ਸੰਖੇਪ ਜਾਣਕਾਰੀ
ਇਸ ਸ਼ਬਦ ਵਿਚ ਮਨੁਖ ਨੂੰ ਗੁਰ-ਸ਼ਬਦ ਦੀ ਸਿਖਿਆ ਗ੍ਰਹਿਣ ਕਰਨ ਲਈ ਸੁਚੇਤ ਕੀਤਾ ਗਿਆ ਹੈ। ਗੁਰ-ਸ਼ਬਦ ਦੀ ਸਿਖਿਆ ਨੂੰ ਗ੍ਰਹਿਣ ਕੀਤੇ ਬਿਨਾਂ ਨਿਰੇ ਧਾਰਮਕ ਪਹਿਰਾਵੇ ਜਾਂ ਕਰਮ-ਕਾਂਡ ਦਾ ਲਾਭ ਨਹੀਂ ਹੁੰਦਾ। ਜਿਹੜਾ ਮਨੁਖ ਪ੍ਰਭੂ ਦਾ
ਨਾਮ ਵਿਸਾਰ ਦਿੰਦਾ ਹੈ, ਉਸ ਦਾ ਜੀਵਨ ਅਜਾਈਂ ਚਲਾ ਜਾਂਦਾ ਹੈ। ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਹੀ ਜੀਵਨ ਨੂੰ ਸਫਲਾ ਕੀਤਾ ਜਾ ਸਕਦਾ ਹੈ।