ਅਗਾਧ ਅਤੇ ਕਾਵਿ-ਸ਼ਾਸਤਰ ਦੇ ਸਥਾਪਤ ਨਿਯਮਾਂ ਤੋਂ ਹਟਵੀ ਹੈ। ਇਸ ਨੂੰ ਪੂਰੀ ਤਰ੍ਹਾਂ ਬਿਆਨ ਕਰ ਸਕਣਾ ਮਨੁਖੀ ਸਮਰੱਥਾ ਤੋਂ ਬਾਹਰ ਹੈ। ਫਿਰ ਵੀ ਕਾਵਿ-ਸ਼ਾਸ਼ਤਰ ਦੇ ਗਿਆਤ ਨੇਮਾਂ ਤਹਿਤ ਵਿਚਾਰ ਅਧੀਨ ਸ਼ਬਦ/ਬਾਣੀ ਦੇ ਕਾਵਿਕ ਪਖ ਸੰਬੰਧੀ ਇਸ਼ਾਰੇ ਮਾਤਰ ਜਾਣਕਾਰੀ ਦਿੱਤੀ ਗਈ ਹੈ। ਸਲੋਕ/ਪਉੜੀ/ਸ਼ਬਦ ਵਿਚ ਵਰਤੇ ਗਏ ਅਲੰਕਾਰਾਂ, ਛੰਦ ਵਿਧਾਨ ਅਤੇ ਸ਼ੈਲੀ-ਵਿਗਿਆਨ ਦੇ ਹੋਰਨਾਂ ਤੱਤਾਂ ਸਬੰਧੀ ਸੰਖੇਪ ਜਾਣਕਾਰੀ ਦੇਣ ਦਾ ਜਤਨ ਕੀਤਾ ਗਿਆ ਹੈ।
ਹਵਾਲੇਜਿਥੇ ਲੋੜ ਹੋਵੇ, ਉਥੇ ਸੰਦੇਸ਼ ਦਾ ਸਾਰ, ਸਪਸ਼ਟੀਕਰਣ, ਜਾਂ ਵਿਆਖਿਆ ਪ੍ਰਦਾਨ ਕਰਦਾ ਹੈ।
ਪੈਰ ਟਿੱਪਣੀਆਂਅੰਕਤ ਕੀਤੀਆਂ ਪੈਰ ਟਿੱਪਣੀਆਂ ਪਾਠ ਦੀ ਜ਼ਰੂਰਤ ਅਨੁਸਾਰ ਅਨੇਕ ਕਾਰਜ ਕਰਦੀਆਂ ਹਨ। ਇਨ੍ਹਾਂ ਉਦੇਸ਼ਾਂ ਵਿਚ ਨਿਮਨਲਿਖਤ ਕਾਰਜਾਂ ਸਮੇਤ ਕਈ ਮੰਤਵ ਸ਼ਾਮਲ ਹਨ, ਪਰ ਉਹ ਇਨ੍ਹਾਂ ਤਕ ਹੀ ਸੀਮਿਤ ਨਹੀਂ ਹਨ: ਮੁੱਖ ਪਾਠ ਦਾ ਵਿਸਥਾਰ ਕਰਨ ਲਈ ਵਾਧੂ ਜਾਂ ਸਹਾਇਕ ਜਾਣਕਾਰੀ ਪ੍ਰਦਾਨ ਕਰਨੀ, ਪਦ/ਸ਼ਬਦ, ਵਾਕੰਸ਼, ਮੁਹਾਵਰੇ, ਪ੍ਰਤੀਕ, ਸੰਕਲਪ, ਵਿਚਾਰ ਆਦਿ ਦੀ ਪਰਿਭਾਸ਼ਾ ਦੇਣੀ, ਪਾਠ ਦੇ ਪ੍ਰਸੰਗ ਜਾਂ ਉਚਾਰਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਂ ਜਾਣਕਾਰੀ ਪ੍ਰਦਾਨ ਕਰਨੀ, ਦਿੱਤੀ ਗਈ ਵਿਆਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਪਾਠ ਦਾ (ਇਤਿਹਾਸਕ, ਸਭਿਆਚਾਰਕ, ਭਾਸ਼ਾਈ, ਸਾਹਿਤਕ ਜਾਂ ਕਾਵਿਕ) ਸੰਦਰਭ ਪੇਸ਼ ਕਰਨਾ ਅਤੇ ਕਿਸੇ ਪਦ ਜਾਂ ਵਿਚਾਰ ਦੀ ਪੁਸ਼ਟੀ ਲਈ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੇਣਾ।
Transcription Guidelines
Transcription or transliteration is the practice of representing a written letter or a word from one script to another. It is also the system of rules for that practice. Transcription and transliteration attempt to accurately capture the sound values across writing systems.
