- ਜਾਣ-ਪਛਾਣ: ਗੁਰੂ ਨਾਨਕ ਸਾਹਿਬ (੧੪੬੯-੧੫੩੯ ਈ.) ਦੁਆਰਾ ਉਚਾਰਣ ਕੀਤੇ ਇਹ ਚਾਰ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੫੩ ਉਪਰ ਦਰਜ ਹਨ। ਇਨ੍ਹਾਂ ਵਿਚੋਂ ਪਹਿਲੇ ਸਲੋਕ ਦੀਆਂ ਦਸ, ਦੂਜੇ ਤੇ ਤੀਜੇ ਦੀਆਂ ਚਾਰ-ਚਾਰ ਅਤੇ ਚੌਥੇ ਸਲੋਕ ਦੀਆਂ ਤਿੰਨ ਤੁਕਾਂ ਹਨ। ਇਨ ...ਹੋਰ
- ਸਲੋਕ ੧: ਇਸ ਸਲੋਕ ਵਿਚ ਦਰਸਾਇਆ ਗਿਆ ਹੈ ਕਿ ਪ੍ਰੇਮ ਅਤੇ ਭਰੋਸੇ ਨਾਲ ਪ੍ਰਭੂ ਦੀ ਭਗਤੀ ਕਰਨੀ ਹੀ ਮਨੁਖਾ ਜੀਵਨ ਦਾ ਸਹੀ ਮਾਰਗ ਹੈ। ਇਸ ਤੋਂ ਬਿਨਾਂ ਹੋਰ ਵਿਖਾਵੇ ਦੇ ਕਰਮ-ਕਾਂਡੀ ਸਾਧਨ ਫਜੂਲ ਹਨ। ਇਹ ਸੋਝੀ ਗੁਰ-ਸ਼ਬਦ ਰਾਹੀਂ ਹੀ ਪ੍ਰਾਪਤ ਹੁੰਦੀ ਹੈ।
- ਸਲੋਕ ੨: ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਕਰਣ-ਕਾਰਣ ਸਮਰਥ ਪ੍ਰਭੂ ਨੂੰ ਪਛਾਨਣ ਤੋਂ ਬਿਨਾਂ ਜੀਵਨ ਸਫਲ ਨਹੀਂ ਹੋ ਸਕਦਾ। ਇਹ ਪਛਾਣ ਗੁਰ-ਸ਼ਬਦ ਦੁਆਰਾ ਹੁੰਦੀ ਹੈ।
- ਸਲੋਕ ੩: ਇਸ ਸਲੋਕ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਕਿ ਸਦਾ-ਥਿਰ ਇਕ ਪ੍ਰਭੂ ਦੀ ਅਰਾਧਨਾ ਕਰਨੀ ਹੀ ਸਾਰਿਆਂ ਵਰਣਾਂ ਅਥਵਾ ਸ਼੍ਰੇਣੀਆਂ ਦਾ ਇਕੋ-ਇਕ ਧਰਮ ਹੈ ਕਿਉਂਕਿ ਪ੍ਰਭੂ ਦੀ ਅਰਾਧਨਾ ਕਰਨ ਵਾਲਾ ਵਿਅਕਤੀ ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋ ਕੇ ਉਸੇ ਦਾ ਰੂਪ ਹੀ ਹੋ ...ਹੋਰ
- ਸਲੋਕ ੪: ਇਸ ਸਲੋਕ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਇਕ ਪ੍ਰਭੂ ਹੀ ਸਾਰੇ ਦੇਵਾਂ ਦਾ ਸਿਰਮੌਰ ਦੇਵ ਅਤੇ ਸਾਰਿਆਂ ਦਾ ਮੂਲ ਚੇਤਨਾ-ਸਰੋਤ ਹੈ। ਜਿਹੜਾ ਵਿਅਕਤੀ ਇਸ ਰਹੱਸ ਨੂੰ ਜਾਣ ਲਵੇ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ।