ਪਉੜੀ ॥
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

ਪਉੜੀ ॥ |
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ |
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ |
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ |
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ |
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ |

ਹੇ ਕਰਤਾਪੁਰਖ! ਤੂੰ ਆਪ ਹੀ ਇਹ ਸੰਸਾਰ ਰਚਿਆ ਤੇ ਇਸ ਨੂੰ ਰਚਕੇ ਤੂੰ ਆਪ ਹੀ ਇਸ ਵਿਚ ਆਪਣੀ ਚੇਤਨ-ਸੱਤਾ ਟਿਕਾਅ ਰਖੀ ਹੈ।
ਤੂੰ ਆਪ ਹੀ ਸੰਸਾਰ ਰੂਪੀ ਇਸ ਚੌਪੜ ਖੇਡ ਵਿਚ ਹਰੇਕ ਚੰਗੇ ਮੰਦੇ ਜੀਵ ਨੂੰ ਪੈਦਾ ਕਰਕੇ (ਕੱਚੀ-ਪੱਕੀ ਨਰਦ ਧਰ ਕੇ) ਆਪਣਾ ਰਚਿਆ ਖੇਲ ਤਮਾਸ਼ਾ ਵੇਖ ਰਿਹਾ ਹੈਂ।
ਜੋ ਵੀ ਜੀਵ ਇਸ ਸੰਸਾਰ ‘ਤੇ ਆਇਆ ਹੈ, ਉਹ ਆਪੋ ਆਪਣੀ ਵਾਰੀ ਅਨੁਸਾਰ ਇਕ ਨਾ ਇਕ ਦਿਨ ਇਥੋਂ ਚਲਾ ਜਾਵੇਗਾ।
ਇਸ ਲਈ ਜਿਸ ਮਾਲਕ-ਪ੍ਰਭੂ ਦੇ ਇਹ ਜਿੰਦ ਅਤੇ ਪ੍ਰਾਣ ਦਿਤੇ ਹੋਏ ਹਨ, ਉਸ ਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ।
ਸਗੋਂ ਅਜਿਹੇ ਪ੍ਰਭੂ ਨੂੰ ਮਨ-ਤਨ ਵਿਚ ਵਸਾ ਕੇ ਮਨੁਖਾ ਜੀਵਨ ਸਫਲ ਕਰਨ ਦਾ ਕਾਰਜ ਆਪਣੇ ਹਥਾਂ ਨਾਲ ਆਪ ਹੀ ਸਵਾਰਨਾ ਚਾਹੀਦਾ ਹੈ; ਕਿਸੇ ਹੋਰ ‘ਤੇ ਟੇਕ ਨਹੀਂ ਰਖਣੀ ਚਾਹੀਦੀ।

(ਹੇ ਕਰਤਾਪੁਰਖ! ਤੂੰ) ਆਪ ਹੀ ਸੰਸਾਰ ਬਣਾਇਆ (ਅਤੇ) ਤੂੰ ਆਪ ਹੀ (ਇਸ ਵਿਚ ਆਪਣੀ) ਚੇਤਨ-ਸੱਤਾ ਟਿਕਾਈ ਹੈ।
(ਇਸ ਵਿਚ) ਕੱਚੀ ਪੱਕੀ ਨਰਦ ਧਰ ਕੇ, ਆਪਣਾ (ਪੈਦਾ) ਕੀਤਾ ਹੋਇਆ (ਖੇਲ) ਤੂੰ (ਆਪ ਹੀ) ਦੇਖ ਰਿਹਾ ਹੈਂ।
ਜੋ (ਇਸ ਸੰਸਾਰ ‘ਤੇ) ਆਇਆ ਹੈ, ਉਹ (ਇਕ ਨਾ ਇਕ ਦਿਨ) ਚਲਾ ਜਾਵੇਗਾ, ਹਰ ਕੋਈ ਆਈ ਵਾਰੀ ਅਨੁਸਾਰ।
(ਇਸ ਲਈ) ਜਿਸ ਦੇ (ਦਿਤੇ ਇਹ) ਜੀਵਨ (ਤੇ) ਪ੍ਰਾਣ ਹਨ, (ਉਸ) ਮਾਲਕ ਨੂੰ ਮਨ ਤੋਂ ਕਿਉਂ ਭੁਲਾਈਏ?
(ਮਨੁਖ ਨੂੰ) ਆਪਣੇ ਹੱਥਾਂ ਨਾਲ ਆਪਣਾ ਕਾਜ, ਆਪ ਹੀ ਸਵਾਰਨਾ ਚਾਹੀਦਾ ਹੈ।

ਇਸ ਪਉੜੀ ਵਿਚ ਇਕਹਿਰੇ ਅਰਥਾਂ ਵਾਲੀ ਸ਼ਬਦਾਵਲੀ ਰਾਹੀਂ ਸਪਸ਼ਟ ਕਥਨ ਕੀਤਾ ਗਿਆ ਹੈ ਕਿ ਹੇ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਦਾ ਕਰਤਾ ਹੈਂ ਅਤੇ ਸਾਰੀਆਂ ਸ਼ਕਤੀਆਂ ਵੀ ਤੂੰ ਆਪ ਹੀ ਧਾਰੀਆਂ ਹੋਈਆਂ ਹਨ। ਸੰਸਾਰ ਵਿਚ ਤੇਰਾ ਕੀਤਾ ਕਾਰਜ ਹੀ ਹੁੰਦਾ ਹੈ। ਜੋ ਆਇਆ ਹੈ ਉਹ ਜਾਵੇਗਾ, ਸਾਰੇ ਵਾਰੀ ਅਨੁਸਾਰ ਆ-ਜਾ ਰਹੇ ਹਨ। ਜਿਸ ਸਾਹਿਬ ਨੇ ਜੀਅ-ਪਰਾਣ ਦਿਤੇ ਹਨ, ਉਸ ਸਾਹਿਬ ਨੂੰ ਮਨ ਤੋਂ ਕਿਉਂ ਵਿਸਾਰੀਏ? ਮਨੁਖਾ ਜਨਮ ਨੂੰ ਸਫਲਾ ਕਰਨ ਦਾ ਕਾਰਜ ਮਨੁਖ ਨੂੰ ਆਪ ਹੀ ਸਵਾਰਨਾ ਚਾਹੀਦਾ ਹੈ।
ਇਸ ਪਉੜੀ ਵਿਚ ਕੁਲ ੬ ਤੁਕਾਂ ਹਨ। ਸਾਰੀਆਂ ਤੁਕਾਂ ਦਾ ਮਾਤਰਾ ਵਿਧਾਨ ਥੋੜ੍ਹੇ-ਬਹੁਤ ਫਰਕ ਨਾਲ ੧੩+੧੬ = ੨੯ ਹੈ। ਪਹਿਲੀ ਅਤੇ ਤੀਜੀ ਤੁਕ ਦੇ ਪਹਿਲੇ ਅੱਧ ਵਿਚ ੧੪+੧੪ ਮਾਤਰਾਵਾਂ ਆਈਆਂ ਹਨ।