- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਹਨ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਰਾਗ ਸੋਰਠਿ ਵਿਚ ਗੁਰੂ ਸਾਹਿਬ ਦੁਆਰਾ ੧੨ ਸ਼ਬਦ ਉਚਾਰੇ ਗਏ ਹਨ, ਜ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਚੰਗੀ ਸੰਗਤ ਅਤੇ ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਨਾ ਹੈ। ਇਸ ਨਾਲ ਹੀ ਮਨ ਉੱਚੇ-ਸੁੱਚੇ ਵਿਚਾਰਾਂ ਵਾਲਾ ਹੋ ਸਕਦਾ ਹੈ ਅਤੇ ਮਨੁਖਾ-ਜੀਵਨ ਦੇ ਅਵਸਰ ਨੂੰ ਸੰਭਾਲ ਸਕਦਾ ਹੈ।
- ਸ਼ਬਦ ੨: ਇਸ ਸ਼ਬਦ ਵਿਚ ਸਮੂਹ ਰਿਸ਼ਤਿਆਂ, ਸੰਪਤੀ ਤੇ ਧਰਤੀ ਦੇ ਸਾਰੇ ਵਸਤਾਂ-ਵਰਤਾਰਿਆਂ ਦੀ ਛਿਣ-ਭੰਗਰਤਾ ਦਰਸਾ ਕੇ, ਪ੍ਰਭੂ ਦੇ ਨਾਮ ਸਿਮਰਨ ਦੀ ਪ੍ਰੇਰਣਾ ਹੈ। ਨਾਮ ਸਿਮਰਨ ਤੋਂ ਬਿਨਾਂ ਮਨੁਖੀ ਮਨ ਦੀ ਸੁਖ ਪ੍ਰਾਪਤ ਕਰਨ ਦੀ ਤਾਂਘ ਪੂਰੀ ਨਹੀਂ ਹੋ ਸਕਦੀ। ਗਫਲਤ ਦੀ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਖੋਟੀ ਮਤਿ, ਕਾਮ-ਵਾਸ਼ਨਾ ਅਤੇ ਨਿੰਦਿਆ ਤੋਂ ਵਰਜਿਆ ਹੈ। ਇਨ੍ਹਾਂ ਵਿਚ ਗ੍ਰਸਤ ਹੋ ਕੇ ਮਨ ਪ੍ਰਭੂ ਭਗਤੀ ਤੋਂ ਵਾਂਝਾ ਰਹਿ ਜਾਂਦਾ ਹੈ। ਉਹ ਸੰਤੋਖ ਤੇ ਸਥਿਰਤਾ ਹਾਸਲ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਪ੍ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਮਨ ਨੂੰ ਮੁਖਾਤਬ ਹੁੰਦਿਆਂ, ਉਸ ਨੂੰ ਪ੍ਰਭੂ ਦੀ ਸ਼ਰਨ ਪੈਣ ਲਈ ਪ੍ਰੇਰਿਆ ਗਿਆ ਹੈ। ਪ੍ਰਭੂ ਦਾ ਸਿਮਰਨ ਗਨਿਕਾ ਵਰਗੀ ਵੇਸ਼ਵਾ ਅਤੇ ਅਜਾਮਲ ਵਰਗੇ ਪਾਪੀ ਜੀਵਾਂ ਦਾ ਵੀ ਉਧਾਰ ਕਰ ਦਿੰਦਾ ਹੈ। ਪ੍ਰਭੂ ਦੇ ਸਿਮਰਨ ਨਾਲ ਹੀ ਜੀਵਨ ਸਫਲ ਹੋ ਸਕਦਾ ਹੈ ...ਹੋਰ
