Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਚਾਕਰੁ ਲਗੈ ਚਾਕਰੀ    ਜੇ ਚਲੈ ਖਸਮੈ ਭਾਇ ॥
ਹੁਰਮਤਿ ਤਿਸ ਨੋ ਅਗਲੀ    ਓਹੁ ਵਜਹੁ ਭਿ ਦੂਣਾ ਖਾਇ ॥
ਖਸਮੈ ਕਰੇ ਬਰਾਬਰੀ    ਫਿਰਿ ਗੈਰਤਿ ਅੰਦਰਿ ਪਾਇ ॥
ਵਜਹੁ ਗਵਾਏ ਅਗਲਾ    ਮੁਹੇ ਮੁਹਿ ਪਾਣਾ ਖਾਇ ॥
ਜਿਸ ਦਾ ਦਿਤਾ ਖਾਵਣਾ    ਤਿਸੁ ਕਹੀਐ ਸਾਬਾਸਿ ॥
ਨਾਨਕ ਹੁਕਮੁ ਨ ਚਲਈ    ਨਾਲਿ ਖਸਮ ਚਲੈ ਅਰਦਾਸਿ ॥੨੨॥

ਪਉੜੀ ॥

ਚਾਕਰੁ ਲਗੈ ਚਾਕਰੀ    ਜੇ ਚਲੈ ਖਸਮੈ ਭਾਇ ॥

ਹੁਰਮਤਿ ਤਿਸ ਨੋ ਅਗਲੀ    ਓਹੁ ਵਜਹੁ ਭਿ ਦੂਣਾ ਖਾਇ ॥

ਖਸਮੈ ਕਰੇ ਬਰਾਬਰੀ    ਫਿਰਿ ਗੈਰਤਿ ਅੰਦਰਿ ਪਾਇ ॥

ਵਜਹੁ ਗਵਾਏ ਅਗਲਾ    ਮੁਹੇ ਮੁਹਿ ਪਾਣਾ ਖਾਇ ॥

ਜਿਸ ਦਾ ਦਿਤਾ ਖਾਵਣਾ    ਤਿਸੁ ਕਹੀਐ ਸਾਬਾਸਿ ॥

ਨਾਨਕ ਹੁਕਮੁ ਨ ਚਲਈ    ਨਾਲਿ ਖਸਮ ਚਲੈ ਅਰਦਾਸਿ ॥੨੨॥

ਜੇ ਕੋਈ ਸੇਵਕ ਆਪਣੇ ਮਾਲਕ ਦੀ ਟਹਿਲ-ਸੇਵਾ ਵਿਚ ਲੱਗੇ ਤੇ ਜੇ ਉਹ ਮਾਲਕ ਦੀ ਰਜ਼ਾ ਵਿਚ ਚੱਲੇ ਤਾਂ ਉਸ ਨੂੰ ਮਾਨ-ਪ੍ਰਤਿਸ਼ਠਾ ਵੀ ਬਹੁਤ ਮਿਲਦੀ ਹੈ ਤੇ ਉਹ ਤਨਖਾਹ ਵੀ ਦੁੱਗਣੀ ਪਾਉਂਦਾ ਹੈ।
ਪਰ ਜਿਹੜਾ ਸੇਵਕ ਆਪਣੇ ਮਾਲਕ ਨਾਲ ਬਰਾਬਰੀ ਕਰਨ ਦੀ ਕੋਸ਼ਿਸ ਕਰੇ, ਉਹ ਮਾਲਕ ਦੇ ਦਿਲ ਵਿਚ ਫਿਰ ਨਾਰਾਜਗੀ ਪੈਦਾ ਕਰ ਦਿੰਦਾ ਹੈ। ਉਹ ਆਪਣੀ ਪਹਿਲੀ ਤਨਖਾਹ ਵੀ ਗਵਾ ਲੈਂਦਾ ਹੈ ਤੇ ਦੁਖ ਵੀ ਭੋਗਦਾ (ਜੁੱਤੀਆਂ ਵੀ ਖਾਂਦਾ) ਹੈ।
ਜਿਸ ਮਾਲਕ ਦਾ ਦਿਤਾ ਹੋਇਆ ਖਾਈਏ, ਉਸ ਨੂੰ ਵਾਹ-ਵਾਹ ਹੀ ਕਹਿਣਾ ਚਾਹੀਦਾ ਹੈ। ਨਾਨਕ! ਸੇਵਕ ਵੱਲੋਂ ਮਾਲਕ ਅਗੇ ਕੀਤਾ ਹੋਇਆ ਆਦੇਸ਼ ਕਦੀ ਕਾਰਗਰ ਨਹੀਂ ਹੋ ਸਕਦਾ। ਮਾਲਕ ਅਗੇ ਤਾਂ ਜੋਦੜੀ ਹੀ ਚਲ ਸਕਦੀ ਹੈ।

