- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਤਿੰਨ ਸ਼ਬਦ ਰਾਗ ਦੇਵਗੰਧਾਰੀ ਵਿਚ ਉਚਾਰੇ ਗਏ ਹਨ, ਜੋ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਾਇਆ-ਮੋਹ ਵਿਚ ਗਲਤਾਨ ਮਨੁਖੀ ਮਨ ਦੀ ਦਸ਼ਾ ਦਾ ਵਰਣਨ ਹੈ, ਜਿਹੜਾ ਨਾ ਤਾਂ ਕਿਸੇ ਸਿਖਿਆ ਨੂੰ ਸੁਣਦਾ ਹੈ ਅਤੇ ਨਾ ਹੀ ਆਪਣੀ ਖੋਟੀ ਮਤਿ ਦਾ ਤਿਆਗ ਕਰਦਾ ਹੈ। ਉਸ ਦੀ ਇਸ ਨਿੱਘਰ ਚੁਕੀ ਹਾਲਤ ਵਿਚ, ਪਰਮਾਤਮਾ ਦਾ ਜਸ ਹੀ ਉਸ ਦਾ ਆਸਰਾ ਬਣ ਸਕਦ ...ਹੋਰ
- ਸ਼ਬਦ ੨: ਇਸ ਸ਼ਬਦ ਵਿਚ ਮਨੁਖ ਨੂੰ ਸਮਝਾਇਆ ਗਿਆ ਹੈ ਕਿ ਸੰਸਾਰਕ ਰਿਸ਼ਤਿਆਂ ਦਾ ਸੰਬੰਧ ਕੇਵਲ ਉਦੋਂ ਤਕ ਹੈ, ਜਦੋਂ ਤਕ ਸਾਹ ਚਲਦੇ ਹਨ। ਮੌਤ ਤੋਂ ਮਗਰੋਂ ਇਹ ਰਿਸ਼ਤੇ ਨਾਲ ਨਹੀਂ ਨਿਭਦੇ। ਇਸ ਲਈ ਮਨੁਖ ਨੂੰ ਪ੍ਰਭੂ-ਨਾਮ ਨਾਲ ਜੁੜਨਾ ਚਾਹੀਦਾ ਹੈ, ਕਿਉਂਕਿ ਨਾਮ ਨਾਲ ਹ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਦੱਸਿਆ ਗਿਆ ਹੈ ਕਿ ਸੰਸਾਰਕ ਸਾਕ-ਸੰਬੰਧੀ ਸਿਰਫ ਆਪਣੇ ਨਿਜੀ ਸੁਖ ਤਕ ਹੀ ਸੀਮਤ ਹਨ। ਸਾਰੇ ਆਪੋ-ਆਪਣੇ ਸੁਆਰਥ ਲਈ ਹੀ ਇਕ ਦੂਜੇ ਨਾਲ ਲੱਗੇ ਹੋਏ ਹਨ।