- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਇਕ ਸ਼ਬਦ ਮਿਸ਼ਰਤ ਰਾਗ ਤਿਲੰਗ ਕਾਫੀ ਅਤੇ ਦੋ ਸ਼ਬਦ ਰਾਗ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਨੁਖ ਨੂੰ ਸੁਚੇਤ ਕੀਤਾ ਗਿਆ ਹੈ ਕਿ ਜਿਵੇਂ ਤਿੜਕੇ ਹੋਏ ਘੜੇ ਵਿਚੋਂ ਪਾਣੀ ਚੋ-ਚੋ ਕੇ ਘਟਦਾ ਰਹਿੰਦਾ ਹੈ, ਉਵੇਂ ਹੀ ਮਨੁਖ ਦੀ ਉਮਰ ਵੀ ਘਟਦੀ ਜਾ ਰਹੀ ਹੈ। ਇਸ ਲਈ ਉਸ ਨੂੰ ਅਣਗਹਿਲੀ ਛੱਡ ਕੇ ਹਰੀ ਸਿਮਰਨ ਵਿਚ ਤਤਪਰ ਹੋਣਾ ਚਾਹੀਦਾ ਹੈ। ਅ ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਮਨੁਖੀ ਸਰੀਰ ਅਤੇ ਸੰਸਾਰਕ ਰਿਸ਼ਤਿਆਂ ਦੀ ਛਿਣ-ਭੰਗਰਤਾ ਦਰਸਾ ਕੇ ਮਨੁਖੀ ਮਨ ਨੂੰ ਗ਼ਫ਼ਲਤ ਦੀ ਨੀਂਦ ਵਿਚੋਂ ਜਾਗਣ ਅਤੇ ਪਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਨਾ ਕੀਤੀ ਗਈ ਹੈ।
- ਸ਼ਬਦ ੩: ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਹਰੀ ਦਾ ਜਸ ਹੀ ਮਨੁਖ ਦਾ ਲੋਕ-ਪ੍ਰਲੋਕ ਵਿਚ ਨਾਲ ਨਿਭਣ ਵਾਲਾ ਸਾਥੀ ਹੈ। ਇਸ ਲਈ ਗੁਰੂ ਉਪਦੇਸ਼ ਮੰਨ ਕੇ ਅਤੇ ਬੀਤ ਰਹੀ ਉਮਰ ਨੂੰ ਦੇਖਦਿਆਂ, ਸਮਾਂ ਸੰਭਾਲ ਕੇ ਹਰੀ ਦਾ ਜਸ ਕਰਨਾ ਚਾਹੀਦਾ ਹੈ।