- ਜਾਣ-ਪਛਾਣ: 'ਆਸਾ ਕੀ ਵਾਰ' ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ ਇਕ ਅਜਿਹੀ ਪ੍ਰਭਾਵਸ਼ਾਲੀ ਅਧਿਆਤਮਕ ਵਾਰ ਹੈ, ਜਿਹੜੀ ਇਕ ਅਕਾਲਪੁਰਖ ਦਾ ਗੁਣਗਾਨ ਕਰਦੀ ਹੋਈ ਸਧਾਰਨ ਮਨੁਖ ਨੂੰ ‘ਦੇਵਤਾ’ (ਦੈਵੀ-ਗੁਣ ਭਰਪੂਰ ਗਿਆਨਵਾਨ ਮਨੁਖ) ਬਨਾਉਣ ਹਿਤ ਜੀਵਨ ਦੇ ਹਰ ...ਹੋਰ
- ਮੰਗਲਾਚਰਣ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ॥
- ਪਉੜੀ ੧: ਪਹਿਲੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਤੇ ਦੂਜੇ ਸਲੋਕ ਦੀਆਂ ੨-੨ ਅਤੇ ਤੀਜੇ ਸਲੋਕ ਦੀਆਂ ੪ ਤੁਕਾਂ ਹਨ। ਪਹਿਲੇ ਦੋ ਸਲੋਕਾਂ ਵਿਚ ਗੁਰੂ ਦਾ ਮੰਗਲ ਕਰਕੇ ਮਨੁਖਾ ਜੀਵਨ ਵਿਚ ਉਸ ਦੀ ਮਹੱਤਤਾ ਅਤੇ ਲੋੜ ਉਪਰ ਬਲ ਦਿਤਾ ਗਿਆ ਹੈ। ਤੀਜਾ ਸਲੋਕ ਦਰਸਾਉਂਦ ...ਹੋਰ
- ਪਉੜੀ ੨: ਦੂਜੀ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੨, ਦੂਜੇ ਦੀਆਂ ੯ ਅਤੇ ਤੀਜੇ ਦੀਆਂ ੫ ਤੁਕਾਂ ਹਨ। ਪਹਿਲੇ ਸਲੋਕ ਵਿਚ ਵਰਣਨ ਹੈ ਕਿ ਸਦਾ-ਥਿਰ ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਅਤੇ ਉਸ ਦਾ ਹਰ ਇਕ ਹਿੱਸਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰ ...ਹੋਰ
- ਪਉੜੀ ੩: ਤੀਜੀ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੬ ਅਤੇ ਦੂਸਰੇ ਦੀਆਂ ੯ ਤੁਕਾਂ ਹਨ। ਪਹਿਲੇ ਸਲੋਕ ਵਿਚ ‘ਵਿਸਮਾਦੁ’ ਸ਼ਬਦ ਦੀ ਬਾਰ-ਬਾਰ ਵਰਤੋਂ ਰਾਹੀਂ ਇਕ ਖਾਸ ਤਰ੍ਹਾਂ ਦੀ ਨਾਦ-ਸੁੰਦਰਤਾ ਪੈਦਾ ਕਰਕੇ ਪ੍ਰਭੂ ਵੱਲੋਂ ਸਿਰਜੀ ਗਈ ਸਮੁੱਚੀ ਸ੍ਰਿਸ਼ਟ ...ਹੋਰ
- ਪਉੜੀ ੪: ਚਉਥੀ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਕਾਇਨਾਤ ਦੇ ਸਮੂਹ ਵਰਤਾਰਿਆਂ ਅਤੇ ਹਸਤੀਆਂ ਨੂੰ ਇਲਾਹੀ-ਹੁਕਮ ਵਿਚ ਵਿਚਰਦੇ ਦਰਸਾਕੇ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਕੇਵਲ ਇਕ ਨਿਰੰਕਾਰ-ਪ ...ਹੋਰ
- ਪਉੜੀ ੫: ਪੰਜਵੀਂ ਪਉੜੀ ਨਾਲ ੨ ਸਲੋਕ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨੬ ਤੁਕਾਂ ਹਨ। ਪਹਿਲੇ ਸਲੋਕ ਵਿਚ ਕੁਦਰਤ ਵਿਚ ਪੈ ਰਹੀ ਰੱਬੀ-ਰਾਸ ਦਾ ਚਿਤਰਣ ਹੈ। ਦੂਜੇ ਸਲੋਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਰਾਸ ਧਾਰੀਆਂ ਵਲੋਂ ਪਾਈ ਜਾਂਦੀ ਨਾਟਕੀ-ਰਾ ...ਹੋਰ
- ਪਉੜੀ ੬: ਛੇਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੪ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਮੁਸਲਮਾਨਾਂ, ਹਿੰਦੂਆਂ, ਜੋਗੀਆਂ, ਦਾਨੀਆਂ, ਵਿਕਾਰੀਆਂ ਆਦਿ ਬਾਰੇ ਚਰਚਾ ਕਰਕੇ ਅੰਤਲੀਆਂ ਦੋ ਤੁਕਾਂ ਵਿਚ ਗੁਰਮਤਿ ਸਿਧਾਂਤ ਦ੍ਰਿੜ ਕਰਾਇ ...ਹੋਰ
- ਪਉੜੀ ੭: ਸਤਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੮ ਅਤੇ ਦੂਜੇ ਦੀਆਂ ੭ ਤੁਕਾਂ ਹਨ। ਇਹ ਦੋਵੇਂ ਸਲੋਕ ਹਉਮੈ ਰੂਪੀ ਦੀਰਘ ਰੋਗ ਨਾਲ ਸਬੰਧਤ ਹਨ। ਹਉਮੈ ਦਾ ਪ੍ਰਭਾਵ ਸਮੁੱਚੇ ਮਨੁਖਾ ਜੀਵਨ ‘ਤੇ ਹੋਣ ਕਾਰਣ ਪਹਿਲੇ ਸਲੋਕ ਵਿਚ ਮਨੁਖ ਨੂੰ ਜਨਮ ਤੋਂ ...ਹੋਰ
- ਪਉੜੀ ੮: ਅਠਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੬ ਤੁਕਾਂ ਹਨ। ਪਹਿਲੇ ਸਲੋਕ ਦਾ ਭਾਵ-ਅਰਥ ਹੈ ਕਿ ਕਰਤਾਪੁਰਖ ਸ੍ਰਿਸ਼ਟੀ ਦੀ ਸਾਰੀ ਦ੍ਰਿਸ਼ਟ ਤੇ ਅਦ੍ਰਿਸ਼ਟ ਰਚਨਾ ਨੂੰ ਜਾਣਦਾ ਹੈ। ਉਹ ਜੀਵਾਂ ਨੂੰ ਪੈਦਾ ਕਰਕੇ, ਉਨ੍ਹਾਂ ਦੀ ਸਾ ...ਹੋਰ
- ਪਉੜੀ ੯: ਨਾਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੫ ਅਤੇ ਦੂਜੇ ਸਲੋਕ ਦੀਆਂ ੨੩ ਤੁਕਾਂ ਹਨ। ਪਹਿਲੇ ਸਲੋਕ ਵਿਚ ਆਤਮਕ ਲਾਭ ਤੋਂ ਹੀਣੀ ਤੇ ਹਉਮੈ ਪੈਦਾ ਕਰਨ ਵਾਲੀ ਦੁਨਿਆਵੀ ਵਿਦਿਆ ਨੂੰ ਅਤੇ ਦੂਜੇ ਸਲੋਕ ਵਿਚ ਮਨੁਖ ਵਲੋਂ ਕੀਤੇ ਜਾਂਦੇ ਕਰਮ-ਕਾਂਡ ...ਹੋਰ