- ਸ਼ਬਦ ੫: ਇਸ ਸ਼ਬਦ ਵਿਚ ਪ੍ਰਸ਼ਨ ਕੀਤਾ ਗਿਆ ਹੈ ਕਿ ਮਨੁਖ ਕਿਹੜਾ ਉਪਰਾਲਾ ਕਰੇ ਜਿਸ ਨਾਲ ਉਸ ਨੂੰ ਪ੍ਰਭੂ ਦੀ ਭਗਤੀ-ਭਾਵਨਾ ਪ੍ਰਾਪਤ ਹੋ ਜਾਵੇ ਅਤੇ ਉਸ ਦੇ ਸਾਰੇ ਡਰ ਮਿਟ ਜਾਣ। ਉੱਤਰ ਦਿੱਤਾ ਗਿਆ ਹੈ ਕਿ ਪ੍ਰਭੂ ਦੇ ਨਾਮ ਸਿਮਰਨ ਨਾਲ ਹੀ ਮਨੁਖ ਨੂੰ ਪ੍ਰਭੂ ਦੀ ਪ੍ਰੇ ...ਹੋਰ
- ਸ਼ਬਦ ੬: ਇਸ ਸ਼ਬਦ ਵਿਚ ਪ੍ਰਸ਼ਨ ਹੈ ਕਿ ਮਾਇਆ-ਮੋਹ ਅਤੇ ਅਗਿਆਨ-ਭਰਮ ਵਿਚ ਫਸਿਆ ਮਨੁਖ ‘ਸ੍ਰਿਸ਼ਟੀ ਦੇ ਮਾਲਕ’ ਪ੍ਰਭੂ ਨੂੰ ਕਿਵੇਂ ਅਨੁਭਵ ਕਰੇ? ਅਗਿਆਨਤਾ ਦੇ ਜਿਸ ਅੰਧਕਾਰ ਵਿਚ ਉਹ ਫਸ ਚੁਕਾ ਹੈ, ਉਹ ਅੰਧਕਾਰ ਉਸ ਨੂੰ ਪ੍ਰਭੂ ਤੋਂ ਦੂਰ ਕਰਦਾ ਹੈ। ਅੰਤ ਵਿਚ ਪ੍ਰਭੂ ...ਹੋਰ
- ਸ਼ਬਦ ੭: ਇਸ ਸ਼ਬਦ ਵਿਚ ਸਵਾਲ ਉਠਾਇਆ ਹੈ ਕਿ ਨਿਰੰਤਰ ਵਿਸ਼ੇ-ਵਿਕਾਰਾਂ ਵਿਚ ਗ੍ਰਸਤ ਹੋਏ ਮਨ ਨੂੰ ਕਿਵੇਂ ਵੱਸ ਵਿਚ ਕੀਤਾ ਜਾਵੇ? ਫਿਰ ਸੋਝੀ ਦਿੱਤੀ ਹੈ ਕਿ ਸਾਧ-ਸੰਗਤ ਅਤੇ ਗੁਰ-ਸ਼ਬਦ ਦੇ ਓਟ-ਆਸਰੇ ਨਾਲ ਮਨ ਨੂੰ ਵੱਸ ਵਿਚ ਕੀਤਾ ਜਾ ਸਕਦਾ ਹੈ। ਇੰਜ ਮਨ ਦੀ ਖੋਟੀ ਮਤ ...ਹੋਰ
- ਸ਼ਬਦ ੮: ਇਸ ਸ਼ਬਦ ਵਿਚ ਮਨੁਖ ਦੀ ਮਤਿ ਨੂੰ ਸਵਾਰਨ ਲਈ ਇਹ ਸੱਚਾਈ ਦ੍ਰਿੜ ਕਰਾਈ ਹੈ ਕਿ ਸੰਸਾਰ ਸੁਪਨੇ ਵਾਂਗ ਛਿਣ-ਭੰਗਰ ਹੈ। ਇਸ ਸੰਸਾਰ ਦੇ ਸੁਖ-ਸਾਧਨ ਵੀ ਇਸ ਵਾਂਗ ਬਿਨਸਣਹਾਰ ਹਨ। ਇਸ ਲਈ ਪ੍ਰਭੂ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ, ਉਹੀ ਸਦੀਵੀ ਹੈ।
