-
ਅਸਟਪਦੀ
ਅਠ ਪਦਿਆਂ ਵਾਲੀ ਰਚਨਾ। ਗੁਰੂ ਗ੍ਰੰਥ ਸਾਹਿਬ ਵਿਚ ਅਸਟਪਦੀਆਂ ਆਮ ਤੌਰ ’ਤੇ ਅਠ-ਅਠ ਪਦਿਆਂ ਵਾਲੀਆਂ ਹਨ, ਪਰ ਕਿਤੇ-ਕਿਤੇ ਇਸ ਤੋਂ ਵੱਧ ਜਾਂ ਘੱਟ ਪਦਿਆਂ ਵਾਲੀਆਂ ਵੀ ਮਿਲਦੀਆਂ ਹਨ।
-
ਅਜਾਮਲ
ਭਾਗਵਤ ਦੀ ਕਥਾ ਅਨੁਸਾਰ ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਵੇਸਵਾ ਨਾਲ ਵਿਆਹ ਕਰਵਾਇਆ। ਆਪਣੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਉਸ ਨੇ ਨਾਰਾਇਣ ਰਖਿਆ, ਜਿਸ ਨਾਲ ਉਸ ਦਾ ਬੜਾ ਪਿਆਰ ਸੀ। ਉਸ ਦੇ ਪਿਆਰ ਵਿਚ ਹੀ ਉਹ ਨਾਰਾਇਣ-ਨਾਰਾਇਣ ਬੋਲਦਿਆ
-
ਅੰਤਿਆਨੁਪ੍ਰਾਸ
ਸ਼ਬਦਾਂ ਦੇ ਅੰਤ ਵਿਚ ਇਕੋ ਪ੍ਰਕਾਰ ਦੇ ਅੱਖਰ ਜਾਂ ਅੱਖਰ-ਸਮੂਹ ਦੀ ਵਾਰ-ਵਾਰ ਵਰਤੋਂ ਅੰਤਿਆਨੁਪ੍ਰਾਸ ਹੈ।
-
ਅਨਹਦ ਸ਼ਬਦ
ਅਨਹਦ ਸ਼ਬਦ (ਅਨਹਦ ਨਾਦ) ਅਧਿਆਤਮ ਵਿਚ ਵਰਤਿਆ ਜਾਂਦਾ ਇਕ ਮਹੱਤਵਪੂਰਨ ਸ਼ਬਦ ਹੈ। ਇਸ ਨੂੰ ਦਸਮ ਦੁਆਰ ਦੇ ਖੁੱਲ੍ਹਣ ਦੀ ਨਿਸ਼ਾਨੀ ਵੀ ਮੰਨਿਆ ਜਾਂਦਾ ਹੈ। ਵਿਭਿੰਨ ਮਤਾਂ, ਧਰਮਾਂ ਅਤੇ ਸੰਪਰਦਾਵਾਂ ਵਿਚ ਇਸ ਦਾ ਜਿਕਰ ਤਾਂ ਮਿਲਦਾ ਹੈ, ਪਰ ਸਾਰਿਆਂ ਨੇ ਇਸ ਦੇ
-
ਅਨੰਦ
ਅਨੰਦ ਇਕ ਪ੍ਰਾਚੀਨ, ਮਹੱਤਵਪੂਰਨ ਤੇ ਵਿਸ਼ਾਲ ਅਰਥਾਂ ਦਾ ਧਾਰਣੀ ਸੰਕਲਪ ਹੈ। ਆਮ ਤੌਰ ’ਤੇ ਇਸ ਦੀ ਵਰਤੋਂ ਦੁਨਿਆਵੀ ਖੁਸ਼ੀਆਂ ਤੇ ਸੁਖਾਂ ਦੇ ਪ੍ਰਗਟਾਵੇ ਲਈ ਕਰ ਲਈ ਜਾਂਦੀ ਹੈ। ਪਰ ਗੁਰਮਤਿ ਵਿਚ ਅਨੰਦ ਇਕ ਅਜਿਹੀ ਅਵਸਥਾ ਦਾ ਸੂਚਕ ਹੈ, ਜਿਸ ਵਿਚ ਜਗਿਆਸੂ
-
ਅਫੁਰ ਸਮਾਧੀ
ਵਿਕਲਪ ਰਹਿਤ, ਅਫੁਰ ਸਮਾਧੀ, ਜਿਥੇ ਕੋਈ ਫੁਰਨਾ ਨਾ ਫੁਰੇ। ਜੋਗੀਆਂ ਅਨੁਸਾਰ ਸਮਾਧੀ ਦੀ ਉੱਚਤਮ ਅਵਸਥਾ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਗੁਰਮਤਿ ਵਿਚ ਮਨ ਨੂੰ ਆਪਣੇ ਨਿਜ-ਸਰੂਪ ਵਿਚ ਟਿਕਾਉਣ ਨੂੰ ਸੁੰਨ-ਸਮਾਧੀ ਕਿਹਾ ਗਿਆ ਹੈ। ਮ
-
ਅਭਿਮਾਨ
‘ਅਭਿਮਾਨ’ ਨੂੰ ਆਮ ਕਰਕੇ ‘ਹੰਕਾਰ’ ਦੇ ਅਰਥਾਂ ਵਿਚ ਲਿਆ ਜਾਂਦਾ ਹੈ, ਪਰ ਇਥੇ ‘ਅਭਿਮਾਨ’ ਸ਼ਬਦ ਦੀ ਵਰਤੋਂ ‘ਅਪਮਾਨ’ ਲਈ ਹੋਈ ਹੈ। ਇਸ ਲਈ ‘ਅਭਿਮਾਨ’ ਨੂੰ ਇਥੇ ‘ਹੰਕਾਰ’ ਵਜੋਂ ਅਰਥਾਉਣਾ ਪ੍ਰਸੰਗਕ ਨਹੀਂ। ਹੋਰਨਾਂ ਵਿਰੋਧ-ਮੂ਼ਲਕ ਸ਼ਬਦ-ਜੁੱਟਾਂ ਵਾਂਗ ਹੀ
-
ਅੰਮ੍ਰਿਤ
