- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਤਿੰਨ ਸ਼ਬਦ ਰਾਗ ਜੈਤਸਰੀ ਵਿਚ ਉਚਾਰੇ ਗਏ ਹਨ, ਜੋ ਗੁ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਮਨੁਖੀ ਮਨ ਮਾਇਆ ਦੇ ਲਾਲਚ ਵਿਚ ਫਸ ਕੇ ਹਰੀ ਨੂੰ ਭੁੱਲ ਜਾਂਦਾ ਹੈ। ਹਰੀ ਦੇ ਗੁਣਾਂ ਦੇ ਚਿੰਤਨ ਤੋਂ ਬਿਨਾਂ, ਇਹ ਭੁੱਲੜ ਮਨ ਅਮੋਲਕ ਮਨੁਖਾ ਜੀਵਨ ਅਜਾਈਂ ਗਵਾ ਲੈਂਦਾ ਹੈ।
- ਸ਼ਬਦ ੨: ਇਹ ਸ਼ਬਦ ਪਰਮਾਤਮਾ ਨੂੰ ਸੰਬੋਧਤ ਹੈ। ਇਸ ਵਿਚ ਪਰਮਾਤਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਕਿਰਪਾਲੂ ਸੁਭਾਅ ਸਦਕਾ ਆਪਣੀ ਸ਼ਰਣ ਵਿਚ ਆਏ ਜਗਿਆਸੂ ਨੂੰ ਮੌਤ ਦੇ ਡਰ ਤੋਂ ਬਚਾ ਲਵੇ ਅਤੇ ਨਿਰਭੈਤਾ ਦਾ ਦਾਨ ਬਖਸ਼ੇ।
- ਸ਼ਬਦ ੩: ਇਸ ਸ਼ਬਦ ਵਿਚ ਦਸਿਆ ਗਿਆ ਹੈ ਕਿ ਕੇਵਲ ਪਰਮਾਤਮਾ ਦਾ ਨਾਮ ਹੀ ਸਦੀਵੀ ਹੋਂਦ ਵਾਲਾ ਹੈ। ਮਨੁਖ ਨੂੰ ਇਹ ਗੱਲ ਚੰਗੀ ਤਰ੍ਹਾਂ ਦਿੜ੍ਹ ਕਰ ਲੈਣੀ ਚਾਹੀਦੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਬਿਨਸਣਹਾਰ ਹੈ।