- ਸ਼ਬਦ ੯: ਇਸ ਸ਼ਬਦ ਵਿਚ ਸਮਝਾਇਆ ਗਿਆ ਹੈ ਕਿ ਸੰਸਾਰ ਵਿਚ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ ਹੈ। ਸਾਰੇ ਆਪੋ-ਆਪਣੇ ਸੁਖ-ਸੁਆਰਥ ਲਈ ਹੀ ਇਕ ਦੂਜੇ ਨਾਲ ਜੁੜੇ ਹੋਏ ਹਨ। ਦੁਖ ਵੇਲੇ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ। ਇਸ ਲਈ ਮਨੁਖ ਨੂੰ ਸੰਸਾਰਕ ਮੋਹ ਤਿਆਗ ਕੇ ਪ੍ਰਭ ...ਹੋਰ
- ਸ਼ਬਦ ੧੦: ਇਸ ਸ਼ਬਦ ਵਿਚ ਮਨੁਖ ਨੂੰ ਗੁਰ-ਸ਼ਬਦ ਦੀ ਸਿਖਿਆ ਗ੍ਰਹਿਣ ਕਰਨ ਲਈ ਸੁਚੇਤ ਕੀਤਾ ਗਿਆ ਹੈ। ਗੁਰ-ਸ਼ਬਦ ਦੀ ਸਿਖਿਆ ਨੂੰ ਗ੍ਰਹਿਣ ਕੀਤੇ ਬਿਨਾਂ ਨਿਰੇ ਧਾਰਮਕ ਪਹਿਰਾਵੇ ਜਾਂ ਕਰਮ-ਕਾਂਡ ਦਾ ਲਾਭ ਨਹੀਂ ਹੁੰਦਾ। ਜਿਹੜਾ ਮਨੁਖ ਪ੍ਰਭੂ ਦਾ ਨਾਮ ਵਿਸਾਰ ਦਿੰਦਾ ਹੈ, ...ਹੋਰ
- ਸ਼ਬਦ ੧੧: ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਜੋ ਮਨੁਖ ਦੁਖ-ਸੁਖ, ਉਸਤਤਿ-ਨਿੰਦਾ, ਲੋਭ-ਮੋਹ ਆਦਿ ਤੋਂ ਨਿਰਲੇਪ ਹੈ, ਜੋ ਸੰਸਾਰ ਤੋਂ ਕੋਈ ਵੀ ਆਸ ਨਹੀਂ ਰਖਦਾ, ਕਾਮ, ਕ੍ਰੋਧ ਆਦਿਕ ਵਿਕਾਰ ਜਿਸ ਨੂੰ ਛੂਹ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਿਵਾਸ ਹੈ। ਜਿ ...ਹੋਰ
- ਸ਼ਬਦ ੧੨: ਇਸ ਸ਼ਬਦ ਵਿਚ ਮਨੁਖ ਨੂੰ ਸਿਖਿਆ ਦਿੱਤੀ ਗਈ ਹੈ ਕਿ ਸੰਸਾਰ ਵਿਚ ਕੋਈ ਕਿਸੇ ਦਾ ਸਦੀਵੀ ਸਾਥੀ ਨਹੀਂ ਹੈ। ਸੰਸਾਰ ਦੇ ਲੋਕਾਂ ਤੇ ਸਾਕ-ਸੰਬੰਧੀਆਂ ਦਾ ਸੰਬੰਧ ਆਪਣੇ ਸੁਖ ਤਕ ਹੀ ਸੀਮਤ ਹੁੰਦਾ ਹੈ। ਸੁਖ ਵੇਲੇ ਸਾਰੇ ਲੋਕ ਮਨੁਖ ਦੇ ਨੇੜੇ ਹੁੰਦੇ ਹਨ ਪਰ ਜਦੋਂ ...ਹੋਰ