ਸ਼ਬਦ 'ਅੰਮ੍ਰਿਤ' ਨਕਾਰਾਤਮਕ ਅਗੇਤਰ 'ਅ' (ਅਰਥਾਤ ਨਾ, ਨਹੀਂ ਜਾਂ ਪਰੇ) ਅਤੇ ਮੂਲ 'ਮ੍ਰਿਤ' (ਅਰਥਾਤ, ਮਿਰਤਕ) ਤੋਂ ਬਣਿਆਂ ਮਿਸ਼ਰਤ ਸ਼ਬਦ ਹੈ, ਜੋ ਇਕ ਅਜਿਹੀ ਵਸਤ ਵਿਚ ਬਦਲ ਜਾਂਦਾ ਹੈ ਜੋ ਅਮਰ ਜਾਂ ਮੌਤ ਦੇ ਪ੍ਰਭਾਵ ਅਤੇ ਸਮੇਂ ਤੋਂ ਪਰੇ ਹੈ। ਪਰੰਪਰਾਗ
-
ਸਹਜ
‘ਸਹਜ’ ਇਕ ਬਹੁ-ਅਰਥਕ ਸ਼ਬਦ ਹੈ, ਜਿਸ ਦਾ ਸ਼ਾਬਦਕ ਅਰਥ ‘ਸਹ’ (ਨਾਲ) ‘ਜ’ (ਜਨਮਿਆ) ਹੈ। ਇਸ ਦੇ ਵਿਕਸਤ ਅਰਥਾਂ ਵਿਚ ਸੁਖਾਲਾ, ਸੁਭਾਵਕ ਅਵਸਥਾ, ਵਿਵੇਕ, ਵਿਚਾਰ, ਗਿਆਨ, ਬ੍ਰਹਮ ਆਦਿ ਸ਼ਾਮਲ ਹਨ। “‘ਸਹਜ’ ਸ਼ਬਦ ਮਨ ਦੀ ਬ੍ਰਹਮ-ਗਿਆਨ ਵਾਲੀ ਅਵਸਥਾ ਦਾ ਲਖਾਇਕ
-
ਸੰਗਤ
-
ਸ਼ਬਦ
-
ਸੰਬੋਧਨੀ ਪਦ
ਮਨੁਖਾ ਜੀਵਨ ਵਿਚ ਵਖ-ਵਖ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਭਾਵਨਾਤਮਕ ਲੋੜ ਪੈਣ ’ਤੇ ਮਨੁਖ ਨੂੰ ਮਾਂ, ਪਿਉ, ਭੈਣ, ਭਾਈ, ਮਿੱਤਰ ਆਦਿ ਰਿਸ਼ਤਿਆਂ ਦੀ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ। ਰਿਸ਼ਤਿਆਂ ਦੇ ਇਸੇ ਮਹੱਤਵ ਕਾਰਣ ਭਾਰਤੀ ਸਾਹਿਤਕ ਪਰੰਪਰਾ ਵਿਚ ਵੀ ਇ
-
ਸਲੋਕ
‘ਸਲੋਕ’ ਇਕ ਕਾਵਿ ਰੂਪਾਕਾਰ ਹੈ, ਜਿਸ ਦਾ ਸ਼ਾਬਦਕ ਅਰਥ ਹੈ ‘ਉਸਤਤਿ’। ਸੰਸਕ੍ਰਿਤ ਵਿਚ ਅਨੁਸ਼ਟੁਪ੍ (अनुष्टुप्) ਛੰਦ ‘ਸ਼ਲੋਕ’ ਨਾਂ ਹੇਠ ਰਚੇ ਜਾਂਦੇ ਸਨ। ਵਰਣਕ-ਛੰਦਾਂ ਦੀ ਪ੍ਰਧਾਨਤਾ ਹੋਣ ਕਾਰਣ, ਇਹ ਛੰਦ ਵੀ ਵਰਣਕ ਪ੍ਰਬੰਧ ਵਿਚ ਵਰਤਿਆ ਜਾਂਦਾ ਸੀ। ਸਮ
-
ਸ਼ਾਸਤਰ
ਹਿੰਦੂ ਫਲਸਫੇ ਦੇ ਗ੍ਰੰਥ, ਜੋ ਗਿਣਤੀ ਵਿਚ ਛੇ ਹਨ: ਸ਼ਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। -ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧
-
ਸਿਧ
ਭਾਰਤੀ ਧਾਰਮਕ ਪਰੰਪਰਾਵਾਂ ਵਿਚ ‘ਸਿਧ’ ਸ਼ਬਦ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ, ਜਿਸ ਦਾ ਸ਼ਾਬਦਕ ਅਰਥ ਹੈ, ਇਕ ਗਿਆਨਵਾਨ ਜਾਂ ਪੁੱਗਿਆ ਹੋਇਆ ਜੋਗੀ। ਇਹ ਉਨ੍ਹਾਂ ਚੁਰਾਸੀ ਪੁੱਗੇ ਹੋਏ ਜੋਗੀਆਂ ਦਾ ਵੀ ਸੰਕੇਤਕ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ
-
ਸਿਧੀ
ਅਠਾਰਾਂ ਸਿੱਧੀਆਂ ਜਾਂ ਕਰਾਮਾਤੀ ਸ਼ਕਤੀਆਂ ਇਹ ਮੰਨੀਆਂ ਜਾਂਦੀਆਂ ਹਨ: ਅਣਿਮਾ (ਦੂਜੇ ਦਾ ਰੂਪ ਹੋ ਜਾਣਾ), ਮਹਿਮਾ (ਦੇਹ ਨੂੰ ਵਡਾ ਕਰ ਲੈਣਾ), ਲਘਿਮਾ (ਦੇਹ ਨੂੰ ਛੋਟਾ ਕਰ ਲੈਣਾ), ਗਰਿਮਾ (ਭਾਰੀ ਹੋ ਜਾਣਾ), ਪ੍ਰਾਪਤੀ (ਮਨਇਛਤ ਭੋਗਾਂ ਦੀ ਪ੍ਰਾਪਤੀ),
