Connect

2005 Stokes Isle Apt. 896, Vacaville 10010, USA

[email protected]

ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੬੨ ਤੋਂ ੭੬੩ ਤਕ ‘ਕੁਚਜੀ,’ ‘ਸੁਚਜੀ’ ਅਤੇ ‘ਗੁਣਵੰਤੀ’ ਸਿਰਲੇਖ ਹੇਠ ਤਿੰਨ ਸ਼ਬਦ ਇਕਠੇ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਦੋ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਅਤੇ ਤੀਜਾ ਸ਼ਬਦ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਿਆ ਹੋਇਆ ਹੈ। ‘ਕੁਚਜੀ’ ਸਿਰਲੇਖ ਵਾਲੇ ਵਿਚਾਰ ਅਧੀਨ ਸ਼ਬਦ ਦਾ ਸੋਲ੍ਹਾਂ ਤੁਕਾਂ ਦਾ ਇਕ ਹੀ ਬੰਦ ਹੈ। ਇਸ ਦੇ ਵਡੇਰੇ ਭਾਗ ਦਾ ਉਚਾਰਣ ‘ਸਵੈ’ ਨੂੰ ਸੰਬੋਧਤ ਹੁੰਦਿਆਂ ਉਤਮ ਪੁਰਖ ਵਿਚ ਹੋਇਆ ਹੈ।

ਪੰਜਾਬੀ ਸਾਹਿਤ ਵਿਚ ‘ਕੁਚਜੀ’ ਸਿਰਲੇਖ ਵਾਲੀ ਬਾਵਾ ਰਾਮਦਾਸ ‘ਪਟਿਆਲਾ’ ਦੀ ਵੀ ਇਕ ਰਚਨਾ ਦੱਸੀ ਜਾਂਦੀ ਹੈ, ਪਰੰਤੂ ਉਸ ਦਾ ਸੰਬੰਧ ਸਿਰਫ ਦੁਨਿਆਵੀ ਸੂਝ ਨਾਲ ਹੀ ਜੁੜਦਾ ਹੈ, ਅਧਿਆਤਮ ਨਾਲ ਨਹੀਂ।