- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਹਨ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਰਾਗ ਗਉੜੀ ਵਿਚ ਗੁਰੂ ਸਾਹਿਬ ਦੁਆਰਾ ੯ ਸ਼ਬਦ ਉਚਾਰੇ ਗਏ ਹਨ, ਜੋ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਨੁਖ ਨੂੰ ਵਿਕਾਰਾਂ ਅਤੇ ਵਿਕਾਰੀ ਮਨੁਖਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਹੈ। ਜਿਹੜਾ ਮਨੁਖ ਵਿਕਾਰਾਂ ਅਤੇ ਸੁਖ-ਦੁਖ, ਖੁਸ਼ੀ-ਗਮੀ, ਉਸਤਤਿ-ਨਿੰਦਾ, ਆਦਰ-ਨਿਰਾਦਰ ਆਦਿ ਦਵੰਦਾਂ ਤੋਂ ਉਪਰ ਉਠ ਜਾਂਦਾ ਹੈ, ਉਹ ਹੀ ਅਸਲ ਗਿਆਨਵਾਨ ਹੈ। ਪਰ ਅਜਿ ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਸਾਧਕਾਂ ਨੂੰ ਸੰਬੋਧਤ ਹੁੰਦਿਆਂ ਉਪਦੇਸ਼ ਦਿੱਤਾ ਗਿਆ ਹੈ ਕਿ ਇਹ ਸੰਸਾਰ ਪ੍ਰਭੂ ਦੀ ਰਚੀ ਅਸਚਰਜ ਖੇਡ ਹੈ। ਇਸ ਵਿਚ ਨਿਤ ਕਈ ਜੀਵ ਮਰਦੇ ਹਨ, ਤੇ ਕਈ ਉਨ੍ਹਾਂ ਨੂੰ ਮਰਦਿਆਂ ਵੇਖ ਕੇ ਵੀ ਆਪਣੇ-ਆਪ ਨੂੰ ਸਥਿਰ ਅਤੇ ਸਦੀਵੀ ਸਮਝੀ ਬੈਠੇ ਹਨ। ਇਸੇ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਦਿਨ-ਰਾਤ ਮਾਇਆ ਖਾਤਰ ਭਟਕਦੇ ਮਨੁਖ ਨੇ ਹਰੀ ਦਾ ਨਾਮ ਵਿਸਾਰ ਦਿੱਤਾ ਹੈ। ਧੀਆਂ-ਪੁੱਤਰਾਂ, ਦੋਸਤਾਂ-ਮਿੱਤਰਾਂ ਅਤੇ ਮਾਇਕੀ ਪਦਾਰਥਾਂ ਦੀ ਪਕੜ ਵਿਚ ਉਹ ਐਸਾ ਉਲਝ ਗਿਆ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ ਵੀ ਉਸ ਨੂੰ ਯਾਦ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਉਪਦੇਸ਼ ਦਿੱਤਾ ਗਿਆ ਹੈ ਕਿ ਮਨੁਖੀ ਮਨ ਮਾਇਕੀ ਪਦਾਰਥਾਂ ਦੀ ਕਦੇ ਨਾ ਮੁੱਕਣ ਵਾਲੀ ਲਾਲਸਾ ਅਧੀਨ ਹੋਣ ਕਾਰਨ ਕਦੇ ਟਿਕਾਅ ਵਿਚ ਨਹੀਂ ਰਹਿੰਦਾ। ਇਸ ਨੂੰ ਨਿਜੀ ਜਤਨਾਂ ਅਤੇ ਸਿਆਣਪਾਂ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਇਹ ਪ੍ਰਭੂ ਕਿਰਪਾ ਸਦਕ ...ਹੋਰ