-
ਸਿਮ੍ਰਿਤੀਆਂ
ਹਿੰਦੂ ਰਿਸ਼ੀਆਂ ਵੱਲੋਂ ਲਿਖੀਆਂ ਹੋਈਆਂ ਧਾਰਮਕ ਪੁਸਤਕਾਂ, ਜੋ ਉਨ੍ਹਾਂ ਨੇ ਵੇਦਾਂ ਜਾਂ ਵਡੇਰਿਆਂ ਦੇ ਵਾਕਾਂ ਨੂੰ ਚੇਤੇ ਕਰ-ਕਰ ਕੇ ਹਿੰਦੂ ਸਮਾਜ ਦੀ ਅਗਵਾਈ ਲਈ ਲਿਖੀਆਂ। ਇਹ ਸਤਾਈ ਦੇ ਕਰੀਬ ਹਨ। -ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੧੧
-
ਸੁਹਜ ਪਦ
ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਪਦਾਂ ਦਾ ਤੁਕ ਦੇ ਮੂਲ ਅਰਥਾਂ ਨਾਲ ਕੋਈ ਵਿਸ਼ੇਸ਼ ਸੰਬੰਧ ਨਹੀਂ ਹੁੰਦਾ। ਇਨ੍ਹਾਂ ਪਦਾਂ ਸੰਬੰਧੀ ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿੰ. ਤੇਜਾ ਸਿੰਘ, ਗਿ. ਹਰਬੰਸ ਸਿੰਘ ਆਦਿ ਵਿਦਵਾਨਾਂ ਦਾ ਵਿਚਾਰ ਹੈ ਕਿ ਇ
-
ਸੁਹਾਗਣ
ਭਾਰਤੀ ਸਭਿਆਚਾਰ ਵਿਚ ਇਕ ਵਿਆਹੀ ਇਸਤਰੀ ਜਾਂ ਉਸ ਇਸਤਰੀ ਨੂੰ ਜਿਸ ਦਾ ਪਤੀ (ਸੁਹਾਗ) ਜਿਉਦਾ ਹੋਵੇ, ‘ਸੁਹਾਗਣ’ ਕਿਹਾ ਜਾਂਦਾ ਹੈ। ‘ਸੁਹਾਗਣ’ ਦੇ ਰੁਤਬੇ ਨੂੰ ਮਹੱਤਵ ਦੇਣ ਵਾਲੇ ਸਮਾਜ ਵਿਚ, ਉਹ ਪਤੀ ਤੇ ਪਰਵਾਰ ਵਾਲੇ ਸਾਰੇ ਸੁਖ ਮਾਣਦੀ ਹੈ। ਮੱਧਕਾਲੀ
-
ਹਥ-ਲਿਖਤ ਬੀੜਾਂ
-
ਹਰਿ
-
ਹਾਥੀ
ਪੁਰਾਣਕ ਕਥਾ ਅਨੁਸਾਰ, ਇਕ ਗੰਧਰਬ (ਦੇਵਤਿਆਂ ਦਾ ਗਵੱਈਆ) ਸੀ, ਜੋ ਦੇਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਨੂੰ ਸਮੁੰਦਰ ਦੇ ਦੇਵਤੇ, ਵਰਣ ਦੇ ਤਲਾਬ ਵਿਚ ਤੰਦੂਏ ਨੇ ਆਪਣੇ ਜਾਲ ਵਿਚ ਫਸਾ ਲਿਆ। ਜਦ ਉਹ ਨਿਆਸਰਾ ਹੋ ਕੇ ਤਲਾਬ ਵਿਚ ਡੁਬਣ ਲਗਾ ਤਾਂ
-
ਕਲਿਜੁਗ
‘ਕਲਿਜੁਗ’ ਸਨਾਤਨ ਮਤ ਵਿਚ ਮੰਨੇ ਜਾਂਦੇ ਚਾਰ ਜੁਗਾਂ ਵਿਚੋਂ ਇਕ ਜੁਗ ਹੈ। ‘ਜੁਗ’ ਸਮੇਂ ਦਾ ਮਾਪ ਹੈ। ਹਿੰਦੂ ਧਰਮ-ਗ੍ਰੰਥਾਂ ਅਨੁਸਾਰ ਚਾਰ ਜੁਗਾਂ ਦੀ ਧਾਰਨਾ ਪ੍ਰਚਲਤ ਹੈ। ਇਹ ਹਨ ਸਤਿਯੁਗ, ਤ੍ਰੇਤਾ, ਦ੍ਵਾਪਰ ਅਤੇ ਕਲਿਜੁਗ। ਜੁਗਾਂ ਦੇ ਸ਼ੁਰੂ ਹੋਣ ਦਾ ਸ
-
ਕੀਰਤਨ
-
ਕੀਰਤਨੀਏ
-
ਕੁੰਟ
ਚਾਰ ਦਿਸ਼ਾਵਾਂ ਹਨ ਅਤੇ ਚਾਰੇ ਦਿਸ਼ਾਵਾਂ ਦੇ ਵਿਚਕਾਰ ਇਕ-ਇਕ ਕੋਣ ਜਾਂ ਕੁੰਟ ਹੈ। ਪੂਰਬ ਅਤੇ ਉੱਤਰ ਦਿਸ਼ਾ ਦੇ ਵਿਚਕਾਰ ਈਸ਼ਾਣ ਕੋਣ ਹੈ, ਪੂਰਬ ਅਤੇ ਦੱਖਣ ਦੇ ਵਿਚਕਾਰ ਅਗਨ ਕੋਣ ਹੈ, ਦੱਖਣ ਅਤੇ ਪੱਛਮ ਦੇ ਵਿਚਕਾਰ ਨੈਰਿਤ ਕੋਣ ਹੈ, ਪੱਛਮ ਅਤੇ ਉੱਤਰ ਦੇ ਵਿ
-
ਖੰਡ
