ਸਲੋਕ ਮਃ ੧ ॥
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥

ਸਲੋਕ ਮਃ ੧ ॥ |
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ |
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ |
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ |
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ |
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ |
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥ |

ਹੇ ਨਾਨਕ! ਜਿਸ ਕਰਤਾਪੁਰਖ ਨੇ ਇਹ ਸਾਰਾ ਜਗਤ-ਪਸਾਰਾ ਰਚਿਆ ਹੈ, ਉਹ ਸਾਰੇ ਮਨੁਖਾਂ, ਰੁਖਾਂ, ਤੀਰਥ-ਸਥਾਨਾਂ, ਪਵਿਤਰ ਮੰਨੀਆਂ ਜਾਂਦੀਆਂ ਨਦੀਆਂ ਕੰਢੇ ਉਸਰੇ ਧਾਰਮਕ ਸਥਾਨਾਂ, ਬੱਦਲਾਂ, ਖੇਤਾਂ; ਟਾਪੂਆਂ, ਭਵਨਾਂ, ਖੰਡਾਂ, ਬ੍ਰਹਿਮੰਡਾਂ ਤੇ ਉਨ੍ਹਾਂ ਦੇ ਵਖ-ਵਖ ਹਿੱਸਿਆਂ; ਅੰਡਜ, ਜੇਰਜ, ਉਤਭੁਜ, ਸੇਤਜ ਆਦਿ ਉਤਪਤੀ ਦੇ ਸਰੋਤਾਂ ਅਤੇ ਸਰੋਵਰਾਂ, ਪਹਾੜਾਂ ਆਦਿ ਵਿਚ ਵਸਣ ਵਾਲੇ ਜੀਵ-ਜੰਤੂਆਂ ਦੀ ਸਾਰੀ ਗਿਣਤੀ-ਮਿਣਤੀ ਜਾਣਦਾ ਹੈ।
ਨਾਨਕ! ਕਰਤਾਪੁਰਖ ਸ੍ਰਿਸ਼ਟੀ ਦੇ ਸਾਰੇ ਜੀਅ-ਜੰਤਾਂ ਨੂੰ ਪੈਦਾ ਕਰਕੇ ਫਿਰ ਸਾਰਿਆਂ ਦੀ ਦੇਖ-ਰੇਖ ਵੀ ਕਰਦਾ ਹੈ, ਕਿਉਂਕਿ ਜਿਸ ਸਿਰਜਣਹਾਰ ਨੇ ਇਹ ਸਾਰਾ ਸੰਸਾਰ ਰਚਿਆ ਹੈ, ਇਸ ਦੇ ਪਾਲਣ-ਪੋਸ਼ਣ ਦੀ ਚਿੰਤਾ ਵੀ ਉਸ ਨੇ ਹੀ ਕਰਨੀ ਹੁੰਦੀ ਹੈ।
ਇਸ ਲਈ ਉਹੀ ਕਰਤਾਪੁਰਖ ਸਾਰਿਆਂ ਦੀ ਸਾਂਭ-ਸੰਭਾਲ ਦੀ ਚਿੰਤਾ ਕਰਦਾ ਹੈ, ਜਿਸ ਨੇ ਇਹ ਜਗਤ ਪੈਦਾ ਕੀਤਾ ਹੈ।
