- ਜਾਣ-ਪਛਾਣ: ਰਾਮਕਲੀ ਕੀ ਵਾਰ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਵਿਚ ਉਚਾਰਣ ਕੀਤੀ ਹੋਈ ਇਕ ਇਤਿਹਾਸਕ ਵਾਰ ਹੈ। ਰਾਇ ਬਲਵੰਡ ਜੀ (੧੫੨੮-੧੬੨੦ ਈ.) ਅਤੇ ਸਤਾ ਡੂਮ ਜੀ (੧੫੩੦-੧੬੧੨ ਈ.) ਵੱਲੋਂ ਉਚਾਰਣ ਕੀਤੀ ਇਹ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ...ਹੋਰ
- ਪਉੜੀ ੧: ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਜੀਵਨ-ਕਾਲ ਵਿਚ ਹੀ ਭਾਈ ਲਹਣਾ ਜੀ (ਬਾਅਦ ਵਿਚ ਗੁਰੂ ਅੰਗਦ ਸਾਹਿਬ) ਨੂੰ ਗੁਰਤਾ-ਗੱਦੀ ਸੌਂਪਣ ਦਾ ਵਰਨਣ ਕੀਤਾ ਗਿਆ ਹੈ। ਇਸ ਵਿਚ ਉਪਦੇਸ਼ ਹੈ ਕਿ ਪ੍ਰਭੂ ਜਿਸ ਦਾ ਨਾਮ ਉੱਘਾ ਕਰ ਦਿੰਦਾ ਹੈ, ਉਸ ਦੇ ਬਚਨ ...ਹੋਰ
- ਪਉੜੀ ੨: ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ, ਬਾਬਾ ਸਿਰੀ ਚੰਦ ਅਤੇ ਬਾਬਾ ਲਖਮੀ ਦਾਸ ਵੱਲੋਂ ਆਪਣੇ ਪਿਤਾ-ਗੁਰੂ ਦਾ ਹੁਕਮ ਨਾ ਮੰਨਣ ਅਤੇ ਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਸੌਂਪੇ ਜਾਣ ਸਦਕਾ ਉਨ੍ਹਾਂ ਦੀ ਫੈਲੀ ਪ੍ਰਸਿੱਧੀ ਦਾ ਜਿਕਰ ਹੈ। ਉਨ੍ਹਾਂ ਦੇ ...ਹੋਰ
- ਪਉੜੀ ੩: ਇਸ ਪਉੜੀ ਵਿਚ ਗੁਰੂ ਅੰਗਦ ਸਾਹਿਬ ਅਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਵਡਿਆਈ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪੁੱਤਰਾਂ ਅਤੇ ਭਾਈ ਲਹਣਾ ਜੀ ਵਿਚੋਂ ਕਰਨੀ ਦੇ ਅਧਾਰ ’ਤੇ ਭਾਈ ਲਹਣਾ ਜੀ ਨੂੰ ਗੁਰਿ ...ਹੋਰ
- ਪਉੜੀ ੪: ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪੁੱਤਰਾਂ ਦੀ ਥਾਂ ਆਪਣੇ ਸਿਖ ਭਾਈ ਲਹਣਾ ਜੀ ਨੂੰ ਗੁਰਿਆਈ ਸੌਂਪਣ ’ਤੇ ਲੋਕਾਈ ਦੀ ਪ੍ਰਤੀਕਿਰਿਆ ਬਿਆਨ ਕੀਤੀ ਹੈ। ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਪੁੱਤਰਾਂ ਨੂੰ ਗੱਦੀ ਦੇਣ ਦੀ ਸੰਸਾਰੀ ਰੀਤ ਤੋਂ ਉਲਟੀ ...ਹੋਰ
- ਪਉੜੀ ੫: ਇਸ ਪਉੜੀ ਵਿਚ ਗੁਰੂ ਅੰਗਦ ਸਾਹਿਬ ਦੁਆਰਾ ਕਰਤਾਰਪੁਰ ਸਾਹਿਬ (ਪੰਜਾਬ, ਪਾਕਿਸਤਾਨ) ਤੋਂ ਖਡੂਰ ਸਾਹਿਬ (ਪੰਜਾਬ, ਭਾਰਤ) ਵਿਚ ਆ ਕੇ ਰਹਿਣ ਅਤੇ ਉਸ ਨੂੰ ਆਬਾਦ ਕਰਨ ਦਾ ਜਿਕਰ ਹੈ। ਗੁਰੂ ਸਾਹਿਬ ਦੀ ਸ਼ਖਸੀਅਤ ਵਿਚਲੇ ਦੈਵੀ ਗੁਣਾਂ ਅਤੇ ਨਾਮ ਦੇ ਖਜਾਨੇ ਦਾ ...ਹੋਰ
- ਪਉੜੀ ੬: ਇਸ ਪਉੜੀ ਵਿਚ ਗੁਰਿਆਈ ਪ੍ਰਾਪਤ ਕਰ ਕੇ, ਗੁਰਗੱਦੀ ’ਤੇ ਸੁਸ਼ੋਭਿਤ ਹੋ ਚੁੱਕੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਹੈ। ਇਸ ਮਹਿਮਾ ਦਾ ਵਰਨਣ ਦੇਵਤਿਆਂ ਵੱਲੋਂ ਖੀਰ-ਸਮੁੰਦਰ ਨੂੰ ਰਿੜਕੜ ਵਾਲੀ ਇਕ ਮਿਥਿਹਾਸਕ ਕਥਾ ਦੀ ਉਦਾਹਰਣ ਦੇ ਕੇ ਕੀਤਾ ਗਿਆ ਹੈ। ਗੁਰੂ ...ਹੋਰ
- ਪਉੜੀ ੭: ਇਸ ਪਉੜੀ ਵਿਚ ਗੁਰੂ ਰਾਮਦਾਸ ਸਾਹਿਬ ਦੇ ਗੁਰਿਆਈ ਪ੍ਰਾਪਤ ਕਰ ਕੇ, ਗੁਰਗੱਦੀ ’ਤੇ ਸਥਾਪਤ ਹੋਣ ਦਾ ਜਿਕਰ ਕੀਤਾ ਗਿਆ ਹੈ। ਗੁਰੂ ਮਹਿਮਾਂ ਕਰਦਿਆਂ ਵਰਨਣ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ...ਹੋਰ
- ਪਉੜੀ ੮: ਇਸ ਪਉੜੀ ਵਿਚ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਜਿਵੇਂ ਪਹਿਲੇ ਚਾਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ-ਕਾਲ ਵਿਚ ਮਨੁਖਤਾ ਦਾ ਉਧਾਰ ਕੀਤਾ, ਉਸੇ ਪਰੰਪਰਾ ਨੂੰ ਗੁਰੂ ਅਰਜਨ ਸਾਹਿਬ ਅੱਗੇ ਤੋਰ ਰਹੇ ਹਨ। ਪਹ ...ਹੋਰ