ਪ੍ਰਚਲਤ ਧਾਰਨਾ ਅਨੁਸਾਰ ਧਰਤੀ ਦੇ ਨੌਂ ਖੰਡ (ਭਰਤ, ਇਲਾਵ੍ਰਿਤ, ਕਿੰਪੁਰਸ਼, ਭਦ੍ਰ, ਕੇਤੁਮਾਲ, ਹਰਿ, ਹਿਰਣਯ, ਰਮਯ ਤੇ ਕੁਸ਼) ਮੰਨੇ ਜਾਂਦੇ ਹਨ। ਪੁਰਾਣੇ ਲੋਕਾਂ ਨੇ ਆਪਣੇ ਸਮੇਂ ਤੇ ਗਿਆਨ ਅਨੁਸਾਰ ਇਹ ਵੰਡ ਕੀਤੀ ਸੀ। -ਪਿਆਰਾ ਸਿੰਘ ਪਦਮ, ਸ੍ਰੀ ਗੁਰੂ ਗ
-
ਗਨਿਕਾ
ਪੁਰਾਤਨ ਕਥਾ ਅਨੁਸਾਰ ਇਕ ਵੇਸਵਾ, ਜਿਸ ਦੀ ਕੁਕਰਮਾਂ ਕਰਕੇ ਭੈੜੀ ਦਸ਼ਾ ਹੋ ਗਈ ਸੀ। ਕੋਲੋਂ ਲੰਘ ਰਹੇ ਕਿਸੇ ਮਹਾਂ ਪੁਰਸ਼ ਨੇ ਇਸ ਦੀ ਭੈੜੀ ਦਸ਼ਾ ‘ਤੇ ਤਰਸ ਕਰਦਿਆਂ, ਇਸ ਨੂੰ ਇਕ ਤੋਤਾ ਦੇ ਕੇ ਕਿਹਾ ਕਿ ਤੋਤੇ ਨੂੰ ‘ਰਾਮ ਨਾਮ’ ਪੜ੍ਹਾਇਆ ਕਰ। ਰਾਮ ਨਾਮ ਪੜ
-
ਗੁਰੂ
ਸਿਖੀ ਵਿਚ ਮੁੱਖ ਤੌਰ ’ਤੇ ‘ਗੁਰੂ/ਸਤਿਗੁਰੂ’ ਦਾ ਭਾਵ ‘ਗੁਰੂ ਦਾ ਸ਼ਬਦ/ਬਾਣੀ (ਗ੍ਰੰਥ)’ ਅਤੇ ‘ਗੁਰੂ ਪਰਾਇਣ ਸਿਖ (ਪੰਥ/ਸੰਗਤ)’ ਹੈ। ਇਸ ਲਈ ਵਰਤਮਾਨ ਸੰਦਰਭ ਵਿਚ, ਗੁਰੂ ਜਾਂ ਸਤਿਗੁਰੂ ਨੂੰ ਗੁਰ-ਸ਼ਬਦ ਅਤੇ ਗੁਰੂ ਪਰਾਇਣ ਸੰਗਤ/ਸਾਧ ਸੰਗਤ ਦੇ ਸੰਕੇਤ ਵਜ
-
ਗੋਪਾਲ
-
ਗੋਬਿੰਦ
-
ਘਰ
ਗੁਰੂ ਗ੍ਰੰਥ ਸਾਹਿਬ ਵਿਚ ਰਾਗਾਂ ਦੇ ਸਿਰਲੇਖਾਂ ਦੇ ਨਾਲ, ੧ ਤੋਂ ੧੭ ਤੱਕ ‘ਘਰ’ ਵੀ ਦਰਜ ਕੀਤੇ ਹੋਏ ਮਿਲਦੇ ਹਨ। ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅਨੁਸਾਰ ਤਾਲ ਜਾਂ ਸੁਰ ਦੇ ਟਿਕਾਣੇ ਦੇ ਨੰਬਰ ਨੂੰ ‘ਘਰ’ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸ
-
ਚਉਪੜ
ਇਕ ਪੁਰਾਤਨ ਖੇਡ, ਜਿਸ ਦਾ ਮੁੱਢ ਪੰਜਾਬ ਵਿਚ ਹੀ ਬੱਝਾ ਜਾਪਦਾ ਹੈ। ਛੇਵੀਂ ਸਦੀ ਵਿਚ ਹਿੰਦੁਸਤਾਨ ਵਿਚ ਇਸ ਖੇਡ ਨੂੰ ਖੇਡਣ ਦਾ ਆਮ ਰਿਵਾਜ ਸੀ। ਇਥੋਂ ਹੀ ਇਹ ਖੇਡ ਸਿਪਾਹੀਆਂ ਅਤੇ ਸੌਦਾਗਰਾਂ ਰਾਹੀਂ ਸਾਰੇ ਸੰਸਾਰ ਵਿਚ ਫੈਲੀ। ਇਸ ਖੇਡ ਦਾ ਮੁਢਲਾ ਨਾਂ ‘
-
ਚਰਣ ਕਮਲ
ਗੁਰੂ ਗ੍ਰੰਥ ਸਾਹਿਬ ਵਿਚ ਚਰਣ ਅਤੇ ਚਰਣ ਕਮਲ ਸ਼ਬਦਾਂ ਦੀ ਵਰਤੋਂ ਗੁਰੂ ਅਤੇ ਪ੍ਰਭੂ ਦੋਵਾਂ ਦੇ ਚਰਣਾਂ ਲਈ ਹੋਈ ਮਿਲਦੀ ਹੈ। ‘ਚਰਣ ਕਮਲ’ ਦੋ ਪਦਾਂ ‘ਚਰਣ’ ਅਤੇ ‘ਕਮਲ’ ਨੂੰ ਮਿਲਾ ਕੇ ਬਣਿਆ ਇਕ ਸੰਜੁਕਤ ਪਦ ਹੈ, ਜਿਸ ਦਾ ਭਾਵ ਹੈ ਕਮਲ ਵਰਗੇ ਚਰਣ ਜਾਂ ਅਤ
-
ਚਾਤ੍ਰਿਕ
ਇਕ ਪੰਛੀ ਜਿਸ ਨੂੰ ਚਾਤਕ, ਪਪੀਹਾ, ਸਾਰੰਗ ਆਦਿ ਵੀ ਕਿਹਾ ਜਾਂਦਾ ਹੈ। ਪੁਰਾਤਨ ਮਿਥ ਅਨੁਸਾਰ ਇਹ ਹਮੇਸ਼ਾ ਸਵਾਤੀ ਨਛੱਤਰ ਵਿਚ ਵਰ੍ਹਦੇ ਮੀਂਹ ਦੀਆਂ ਕਣੀਆਂ (ਸਵਾਤੀ ਬੂੰਦਾਂ) ਦਾ ਹੀ ਜਲ ਪੀਂਦਾ ਹੈ। ਇਨ੍ਹਾਂ ਬੂੰਦਾਂ ਦੀ ਪ੍ਰਾਪਤੀ ਲਈ ਉਹ ਹਮੇਸ਼ਾ ਅਕਾਸ਼ ਵ