ਮੈਂ ਉਸੇ ਨੂੰ ਨਮਸਕਾਰ ਕਰਦਾ ਹਾਂ ਤੇ ਉਸੇ ਨੂੰ ਹੀ ਕਲਿਆਣ-ਸਰੂਪ ਮੰਨਦਾ ਹਾਂ; ਉਸ ਦਾ ਹੀ ਦਰਬਾਰ ਸਦੀਵੀ ਹੈ।
ਨਾਨਕ! ਉਸ ਸਦਾ-ਥਿਰ ਪ੍ਰਭੂ ਦੇ ਸੱਚੇ ਨਾਮ ਨੂੰ ਹਿਰਦੇ ਵਿਚ ਵਸਾਉਣ ਤੋਂ ਬਗੈਰ, ਮੱਥੇ ਉਤੇ ਲਾਇਆ ਤਿਲਕ ਤੇ ਗਲ ਵਿਚ ਪਾਇਆ ਜਨੇਊ ਆਦਿ ਧਾਰਮਕ ਚਿੰਨ੍ਹ ਕਿਸ ਕੰਮ? ਭਾਵ, ਸੱਚੇ ਨਾਮ ਤੋਂ ਬਿਨਾਂ ਉਹ ਵਿਅਰਥ ਹੀ ਹਨ।
ਨੋਟ: ਸੱਚ ਨੂੰ ਹਿਰਦੇ ਵਿਚ ਵਸਾ ਕੇ ਸੱਚਾ ਆਚਰਣ ਬਣਾ ਲੈਣ ਤੋਂ ਬਿਨਾਂ, ਕੇਵਲ ਬਾਹਰੀ ਵਿਖਾਵੇ ਲਈ ਕੀਤੇ ਕਰਮ-ਕਾਂਡੀ ਸਾਧਨ ਅਤੇ ਸਰੀਰ ਉਪਰ ਪਹਿਨੇ ਧਾਰਮਕ ਚਿੰਨ੍ਹ ਮਨੁਖ ਦਾ ਕੁਝ ਨਹੀਂ ਸਵਾਰ ਸਕਦੇ।

ਹੇ ਨਾਨਕ! ਉਹ (ਸਿਰਜਣਹਾਰ ਪ੍ਰਭੂ ਸਾਰੇ) ਮਨੁਖਾਂ, ਰੁਖਾਂ, ਤੀਰਥਾਂ, ਨਦੀਆਂ ਦੇ ਕੰਢਿਆਂ, ਬੱਦਲਾਂ, ਖੇਤਾਂ; ਦੀਪਾਂ, ਲੋਕਾਂ, ਮੰਡਲਾਂ, ਖੰਡਾਂ, ਬ੍ਰਹਿਮੰਡਾਂ; ਅੰਡਜ, ਜੇਰਜ, ਉਤਭੁਜ ਤੇ ਸੇਤਜ ਖਾਣੀਆਂ ਅਤੇ ਸਰੋਵਰਾਂ, ਪਰਬਤਾਂ (ਆਦਿ ਵਿਚ ਵਸਣ ਵਾਲੇ ਸਾਰੇ) ਜੀਅ-ਜੰਤਾਂ ਦੀ ਗਿਣਤੀ-ਮਿਣਤੀ ਜਾਣਦਾ ਹੈ।
ਨਾਨਕ! (ਕਰਤਾਪੁਰਖ) ਜੀਵਾਂ ਨੂੰ ਪੈਦਾ ਕਰ ਕੇ, ਸਾਰਿਆਂ ਨੂੰ ਸੰਭਾਲਦਾ (ਵੀ) ਹੈ। ਜਿਸ ਕਰਤੇ ਨੇ ਸੰਸਾਰ ਰਚਿਆ ਹੈ, (ਸਾਂਭ-ਸੰਭਾਲ ਦੀ) ਚਿੰਤਾ ਵੀ ਉਸੇ ਨੇ ਹੀ ਕਰਨੀ ਹੈ।
ਉਹ ਕਰਤਾ (ਆਪ ਹੀ) ਚਿੰਤਾ ਕਰਦਾ ਹੈ, ਜਿਸ ਨੇ ਜਗਤ ਪੈਦਾ ਕੀਤਾ ਹੈ।
ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਉਸ ਨੂੰ ਕਲਿਆਣ-ਸਰੂਪ (ਮੰਨਦਾ ਹਾਂ); ਉਸ ਦਾ ਦਰਬਾਰ ਨਾ ਟੁੱਟਣ ਵਾਲਾ ਹੈ।
ਨਾਨਕ! ਸਚੇ ਨਾਮ ਤੋਂ ਬਿਨਾਂ, ਕੀ ਹੈ ਤਿਲਕ ਤੇ ਕੀ ਹੈ ਜਨੇਊ?

