- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਚਾਰ ਸ਼ਬਦ ਰਾਗ ਜੈਜਾਵੰਤੀ ਵਿਚ ਉਚਾਰੇ ਗਏ ਹਨ, ਜੋ ਗ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਜੀਵ ਨੂੰ ਸਮਝਾਇਆ ਗਿਆ ਹੈ ਮਾਇਕੀ ਪਦਾਰਥ ਅਤੇ ਇਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਸੁਖ ਛਿਣ-ਭੰਗਰ ਹਨ। ਇਸ ਲਈ ਇਨ੍ਹਾਂ ਦਾ ਮੋਹ ਤੇ ਮਾਣ ਛਡ ਦੇ। ਇਨ੍ਹਾਂ ਨੂੰ ਦੇਣ ਵਾਲੇ ਦਾਤੇ ਨੂੰ ਯਾਦ ਕਰ। ਉਸ ਦਾ ਸਿਮਰਨ ਹੀ ਤੇਰੇ ਕੰਮ ਆਉਣ ਵਾਲਾ ਹੈ। ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਜੀਵ ਨੂੰ ਤਾਕੀਦ ਕੀਤੀ ਗਈ ਹੈ ਕਿ ਮਨੁਖਾ ਜਨਮ ਦਾ ਅਮੋਲਕ ਸਮਾਂ ਬੀਤਦਾ ਜਾ ਰਿਹਾ ਹੈ। ਇਹ ਸਰੀਰ ਗੜੇ ਵਾਂਗ ਛਿਣ-ਭੰਗਰ ਹੈ, ਇਸ ਦੇ ਬਿਨਸਦਿਆਂ ਦੇਰ ਨਹੀਂ ਲੱਗਣੀ। ਇਸ ਲਈ ਵੇਲਾ ਸੰਭਾਲ ਅਤੇ ਵਿਆਪਕ-ਪ੍ਰਭੂ ਨੂੰ ਚੇਤੇ ਕਰ। ਅੰਤ ਵੇਲੇ ਕੇਵ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਮਨ ਨੂੰ ਸੰਬੋਧਤ ਹੁੰਦੇ ਹੋਏ ਕਿਹਾ ਗਿਆ ਹੈ ਕਿ ਹੇ ਮਨ! ਇਸ ਸੰਸਾਰ ਵਿਚ ਸਦਾ-ਥਿਰ ਕੇਵਲ ਪ੍ਰਭੂ ਦਾ ਨਾਮ ਹੈ, ਪਰ ਉਹ ਤਾਂ ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ। ਤੂੰ ਵਿਸ਼ੇ-ਵਿਕਾਰਾਂ ਵਿਚ ਹੀ ਲਿਪਟਿਆ ਹੋਇਆ ਹੈਂ। ਜਰਾ ਸੋਚ ਕਿ ਨਾਮ ਤੋਂ ਬ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਜੀਵ ਨੂੰ ਸੰਬੋਧਤ ਹੁੰਦੇ ਹੋਏ ਸੁਚੇਤ ਕੀਤਾ ਗਿਆ ਹੈ ਕਿ ਹੇ ਜੀਵ! ਅੰਤ ਸਮਾਂ ਨੇੜੇ ਆ ਗਿਆ ਹੈ, ਮਨ ਦਾ ਮਾਣ ਛਡ ਦੇ। ਪ੍ਰਭੂ ਦਾ ਪ੍ਰੇਮ ਹਿਰਦੇ ਵਿਚ ਧਾਰਨ ਕਰ। ਪ੍ਰਭੂ ਦੇ ਸਿਮਰਨ ਤੋਂ ਬਿਨਾਂ ਤੇਰਾ ਅਮੋਲਕ ਜਨਮ ਵਿਅਰਥ ਹੀ ਬੀਤ ਜਾਏਗਾ। ...ਹੋਰ