-
ਚਿਤਰ ਗੁਪਤ
ਹਿੰਦੂ ਮਾਨਤਾ ਅਨੁਸਾਰ, ਧਰਮਰਾਜ/ਜਮਰਾਜ ਦੇ ਦਰਬਾਰ ਵਿਚ ਮਨੁਖਾਂ ਦੇ ਗੁਣਾਂ ਅਤੇ ਅਉਗਣਾਂ ਨੂੰ ਲਿਖਣ ਵਾਲੇ ਦੋ ਮੁਨਸ਼ੀ। ਹਿੰਦੂ ਪਰੰਪਰਾ ਵਿਚ ‘ਚਿਤ੍ਰਗੁਪਤ’ ਨੂੰ ਇਕ ਹੀ ਵਿਅਕਤੀ ਮੰਨਿਆ ਗਿਆ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ ਚਿਤ੍ਰ ਤੇ ਗੁਪਤ ਨੂੰ ਦ
-
ਚੌਪਦ
‘ਚੌਪਦ’ ਚਾਰ ਚਰਣਾਂ ਵਾਲਾ ਛੰਦ ਹੈ, ਜਿਸ ਦੇ ਹਰ ਚਰਣ ਵਿਚ ੨੪ (੧੧+੧੩) ਮਾਤਰਾਵਾਂ ਹੁੰਦੀਆਂ ਹਨ ਅਤੇ ਗਿਆਰ੍ਹਵੀਂ ਮਾਤਰਾ ਤੋਂ ਬਾਅਦ ਵਿਸ਼ਰਾਮ ਹੁੰਦਾ ਹੈ।
-
ਛੰਤ
-
ਜਮ
ਹਿੰਦੂ ਮਾਨਤਾ ਅਨੁਸਾਰ, ਧਰਮਰਾਜ ਜਾਂ ਜਮਰਾਜ (ਗੁਰੂ ਗ੍ਰੰਥ ਸਾਹਿਬ ਵਿਚ ਜਮ/ਜਮਰਾ/ਜਮਰਾਉ/ਜਮਰਾਜ, ਕਾਲ/ਜਮਕਾਲ, ਧਰਮਰਾਇ/ਧਰਮਰਾਓ/ਧ੍ਰਮਰਾਇਆ ਆਦਿ) ਮਨੁਖ ਦੇ ਕੀਤੇ ਕੰਮਾਂ ਦਾ ਨਿਆਂ ਕਰਦਾ ਹੈ। ਇਸੇ ਲਈ ਇਸ ਨੂੰ ਨਿਆਂ ਦਾ, ਮੌਤ ਦਾ ਅਤੇ ਪਤਾਲ ਜਾਂ ਨਰ
-
ਜੀ
ਇਥੇ ਇਸ ਪਦ ਦੀ ਵਰਤੋਂ ਛੰਦ ਦੀ ਟੇਕ, ਤੁਕਾਂਤ ਮੇਲ, ਕਾਵਿ ਪੂਰਤੀ ਪਦ ਜਾਂ ਮਾਤਰਾਵਾਂ ਦੀ ਪੂਰਤੀ ਅਤੇ ਸੰਗੀਤ ਰਸ ਆਦਿ ਲਈ ਕੀਤੀ ਜਾਪਦੀ ਹੈ। ਮੂਲ ਪਾਠ ਵਿਚਲੀ ਇਸ ਦੀ ਵਰਤੋਂ ਨੂੰ ਦਰਸਾਉਣ ਲਈ ਸ਼ਾਬਦਕ ਅਨੁਵਾਦ ਵਿਚ ‘ਜੀ’ ਵਰਤਿਆ ਗਿਆ ਹੈ। ਭਾਸ਼ਿਕ ਪਖੋਂ
-
ਜੀਉ
ਇਥੇ ਇਸ ਪਦ ਦੀ ਵਰਤੋਂ ਛੰਦ ਦੀ ਟੇਕ, ਤੁਕਾਂਤ ਮੇਲ, ਕਾਵਿ ਪੂਰਤੀ ਪਦ ਜਾਂ ਮਾਤਰਾਵਾਂ ਦੀ ਪੂਰਤੀ ਅਤੇ ਸੰਗੀਤ ਰਸ ਆਦਿ ਲਈ ਕੀਤੀ ਜਾਪਦੀ ਹੈ। ਮੂਲ ਪਾਠ ਵਿਚਲੀ ਇਸ ਦੀ ਵਰਤੋਂ ਨੂੰ ਦਰਸਾਉਣ ਲਈ ਸ਼ਾਬਦਕ ਅਨੁਵਾਦ ਵਿਚ ‘ਜੀਉ’ ਵਰਤਿਆ ਗਿਆ ਹੈ। ਭਾਸ਼ਿਕ ਪਖੋ
-
ਜੋਗੀ
-
ਤਿੰਨ ਗੁਣ (ਮਾਯਾ-ਮਾਇਆ)
ਭਾਰਤੀ ਦਰਸ਼ਨ, ਖਾਸ ਕਰਕੇ ਸਾਂਖ ਦਰਸ਼ਨ ਅਨੁਸਾਰ, ਇਹ ਸਾਰਾ ਦਿਸਦਾ ਪਸਾਰਾ ਮਾਇਆ (ਪ੍ਰਕਿਰਤੀ) ਦਾ ਹੀ ਰੂਪ ਹੈ। ਮਾਇਆ ਦੇ ਤਿੰਨ ਗੁਣ ਹਨ: ਸਤੋ, ਰਜੋ, ਅਤੇ ਤਮੋ। ਸਤੋ ਗੁਣ ਤੋਂ ਭਾਵ ਹੈ: ਗਿਆਨ, ਚੇਤਨਾ, ਸ਼ੁਧਤਾ ਅਤੇ ਨੇਕੀ। ਇਸ ਦੀ ਪ੍ਰਕਿਰਤੀ ਅਨੰਦਮਈ
-
ਤੁਰੀਆ