Transliteration attempts to be exact. With the help of transliteration, an informed reader should be able to recreate the original spelling of the transliterated words. Transliteration is commonly employed in situations where high precision is required. It is necessary when using words or concepts expressed in a language with a script other than one’s own.
Transcription is slightly different in that it takes into account the sound values represented by the writing systems. Transcription assists in speech and pronunciation rather than the exact written representation. For example:
  • ਪਰਮਦਭੁਤੰ ‒ paramadabhutaṅa (transliteration)
  • ਪਰਮਦਭੁਤੰ ‒ parmadbhutaṅ (transcription)
  • Psychology - ਪਸਯਕੋਲੋਜੀ (transliteration)
  • Psychology - ਸਾਈਕੌਲੋਜੀ (transcription)
If relations between letters and sounds are similar in both languages, transliteration may be nearly identical to its transcription. Transcription has a superficial attraction in that it is generally more readable, primarily because it expresses sounds associated with one script using another script.
In regards to Gurmukhi, transcription proves utilitarian because the script is highly phonetic. Because this project concerns the spoken aspects of the script, transcription is utilized throughout this volume. When writing proper nouns outside of the context of line meanings and footnotes, common spellings will be used instead of transcription-accurate spellings.
Ex: Duni Cand → Duni Chand
      Shekh Ibrahim → Sheikh Ibrahim
Considering that the pronunciation of Guru Granth Sahib is closely related to its interpretation, an accurate and standardized transcription system assumes a very important role since meanings tend to change with even a slight variation in tone or nasalization. An accurate transcription would thus supplement the correct articulation of phones.
Developing a standardized transcription would aid both the Sikh Diaspora and Western scholars who wish to grasp the language of Guru Granth Sahib better. A universally accepted system will go a long way in advancing the language and its understanding. Due to shortcomings in the English language in general, and the Roman script in particular, it has proved challenging to develop a technique for transcription with the capacity to consistently and accurately transfer text from Gurmukhi characters to Roman characters. Numerous attempts have been made in the past, and gratefully, modern linguistic standards and thorough research have finally made Gurmukhi-Roman transcription a reality.
A majority of the characters used to transcribe Gurmukhi into English have been derived from a universally recognized system of linguistics. For those Gurmukhi letters lacking an equivalent representation in the Roman alphabet, a symbol comparable to a character with an associable sound has been generated to represent those alphabets. As each Gurmukhi letter represents a unique audible sound, it has been assigned its own symbol for transcription into the Roman script.
TRANSCRIPTION GUIDELINES
Since speech precedes writing, identifying speech sounds is vital for establishing the correct pronunciation of a word. The sound being produced while uttering a word is more important than the rules in establishing the correct transcription output. Hence, the pronunciation precedes the transcription rules. Transcription rules only help in understanding and establishing commonly identifiable patterns.
C1C2C3C4C5
R1Vowelsਸ (s)ਹ (h)
ੳ (-)ਅ (a)ੲ (-)
R2ਕ (k)ਖ (kh)ਗ (g)ਘ (gh)ਙ (ṅ)
R3ਚ (c)ਛ (ch)ਜ (j)ਝ (jh)ਞ (ñ)
R4ਟ (ṭ)ਠ (ṭh)ਡ (ḍ)ਢ (ḍh)ਣ (ṇ)
R5ਤ (t)ਥ (th)ਦ (d)ਧ (dh)ਨ (n)
R6ਪ (p)ਫ (ph)ਬ (b)ਭ (bh)ਮ (m)
R7ਯ (y)ਰ (r)ਲ (l)ਵ (v)ੜ (ṛ)
Consonants
  1. The consonants begin from s (ਸ), and continue through ṛ (ੜ).
  2. In pronunciation, a consonant that stands independent of a vowel character will be followed by an implicit “a” (muktā).
    1. a. The above statement is only true for consonants devoid of vowel characters. However, if the consonant is the final letter of the word, then the implicit “a” is omitted in transcription.