- ਪਉੜੀ ੧੦: ਦਸਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੧੨ ਤੁਕਾਂ ਹਨ। ਪਹਿਲਾ ਸਲੋਕ ਦ੍ਰਿੜ ਕਰਾਉਂਦਾ ਹੈ ਕਿ ਕਰਤਾਰ ਤੋਂ ਬਿਨਾਂ ਹੋਰ ਸਭ ਕੁਝ ‘ਕੂੜ’, ਭਾਵ ਨਾਸ਼ਵਾਨ ਅਥਵਾ ਛਿਣ-ਭੰਗਰ ਹੈ। ਪਰ ਝੂਠ ਵਿਚ ਗ੍ਰਸਤ ਹੋਣ ਕਾਰਣ ਮਨੁਖੀ ...ਹੋਰ
- ਪਉੜੀ ੧੧: ਗਿਆਰਵੀਂ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬, ਦੂਜੇ ਦੀਆਂ ੧੦ ਅਤੇ ਤੀਜੇ ਦੀਆਂ ੪ ਤੁਕਾਂ ਹਨ। ਪਹਿਲੇ ਸਲੋਕ ਵਿਚ ਕਲਿਜੁਗ ਦੇ ਪ੍ਰਭਾਵ ਕਾਰਣ ਸੱਚ ਦੇ ਅਭਾਵ ਅਤੇ ਕੂੜ ਦੇ ਵਰਤਾਰੇ ਦਾ ਜਿਕਰ ਹੈ। ਦੂਜੇ ਸਲੋਕ ਵਿਚ ਸਮੁੱਚੀ ਲੋਕਾਈ ਨੂੰ ...ਹੋਰ
- ਪਉੜੀ ੧੨: ਬਾਰ੍ਹਵੀਂ ਪਉੜੀ ਨਾਲ ੫ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੨, ਦੂਜੇ ਦੀਆਂ ੩, ਤੀਜੇ ਦੀਆਂ ੪, ਚਉਥੇ ਦੀਆਂ ੩ ਅਤੇ ਪੰਜਵੇਂ ਦੀਆਂ ੨ ਤੁਕਾਂ ਹਨ। ਪਹਿਲੇ ਸਲੋਕ ਤੋਂ ਬਾਅਦ ‘ਰਹਾਉ’ ਦੀਆਂ ਦੋ ਤੁਕਾਂ ਇਨ੍ਹਾਂ ਤੋਂ ਵਖਰੀਆਂ ਹਨ। ਪਹਿਲੇ ਦੋ ਸਲੋਕਾਂ ਵਿਚ ...ਹੋਰ
- ਪਉੜੀ ੧੩: ਤੇਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਦੀਆਂ ੧੪ ਤੁਕਾਂ ਹਨ। ਪਹਿਲੇ ਸਲੋਕ ਵਿਚ ਜੁਗਾਂ ਬਾਰੇ ਪ੍ਰਚਲਤ ਸਨਾਤਨੀ ਮੱਤ ਦੀ ਧਾਰਣਾ ਨੂੰ ਪਿੱਠ-ਭੂਮੀ ਵਿਚ ਰਖਕੇ ਗੁਰਮਤਿ ਉਪਦੇਸ ਦ੍ਰਿੜ ਕਰਾਇਆ ਗਿਆ ਹੈ। ਦੂਜੇ ਸਲੋਕ ਵਿਚ ...ਹੋਰ
- ਪਉੜੀ ੧੪: ਚਉਦਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੮ ਅਤੇ ਦੂਜੇ ਦੀਆਂ ੧੦ ਤੁਕਾਂ ਹਨ। ਪਹਿਲੇ ਸਲੋਕ ਵਿਚ ਉਚੇ ਲੰਮੇ ਪਰ ਫੁੱਲਾਂ, ਫਲਾਂ ਤੇ ਪੱਤਿਆਂ ਦੇ ਪੱਖੋਂ ਨਿਕੰਮੇ ਸਿੰਮਲ ਰੁਖ ਦੇ ਦ੍ਰਿਸ਼ਟਾਂਤ ਰਾਹੀਂ ਨਿਮਰਤਾ ਧਾਰਣ ਕਰਨ ਦਾ ਉਪਦੇਸ ਹੈ। ...ਹੋਰ
