- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਤਿੰਨ ਸ਼ਬਦ ਰਾਗ ਰਾਮਕਲੀ ਵਿਚ ਉਚਾਰੇ ਗਏ ਹਨ, ਜੋ ਗੁ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਨ ਨੂੰ ਸੰਬੋਧਤ ਹੁੰਦਿਆਂ ਉਪਦੇਸ਼ ਕੀਤਾ ਗਿਆ ਹੈ ਕਿ ਹੇ ਮਨ! ਤੂੰ ਪਰਮਾਤਮਾ ਦੇ ਨਾਮ ਦਾ ਆਸਰਾ ਲੈ। ਨਾਮ-ਸਿਮਰਨ ਦੀ ਬਰਕਤ ਨਾਲ ਹੀ ਤੂੰ ਆਪਣੀ ਦੁਰਮਤਿ ਦੂਰ ਕਰਕੇ, ਮੁਕਤ ਪਦ ਪ੍ਰਾਪਤ ਕਰ ਸਕਦਾ ਹੈਂ।
- ਸ਼ਬਦ ੨: ਇਸ ਸ਼ਬਦ ਵਿਚ, ਸਾਧਨਾ ਵਿਚ ਲਗੇ ਵਿਅਕਤੀਆਂ ਨੂੰ ਮੁਖਾਤਬ ਹੋ ਕੇ, ਆਪਣੇ ਮਨ ਦੀ ਹਾਲਤ ਦਾ ਬਿਆਨ ਕੀਤਾ ਗਿਆ ਹੈ। ਉਨ੍ਹਾਂ ਤੋਂ ਮਨ ਦੀ ਖੋਟੀ ਮਤ ਦੂਰ ਕਰਨ ਅਤੇ ਇਸ ਨੂੰ ਪਰਮਾਤਮਾ ਦੀ ਭਗਤੀ ਵਿਚ ਲਾਉਣ ਦੀ ਜੁਗਤੀ ਪੁਛੀ ਗਈ ਹੈ।
- ਸ਼ਬਦ ੩: ਇਸ ਸ਼ਬਦ ਵਿਚ ਮਨੁਖ ਨੂੰ ਉਸ ਦੀ ਪਲ-ਪਲ ਘੱਟਦੀ ਅਤੇ ਵਿਅਰਥ ਜਾ ਰਹੀ ਉਮਰ ਦਾ ਚੇਤਾ ਕਰਾ ਕੇ, ਪਰਮਾਤਮਾ ਨਾਲ ਸੁਰਤ ਜੋੜਨ ਦਾ ਉਪਦੇਸ਼ ਦਿਤਾ ਗਿਆ ਹੈ।