      Example 1: ਨਦਰ (na + da + ra = nadar)
      Example 2: ਸਤ (sa + ta = sat)
    2. The implicit “a” is applicable at the end of a single character word.
      Example 1:ਨ (na)
      Example 2:ਤ (ta)
  3. There are instances where the implicit “a” is overlooked. In these cases, the “a” can be omitted as it aids in pronunciation. The inclusion of the implicit “a” is not inaccurate, but more functional.
    Example 1:ਦਰਸਨ (da + ra + sa + na = darsan)
    Example 2:ਕਰਤਾ (ka + ra + tā = kartā)
  4. When a consonant with a short “a” is followed by a vowel character supported by a vowel base (specifically ਉ and ਇ), then the vowel symbol will be indicated by a corresponding dieresis (ï or ü) vowel.
    Example 1:ਸਉ (sa + u = saü)
    Example 2:ਗਇ (ga + i = gaï)
VOWELSਿ
TRANSCRIPTIONaāiīuūeaioau
Vowels
  1. There are three vowel bases (ੳ, ਅ, ੲ).
  2. In addition to the implicit “a” that follows consonants independent of vowels, there are ten vowel characters (see vowel chart).
  3. Of the three vowel bases, only ਅ can stand independent of another vowel character.
    Example 1:ਅਗਨ (a + ga + na = agan)
    Example 2:ਅਕਾਲ (a + kā + la = akāl)
  4. If a vowel character is directly followed by another vowel base and character, then the implicit “a” will be omitted.
    Example 1:ਜਾਇ (jā + i = jāi)
    Example 2:ਕੀਓ (kī + o = kīo)
  5. If a vowel character combines with a vowel base to produce the first letter in the word, there will be no “a” preceding the vowel.
    Example 1:ਊਪਰਹੁ (ū + pa + ra + hu = ūparahu)
    Example 2:ਆਸਣੁ (ā + sa + ṇu = āsaṇu)
  6. If a vowel character is present with a consonant rather than a vowel base, then there will be no “a” between the consonant and the vowel.
    Example 1:ਸੂਰਾ (sū + rā = sūrā)
    Example 2:ਮੋਹਿ (mo + hi = mohi)
ṬIPPĪ (ੰ)
  1. When a ṭippī is representing one of the five sounds (ṇ, ṅ, ñ, n, m), it will not be followed by an implicit “a.”
    Example 1:ਖੰਡ (kha + ṇ + ḍa = khaṇḍ)
    Example 2:ਚੰਗਾ (ca + ṅ + gā = caṅgā)
  2. If a ṭippī is representing one of the five sounds (ṇ, ṅ, ñ, n, m), and the letter following the ṭippī falls within rows 2-6 (consonant chart), then the ṭippī will make the sound of the last letter in the corresponding row.
    Example 1:ਅੰਤ (a + n + ta = ant)
    Example 2:ਸੰਗਤਿ (sa + ṅ + ga + ti = saṅgati)
    1. If a letter following the ṭippī falls in row 1 or 7 (consonant chart), then the ṭippī predominantly makes a “n” sound (consonant nasalization) and occasionally a “ṁ” sound (vowel nasalization).
      Example 1:ਸੰਸਾ (sa + n + sā = sansā)
      Example 2:ਮੁੰਲਾ (mu + ṁ + lā = muṁlā)
    2. When a ṭippī represents one of the five sounds (ṇ, ṅ, ñ, n, m), and the letter emphasized by the ṭippī represents the same sound (ṇ, ṅ, ñ, n, m), then it will create a double sound (compound), and should be transcribed accordingly.
      Example 1:ਅੰਮ੍ਰਿਤ (a + mma + ri + ta = ammrit)
      Example 2:ਮੰਨੀਐ (ma + nnī + ai = mannīai)
  3. If a ṭippī is at the end of the word, and therefore unsupported by another consonant, then the default sound is “aṅ.”
    Example 1:ਸੈਭੰ (sai + bhaṅ = saibhaṅ)
    Example 2: ਕਰਮੰ (ka + ra + maṅ = karmaṅ)
    1. If a ṭippī concludes a term in a compound word, then the ṭippī will create the “ṅ” sound.
      Example 1:ਅਹੰਕਾਰ (a + ha + ṅ + kā + ra = ahaṅkār)
      Example 2: ਅਹੰਬੁਧਿ (a + ha + ṅ + bu + dhi = ahaṅbudhi)
  4. All vowel nasalization are denoted by “ṁ.”
    Example:ਤੂੰ (tū + ṁ = tūṁ)
  5. The ṭippī has two possible connotations. It commonly symbolizes an additional sound incorporating one of five characters (ṇ, ṅ, ñ, n, m), and sometimes denotes a nasalization (ṁ). Identification of correct usage in various instances can only be determined with the knowledge of the language.
