ਰਹਾਉ
‘ਰਹਾਉ’ ਦਾ ਸ਼ਾਬਦਕ ਅਰਥ, ਰਹਿਣਾ, ਟਿਕੇ ਹੋਣਾ ਜਾਂ ਵਿਸ਼ਰਾਮ ਆਦਿਕ ਹੈ। ਇਨ੍ਹਾਂ ਹੀ ਅਰਥਾਂ ਵਿਚ ਇਸ ਦੀ ਵਰਤੋਂ ਗੁਰਬਾਣੀ ਵਿਚ ਅਨੇਕ ਥਾਈਂ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ:
ਭਾਈ ਰੇ ਗੁਰਮਤਿ ਸਾਚਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੩੦ (ਰਹਾਉ = ਰਿਹਾ/ਟਿਕਿਆ ਜਾ ਸਕਦਾ ਹੈ)
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੪੬ (ਰਹਾਉ = ਰਹਿ ਰਿਹਾ ਹਾਂ)
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੭੫੯ (ਲਾਗਿ ਰਹਾਉ = ਲਗਾਂ ਰਹਾਂ)
‘ਰਹਾਉ’ ਮਧਕਾਲੀ ਭਗਤੀ ਸਾਹਿਤ ਦਾ ਇਕ ਮਹੱਤਵਪੂਰਨ ਤਕਨੀਕੀ ਸ਼ਬਦ ਵੀ ਹੈ, ਜੋ ਮੂਲ ਰੂਪ ਵਿਚ ਉਪਰੋਕਤ ਅਰਥਾਂ ਦੀ ਨੀਂਹ ਉਪਰ ਹੀ ਉਸਰਿਆ ਹੋਇਆ ਹੈ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਰਹਾਉ’ ਸ਼ਬਦ ਤੋਂ ਭਾਵ ਟੇਕ, ਸਥਾਈ ਜਾਂ ਅਜਿਹਾ ਪਦ ਹੈ, ਜਿਹੜਾ ਗਾਉਣ ਸਮੇਂ ਅੰਤਰੇ ਮਗਰੋਂ ਵਾਰ-ਵਾਰ ਆਉਂਦਾ ਹੈ। ਸੰਪ੍ਰਦਾਈ ਗਿਆਨੀਆਂ ਅਨੁਸਾਰ ਸਾਰੇ ਸ਼ਬਦ ਦਾ ਸਿਧਾਂਤ ਅਤੇ ਕੇਂਦਰੀ ਭਾਵ ਵੀ ‘ਰਹਾਉ’ ਦੀ ਤੁਕ ਵਿਚ ਹੀ ਹੁੰਦਾ ਹੈ।
ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਵਿਚ ‘ਰਹਾਉ’ ਉਨ੍ਹਾਂ ਤੁਕਾਂ ਦੀ ਨਿਸ਼ਾਨਦੇਹੀ ਲਈ ਵਰਤਿਆਂ ਇਕ ਪਦ ਹੈ, ਜਿਨ੍ਹਾਂ ਵਿਚ ਸਮੁੱਚੇ ਸ਼ਬਦ ਜਾਂ ਬਾਣੀ ਦਾ ਕੇਂਦਰੀ ਭਾਵ ਸਮੋਇਆ ਹੁੰਦਾ ਹੈ।
ਇਸ ਲਈ ਸ਼ਬਦ ਦਾ ਗਾਇਨ ਕਰਨ ਸਮੇਂ ‘ਰਹਾਉ’ ਵਾਲੀਆਂ ਤੁਕਾਂ ਨੂੰ ਹੀ ਸਥਾਈ ਬਣਾਇਆ ਜਾਂਦਾ ਹੈ ਤੇ ਬਾਕੀ ਪਦਿਆਂ ਨੂੰ ਅੰਤਰੇ ਦੇ ਰੂਪ ਵਿਚ ਗਾਇਆ ਜਾਂਦਾ ਹੈ।
ਜਿਥੇ ਇਕ ਤੋਂ ਵੱਧ ‘ਰਹਾਉ’ ਹੁੰਦੇ ਹਨ, ਉਥੇ ਕਿਸੇ ਵੀ ‘ਰਹਾਉ’ ਵਾਲੀ ਤੁਕ ਜਾਂ ਬੰਦ ਨੂੰ ਸਥਾਈ ਬਣਾਇਆ ਜਾ ਸਕਦਾ ਹੈ।
ਰਾਗ ਦੇ ਨਾਲ ‘ਰਹਾਉ’ ਦਾ ਗੂੜ੍ਹਾ ਸੰਬੰਧ ਹੈ, ਕਿਉਂਕਿ ‘ਰਹਾਉ’ ਤੋਂ ਬਿਨਾਂ ਰਾਗ ਦਾ ਰੂਪ ਹੀ ਨਹੀਂ ਉਘੜਦਾ।
ਪਰ “ਹੈਰਾਨੀ ਦੀ ਗੱਲ ਇਹ ਹੈ ਕਿ ਅਜ ਕਲ ਰਾਗੀ ਸਿੰਘ ਇਸ ਤੱਤ ਨੂੰ ਬਿਲਕੁਲ ਹੀ ਅਖੋਂ ਉਹਲੇ ਕਰ ਰਹੇ ਹਨ।
ਬਜਾਇ ਇਸ ਦੇ ਕਿ ਉਹ ਗੁਰੂ ਸਾਹਿਬ ਦੀ ਅਦੁੱਤੀ ਦੇਣ (ਨਿਸਚਿਤ ‘ਰਹਾਉ’) ਨੂੰ ਸ਼ਬਦ-ਕੀਰਤਨ ਦਾ ਅਧਾਰ ਬਣਾ ਕੇ ਸੰਗਤਾਂ ਤਾਈਂ ਗੁਰੂ-ਆਸ਼ੇ ਨੂੰ ਦ੍ਰਿੜ੍ਹ ਕਰਾਉਣ, ਉਹ ਆਪਣੀ ਅਕਲ ਨਾਲ ਲੋਕਾਂ ਨੂੰ ਖੁਸ਼ ਕਰਨ ਲਈ ਸ਼ਬਦ ਵਿਚੋਂ ਆਪਣੀ ਮਨ-ਭਉਂਦੀ ਪੰਕਤੀ ਚੁਣ ਕੇ ਉਸ ਨੂੰ ਸਥਾਈ (ਰਹਾਉ) ਬਣਾ ਲੈਂਦੇ ਹਨ, ਜੋ ਕਿ ਅਨੁਚਿਤ ਹੈ।”
ਪਰ ਜਿਨ੍ਹਾਂ ਸ਼ਬਦਾਂ ਵਿਚ ‘ਰਹਾਉ’ ਨਾ ਹੋਵੇ, ਉਨ੍ਹਾਂ ਵਿਚ ਸ਼ਬਦ ਦੇ ਕੇਂਦਰੀ ਭਾਵ ਨੂੰ ਦਰਸਾਉਂਦੀ ਕਿਸੇ ਵੀ ਤੁਕ ਜਾਂ ਬੰਦ ਨੂੰ ਲਿਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਤੁਖਾਰੀ ਰਾਗ ਤੋਂ ਇਲਾਵਾ ਰਾਗਾਂ ਵਿਚ ਰਚੇ ਲਗਭਗ ਸਾਰੇ ਸ਼ਬਦਾਂ ਵਿਚ ‘ਰਹਾਉ’ ਦੀ ਵਰਤੋਂ ਕੀਤੀ ਹੋਈ ਹੈ।
ਬਾਵਨ ਅਖਰੀ, ਸੁਖਮਨੀ, ਥਿਤੀ, ਪਟੀ, ਸਿਧ ਗੋਸਟਿ, ਓਅੰਕਾਰ ਆਦਿ ਅਨੇਕ ਬਾਣੀਆਂ ਵਿਚ ਵੀ ‘ਰਹਾਉ’ ਆਉਂਦਾ ਹੈ, ਜੋ ਸਮੁੱਚੀ ਬਾਣੀ ਦੇ ਕੇਂਦਰੀ ਭਾਵ ਨੂੰ ਵਿਅਕਤ ਕਰਦਾ ਹੈ।
ਪਰ ਵਾਰਾਂ ਵਿਚੋਂ ਕੇਵਲ ਆਸਾ ਕੀ ਵਾਰ ਮਹਲਾ ੧ ਅਤੇ ਰਾਮਕਲੀ ਕੀ ਵਾਰ ਮਹਲਾ ੩, ਜਦਕਿ ਛੰਤਾਂ ਵਿਚੋਂ ਕੇਵਲ ਇਕ ਛੰਤ (ਕੇਦਾਰਾ ਮਹਲਾ ੫, ਅੰਕ ੪॥੧॥) ਵਿਚ ਹੀ ਰਹਾਉ ਦੀ ਵਰਤੋਂ ਹੋਈ ਹੈ।
ਭਾਵੇਂ ਗੁਰਬਾਣੀ ਵਿਚ ‘ਰਹਾਉ’ ਦੀ ਵਰਤੋਂ ਆਮ ਕਰਕੇ ਪਹਿਲੇ ਬੰਦ ਤੋਂ ਬਾਅਦ ਹੀ ਕੀਤੀ ਮਿਲਦੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਚਾਰੇ ੫੯ ਸ਼ਬਦਾਂ ਵਿਚ ਇਸ ਦੀ ਵਰਤੋਂ ਸ਼ਬਦ ਦੇ ਅਰੰਭ ਵਿਚ ਹੋਈ ਹੈ।
ਮਧਕਾਲ ਦੇ ਪ੍ਰਸਿਧ ਸੂਫੀ ਕਵੀ, ਸ਼ਾਹ ਹੁਸੈਨ, ਨੇ ਵੀ ‘ਰਹਾਉ’ ਵਾਲੀਆਂ ਤੁਕਾਂ ਦੀ ਵਰਤੋਂ ਸ਼ਬਦ ਦੇ ਅਰੰਭ ਵਿਚ ਹੀ ਕੀਤੀ ਹੈ।
ਇਸੇ ਤਰ੍ਹਾਂ ਮਧਕਾਲੀ ਭਗਤ-ਕਵੀਆਂ ਸੂਰਦਾਸ, ਮੀਰਾ ਬਾਈ, ਤੁਲਸੀ ਦਾਸ ਆਦਿ ਦੇ ਪਦਿਆਂ ਵਿਚ ਵੀ ਪਹਿਲੀ ਤੁਕ ਟੇਕ ਜਾਂ ਸਥਾਈ ਦੇ ਤੌਰ ‘ਤੇ ਵਰਤੀ ਗਈ ਹੈ। "
‘ਰਹਾਉ’ ਵਾਲੀਆਂ ਤੁਕਾਂ ਹਮੇਸ਼ਾ ਸ਼ਬਦ ਦੇ ਬਾਕੀ ਬੰਦਾਂ ਤੋਂ ਵਖਰੇ ਤੌਰ ‘ਤੇ ਗਿਣੀਆਂ ਜਾਂਦੀਆਂ ਹਨ। ਗੁਰਬਾਣੀ ਵਿਚ ‘ਰਹਾਉ’ ਤੋਂ ਪਹਿਲਾਂ ‘੧’ ਅੰਕ ਵੀ ਅੰਕਤ ਕੀਤਾ ਮਿਲਦਾ ਹੈ, ਜਿਹੜਾ ‘ਰਹਾਉ’ ਵਾਲੀਆਂ ਤੁਕਾਂ ਦਾ ਨਿਖੇੜਕ ਹੁੰਦਾ ਹੈ।
ਸ਼ਬਦਾਂ ਵਿਚਲੇ ਪਦਿਆਂ ਦੇ ਸੂਚਕ ਅੰਕਾਂ ਵਾਂਗ ‘ਰਹਾਉ’ ਵਾਲੇ ਪਦੇ ਨਾਲ ਆਇਆ ਇਹ ਅੰਕ ਵੀ ਉਚਾਰਿਆ ਨਹੀਂ ਜਾਂਦਾ। ਕੁਝ ਸ਼ਬਦਾਂ ਵਿਚ ‘ਰਹਾਉ ਦੂਜਾ’ ਵੀ ਅੰਕਤ ਕੀਤਾ ਮਿਲਦਾ ਹੈ, ਜਿਹੜਾ ਸ਼ਬਦ ਦੇ ਅੰਤਲੇ ਪਦੇ ਮਗਰੋਂ ਆਉਂਦਾ ਹੈ।
