ਪਉੜੀ ॥
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ੍ ਸਚੁ ਕਮਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥
ਮੂਰਖ ਸਚੁ ਨ ਜਾਣਨੀ੍ ਮਨਮੁਖੀ ਜਨਮੁ ਗਵਾਇਆ ॥
ਵਿਚਿ ਦੁਨੀਆ ਕਾਹੇ ਆਇਆ ॥੮॥

ਪਉੜੀ ॥ |
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ |
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ੍ ਸਚੁ ਕਮਾਇਆ ॥ |
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥ |
ਮੂਰਖ ਸਚੁ ਨ ਜਾਣਨੀ੍ ਮਨਮੁਖੀ ਜਨਮੁ ਗਵਾਇਆ ॥ |
ਵਿਚਿ ਦੁਨੀਆ ਕਾਹੇ ਆਇਆ ॥੮॥ |

ਹੇ ਕਰਤਾਪੁਰਖ! ਕੇਵਲ ਇਕ ਤੂੰ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈਂ, ਜਿਸ ਨੇ ਸਾਰੀ ਜਗਤ-ਰਚਨਾ ਵਿਚ ਆਪਣਾ ਸੱਚਾ ਨਾਮ (ਨਿਰੋਲ ਸੱਚ) ਵਰਤਾਇਆ ਹੋਇਆ ਹੈ।
ਇਹ ਸੱਚਾ ਨਾਮ ਜਿਨ੍ਹਾਂ ਨੂੰ ਤੂੰ ਆਪ ਕਿਰਪਾ ਕਰਕੇ ਦੇਵੇਂ, ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਤੇ ਉਹ ਹੀ ਜੀਵਨ ਵਿਚ ਇਸ ਨੂੰ ਕਮਾਉਂਦੇ ਹਨ।
(ਹੇ ਪ੍ਰਭੂ!) ਸਤਿਗਰੂ ਦੇ ਉਪਦੇਸ ਸਦਕਾ, ਜਿਨ੍ਹਾਂ ਜੀਵਾਂ ਦੇ ਹਿਰਦੇ ਵਿਚ ਤੂੰ ਆਪਣਾ ਸੱਚਾ-ਨਾਮ ਵਸਾ ਦਿਤਾ ਹੈ, ਉਨ੍ਹਾਂ ਨੇ ਤੈਨੂੰ ਸਦਾ-ਥਿਰ ਰਹਿਣ ਵਾਲੇ ਸੱਚੇ ਮਾਲਕ ਨੂੰ ਪਾ ਲਿਆ ਹੈ।
ਪਰ ਸਤਿਗੁਰੂ ਦੇ ਉਪਦੇਸ ਤੋਂ ਵਾਂਝੇ, ਜਿਹੜੇ ਬੇਸਮਝ ਲੋਕ ਤੇਰੇ ਸੱਚੇ-ਨਾਮ ਦੀ ਸਾਰ ਨਹੀਂ ਜਾਣਦੇ, ਉਨ੍ਹਾਂ (ਮਨਮੁਖਾਂ) ਨੇ ਆਪਣਾ ਅਮੋਲਕ ਜਨਮ ਵਿਅਰਥ ਹੀ ਗਵਾ ਲਿਆ ਹੈ।
ਅਜਿਹੇ ਮਨਮੁਖ ਲੋਕ ਦੁਨੀਆ ਵਿਚ ਕਿਉਂ ਆਏ ਹਨ? ਭਾਵ, ਉਹ ਆਪਣਾ ਜਨਮ ਅਜਾਈਂ ਹੀ ਗਵਾ ਜਾਂਦੇ ਹਨ।

