- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਚਾਰ ਸ਼ਬਦ ਰਾਗ ਸਾਰੰਗ ਵਿਚ ਉਚਾਰੇ ਗਏ ਹਨ, ਜੋ ਗੁਰੂ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਦਰਸਾਇਆ ਗਿਆ ਹੈ ਕਿ ਸੰਸਾਰਕ ਰਿਸ਼ਤੇ-ਨਾਤੇ ਅਤੇ ਧਨ-ਦੌਲਤ ਰਾਤ ਦੇ ਸੁਪਨੇ ਵਾਂਗ ਛਿਣ-ਭੰਗਰ ਤੇ ਨਾਸ਼ਮਾਨ ਹਨ। ਹਰੀ ਤੋਂ ਬਿਨਾਂ ਮਨੁਖ ਦਾ ਕੋਈ ਵੀ ਸਥਾਈ ਮਦਦਗਾਰ ਨਹੀਂ ਹੈ। ਇਸ ਲਈ ਮਨੁਖ ਨੂੰ ਹਰੀ ਦਾ ਹੀ ਆਸਰਾ ਤੱਕਣਾ ਚਾਹੀਦਾ ਹੈ।
- ਸ਼ਬਦ ੨: ਇਸ ਸ਼ਬਦ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ। ਮਨੁਖ ਨੂੰ ਸੰਸਾਰਕ ਪਦਾਰਥਾਂ ਦਾ ਹੰਕਾਰ ਤਿਆਗ ਕੇ, ਪ੍ਰਭੂ ਨਾਲ ਜੁੜੇ ਹੋਏ ਵਿਅਕਤੀਆਂ ਦੀ ਸੰਗਤ ਕਰਨੀ ਚਾਹੀਦੀ ਹੈ। ਪ੍ਰਭੂ-ਸਿਮਰਨ ਤੋਂ ਬਿਨਾਂ ਸਦੀਵੀ ਸੁਖ ਦੀ ਪ੍ਰਾਪਤੀ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਛਿਣ-ਭੰਗਰ ਮਾਇਕੀ ਪਦਾਰਥਾਂ ਦੇ ਨਸ਼ੇ ਤੇ ਸੁਆਦ ਵਿਚ ਗਲਤਾਨ ਹੋ ਕੇ, ਆਪਣਾ ਜੀਵਨ ਵਿਅਰਥ ਗਵਾ ਰਹੇ ਮਨੁਖ ਦਾ ਵਰਣਨ ਕੀਤਾ ਗਿਆ ਹੈ। ਪ੍ਰਭੂ ਦੇ ਸਿਮਰਨ ਨਾਲ ਹੀ ਮਨੁਖ ਇਨ੍ਹਾਂ ਤੋਂ ਛੁਟਕਾਰਾ ਪਾ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ।
- ਸ਼ਬਦ ੪: ਇਸ ਸ਼ਬਦ ਵਿਚ ਗੁਰ-ਉਪਦੇਸ਼ ਨੂੰ ਨਾ ਸੁਣਨ ਵਾਲੇ ਵਿਅਕਤੀ ਦੀ ਦਸ਼ਾ ਨੂੰ ਉਤਮ-ਪੁਰਖੀ ਸ਼ੈਲੀ ਵਿਚ ਬਿਆਨ ਕੀਤਾ ਗਿਆ ਹੈ। ਸ਼ਬਦ ਦੇ ਅੰਤ ਵਿਚ ਆਪਣੇ ਅਵਗੁਣਾਂ ਨੂੰ ਸਵਿਕਾਰ ਕਰਕੇ ਮਨੁਖ ਨੂੰ ਪ੍ਰਭੂ ਅਗੇ ਜੋਦੜੀ ਕਰਨ ਦੀ ਜਾਚ ਸਿਖਾਈ ਗਈ ਹੈ ਕਿ ਪ੍ਰਭੂ ਦੀ ਸ਼ਰਣ ...ਹੋਰ