ਜਿਆਦਾਤਰ ‘ਰਹਾਉ ਦੂਜਾ’ ਵਾਲੀ ਤੁਕ ਜਾਂ ਪਦਾ ਪਹਿਲੇ ‘ਰਹਾਉ’ ਵਾਲੀ ਤੁਕ ਜਾਂ ਪਦੇ ਰਾਹੀਂ ਨਿਰੂਪਣ ਕੀਤੇ ਪ੍ਰਸ਼ਨ ਦਾ ਉਤਰ ਹੁੰਦਾ ਹੈ। ਪਰ ਕਈ ਸ਼ਬਦਾਂ ਵਿਚ ਇਹ ਪਹਿਲੇ ‘ਰਹਾਉ’ ਵਾਲੀ ਤੁਕ ਜਾਂ ਪਦੇ ਦੇ ਭਾਵ ਨੂੰ ਵਧੇਰੇ ਸ਼ਪਸ਼ਟ ਕਰਦਾ ਵੀ ਪ੍ਰਤੀਤ ਹੁੰਦਾ ਹੈ।
ਜਿਹੜੇ ਸ਼ਬਦਾਂ ਵਿਚ ‘ਰਹਾਉ’ ਦੋ ਤੋਂ ਜਿਆਦਾ ਵਾਰ ਆਉਂਦਾ ਹੈ, ਉਥੇ ਉਹ ਉਸ ਸ਼ਬਦ ਦੇ ਵਖ-ਵਖ ਪਦਿਆਂ ਦੇ ਵਿਸ਼ਿਆਂ ਨੂੰ ਪ੍ਰਗਟ ਕਰਦਾ ਜਾਪਦਾ ਹੈ। ਦੋ ਜਾਂ ਉਸ ਤੋਂ ਜਿਆਦਾ ‘ਰਹਾਉ’ ਵਾਲੇ ਸ਼ਬਦਾਂ ਦੀਆਂ ਉਦਾਹਰਣਾਂ ਹੇਠ ਲਿਖੀਆਂ ਹਨ:
ਅਛਲ ਛਲਾਈ ਨਹ ਛਲੈ...ਨਾਨਕ ਬਾਹ ਲੁਡਾਈਐ ॥੪॥੩੩॥ -ਗੁਰੂ ਗ੍ਰੰਥ ਸਾਹਿਬ ੨੬ (ਦੋ ਵਾਰੀ)
ਅੰਮ੍ਰਿਤ ਕਾਇਆ ਰਹੈ…ਮਾਰਿ ਆਪੇ ਜੀਵਾਲੇ ॥੬॥੧॥੧੩॥ -ਗੁਰੂ ਗ੍ਰੰਥ ਸਾਹਿਬ ੧੫੫ (ਤਿੰਨ ਵਾਰੀ)
ਸਭਿ ਰਸ ਮਿਠੇ…ਮਹਿ ਚਲਹਿ ਵਿਕਾਰ ॥੧॥ਰਹਾਉ॥੪॥੭॥ -ਗੁਰੂ ਗ੍ਰੰਥ ਸਾਹਿਬ ੧੭ (ਚਾਰ ਵਾਰੀ)
ਮੇਰਾ ਮਨੁ ਲੋਚੈ…ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ -ਗੁਰੂ ਗ੍ਰੰਥ ਸਾਹਿਬ ੯੭ (ਚਾਰ ਵਾਰੀ)
ਜੀਉ ਡਰਤੁ ਹੈ...ਚੁਖ ਚੁਖ ਹੋਇ ॥੧॥ ਰਹਾਉ ॥੪॥੧॥ -ਗੁਰੂ ਗ੍ਰੰਥ ਸਾਹਿਬ ੬੬੦ (ਚਾਰ ਵਾਰੀ)
ਹਰਿ ਹਰਿ ਉਤਮੁ...ਨਾਮੁ ਜਿਨਾ ਰਹਰਾਸਿ ॥੧॥ਰਹਾਉ॥੧॥ -ਗੁਰੂ ਗ੍ਰੰਥ ਸਾਹਿਬ ੮੨ (ਛੇ ਵਾਰੀ)