(ਜੇ ਕੋਈ) ਸੇਵਕ (ਆਪਣੇ ਮਾਲਕ ਦੀ) ਸੇਵਾ ਵਿਚ ਲਗੇ (ਤੇ) ਜੇ (ਉਹ) ਮਾਲਕ ਦੇ ਭਾਣੇ ਵਿਚ ਚਲੇ, (ਤਾਂ) ਉਸ ਨੂੰ ਬਹੁਤੀ ਇਜ਼ਤ (ਮਿਲਦੀ ਹੈ ਤੇ) ਉਹ ਰੋਜ਼ੀਨਾ ਵੀ ਦੁੱਗਣਾ ਖਾਂਦਾ ਹੈ
(ਜਿਹੜਾ ਸੇਵਕ ਆਪਣੇ) ਮਾਲਕ ਨਾਲ ਬਰਾਬਰੀ ਕਰੇ, (ਉਹ ਮਾਲਕ ਦੇ ਦਿਲ) ਵਿਚ ਫਿਰ ਦੁਜੈਗੀ ਪਾ ਦਿੰਦਾ ਹੈ (ਉਹ ਆਪਣਾ ਪਹਿਲਾ) ਰੋਜ਼ੀਨਾ ਵੀ ਗਵਾ ਲੈਂਦਾ ਹੈ (ਤੇ) ਮੂੰਹੋਂ-ਮੂੰਹ ਜੁੱਤੀਆਂ (ਵੀ) ਖਾਂਦਾ ਹੈ
ਜਿਸ (ਮਾਲਕ) ਦਾ ਦਿਤਾ ਖਾਈਏ, ਉਸ ਨੂੰ ਸ਼ਾਬਾਸ਼ (ਹੀ) ਕਹਿਣਾ ਚਾਹੀਦਾ ਹੈ ਨਾਨਕ! (ਉਸ ਅਗੇ) ਆਦੇਸ਼ ਨਹੀਂ ਚਲ ਸਕਦਾ, ਮਾਲਕ ਦੇ ਨਾਲ (ਤਾਂ) ਬੇਨਤੀ (ਹੀ) ਚਲਦੀ ਹੈ

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਕਹਿਰੇ ਅਰਥਾਂ ਵਾਲੀ ਸ਼ਬਦਾਵਲੀ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਚਾਕਰ ਨੂੰ ਚਾਕਰੀ ਵਿਚ ਲਗਿਆ ਤਾਂ ਹੀ ਜਾਣੋ ਜੇਕਰ ਉਹ ਖਸਮ ਦੇ ਭਾਣੇ ਮੁਤਾਬਕ ਚਲੇ। ਐਸੇ ਚਾਕਰ ਨੂੰ ਇਜ਼ਤ ਵੀ ਪੂਰੀ ਮਿਲਦੀ ਹੈ ਅਤੇ ਤਨਖਾਹ ਵੀ ਦੂਣੀ ਮਿਲਦੀ ਹੈ। ਜੋ ਖਸਮ ਦੀ ਬਰਾਬਰੀ ਕਰਨ ਲਗ ਪਵੇ, ਉਹ ਸ਼ਰਮਿੰਦਾ ਹੀ ਹੁੰਦਾ ਹੈ। ਉਹ ਤਨਖਾਹ ਵੀ ਗੁਆ ਬਹਿੰਦਾ ਹੈ ਅਤੇ ਮੂੰਹ ‘ਤੇ ਜੁੱਤੀਆਂ ਵੀ ਖਾਂਦਾ ਹੈ। ਜਿਸ ਦਾ ਦਿਤਾ ਖਾ ਰਹੇ ਹਾਂ, ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ। ਪ੍ਰਭੂ ਅਗੇ ਹੁਕਮ ਨਹੀਂ, ਅਰਦਾਸ ਚਲਦੀ ਹੈ।

ਇਸ ਪਉੜੀ ਦੀਆਂ ਕੁੱਲ ੬ ਤੁਕਾਂ ਹਨ। ਪਹਿਲੀਆਂ ਚਾਰ ਤੁਕਾਂ ਦਾ ਮਾਤਰਾ ਵਿਧਾਨ ਉਚਾਰਣ ਅਨੁਸਾਰ ੧੩+(੨)+੧੧ ਹੈ। ਪੰਜਵੀਂ ਅਤੇ ਛੇਵੀਂ ਤੁਕ ਦਾ ਮਾਤਰਾ ਵਿਧਾਨ ਉਚਾਰਣ ਅਨੁਸਾਰ ੧੩+੧੧ ਹੈ। ਅੰਤਲੀ ਤੁਕ ਦੇ ਮਗਰਲੇ ਅੱਧ ਵਿਚ ੧੨ ਮਾਤਰਾਵਾਂ ਆਈਆਂ ਹਨ।