Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਹੋਇ ਇਆਣਾ ਕਰੇ ਕੰਮੁ    ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ    ਦੂਜੀ ਭੀ ਵੇਰਾਸਿ ॥੫॥

ਮਹਲਾ ੨ ॥

ਹੋਇ ਇਆਣਾ ਕਰੇ ਕੰਮੁ    ਆਣਿ ਨ ਸਕੈ ਰਾਸਿ ॥

ਜੇ ਇਕ ਅਧ ਚੰਗੀ ਕਰੇ    ਦੂਜੀ ਭੀ ਵੇਰਾਸਿ ॥੫॥

ਜੇ ਕੋਈ ਮਨੁਖ ਹੋਵੇ ਤਾਂ ਅਨਜਾਣ ਪਰ ਕੋਈ ਔਖਾ ਕੰਮ ਕਰਨ ਦਾ ਜਤਨ ਕਰੇ, ਤਾਂ ਉਹ ਉਸ ਕੰਮ ਨੂੰ ਸਿਰੇ ਨਹੀਂ ਲਾ ਸਕਦਾ। ਜੇਕਰ ਉਹ ਕੋਈ ਇਕ-ਅੱਧੀ ਕਰਨੀ ਠੀਕ ਕਰ ਵੀ ਲਵੇ, ਤਾਂ ਦੂਜੀ ਜ਼ਰੂਰ ਉਲਟ-ਪੁਲਟ ਕਰੇਗਾ।

(ਜੇ ਕੋਈ ਮਨੁਖ) ਹੋਵੇ (ਤਾਂ) ਅਨਜਾਣ (ਪਰ ਕੋਈ ਔਖਾ) ਕੰਮ ਕਰੇ, (ਤਾਂ ਉਹ ਉਸ ਕੰਮ ਨੂੰ) ਰਾਸ ਨਹੀਂ ਲਿਆ ਸਕਦਾ ਜੇ (ਉਹ) ਇਕ-ਅੱਧ (ਕਰਨੀ) ਚੰਗੀ ਕਰ (ਵੀ) ਲਵੇ, (ਤਾਂ) ਦੂਜੀ ਜ਼ਰੂਰ ਗਲਤ-ਮਲਤ ਕਰੇਗਾ

ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਰਾਹੀਂ ਸਪਸ਼ਟ ਕਥਨ ਹੈ ਕਿ ਜੇਕਰ ਨਿਆਣ-ਬੁੱਧੀ ਵਾਲਾ ਵਿਅਕਤੀ ਕੋਈ ਕੰਮ ਕਰੇ ਤਾਂ ਉਹ ਉਸ ਨੂੰ ਠੀਕ ਨਹੀਂ ਕਰ ਸਕਦਾ। ਜੇਕਰ ਉਸ ਕੋਲੋਂ ਇਕ-ਅੱਧ ਕੰਮ ਠੀਕ ਹੋ ਵੀ ਜਾਵੇ ਤਾਂ ਉਸ ਪਾਸੋਂ ਦੂਜਾ ਕੰਮ ਲਾਜ਼ਮੀਂ ਹੀ ਉਲਟ-ਪੁਲਟ ਹੋ ਜਾਵੇਗਾ।

ਇਸ ਸਲੋਕ ਦਾ ਮਾਤਰਾ ਵਿਧਾਨ ੧੪+੧੧ (ਪਹਿਲੀ ਤੁਕ) ਅਤੇ ੧੩+੧੧ (ਦੂਜੀ ਤੁਕ) ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।