- ਪਉੜੀ ੧੫: ਪੰਦਰ੍ਹਵੀਂ ਪਉੜੀ ਨਾਲ ੪ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੭, ਦੂਜੇ ਦੀਆਂ ੬, ਤੀਜੇ ਦੀਆਂ ੨ ਅਤੇ ਚਉਥੇ ਦੀਆਂ ੧੦ ਤੁਕਾਂ ਹਨ। ਇਨ੍ਹਾਂ ਸਲੋਕਾਂ ਵਿਚ ਜਨੇਊ ਦੀ ਰਸਮ ਦੀ ਪਿੱਠਭੂਮੀ ਵਿਚ ਰੂਹਾਨੀ ਉਪਦੇਸ ਹੈ। ਪਹਿਲੇ ਸਲੋਕ ਵਿਚ ਧਾਗੇ ਦੇ ਜਨੇਊ ਦੀ ਛ ...ਹੋਰ
- ਪਉੜੀ ੧੬: ਸੋਲ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨੨ ਤੁਕਾਂ ਹਨ। ਦੋਵਾਂ ਹੀ ਸਲੋਕਾਂ ਵਿਚ ਹਿੰਦੂ ਪੁਜਾਰੀ (ਬ੍ਰਾਹਮਣ) ਅਤੇ ਅਧਿਕਾਰੀ (ਖਤਰੀ) ਦੀ ਕਥਨੀ ਅਤੇ ਕਰਨੀ ਵਿਚਲੇ ਵੱਡੇ ਫਰਕ ਨੂੰ ਉਜਾਗਰ ਕਰਕੇ, ਦ੍ਰਿੜ੍ਹ ਕਰਾਇ ...ਹੋਰ
- ਪਉੜੀ ੧੭: ਸਤਾਰ੍ਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਦੋਵਾਂ ਹੀ ਸਲੋਕਾਂ ਦੀਆਂ ੪-੪ ਤੁਕਾਂ ਹਨ। ਪਹਿਲੇ ਸਲੋਕ ਵਿਚ ਪਿਤਰਾਂ ਦੇ ਨਮਿਤ ਕੀਤੇ ਜਾਂਦੇ ਸਰਾਧਾਂ ਦੀ ਪਿਠਭੂਮੀ ਵਿਚ ਠੱਗੀ ਦੀ ਕਮਾਈ ਵਿਚੋਂ ਦਿਤੇ ਦਾਨ ‘ਤੇ ਵਿਅੰਗ ਕਰਦਿਆਂ ਪ੍ਰੇਰਨਾ ਦਿੱਤੀ ਗਈ ਹੈ ਕਿ ...ਹੋਰ
- ਪਉੜੀ ੧੮: ਅਠਾਰ੍ਹਵੀਂ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬ ਅਤੇ ਦੂਜੇ ਤੇ ਤੀਜੇ ਸਲੋਕ ਦੀਆਂ ੪-੪ ਤੁਕਾਂ ਹਨ। ਇਨ੍ਹਾਂ ਤਿੰਨ੍ਹਾਂ ਹੀ ਸਲੋਕਾਂ ਵਿਚ ਸੂਤਕ ਦੀ ਅਖੌਤੀ ਪ੍ਰੰਪਰਕ ਧਾਰਨਾ ਉਪਰ ਤਾਰਕਿਕ ਵਿਅੰਗ ਕਰਕੇ ਇਸ ਨੂੰ ਨਵੇਂ ਅਰਥਾਂ ਵਿਚ ਪਰਿਭਾ ...ਹੋਰ
- ਪਉੜੀ ੧੯: ਉਨੀਂਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੯ ਅਤੇ ਦੂਜੇ ਦੀਆਂ ੮ ਤੁਕਾਂ ਹਨ। ਪਹਿਲੇ ਸਲੋਕ ਵਿਚ ਹਿੰਦੂ ਪੁਜਾਰੀ (ਬ੍ਰਾਹਮਣ) ਵਲੋਂ ਰਖੀ ਜਾਂਦੀ ਭੋਜਨ ਨਾਲ ਸੰਬੰਧਤ ਬਾਹਰੀ ਸੁੱਚ-ਭਿੱਟ ਉਪਰ ਤਿਖਾ ਵਿਅੰਗ ਹੈ। ਦੂਜਾ ਸਲੋਕ ਇਸਤਰੀ ਨੂੰ ...ਹੋਰ
