- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਤਿੰਨ ਸ਼ਬਦ ਰਾਗ ਮਾਰੂ ਵਿਚ ਉਚਾਰੇ ਗਏ ਹਨ, ਜੋ ਗੁਰੂ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਮਨੁਖ ਨੂੰ ਉਪਦੇਸ਼ ਹੈ ਕਿ ਪਰਮਾਤਮਾ ਦਾ ਨਾਮ ਉਸ ਲਈ ਹਮੇਸ਼ਾ ਹੀ ਸੁਖਦਾਇਕ ਹੈ। ਨਾਮ ਦਾ ਸਿਮਰਨ ਕਰਨ ਨਾਲ ਵਡੇ-ਵਡੇ ਵਿਕਾਰੀ ਮਨੁਖ ਵੀ ਵਿਕਾਰਾਂ ਅਤੇ ਕਸ਼ਟਾਂ ਤੋਂ ਮੁਕਤ ਹੋ ਗਏ।
- ਸ਼ਬਦ ੨: ਇਸ ਸ਼ਬਦ ਵਿਚ ਉਪਦੇਸ਼ ਹੈ ਕਿ ਸਾਰਾ ਜੀਵਨ ਵਿਸ਼ੇ ਵਿਕਾਰਾਂ ਵਿਚ ਗਵਾ ਦੇਣ ਤੋਂ ਬਾਅਦ, ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਬਚਦਾ। ਇਸ ਲਈ ਸਮਾਂ ਰਹਿੰਦੇ ਹੀ, ਪ੍ਰਭੂ ਨੂੰ ਚੇਤੇ ਕਰਨਾ ਚਾਹੀਦਾ ਹੈ।
- ਸ਼ਬਦ ੩: ਇਸ ਸ਼ਬਦ ਵਿਚ, ਮਾਂ-ਵਰਗੀ ਸਤਿਸੰਗਣ ਸਖੀ (ਮਾਈ) ਨੂੰ ਸੰਬੋਧਤ ਹੁੰਦੇ ਹੋਏ, ਮਨੁਖ ਦੀ ਹਾਲਤ ਨੂੰ ਉਤਮ-ਪੁਰਖੀ ਸ਼ੈਲੀ ਵਿਚ ਬਿਆਨ ਕੀਤਾ ਗਿਆ ਹੈ। ਮਨੁਖ ਨੇ ਮਾਇਆ ਦੇ ਹੰਕਾਰ ਵਿਚ ਆਪਣਾ ਜੀਵਨ ਵਿਅਰਥ ਗਵਾ ਦਿਤਾ ਹੈ। ਜੀਵਨ ਉਦੋਂ ਹੀ ਸਫਲ ਮੰਨਿਆ ਜਾ ਸਕਦਾ ...ਹੋਰ