- ਜਾਣ-ਪਛਾਣ: ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀ ਗਈ ‘ਬਸੰਤ ਕੀ ਵਾਰ’ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੧੯੩ ਉਪਰ ਦਰਜ ਹੈ। ਇਸ ਵਾਰ ਦਾ ਅਕਾਰ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਸਾਰੀਆਂ ਵਾਰਾਂ ਨਾਲੋਂ ਛੋਟਾ ਹੈ। ਇਸ ਵਿਚ ਕੇਵਲ ਤਿੰਨ ਹੀ ਪਉੜੀਆ ...ਹੋਰ
- ਪਉੜੀ ੧: ਇਸ ਪਉੜੀ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਬਸੰਤ ਰੁੱਤ ਸਾਰੇ ਜੀਵ-ਜੰਤੂਆਂ ਅਤੇ ਬਨਸਪਤੀ ਲਈ ਪ੍ਰਫੁਲਤਾ ਤੇ ਖਿੜਾਉ ਦੀ ਰੁੱਤ ਹੈ, ਉਸੇ ਤਰ੍ਹਾਂ ਮਨੁਖਾ-ਜਨਮ ਵੀ ਨਾਮ-ਸਿਮਰਨ ਕਰ ਕੇ ਪ੍ਰਫੁਲਤ ਹੋਣ ਦਾ ਸੁਹਾਵਣਾ ਸਮਾਂ ਹੈ। ਨਾਮ ਰੂਪੀ ਅੰਮ੍ਰ ...ਹੋਰ
- ਪਉੜੀ ੨: ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਜੀਵ ਗੁਰ-ਸ਼ਬਦ ਰਾਹੀਂ ਨਾਮ ਰੂਪੀ ਅੰਮ੍ਰਿਤ-ਫਲ ਪ੍ਰਾਪਤ ਕਰ ਲੈਂਦੇ ਹਨ, ਉਹ ਨਾਮ ਦੇ ਆਸਰੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੰਜ ਵਡੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ। ਜੀਵਨ-ਸੰਘਰਸ਼ ਵਿਚ ਪ੍ਰ ...ਹੋਰ
- ਪਉੜੀ ੩: ਇਸ ਪਉੜੀ ਵਿਚ ਵਰਣਨ ਕੀਤਾ ਗਿਆ ਹੈ ਕਿ ਪ੍ਰਭੂ ਸਾਰੀ ਦ੍ਰਿਸ਼ਟ-ਅਦ੍ਰਿਸ਼ਟ ਰਚਨਾ ਦਾ ਮਾਲਕ ਹੈ। ਸਾਰੇ ਜੀਵ ਉਸੇ ਦੀ ਅੰਸ਼ ਹਨ, ਉਸੇ ਦੀ ਰਜ਼ਾ ਅਨੁਸਾਰ ਹੀ ਜੀਵਨ ਵਿਚ ਵਿਚਰਦੇ ਹਨ ਅਤੇ ਅੰਤ ਨੂੰ ਉਸੇ ਵਿਚ ਹੀ ਜਾ ਸਮਾਉਂਦੇ ਹਨ।