BINDĪ (ਂ)
  1. The bindī can play two different roles. Predominantly, it calls for vowel nasalization (and in a few instances, consonant nasalization) that produces a “ṁ” sound. It occasionally forms a “n” sound. One can know the role of bindī only with an understanding of the language.
  2. When creating a “n” sound, there will be no implicit “a” sound following the “n” sound.
    Example:ਸਾਂਤਿ (sā + ṁ + ti = sāṁti)
  3. All vowel nasalizations are denoted by “ṁ.”
    Example 1:ਤੂਹੈਂ (tū + ha + aiṁ = tūhaiṁ)
    Example 2:ਹਾਂ (ha + āṁ = hāṁ)
VISARG ( ਃ)
  1. The Visarg is represented by a “ḥ.” It is pronounced as a softer “h,” and an implicit “a” precedes the “ḥ.”
    Example 1:ਦ੍ਰਿੜੰਤਣਃ (dri + ṛa + n + ta + ṇa + ḥa = driṛantaṇaḥ)
    Example 2:ਲਿਖੵਣਃ (li + kha + ya + ṇa + ḥa = likhyaṇaḥ)
SUBSCRIPTS
  1. There are eight subscripts used within Guru Granth Sahib.
  2. The subscript appears below the consonant.
  3. The subscript is pronounced directly after the consonant above it; there is no implicit “a” between the two.
    Example 1:ascaraj (ascaraj)
    Example 2:dastagīrī (dastagīrī)
  4. If a vowel supports a consonant and the subscript, then the subscript will follow the consonant but precede the vowel in pronunciation.
    Example 1:bisṭā (bisṭā)
    Example 2:snehaṅ (snehaṅ)
Transcription
HALANT-LIKE SYMBOL (ੑ )
  1. Appearance of this symbol in Guru Granth Sahib is represented through the same in the Roman script as well.
    Example 1:ਜਿਨੑੀ (ji + n̖ī = jin̖ī)
    Example 2:ਧਿਆਵਨਿੑ (dhi + ā + va + n̖i = dhiāvan̖i)
PROLONGATION (ਅ)
  1. When appearing at the end of a word and directly following a vowel character, the A represents a prolongation of the sound preceding it.
    Example 1:ਜੀਅ (jī + a = jīa)
    Example 2:ਲੋਅ (lo + a = loa)

Cardinal Numbers
Roman0123456789
Gurmukhi
NUMERALS
  1. Gurmukhi numerals are transcribed through the respective Roman digits as per the table above. However, a number may be properly spelt in the transcription if the original in the Gurmukhi script indicates so.
    Example 1: ੧ (1)
    Example 2:ਇਕੁ (i + ku = iku)
ADOPTIONS
  1. Farsi
    1. If an equivalent sound for a Farsi inspired letter exists in the Roman script, then that Roman letter is used in the transcription.
      Example 1:ਫ਼ (f)
      Example 2:ਜ਼ (z)
    2. If there is no corresponding sound already inscribed in the Roman alphabet, then the sound will be indicated with a line underneath the corresponding Roman letters.
      Example 1: ਗ਼ (gh)
      Example 2: ਖ਼ (kh)
    3. The contemporary version of the Gurmukhi script has adopted five new sounds that are indicated with a dot under the corresponding Gurmukhi letter: ਗ਼ (gh), ਜ਼ (z), ਫ਼ (f), ਖ਼ (kh), ਸ਼ (sh).
    4. Beside these five, the Gurmukhi script has later adopted another sound represented by ਲ਼ (ḷ).
  2. Adhak (ੱ )
    1. The adhak conveys which syllable should be stressed. Though used within secondary writings of the Sikhs, the adhak came into use after the Guru Granth Sahib was compiled. Therefore, it does not appear within the text of the Guru Granth Sahib.
    2. Gurmukhi characters emphasized by the adhak will be written twice in the Roman script.
      Example:ਵਡਮੁੱਲਾ (va + ḍa + mu + llā = vaḍmullā)
    3. If more than one Roman alphabet is utilized to represent a Gurmukhi letter that is emphasized by the adhak, then only the first letter will be doubled.
      Example:ਭੱਠੀ (bha + ṭṭhī = bhaṭṭhī)