ਸ਼ਾਬਦਕ ਅਨੁਵਾਦ |
ਇਹ ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਦਾ ਸ਼ਾਬਦਕ ਅਨੁਵਾਦ ਪ੍ਰਦਾਨ ਕਰਦਾ ਹੈ, ਜਿਸ ਵਿਚ ਪਾਠ ਦੇ ਸਾਰੇ ਸ਼ਬਦ, ਅਰਥ ਅਤੇ ਪ੍ਰਸੰਗ ਬਰਕਰਾਰ ਰਖੇ ਗਏ ਹਨ। |
ਕਾਵਿਕ ਪਖ |
ਕਾਵਿਕ ਪਖ ਕਾਵਿ ਸ਼ਾਸ਼ਤਰੀ ਨੇਮਾਂ ਦੀ ਵਰਤੋਂ ਦੁਆਰਾ ਬਾਣੀ ਦੇ ਕਾਵਿਕ ਪਖਾਂ ਬਾਰੇ ਚਰਚਾ ਦੇ ਨਾਲ-ਨਾਲ ਬਾਣੀਆਂ (ਰਚਨਾਵਾਂ) ਵਿਚ ਵਰਤੇ ਗਏ ਅਲੰਕਾਰਾਂ, ਕਾਵਿ-ਰੂਪਾਂ ਅਤੇ ਸ਼ੈਲੀ-ਵਿਗਿਆਨ ਦੇ ਤੱਤਾਂ ‘ਤੇ ਸੰਖੇਪ ਝਾਤ ਪਵਾਉਂਦਾ ਹੈ। |
ਜਾਣ-ਪਛਾਣ |
ਇਸ ਵਿਚ ਬਾਣੀਆਂ (ਰਚਨਾਵਾਂ) ਬਾਰੇ ਸੰਖੇਪ ਜਾਣਕਾਰੀ ਦਿਤੀ ਗਈ ਹੈ। |
ਨੋਟ |
ਨੋਟ ਸੰਦੇਸ਼ ਦਾ ਸਾਰ, ਸਪਸ਼ਟੀਕਰਨ ਜਾਂ ਵਿਆਖਿਆ (ਜਿਥੇ ਜ਼ਰੂਰੀ ਹੋਵੇ) ਪ੍ਰਦਾਨ ਕਰਦਾ ਹੈ। |
ਪਦ ਅਰਥ |
“ਪਦ ਅਰਥ” ਭਾਗ ਹੇਠ, ਇਹ ਸ਼ਬਦ ਦੇ ਸ਼ਾਬਦਕ ਅਰਥਾਂ ਅਤੇ ਭਾਵ-ਅਰਥਾਂ ਦੇ ਸਾਰੇ ਸੰਭਾਵਤ ਸਮੂਹਾਂ ਦੀ ਸੂਚਨਾ ਦਿੰਦਾ ਹੈ। |
ਪੈਰ ਟਿਪਣੀਆਂ |
ਪੈਰ ਟਿਪਣੀਆਂ ਆਮ ਤੌਰ 'ਤੇ ਸੰਬੰਧਤ ਪਾਠ ਜਾਂ ਖਾਸ ਤੌਰ ‘ਤੇ ਵਿਚਾਰੇ ਜਾ ਰਹੇ ਸ਼ਬਦ ਬਾਰੇ ਵਧੀਕ ਜਾਣਕਾਰੀ ਪ੍ਰਦਾਨ ਕਰਦੀਆਂ ਹਨ। |
ਭਾਵਾਰਥਕ-ਸਿਰਜਣਾਤਮਕ ਅਨੁਵਾਦ |
ਗੁਰੂ ਗ੍ਰੰਥ ਸਾਹਿਬ ਦੇ ਮੂਲ ਪਾਠ ਦਾ ਪੰਜਾਬੀ ਅਤੇ ਅੰਗਰੇਜੀ ਦੇ ਆਧੁਨਿਕ ਰੂਪ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ ਪ੍ਰਦਾਨ ਕਰਦਾ ਹੈ। |
ਵਿਉਤਪਤੀ |
ਇਸ ਅਧੀਨ ਇਕ ਸ਼ਬਦ ਦੇ ਵਖ-ਵਖ ਭਾਸ਼ਾਵਾਂ ਵਿਚ ਮਿਲਦੇ ਰੂਪਾਂ ਅਤੇ ਉਨ੍ਹਾਂ ਦੇ ਸੰਭਾਵਤ ਅਰਥਾਂ ਦੀ ਸੂਚੀ ਦਿਤੀ ਗਈ ਹੈ। |
ਵਿਆਕਰਣ |
“ਪਦ ਅਰਥ” ਭਾਗ ਦੇ ਅੰਤਰਗਤ ਹੀ ਇਹ ਪਾਠ ਦੇ ਵਿਆਕਰਣ ਪਖਾਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। |
ਵਿਆਖਿਆ (ਕੁਮੈਂਟਰੀ) |
ਇਹ ਬਾਣੀਆਂ (ਰਚਨਾਵਾਂ) ਵਿਚਲੇ ਸੰਦੇਸ਼ ਦਾ ਅਜੋਕੇ ਸਮੇਂ ਲਈ ਖੁਲ੍ਹਾ ਵਿਆਖਿਆਤਮਕ ਪ੍ਰਸੰਗ ਪ੍ਰਦਾਨ ਕਰਦੀ ਹੈ। |