(ਹੇ ਕਰਤਾਪੁਰਖ!) ਇਕ ਤੂੰ (ਹੀ) ਸੱਚਾ ਮਾਲਕ ਹੈਂ, ਜਿਸ ਨੇ (ਹਰ ਥਾਂ) ਨਿਰੋਲ ਸੱਚ (ਨਾਮ)ਵਰਤਾਇਆ ਹੋਇਆ ਹੈ।
ਜਿਸ-ਜਿਸ ਨੂੰ ਤੂੰ ਦੇਂਦਾ ਹੈਂ, ਉਸ-ਉਸ ਨੂੰ ਸੱਚ (ਨਾਮ) ਮਿਲਦਾ ਹੈ; ਫਿਰ, ਉਨ੍ਹਾਂ ਦੁਆਰਾ (ਹੀ) ਸੱਚ (ਨਾਮ) ਕਮਾਇਆ ਜਾਂਦਾ ਹੈ।
ਸਤਿਗੁਰੂ ਦਾ ਮਿਲਾਪ ਹੋ ਜਾਣ ਨਾਲ ਜਿਨ੍ਹਾਂ ਦੇ ਹਿਰਦੇ ਵਿਚ (ਤੂੰ) ਸੱਚ (ਨਾਮ) ਵਸਾ ਦਿਤਾ ਹੈ, (ਉਨ੍ਹਾਂ ਗੁਰਮੁਖਾਂ ਨੇ ਤੈਨੂੰ) ਸਦਾ-ਥਿਰ (ਮਾਲਕ) ਨੂੰ ਪਾ ਲਿਆ ਹੈ।
(ਪਰ ਜਿਹੜੇ) ਮੂਰਖ (ਇਸ) ਸੱਚ (ਨਾਮ) ਨੂੰ ਨਹੀਂ ਜਾਣਦੇ, (ਉਨ੍ਹਾਂ) ਮਨਮੁਖਾਂ ਨੇ (ਆਪਣਾ) ਜਨਮ ਗਵਾ ਲਿਆ ਹੈ।
(ਅਜਿਹੇ ਮਨਮੁਖ) ਦੁਨੀਆ ਵਿਚ ਕਾਹਦੇ ਲਈ ਆਏ ਹਨ?

ਪਉੜੀ ਦੀ ਪਹਿਲੀ ਤੁਕ ਦਾ ਅਰੰਭ ‘ਸਚਾ ਸਾਹਿਬੁ’ ਤੋਂ ਹੋਇਆ ਹੈ। ਵਾਕ ਬਣਤਰ ਭੰਗ ਕਰਕੇ ਜਦ ਕਿਸੇ ਸ਼ਬਦ ਨੂੰ ਅਰੰਭ ਵਿਚ ਲਿਖਿਆ ਜਾਂਦਾ ਹੈ, ਤਾਂ ਇਸਦਾ ਉਦੇਸ਼ ਉਸ ਸ਼ਬਦ ਉਤੇ ਧਿਆਨ ਕੇਂਦਰਤ ਕਰਨਾ ਹੁੰਦਾ ਹੈ। ਇਹ ਕ੍ਰਮ-ਭੰਗ ਵਾਕ ਪੱਧਰੀ ਵਿਚਲਨ ਅਖਵਾਉਂਦਾ ਹੈ। ਇਸ ਵਿਚਲਨ ਰਾਹੀਂ ਪ੍ਰਭੂ ਨੂੰ ‘ਸਚਾ ਸਾਹਿਬੁ’ ਕਹਿ ਕੇ ਉਸਦੀ ਸਚਾਈ ਅਤੇ ਸਦੀਵੀ ਹੋਂਦ ਉਪਰ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ।
‘ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ’ ਵਿਚ ਸੰਰਚਨਾ ਪੱਧਰੀ ਸਮਾਨੰਤਰਤਾ ਰਾਹੀਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਜਿਸ ਨੂੰ ਸੱਚ ਦਾ ਗਿਆਨ ਦਿੰਦਾ ਹੈ ਉਸ ਨੂੰ ‘ਸਚ’ ਦੀ ਪ੍ਰਾਪਤੀ ਹੁੰਦੀ ਹੈ। ‘ਤਾ ਤਿਨੀ ਸਚੁ ਕਮਾਇਆ’ ਵਿਚ ਅਰਥ ਪੱਧਰੀ ਵਿਚਲਨ ਹੈ। ਇਥੇ ‘ਕਮਾਇਆ’ ਕਿਰਿਆ ਦੀ ਵਰਤੋਂ ‘ਸਚ’ ਲਈ ਹੋਈ ਹੈ। ਕਮਾਉਣ ਦਾ ਸ਼ਾਬਦਕ ਅਰਥ ਮਿਹਨਤ ਕਰਕੇ ਧਨ ਜਾਂ ਕਿਸੇ ਵਸਤੂ ਨੂੰ ਹਾਸਲ ਕਰਨਾ ਹੁੰਦਾ ਹੈ। ‘ਸਚੁ ਕਮਾਇਆ’ ਦਾ ਇਥੇ ਭਾਵ ਘਾਲਣਾ ਘਾਲਕੇ ਸੱਚ ਨੂੰ ਪ੍ਰਾਪਤ ਕਰਨਾ ਹੈ।