ਵਿਦਵਾਨਾਂ ਨੇ ਮਨੁਖੀ ਮਨ ਦੀਆਂ ਚਾਰ ਅਵਸਥਾਵਾਂ (ਜਾਗ੍ਰਤ, ਸ੍ਵਪਨ, ਸੁਖੋਪਤਿ ਅਤੇ ਤੁਰੀਆ) ਦੱਸੀਆਂ ਹਨ। ਪਹਿਲੀ ਅਵਸਥਾ ਉਹ ਹੈ, ਜਦ ਮਨੁਖ ਜਾਗਦਾ ਹੋਇਆ ਸੰਸਾਰਕ ਧੰਦਿਆਂ ਨੂੰ ਕਰਦਾ ਹੈ, ਇਹ ਮਨੁਖ ਦੀ ਜਾਗ੍ਰਤ ਅਵਸਥਾ ਹੈ। ਇਸ ਵਿਚ ਉਸ ਦੀਆਂ ਗਿਆਨ ਇੰ
-
ਥਾਟ
-
ਦਸਮ ਦੁਆਰ
ਅਧਿਆਤਮਕ ਜਗਤ ਵਿਚ ਮਨੁਖਾ ਸਰੀਰ ਨਾਲ ਸੰਬੰਧਤ ਦਸਮ ਦੁਆਰ ਦਾ ਖਿਆਲ ਬਹੁਤ ਪੁਰਾਣਾ ਹੈ। ਡਾ. ਗੁਰਸ਼ਰਨਜੀਤ ਸਿੰਘ ਅਨੁਸਾਰ ਇਹ ਖਿਆਲ ਮੁੱਖ ਰੂਪ ਵਿਚ ਜੋਗ ਮਤ ਤੋਂ ਆਇਆ ਹੈ। ਜੋਗ ਮਤ ਅਨੁਸਾਰ ਮਨੁਖਾ ਸਰੀਰ ਦੇ ਦਸ ਦੁਆਰ ਹਨ। ਇਨ੍ਹਾਂ ਵਿਚੋਂ ਦੋ ਕੰਨ, ਦੋ
-
ਦੁਹਾਗਣ
ਭਾਰਤੀ ਸਭਿਆਚਾਰ ਵਿਚ, ਵਿਧਵਾ ਜਾਂ ਪਤੀ ਤੋਂ ਵਖ ਹੋ ਚੁੱਕੀ ਇਸਤਰੀ ਨੂੰ ‘ਦੁਹਾਗਣ’ ਕਿਹਾ ਜਾਂਦਾ ਹੈ। ਉਹ ਪਤੀ ਅਤੇ ਪਰਵਾਰ ਰਾਹੀਂ ਪ੍ਰਾਪਤ ਹੋਣ ਵਾਲੇ ਸੁਖ-ਅਰਾਮ ਤੋਂ ਵਾਂਝੀ ਰਹਿੰਦੀ ਹੈ। ਮੱਧਕਾਲੀ ਰੂੜੀਵਾਦੀ ਅਤੇ ਮਰਦ-ਪ੍ਰਧਾਨ ਸਮਾਜਕ ਢਾਂਚੇ ਦੇ ਕ
-
ਦੇਹਲੀ ਦੀਪਕ
ਇਹ ਦੇਹਲੀ ਦੀਪਕ ਵਾਂਗ ਹੈ। ਜਦੋਂ ਕਾਵਿ ਵਿਚ ਕਿਸੇ ਐਸੇ ਸ਼ਬਦ/ਵਾਕੰਸ਼ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਆਪਣੇ ਤੋਂ ਪਹਿਲੇ ਅਤੇ ਆਪਣੇ ਤੋਂ ਬਾਅਦ ਵਾਲੇ ਦੋਵਾਂ ਸ਼ਬਦਾਂ/ਵਾਕੰਸ਼ਾਂ/ਵਾਕਾਂ ਨੂੰ ਅਰਥ ਪ੍ਰਦਾਨ ਕਰਦਾ ਹੈ, ਤਾਂ ਉਥੇ ਦੇਹਲੀ ਦੀਪਕ ਅਲੰਕਾਰ ਹੁੰ
-
ਦੋਹਰਾ ਛੰਦ
੧੩+੧੧ ਮਾਤਰਾ-ਵਿਧਾਨ ਵਾਲਾ ਦੋ ਸਤਰਾਂ ਦਾ ਜੋੜਾ।
-
ਧਰਮ
‘ਧਰਮ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਭਿੰਨ-ਭਿੰਨ ਸੰਦਰਭਾਂ ਦੇ ਅੰਤਰਗਤ ਵਖੋ-ਵਖਰੇ ਅਰਥਾਂ ਸਹਿਤ ਵਰਤਿਆ ਮਿਲਦਾ ਹੈ, ਜਿਵੇਂ ਕਿ: ੧. ਧਾਰਮਕ ਕਿਰਿਆਵਾਂ/ਰਸਮਾਂ/ਰੀਤੀ-ਰਿਵਾਜ। ੨. ਫਰਜ਼/ਕਰਤੱਵ। ੩. ਸਚਾਈ, ਗੁਣ, ਇਖਲਾਕ, ਨੇਕੀ। ੪. ਦੈਵੀ ਨਿਯਮ।
-
ਧ੍ਰੂ
ਭਾਗਵਤ ਅਤੇ ਵਿਸ਼ਨੂੰ ਪੁਰਾਣ ਦੀ ਕਥਾ ਅਨੁਸਾਰ, ਰਾਜਾ ਉਤਾਨਪਦ ਅਤੇ ਰਾਣੀ ਸੁਨੀਤਿ ਦਾ ਪੁੱਤਰ। ਇਕ ਵਾਰ ਇਹ ਪਿਤਾ ਦੀ ਗੋਦੀ ਵਿਚ ਬੈਠਣ ਲੱਗਾ ਤਾਂ ਰਾਜੇ ਦੀ ਦੂਜੀ ਰਾਣੀ ਸੁਰੁਚਿ ਨੇ ਇਸ ਨੂੰ ਝਿੜਕ ਕੇ ਉਠਾ ਦਿੱਤਾ। ਜਦੋਂ ਇਸ ਨੇ ਆਪਣੀ ਇਸ ਨਿਰਾਦਰੀ ਦਾ
-
ਨਉਨਿਧਿ
ਹਿੰਦੂ ਮਿਥਿਹਾਸ ਅਨੁਸਾਰ ‘ਨਉਨਿਧਿ/ਨਵਨਿਧਿ’ ਦਾ ਭਾਵ ਧਨ ਦੇ ਦੇਵਤੇ ਕੁਬੇਰ ਦਾ ਚਮਤਕਾਰੀ ਖਜ਼ਾਨਾ ਹੈ, ਜਿਸ ਵਿਚ ਨੌਂ ਵੱਡੇ ਰਤਨ ਮੰਨੇ ਜਾਂਦੇ ਹਨ। ਪਰ ਗੁਰਮਤਿ ਅਨੁਸਾਰ ਪ੍ਰਭੂ ਦਾ ਨਾਮ ਹੀ ਉਹ ਨਉਨਿਧੀ ਹੈ, ਜਿਸ ਤੋਂ ਮਨੁਖੀ ਮਨ ਦੀਆਂ ਸਾਰੀਆਂ ਇੱਛਾਵ