- ਪਉੜੀ ੨੦: ਵੀਹਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੯ ਤੁਕਾਂ ਹਨ। ਪਹਿਲਾ ਸਲੋਕ ਮਨੁਖੀ ਕਿਰਦਾਰ ਦੇ ਰੁਖੇਪਨ ਨੂੰ ਵਿਸ਼ਾ ਬਣਾਉਂਦਾ ਹੋਇਆ ਇਸ ਰੁਖੇਪਨ ਦੇ ਸਰੀਰਕ, ਸਮਾਜਕ ਤੇ ਅਧਿਆਤਮਕ ਪ੍ਰਭਾਵਾਂ ਨੂੰ ਪੇਸ਼ ਕਰਦਾ ਹੈ। ਦੂਜਾ ਸ ...ਹੋਰ
- ਪਉੜੀ ੨੧: ਇਕੀਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੨ ਤੁਕਾਂ ਹਨ। ਪਹਿਲੇ ਸਲੋਕ ਵਿਚ ਪ੍ਰਭੂ ਦੇ ਸੱਚੇ ਆਸ਼ਕ ਤੇ ਸੱਚੀ ਆਸ਼ਕੀ ਨੂੰ ਪਰਿਭਾਸ਼ਿਤ ਕਰਦਿਆਂ ਸੰਸਾਰ ਦੇ ਮਤਲਬੀ ਤੇ ਝੂਠੇ ਆਸ਼ਕ ਦੇ ਕਿਰਦਾਰ ਨੂੰ ਵੀ ਉਭਾਰਿਆ ਹੈ। ਸੱਚੀ ...ਹੋਰ
- ਪਉੜੀ ੨੨: ਬਾਈਵੀਂ ਪਉੜੀ ਨਾਲ ੫ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪, ਦੂਜੇ ਦੀਆਂ ੨, ਤੀਜੇ ਦੀਆਂ ੫ ਅਤੇ ਚਉਥੇ ਤੇ ਪੰਜਵੇਂ ਦੀਆਂ ੨-੨ ਤੁਕਾਂ ਹਨ। ਪਹਿਲੇ ਸਲੋਕ ਵਿਚ ਦ੍ਰਿੜ੍ਹ ਕਰਾਇਆ ਹੈ ਕਿ ਇਕ ਚਾਕਰ ਜਾਂ ਸੇਵਕ ਮਾਲਕ ਦੇ ਸਾਹਮਣੇ ਆਪਣਾ ਆਪਾ-ਭਾਵ ਗਵਾ ਕੇ ...ਹੋਰ
- ਪਉੜੀ ੨੩: ਤੇਈਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਦੋਵਾਂ ਹੀ ਸਲੋਕਾਂ ਦੀਆਂ ੨-੨ ਤੁਕਾਂ ਹਨ। ਪਹਿਲੇ ਸਲੋਕ ਵਿਚ ਜੀਵ ਨੂੰ ਸਮਝਾਇਆ ਗਿਆ ਹੈ ਕਿ ਪ੍ਰਭੂ ਦੀ ਪ੍ਰਸੰਨਤਾ ਕਿਸੇ ਘਾਲਣਾ ਦੇ ਬਦਲ ਵਜੋਂ ਨਹੀਂ ਖਰੀਦੀ ਜਾ ਸਕਦੀ, ਬਲਕਿ ਇਹ ਤਾਂ ਉਸ ਦੀ ਕਿਰਪਾਮਈ ਦਾਤ ਹੈ। ...ਹੋਰ
- ਪਉੜੀ ੨੪: ਚੌਵੀਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੪ ਅਤੇ ਦੂਜੇ ਦੀਆਂ ੩ ਤੁਕਾਂ ਹਨ। ਦੋਵਾਂ ਸਲੋਕਾਂ ਦਾ ਮਿਲਵਾਂ ਭਾਵ ਹੈ ਕਿ ਸਾਰੀ ਰਚਨਾ ਦਾ ਕਰਤਾ, ਭਰਤਾ ਅਤੇ ਹਰਤਾ ਪ੍ਰਭੂ ਆਪ ਹੀ ਹੈ। ਮਨੁਖਾ ਜੀਵਨ ਦੇ ਉਤਾਰ-ਚੜ੍ਹਾਅ ਉਸ ਦੇ ਭਾਣੇ ਵਿਚ ਹ ...ਹੋਰ