- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਇਕ ਸ਼ਬਦ ਮਿਸ਼ਰਤ ਰਾਗ ਬਸੰਤ ਹਿੰਡੋਲ ਵਿਚ ਅਤੇ ਚਾਰ ਸ਼ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਮਨੁਖਾ ਸਰੀਰ ਸਮੇਤ ਇਹ ਸੰਸਾਰ ਅਤੇ ਇਸ ਵਿਚਲੇ ਮਾਇਕੀ ਪਦਾਰਥ ਸਭ ਬਿਨਸਣਹਾਰ ਹਨ। ਕੇਵਲ ਵਿਆਪਕ-ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ। ਇਸ ਲਈ ਮਾਇਕੀ ਪਦਾਰਥਾਂ ਦਾ ਲੋਭ ਛਡ ਕੇ ਪ੍ਰਭੂ ਨਾਲ ਹੀ ਲਗਨ ਲਾਉਣੀ ਚਾਹੀਦੀ ਹੈ।
- ਸ਼ਬਦ ੨: ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਮਨੁਖ ਨੂੰ ਸਮਝਾਇਆ ਹੈ ਕਿ ਹਿਰਦੇ ਵਿਚ ਕਾਮ-ਵਾਸ਼ਨਾ ਦਾ ਵਾਸਾ ਹੋਣ ਨਾਲ ਮਨ ਚੰਚਲ ਹੋ ਜਾਂਦਾ ਹੈ। ਇਸ ਲਈ ਮਨ ਨੂੰ ਵਸ ਵਿਚ ਰਖਣਾ ਕਠਨ ਹੁੰਦਾ ਹੈ। ਪ੍ਰਭੂ ਦੇ ਨਾਮ ਅਤੇ ਗੁਣਾਂ ਦਾ ਚਿੰਤਨ ਹੀ ਮਨੁਖ ਨੂੰ ਇਨ੍ਹਾਂ ਵਿਕਾਰਾ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਦ੍ਰਿੜ੍ਹ ਕਰਾਇਆ ਗਿਆ ਹੈ ਕਿ ਮਨ ਨੂੰ ਹਰੀ ਦੇ ਨਾਮ ਵਿਚ ਲਾਉਣ ਨਾਲ, ਇਸ ਦੀ ਭਟਕਣਾ ਖਤਮ ਹੋ ਜਾਂਦੀ ਹੈ। ਮਾਇਕੀ ਤ੍ਰਿਸ਼ਨਾਵਾਂ ਮੁਕ ਜਾਂਦੀਆਂ ਹਨ ਅਤੇ ਮਨ ਵਿਚ ਪੂਰਨ ਟਿਕਾਓ ਦੀ ਅਵਸਥਾ ਬਣ ਜਾਂਦੀ ਹੈ। ਪਰ ਨਾਮ ਦੀ ਪ੍ਰਾਪਤੀ ਪ੍ਰਭੂ ਕਿਰਪ ...ਹੋਰ
- ਸ਼ਬਦ ੪: ਇਸ ਸ਼ਬਦ ਵਿਚ ਮਨੁਖੀ ਮਨ ਨੂੰ ਝੰਜੋੜਣ ਲਈ, ਸੰਸਾਰਕ ਨਾਸ਼ਵਾਨਤਾ ਨੂੰ ਦਰਸਾਉਂਦੇ ਹੋਏ, ਪ੍ਰਸ਼ਨ ਕੀਤਾ ਗਿਆ ਹੈ ਕਿ ਕਿਉਂ ਉਸ ਨੇ ਵਿਆਪਕ-ਪ੍ਰਭੂ ਦਾ ਨਾਮ ਭੁਲਾ ਛਡਿਆ ਹੈ? ਅੰਤ ਸਮੇਂ ਕੇਵਲ ਪ੍ਰਭੂ ਦਾ ਨਾਮ ਹੀ ਨਾਲ ਨਿਭਣਾ ਹੈ।
- ਸ਼ਬਦ ੫: ਇਸ ਸ਼ਬਦ ਵਿਚ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਖਚਤ ਮਨੁਖ ਨੂੰ, ਇਨ੍ਹਾਂ ਪਦਾਰਥਾਂ ਦੀ ਛਿਣ-ਭੰਗਰਤਾ ਦਰਸਾ ਕੇ, ਸਦੀਵੀ ਸਾਥੀ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਦਿੱਤਾ ਗਿਆ ਹੈ। ਅੰਤ ਸਮੇਂ ਕੇਵਲ ਪ੍ਰਭੂ ਹੀ ਮਨੁਖ ਦੇ ਨਾਲ ਨਿਭਦਾ ਹੈ।