-
ਨਾਥ
ਬੁੱਧ ਮਤ ਮਹਾਯਾਨ, ਹੀਨਯਾਨ, ਬੱਜਰਯਾਨ ਅਤੇ ਮੰਤਰਯਾਨ ਦੇ ਪੜਾਵਾਂ ਵਿਚੋਂ ਗੁਜਰਦਾ ਹੋਇਆ ਸਹਜਯਾਨ ਦੀ ਅਵਸਥਾ ਤਕ ਪਹੁੰਚਦਾ ਹੈ। ਪਰ ਕੁਝ ਸਹਜਯਾਨੀ ਸਿੱਧਾਂ ਨੇ ਸ਼ਰਾਬ ਆਦਿ ਪੀਣ ਵਰਗੀਆਂ ਕਈ ਭੋਗ-ਪ੍ਰਧਾਨ ਪ੍ਰਵਿਰਤੀਆਂ ਕਾਰਣ ਬੁੱਧ ਮਤ ਦੇ ਰੂਪ ਨੂੰ ਵਿਗ
-
ਨਾਮ
‘ਨਾਮ’ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਇਕ ਪ੍ਰਮੁੱਖ ਸ਼ਬਦ ਅਤੇ ਕੇਂਦਰੀ ਸਿਧਾਂਤ ਹੈ। ਪ੍ਰੋਫ਼ੈਸਰ ਪੂਰਨ ਸਿੰਘ ਦੇ ਸ਼ਬਦਾਂ ਵਿਚ, “ਨਾਮ ਇਕ ਕਾਵਿਕ ਪ੍ਰਤਿਭਾ ਦਾ ਅਲੌਕਿਕ ਤੌਰ ‘ਤੇ ਲੌਕਿਕ ਕਾਰਜ ਹੈ, ਜੋ ਸਰੀਰ ਵਿਚ ਹੋਣ ਦੇ ਬਾਵਜੂਦ, ਦਿਨ-ਰਾਤ,
-
ਨਾਰਦ
ਮਹਾਂਭਾਰਤ ਅਤੇ ਪੁਰਾਣਾਂ ਦੀ ਕਥਾ ਅਨੁਸਾਰ ਇਕ ਰਿਸ਼ੀ, ਜੋ ਬ੍ਰਹਮਾ ਦਾ ਪੁੱਤਰ ਦੱਸਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਧ੍ਰੂ, ਪ੍ਰਹਿਲਾਦ, ਸੁਦਾਮਾ ਆਦਿ ਭਗਤਾਂ ਵਿਚ ਇਸ ਦਾ ਵੀ ਜਿਕਰ ਆਉਂਦਾ ਹੈ: ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ
-
ਨਾਰਾਇਣ
-
ਪਉੜੀ
‘ਪਉੜੀ’ ਪੰਜਾਬੀ ਬੀਰ-ਰਸੀ ਕਾਵਿ (ਵਾਰ) ਦਾ ਇਕ ਖਾਸ ਬਹਿਰ ਜਾਂ ਚਰਨ-ਪ੍ਰਬੰਧ ਹੈ। ਦੂਜੇ ਸ਼ਬਦਾਂ ਵਿਚ, ਪਉੜੀ ਕਾਵਿ ਦਾ ਉਹ ਛੰਦ ਹੈ ਜੋ ਖਾਸ ਤੌਰ ‘ਤੇ ਵਾਰਾਂ ਦੀ ਰਚਨਾ ਵਿਚ ਵਰਤਿਆ ਜਾਂਦਾ ਹੈ। “ਅਸਲ ਵਿਚ ਵਾਰ ਅਤੇ ਪਉੜੀ ਦਾ ਪਰੰਪਰਾਗਤ ਸੰਬੰਧ ਚਲਿਆ
-
ਪਦ
‘ਪਦ’ ਛੰਦ ਦੇ ਮਾਤਰਾ ਵਿਧਾਨ ਅਤੇ ਚਰਣਾਂ ਦੀ ਗਿਣਤੀ ਬਾਰੇ ਕੋਈ ਨਿਸ਼ਚਤ ਨਿਯਮ ਨਹੀਂ ਹਨ। ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ‘ਪਦ’ ਦੀ ਟੇਕ ਵਾਲੇ ਚਰਣ ਵਿਚ ੧੬ ਮਾਤਰਾਵਾਂ ਅਤੇ ਅੰਤਰੇ ਵਾਲੇ ਚਰਣ ਵਿਚ ੨੮ (੧੬+੧੨) ਮਾਤਰਾਵਾਂ ਹੁੰਦੀਆਂ ਹਨ। ਭਾਵ, ਅੰ
-
ਪੁਰਾਣ
‘ਪੁਰਾਣ’ ਸ਼ਬਦ ਸਨਾਤਨ ਮਤ ਦੀਆਂ ਪ੍ਰਾਚੀਨ ਕਥਾਵਾਂ ਦੇ ਗ੍ਰੰਥਾਂ ਦਾ ਬੋਧਕ ਹੈ। ੧੮ ਮੁੱਖ ਪੁਰਾਣ ਅਤੇ ੧੮ ਹੀ ਉਪ ਪੁਰਾਣ ਹਨ। ੧੮ ਮੁੱਖ ਪੁਰਾਣ ਹਨ: ਬ੍ਰਹਮ, ਪਦਮ, ਬ੍ਰਹਮਾਂਡ, ਅਗਨੀ, ਵਿਸ਼ਨੂੰ, ਗਰੁੜ, ਵੈਵਰਤ, ਸ਼ਿਵ, ਲਿੰਗ, ਨਾਰਦੀ, ਸਕੰਧ, ਮਾਰਕੰਡੇ,
-
ਪੁਰੀ
