- ਜਾਣ-ਪਛਾਣ: ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗਬਹਾਦਰ ਸਾਹਿਬ (੧੬੨੧-੧੬੭੫ ਈ.) ਦੁਆਰਾ ਉਚਾਰਣ ਕੀਤੇ ੫੭ ਸਲੋਕ ਅਤੇ ੫੯ ਸ਼ਬਦ ਦਰਜ ਹਨ। ਸਲੋਕ ਰਾਗ-ਮੁਕਤ ਅਤੇ ਸ਼ਬਦ ੧੫ ਵਖ-ਵਖ ਰਾਗਾਂ ਵਿਚ ਹਨ। ਇਨ੍ਹਾਂ ਵਿਚੋਂ ਚਾਰ ਸ਼ਬਦ ਰਾਗ ਧਨਾਸਰੀ ਵਿਚ ਉਚਾਰੇ ਗਏ ਹਨ, ਜੋ ਗੁਰ ...ਹੋਰ
- ਸ਼ਬਦ ੧: ਇਸ ਸ਼ਬਦ ਵਿਚ ਫੁੱਲ ਵਿਚਲੀ ਸੁਗੰਧੀ ਅਤੇ ਸ਼ੀਸ਼ੇ ਵਿਚਲੇ ਪਰਛਾਵੇਂ ਦੀਆਂ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ ਕਿ ਪ੍ਰਭੂ ਸਾਰਿਆਂ ਵਿਚ ਹੀ ਸਮਾਇਆ ਹੋਇਆ ਹੈ। ਇਸ ਲਈ ਉਸ ਨੂੰ ਕਿਤੇ ਬਾਹਰ ਲੱਭਣ ਜਾਣ ਦੀ ਲੋੜ ਨਹੀਂ ਹੈ।
- ਸ਼ਬਦ ੨: ਇਸ ਸ਼ਬਦ ਵਿਚ ਮਾਇਕੀ ਰਸਾਂ ਵਿਚ ਗਲਤਾਨ ਜਗਤ ਦੀ ਸਥਿਤੀ ਦਾ ਵਰਣਨ ਕੀਤਾ ਗਿਆ ਹੈ। ਇਹ ਜਗਤ ਇਸ ਭਰਮ ਵਿਚ ਹੈ ਕਿ ਪ੍ਰਕਿਰਤੀ ਹੀ ਸੁਖ ਦਾ ਸਰੋਤ ਹੈ। ਜਗਤ ਦੇ ਕਰੋੜਾਂ ਜੀਵਾਂ ਵਿਚੋਂ ਕੋਈ ਵਿਰਲਾ ਹੀ ਹੈ, ਜਿਸ ਨੇ ਗੁਰ-ਸ਼ਬਦ ਰਾਹੀਂ ਵਿਆਪਕ-ਪ੍ਰਭੂ ਨੂੰ ਜਾ ...ਹੋਰ
- ਸ਼ਬਦ ੩: ਇਸ ਸ਼ਬਦ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਜਿਹੜਾ ਮਨੁਖ ਲੋਭ, ਮੋਹ, ਉਸਤਤਿ-ਨਿੰਦਿਆ, ਦੁਖ-ਸੁਖ ਆਦਿ ਤੋਂ ਨਿਰਲੇਪ ਰਹਿੰਦਾ ਹੈ ਅਤੇ ਜਿਸ ਨੇ ਆਪਣੇ ਮਨ ਨੂੰ ਟਿਕਾਓ ਵਿਚ ਲੈ ਆਂਦਾ ਹੈ, ਉਸ ਨੂੰ ਹੀ ਅਸਲ ਜੋਗੀ ਜਾਂ ਮੁਕਤ ਹੋਇਆ ਮੰਨੋ।
- ਸ਼ਬਦ ੪: ਇਸ ਸ਼ਬਦ ਵਿਚ ਗੁਰੂ ਸਾਹਿਬ ਨੇ ਪ੍ਰਭੂ ਅਗੇ ਬੇਨਤੀ ਕਰਨ ਦਾ ਢੰਗ ਸਿਖਾਇਆ ਹੈ। ਕਰਮ-ਧਰਮ ਤੋਂ ਹੀਣੇ ਮਨੁਖ ਦਾ ਵਰਣਨ ਉਤਮ ਪੁਰਖੀ ਸ਼ੈਲੀ ਵਿਚ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਪ੍ਰਭੂ ਹੀ ਆਪਣੀ ਕਿਰਪਾ ਨਾਲ ਮਨੁਖ ਦਾ ਪਾਰ-ਉਤਾਰਾ ਕਰ ਸਕਦਾ ਹੈ। ਇਸ ਲਈ, ਉਸ ...ਹੋਰ