ਨੌਂ ਤੁਕਾਂ ਵਾਲੇ ਇਸ ਸਲੋਕ ਦੀਆਂ ਪਹਿਲੀਆਂ ਚਾਰ ਤੁਕਾਂ ਵਿਚ ‘ਪੁਰਖਾਂ’, ‘ਬਿਰਖਾਂ’, ‘ਤੀਰਥਾਂ’, ‘ਤਟਾਂ’, ‘ਮੇਘਾਂ’, ‘ਖੇਤਾਂਹ’, ‘ਦੀਪਾਂ’, ‘ਲੋਆਂ’, ‘ਮੰਡਲਾਂ’, ‘ਖੰਡਾਂ’, ‘ਵਰਭੰਡਾਹ’, ‘ਅੰਡਜ’, ‘ਜੇਰਜ’, ‘ਉਤਭੁਜਾਂ’, ‘ਸੇਤਜਾਂਹ’, ‘ਸਰਾਂ’, ‘ਮੇਰਾਂ’, ‘ਜੰਤਾਹ’ ਕੁੱਲ ੧੮ ਬਹੁਵਚਨੀ ਸ਼ਬਦਾਂ ਦੀ ਵਰਤੋਂ ਹੋਈ ਹੈ। ਇਕੋ ਹੀ ਵਿਆਕਰਣਕ ਸ਼੍ਰੇਣੀ (ਨਾਂਵ) ਦੀ ਵਾਰ-ਵਾਰ ਦੁਹਰਾਈ ਹੋਣ ਕਰਕੇ ਇਥੇ ਰੂਪ ਪੱਧਰੀ ਸਮਾਨੰਤਰਤਾ ਹੈ। ਇਸਦੇ ਸਮੇਤ ਪਹਿਲੀਆਂ ਤਿੰਨ ਤੁਕਾਂ ਵਿਚ ਸੰਰਚਨਾ ਪੱਧਰੀ ਸਮਾਨੰਤਰਤਾ ਵੀ ਹੈ, ਕਿਉਂਕਿ ਇਹ ਤੁਕਾਂ ਸੰਰਚਨਾ ਅਤੇ ਬਣਤਰ ਦੀ ਪੱਧਰ ’ਤੇ ਵੀ ਸਮਾਨ ਹਨ। ਇਨ੍ਹਾਂ ਸਮਾਨੰਤਰਤਾਵਾਂ ਰਾਹੀਂ ਸਮੁੱਚੀ ਸ੍ਰਿਸ਼ਟੀ ਦੇ ਬੇਅੰਤ ਜੀਵਾਂ, ਤੱਤਾਂ, ਰਚਨਾਵਾਂ ਆਦਿ ਦਾ ਵੇਰਵਾ ਦਿੰਦੇ ਹੋਏ ਇਸ ਦੀ ਵਿਸ਼ਾਲਤਾ ਨੂੰ ਦਰਸਾਇਆ ਗਿਆ ਹੈ। ਇਸ ਕਾਰਨ ਇਥੇ ਇਕ ਖਾਸ ਲੈਅ ਅਤੇ ਨਾਦ ਸੁੰਦਰਤਾ ਵੀ ਉਤਪੰਨ ਹੋਈ ਹੈ।
ਛੇਵੀਂ ਅਤੇ ਸਤਵੀਂ ਤੁਕ ਵਿਚ ਇਕੋ ਹੀ ਭਾਵ-ਅਰਥ ਨੂੰ ਦੋ ਵਖ-ਵਖ ਕਥਨਾਂ ਰਾਹੀਂ ਪ੍ਰਗਟ ਕਰਨ ਕਰਕੇ ਇਥੇ ਅਨਯੋਕਤ ਅਲੰਕਾਰ ਦੀ ਖੂਬਸੂਰਤ ਵਰਤੋਂ ਹੋਈ ਹੈ।