ਪੁਰੀ ਤੋਂ ਭਾਵ ਹੈ ਰਹਿਣ ਜਾਂ ਨਿਵਾਸ ਕਰਨ ਦੀ ਥਾਂ, ਨਗਰ, ਸ਼ਹਿਰ ਜਾਂ ਕਸਬਾ। ਅਧਿਆਤਮਕ ਦ੍ਰਿਸ਼ਟੀ ਤੋਂ ‘ਪੁਰੀ’ ਦਾ ਅਰਥ ‘ਲੋਕ’ ਕੀਤਾ ਜਾਂਦਾ ਹੈ, ਜਿਵੇਂ ਬ੍ਰਹਮ-ਪੁਰੀ, ਸ਼ਿਵ-ਪੁਰੀ, ਇੰਦਰ-ਪੁਰੀ, ਪਤਾਲ-ਪੁਰੀ ਆਦਿ। ਹਿੰਦੂ ਧਰਮ ਵਿਚ ਮੁਕਤੀਦਾਤਾ ਮੰਨੇ
-
ਪ੍ਰਭੂ
-
ਬਾਣੀ
-
ਭਗਵਾਨ
-
ਮਹਲਾ
‘ਮਹਲਾ’ ਗੁਰਬਾਣੀ ਸਿਰਲੇਖਾਂ ਵਿਚ ਗੁਰੂ ਬਾਣੀਕਾਰਾਂ ਲਈ ਵਰਤਿਆ ਸੰਕੇਤਕ ਸ਼ਬਦ ਹੈ, ਜਿਸ ਦਾ ਅਰਥ ਹੈ ਗੁਰੂ-ਜੋਤਿ ਦਾ ਇਕ ਜਾਮੇ ਤੋਂ ਦੂਜੇ ਜਾਮੇ ਵਿਚ ਇਕ-ਮਿਕ (ਹਲੂਲ) ਹੋਣ ਦੀ ਥਾਂ। ‘ਮਹਲਾ’ ਸ਼ਬਦ ਦੀ ਵਿਉਤਪਤੀ, ਅਰਥ ਅਤੇ ਉਚਾਰਣ ਬਾਰੇ ਵਖ-ਵਖ ਰਾਵਾਂ
-
ਮੰਗਲ ਗੀਤ
ਕਿਸੇ ਸ਼ੁਭ ਮੌਕੇ ਜਾਂ ਰਚਨਾ ਦੀ ਸ਼ੁਰੂਆਤ ਤੋਂ ਪਹਿਲਾਂ, ਸਫਲਤਾ ਦੀ ਪ੍ਰਾਪਤੀ ਲਈ ਪ੍ਰਾਰਥਨਾ ਦੇ ਰੂਪ ਵਿਚ ਗਾਇਆ ਜਾਣ ਵਾਲਾ ਮੰਗਲਗਾਨ ਜਾਂ ਖੁਸ਼ੀ ਦਾ ਗੀਤ।
-
ਮਾਇਆ
‘ਮਾਇਆ’ ਦਾ ਸ਼ਾਬਦਕ ਅਰਥ ਹੈ ‘ਭਰਮ’ (ਇਕ ਕਲਪਤ ਹੋਂਦ/ਮ੍ਰਿਗ-ਤ੍ਰਿਸ਼ਨਾ, ਜਿਥੇ ਮੌਜੂਦ ਚੀਜ਼ਾਂ ਉਵੇਂ ਨਹੀਂ ਹੁੰਦੀਆਂ ਜਿਵੇਂ ਉਹ ਦਿਖਾਈ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ)। ਭਾਰਤੀ ਪਰੰਪਰਾਵਾਂ ਵਿਚ ਇਸ ਦੇ ਅਨੇਕ ਅਰਥ ਮੌਜੂਦ ਹਨ। ਗੁਰੂ ਗ੍ਰੰਥ ਸਾਹਿਬ ਵ
-
ਮਾਧੋ
-
ਰਹਾਉ
‘ਰਹਾਉ’ ਦਾ ਸ਼ਾਬਦਕ ਅਰਥ, ਰਹਿਣਾ, ਟਿਕੇ ਹੋਣਾ ਜਾਂ ਵਿਸ਼ਰਾਮ ਆਦਿਕ ਹੈ। ਇਨ੍ਹਾਂ ਹੀ ਅਰਥਾਂ ਵਿਚ ਇਸ ਦੀ ਵਰਤੋਂ ਗੁਰਬਾਣੀ ਵਿਚ ਅਨੇਕ ਥਾਈਂ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ: ਭਾਈ ਰੇ ਗੁਰਮਤਿ ਸਾਚਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੩੦ (ਰਹਾਉ = ਰਿਹ
-
ਰਾਗ
-
ਰਾਗਨੀ
-
ਰਾਮ
-
ਵਾਰ
‘ਵਾਰ’ ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਰੂਪਾਕਾਰ ਹੈ। ਮਹਾਨ ਕੋਸ਼ ਅਨੁਸਾਰ: “ਵਾਰ ਤੋਂ ਭਾਵ ਹੈ ਅਜਿਹੀ ਰਚਨਾ, ਜਿਸ ਵਿਚ ਯੁਧ ਸੰਬੰਧੀ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜੀ (ਨਿ:ਸ਼੍ਰੇਣੀ/ਨਿਸ਼ੇਨੀ/ਨਿਸ਼ਾਨੀ) ਛੰਦ ਵੀ ਹੋ ਗਿਆ ਹੈ, ਕਿਉਂਕਿ ਜ
-
ਵ੍ਰਿਤੀਅਨੁਪ੍ਰਾਸ
ਇਕੋ ਪ੍ਰਕਾਰ ਦੇ ਅੱਖਰ-ਸਮੂਹ ਦੀ ਵਾਰ-ਵਾਰ ਵਰਤੋਂ ਵ੍ਰਿਤਿਆਨੁਪ੍ਰਾਸ ਅਲੰਕਾਰ ਹੈ।
73 search results