ਇਸ ਪ੍ਰਕਾਰ ਬੇਸ਼ਕ ਸ਼ਬਦ ਵਿਚ ਇਕ ਤੋਂ ਜਿਆਦਾ ‘ਰਹਾਉ’ ਵੀ ਹੋ ਸਕਦੇ ਹਨ, ਪਰ ਇਹ ਸਮੁੱਚੇ ਸ਼ਬਦ ਜਾਂ ਉਸਦੇ ਵਖ-ਵਖ ਪਦਿਆਂ ਦੇ ਕੇਂਦਰੀ ਭਾਵ ਨੂੰ ਹੀ ਪੇਸ਼ ਕਰਦੇ ਹਨ।
ਇਸ ਪ੍ਰਸੰਗ ਵਿਚ ਗਿ. ਹਰਬੰਸ ਸਿੰਘ ਦਾ ਵਿਚਾਰ ਦਰੁਸਤ ਹੈ ਕਿ “ਜੇ ਮਨ-ਬ੍ਰਿਤੀ ਇਕਾਗਰ ਕਰਕੇ ਸ਼ਬਦ ਵਿਚਾਰ ਕਰੀਏ ਜਾਂ ਸੁਣੀਏ, ਤਾਂ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀਆਂ ਪੰਕਤੀਆਂ ਵਿਚ ਹੀ ਸਮੋਇਆ ਹੋਇਆ ਹੁੰਦਾ ਹੈ।
ਗੁਰੂ ਸ਼ਬਦ ਦੀ ਕਥਾ ਕਰਨ ਵਾਲੇ ਸੁਘੜ ਕਥਾਕਾਰ ਅਰਥਾਂ ਦਾ ਕ੍ਰਮ, ਰਹਾਉ ਵਾਲੀਆਂ ਪੰਕਤੀਆਂ ਨੂੰ ਮੁੱਖ ਰਖ ਕੇ ਕਰਦੇ ਹਨ, ਕਿਉਂਕਿ ਇਸ ਤਰ੍ਹਾਂ ਅਰਥਾਂ ਦੀ ਲੜੀ ਠੀਕ ਬਝਦੀ ਹੈ।
ਸ਼ਬਦ ਦੀਆਂ ਆਰੰਭਕ ਪੰਕਤੀਆਂ ਤੋਂ ਅਰਥ ਆਰੰਭ ਕਰਨ ਨਾਲ ਕਈ ਵਾਰ ਅਰਥ-ਵਿਵਸਥਾ ਠੀਕ ਨਹੀਂ ਬਣਦੀ।
ਡਾ. ਚਰਨ ਸਿੰਘ ਅਤੇ ਭਾਈ ਵੀਰ ਸਿੰਘ ਅਨੁਸਾਰ ਵੀ ਅਰਥ ਕਰਨ ਲਗਿਆਂ “ਸ਼ਬਦ ਦੇ ਅਰਥ ਦਾ ਕ੍ਰਮ ਰਹਾਉ ਦੀ ਤੁਕ ਤੋਂ ਚੁਕਿਆਂ ਬਿਵਸਥਾ ਠੀਕ ਬੈਠਦੀ ਹੈ।”
ਡਾ. ਮਹਿੰਦਰ ਕੌਰ ਗਿੱਲ ਦਾ ਵੀ ਇਹੀ ਵਿਚਾਰ ਹੈ ਕਿ “ਰਹਾਉ ਤੋਂ ਆਰੰਭ ਕੀਤੇ ਅਰਥ ਵਿਸ਼ੇ ਨੂੰ ਵਧੇਰੇ ਸਪਸ਼ਟ ਕਰਦੇ ਹਨ।”
ਇਸੇ ਲਈ ਪ੍ਰੋ. ਸਾਹਿਬ ਸਿੰਘ ਵੀ ਗੁਰਬਾਣੀ ਵਿਆਖਿਆ ਸਮੇਂ ਆਮ ਕਰਕੇ ਇਸੇ ਪ੍ਰਥਾ ਦੀ ਹੀ ਪਾਲਣਾ ਕਰਦੇ ਹਨ।
ਵਿਦਵਾਨਾਂ ਦੇ ਉਪਰੋਕਤ ਵਿਚਾਰਾਂ ਨੂੰ ਸਨਮੁਖ ਰਖਦਿਆਂ ਇਸ ਪ੍ਰੋਜੈਕਟ ਦੇ ‘ਭਾਵਾਰਥਕ-ਸਿਰਜਣਾਤਮਕ ਅਨੁਵਾਦ’ ਵਿਚ ‘ਰਹਾਉ’ ਵਾਲੇ ਪਦੇ ਤੋਂ ਅਨੁਵਾਦ ਅਰੰਭ ਕੀਤਾ ਗਿਆ ਹੈ ਅਤੇ ਬਾਕੀ ਪਦਿਆਂ ਨੂੰ ਪਿਛੋਂ ਅਰਥਾਇਆ ਗਿਆ ਹੈ।