‘ਸਤਿਗੁਰਿ ਮਿਲਿਐ ਸਚੁ ਪਾਇਆ’ ਵਿਚ ਵੀ ਸੰਰਚਨਾ ਪੱਧਰੀ ਸਮਾਨੰਤਰਤਾ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਸਤਿਗੁਰੂ ਦੇ ਮਿਲਣ ‘ਤੇ ‘ਸੱਚ’ ਦੀ ਪ੍ਰਾਪਤੀ ਹੁੰਦੀ ਹੈ। ‘ਜਿਨ੍ ਕੈ ਹਿਰਦੈ ਸਚੁ ਵਸਾਇਆ’ ਵਿਚ ਵੀ ਅਰਥ ਪੱਧਰੀ ਵਿਚਲਨ ਹੈ। ਇਥੇ ‘ਵਸਾਇਆ’ ਕਿਰਿਆ ਦੀ ਵਰਤੋਂ ‘ਸਚ’ ਲਈ ਕੀਤੀ ਗਈ ਹੈ। ‘ਸਚੁ ਵਸਾਇਆ’ ਦਾ ਭਾਵ ਹੈ - ਸਚ ਨੂੰ ਹਿਰਦੇ ਵਿਚ ਹਮੇਸ਼ਾ ਲਈ ਧਾਰਨ ਕਰ ਲੈਣਾ।
ਚਉਥੀ ਤੁਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਮੂਰਖ ਸੱਚ ਨੂੰ ਨਹੀਂ ਜਾਣਦੇ ਅਤੇ ਐਸੇ ਮਨਮੁਖੀ ਲੋਕ ਆਪਣਾ ਜਨਮ ਵਿਅਰਥ ਗਵਾ ਲੈਂਦੇ ਹਨ। ‘ਜਨਮੁ ਗਵਾਇਆ’ ਵਿਚ ਵੀ ਅਰਥ ਪੱਧਰੀ ਵਿਚਲਨ ਹੈ। ਇਥੇ ‘ਗਵਾਇਆ’ ਕਿਰਿਆ ਦੀ ਵਰਤੋਂ ‘ਜਨਮੁ’ ਲਈ ਕੀਤੀ ਗਈ ਹੈ। ‘ਗਵਾਉਣ’ ਦਾ ਸ਼ਾਬਦਕ ਅਰਥ ਹੈ - ਕਿਸੇ ਕੀਮਤੀ ਵਸਤੂ ਦਾ ਨੁਕਸਾਨ ਕਰਾ ਲੈਣਾ, ਉਸ ਦਾ ਖੁਸ ਜਾਣਾ। ਇਥੇ ‘ਜਨਮੁ ਗਵਾਇਆ’ ਦਾ ਭਾਵ ਜਨਮ ਵਰਗੇ ਅਮੋਲਕ ਅਵਸਰ ਦਾ ਹਥੋਂ ਖੁਸ ਜਾਣਾ ਹੈ।
‘ਵਿਚਿ ਦੁਨੀਆ ਕਾਹੇ ਆਇਆ’ ਬੇਸ਼ਕ ਇਕ ਪ੍ਰਸ਼ਨ ਦੇ ਤੌਰ ’ਤੇ ਵਰਤੀ ਗਈ ਤੁਕ ਹੈ। ਇਸ ਦਾ ਸ਼ਾਬਦਕ ਅਰਥ ਹੈ ਕਿ ਤੂੰ ਦੁਨੀਆ ਵਿਚ ਕਿਉਂ ਆਇਆ? ਪਰੰਤੂ ਇਸ ਤੁਕ ਵਿਚ ਇਸ ਦਾ ਅਰਥ ਵਿਅੰਜਤ ਹੋ ਰਿਹਾ ਹੈ ਕਿ ‘ਤੇਰਾ ਦੁਨੀਆ ਵਿਚ ਆਉਣਾ ਵਿਅਰਥ ਚਲਾ ਗਿਆ’। ਸੋ, ਇਥੇ ਸ਼ਾਬਦਕ ਅਰਥ ਹੋਰ ਅਤੇ ਵਿਅੰਜਤ ਅਰਥ ਹੋਰ ਹੋਣ ਕਰਕੇ ‘ਵਕ੍ਰੋਕਤੀ ਅਲੰਕਾਰ’ ਹੈ।