Connect

2005 Stokes Isle Apt. 896, Vacaville 10010, USA

[email protected]

ਜਾਣ ਪਛਾਣ

ਇਸ ਸ਼ਬਦ ਅਨੁਸਾਰ ਮਨੁਖਾ ਸਰੀਰ ਕਾਮ-ਕ੍ਰੋਧ ਆਦਿਕ ਵਿਕਾਰਾਂ ਨਾਲ ਭਰਿਆ ਪਿਆ ਹੈ। ਇਹ ਵਿਕਾਰ ਗੁਰੂ ਦੇ ਸ਼ਬਦ ਦੁਆਰਾ ਹੀ ਦੂਰ ਹੋ ਸਕਦੇ ਹਨ। ਗੁਰੂ ਦੇ ਸ਼ਬਦ ਤੋਂ ਟੁਟੇ ਹੰਕਾਰੀ ਮਨੁਖ ਹਰੀ ਦੇ ਨਾਮ-ਰਸ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਨੂੰ ਹਉਮੈ ਦਾ ਕੰਡਾ ਨਿਰੰਤਰ ਚੁਭਦਾ ਤੇ ਦੁਖੀ ਕਰਦਾ ਰਹਿੰਦਾ ਹੈ। ਜਦਕਿ ਹਰੀ ਦੇ ਸੇਵਕ ਉਸ ਦੇ ਨਾਮ-ਰਸ ਵਿਚ ਲੀਨ ਰਹਿੰਦੇ ਹਨ। ਉਨ੍ਹਾਂ ਦਾ ਸਾਰਾ ਦੁਖ ਮਿਟ ਜਾਂਦਾ ਹੈ। ਉਹ ਹਰ ਥਾਂ ਸੋਭਾ ਪਾਉਂਦੇ ਹਨ।