- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਦੇ ਪੰਨਾ ੭੭੨-੭੭੭ ਉਪਰ ਗੁਰੂ ਰਾਮਦਾਸ ਸਾਹਿਬ (੧੫੩੪-੧੫੮੧ ਈ.) ਦੁਆਰਾ ਸੂਹੀ ਰਾਗ ਵਿਚ ਉਚਾਰੇ ਛੇ ਛੰਤ ਦਰਜ ਹਨ। ਇਨ੍ਹਾਂ ਵਿਚੋਂ ਪੰਨਾ ੭੭੩-੭੭੪ ਉਪਰ ਦਰਜ ਦੂਜੇ ਛੰਤ ਦੇ ਚਾਰ ਪਦਿਆਂ ਨੂੰ ਸਿਖ-ਪਰੰਪਰਾ ਵਿਚ ‘ਲਾਵਾਂ’ ਵਜੋਂ ਜਾ ...ਹੋਰ
- ਪਦਾ ੧: ਪਹਿਲੇ ਪਦੇ ਵਿਚ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਨੂੰ ਗੁਰਬਾਣੀ ਦਾ ਓਟ-ਆਸਰਾ ਲੈਂਦੇ ਹੋਏ, ਧਰਮ ਅਤੇ ਨਾਮ ਨੂੰ ਦ੍ਰਿੜਤਾ ਸਹਿਤ ਆਪਣੇ ਜੀਵਨ ਦਾ ਅਧਾਰ ਬਣਾਉਣ ਦਾ ਉਪਦੇਸ਼ ਹੈ।
- ਪਦਾ ੨: ਦੂਜੇ ਪਦੇ ਵਿਚ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਨੂੰ ਗੁਰ-ਸ਼ਬਦ ਰਾਹੀਂ ਹਉਮੈ ਆਦਿਕ ਵਿਕਾਰਾਂ ਨੂੰ ਦੂਰ ਕਰਨ, ਵਿਆਪਕ-ਪ੍ਰਭੂ ਦੀ ਹੋਂਦ ਦਾ ਅਹਿਸਾਸ ਕਰਨ ਅਤੇ ਉਸ ਦੇ ਨਿਰਮਲ-ਭਉ ਵਿਚ ਵਿਚਰਨ ਦਾ ਉਪਦੇਸ਼ ਹੈ।
- ਪਦਾ ੩: ਤੀਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨਾਲ ਆਤਮਕ-ਮੇਲ ਦੇ ਚਾਹਵਾਨ ਜਗਿਆਸੂ ਦੇ ਮਨ ਵਿਚ ਨਾਸ਼ਵਾਨ ਸੰਸਾਰਕ ਪਦਾਰਥਾਂ ਪ੍ਰਤੀ ਉਪਰਾਮਤਾ ਪੈਦਾ ਹੋਣ ਲੱਗਦੀ ਹੈ। ਸੰਤ-ਜਨਾਂ ਦੀ ਸੰਗਤ ਵਿਚ ਨਾਮ ਦੀ ਪ੍ਰਾਪਤੀ ਹੋ ਜਾਣ ਸਦਕਾ, ਮਨ ਵਿਚ ਹਰੀ ਨੂੰ ਮਿਲਣ ਦੀ ਤਾ ...ਹੋਰ
- ਪਦਾ ੪: ਚਉਥੇ ਪਦੇ ਵਿਚ ਜਗਿਆਸੂ ਦੇ ਪ੍ਰਭੂ ਨਾਲ ਆਤਮਕ-ਮਿਲਾਪ ਦਾ ਜਿਕਰ ਹੈ। ਆਤਮਕ-ਮਿਲਾਪ ਹੋ ਜਾਣ ਸਦਕਾ, ਜਗਿਆਸੂ ਦੇ ਜੀਵਨ ਵਿਚ ਸਹਿਜ ਆ ਜਾਂਦਾ ਅਤੇ ਉਹ ਆਤਮਕ-ਵਿਗਾਸ ਨਾਲ ਖਿੜ ਪੈਂਦਾ ਹੈ।