- ਸ਼ਬਦ ੫: ਇਸ ਸ਼ਬਦ ਵਿਚ ਪ੍ਰਭੂ ਦੇ ਗੁਣਾਂ ਦਾ ਚਿੰਤਨ ਕਰਨ ਦਾ ਉਪਦੇਸ਼ ਹੈ। ਮਨੁਖਾ ਜਨਮ ਬੜਾ ਕੀਮਤੀ ਹੈ, ਪ੍ਰਭੂ ਨੂੰ ਭੁਲਾ ਕੇ ਇਸ ਨੂੰ ਅਜਾਈਂ ਕਿਉਂ ਗਵਾਉਣਾ ਹੈ? ਇਸ ਲਈ, ਮਾਇਆ-ਮੋਹ ਅਤੇ ਮਾਣ-ਹੰਕਾਰ ਨੂੰ ਛਡ ਕੇ, ਮਨ ਨੂੰ ਪ੍ਰਭੂ ਗੁਣਾਂ ਦੇ ਚਿੰਤਨ ਵਿਚ ਲਾਉਣ ...ਹੋਰ
- ਸ਼ਬਦ ੬: ਇਸ ਸ਼ਬਦ ਵਿਚ ਉੱਤਮ-ਪੁਰਖੀ ਸ਼ੈਲੀ ਰਾਹੀਂ ਮਾਂ-ਵਰਗੀ ਸਤਿਸੰਗਣ ਸਖੀ ਅੱਗੇ ਤਰਲਾ ਕੀਤਾ ਗਿਆ ਹੈ ਕਿ ਕੋਈ ਮੇਰੇ ਭੁੱਲੇ ਹੋਏ ਮਨ ਨੂੰ ਸੁਮੱਤ ਦੇ ਦੇਵੇ। ਮਾਇਆ-ਮੋਹ ਵਿਚ ਫਸਿਆ ਮੇਰਾ ਇਹ ਭੁੱਲੜ ਮਨ ਧਰਮ-ਗ੍ਰੰਥਾਂ ਅਤੇ ਸਤਿਪੁਰਖਾਂ ਦੇ ਉਪਦੇਸ਼ ਸੁਣ ਕੇ ਵੀ ...ਹੋਰ
- ਸ਼ਬਦ ੭: ਇਸ ਸ਼ਬਦ ਵਿਚ ਦੱਸਿਆ ਹੈ ਕਿ ਵਿਕਾਰਾਂ ਵਿਚ ਭਟਕਦਾ ਹੋਇਆ ਮਨੁਖੀ ਮਨ ਪ੍ਰਭੂ-ਸ਼ਰਣ ਵਿਚ ਹੀ ਅਡੋਲ ਹੋ ਸਕਦਾ ਹੈ। ਧਾਰਮਕ ਗ੍ਰੰਥਾਂ ਨੂੰ ਪੜ੍ਹਨ ਦਾ ਤਾਂ ਹੀ ਲਾਭ ਹੈ ਜੇਕਰ ਮਨੁਖ ਪ੍ਰਭੂ-ਸਿਮਰਨ ਵਿਚ ਜੁੜੇ। ਪ੍ਰਭੂ-ਸਿਮਰਨ ਵਿਚ ਲਗ ਕੇ ਹੀ ਮਨੁਖ ਦੁਖ-ਸੁਖ ...ਹੋਰ
- ਸ਼ਬਦ ੮: ਇਹ ਸ਼ਬਦ ਵਿਕਾਰਾਂ ਵਿਚ ਫਸੇ ਹੋਏ ਮਨ ਨੂੰ ਸੰਬੋਧਨ ਹੈ। ਵਿਕਾਰਾਂ ਵਿਚ ਖਚਤ ਹੋ ਕੇ ਮਨੁਖ ਦਾ ਮਨ ਸਾਰੀ ਉਮਰ ਖੁਆਰ ਹੁੰਦਾ ਰਹਿੰਦਾ ਹੈ। ਪ੍ਰਭੂ-ਗੁਣਾਂ ਨੂੰ ਧਾਰਣ ਕਰ ਕੇ ਹੀ ਇਹ ਮਨ ਇਨ੍ਹਾਂ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਸਕਦਾ ਅਤੇ ਸੁਖੀ ਹੋ ਸਕਦਾ ...ਹੋਰ
- ਸ਼ਬਦ ੯: ਇਸ ਸ਼ਬਦ ਵਿਚ ਮਨੁਖ ਨੂੰ ਮਾੜੇ ਕਰਮ ਕਰਨ ਤੋਂ ਬਚਣ ਅਤੇ ਪ੍ਰਭੂ ਨਾਲ ਜੁੜਨ ਦੀ ਪ੍ਰੇਰਨਾ ਹੈ। ਇਹ ਜੀਵਨ ਬੜਾ ਕੀਮਤੀ ਹੈ, ਮੁੜ ਨਸੀਬ ਨਹੀਂ ਹੋਣਾ। ਇਸ ਲਈ ਮਨੁਖ ਨੂੰ ਪ੍ਰਭੂ ਗੁਣਾਂ ਨੂੰ ਹਿਰਦੇ ਵਿਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਉਪਰਾਲਾ ਕਰਨ ...ਹੋਰ