ਅਠਵੀਂ ਤੁਕ ਵਿਚ ‘ਤਿਸੁ’ ਸ਼ਬਦ ਦੀ ਤਿੰਨ ਵਾਰ ਵਰਤੋਂ ਸ਼ਬਦ ਪੱਧਰੀ ਸਮਾਨੰਤਰਤਾ ਪੈਦਾ ਕਰਦੀ ਹੈ। ਇਸ ਰਾਹੀਂ ਪ੍ਰਭੂ ਦੀ ਅਮਰਤਾ, ਵਡਿਆਈ ਅਤੇ ਉਸ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦ੍ਰਿੜਾਇਆ ਗਿਆ ਹੈ। ਇਸੇ ਤੁਕ ਵਿਚ ‘ਦੀਬਾਣੁ’ ਸ਼ਬਦ ਨੂੰ ਇਕ ਪ੍ਰਤੀਕ ਦੇ ਤੌਰ ’ਤੇ ਵਰਤਿਆ ਗਿਆ ਹੈ। ਜਿਵੇਂ ਰਾਜੇ ਦੇ ਦਰਬਾਰ ਵਿਚ ਸਾਰੇ ਉਸਦੇ ਅਧੀਨ ਅਤੇ ਆਗਿਆ ਵਿਚ ਹੁੰਦੇ ਹਨ, ਉਸੇ ਤਰ੍ਹਾਂ ਸ੍ਰਿਸ਼ਟੀ ਦੇ ਸਮੁੱਚੇ ਜੀਵ, ਤੱਤ ਅਤੇ ਸਾਰੀਆਂ ਸਿਰਜਨਾਵਾਂ ਆਦਿ ਪ੍ਰਭੂ ਦੇ ਅਧੀਨ ਅਤੇ ਪ੍ਰਭੂ ਦੀ ਆਗਿਆ ਵਿਚ ਹਨ।
ਨਾਵੀਂ ਤੁਕ ਵਿਚ ‘ਕਿਆ ਟਿਕਾ ਕਿਆ ਤਗੁ’ ਦੀ ਵਰਤੋਂ ਬਹੁਤ ਹੀ ਮਹੱਤਵਪੂਰਨ ਹੈ। ਇਥੇ ‘ਕਿਆ’ ਸ਼ਬਦ ਦੀ ਦੋ ਵਾਰੀ ਵਰਤੋਂ ਕਰਕੇ ਸ਼ਬਦ ਪੱਧਰੀ ਸਮਾਨੰਤਰਤਾ ਅਤੇ ਸੰਰਚਨਾਤਮਕ ਦੁਹਰਾਈ ਕਰਕੇ ਸੰਰਚਨਾ ਪੱਧਰੀ ਸਮਾਨੰਤਰਤਾ ਆਈ ਹੈ।
ਕਿਆ │ ਟਿਕਾ
---------------
ਕਿਆ │ ਤਗੁ
ਇਥੇ ‘ਟਿਕਾ’ ਅਤੇ ‘ਤਗੁ’ ਸਿਧੇ ਕੋਸ਼ਗਤ ਅਰਥ ਪ੍ਰਗਟ ਨਹੀਂ ਕਰ ਰਹੇ ਹਨ, ਸਗੋਂ ਇਹ ਦੋ ਧਾਰਮਕ ਚਿੰਨ੍ਹਾਂ ‘ਤਿਲਕ’ ਅਤੇ ‘ਜਨੇਉ’ ਦਾ ਅਰਥ ਦੇ ਰਹੇ ਹਨ। ਇਸ ਤਰ੍ਹਾਂ ਇਥੇ ਅਰਥ ਪੱਧਰੀ ਵਿਚਲਨ ਰਾਹੀਂ ਵਿਅੰਗਾਤਮਕਤਾ ਉਤਪੰਨ ਕੀਤੀ ਗਈ ਹੈ। ਇਸਦੇ ਸਮੇਤ ਇਨ੍ਹਾਂ ਦਾ ਅਰਥ ਵਿਸਥਾਰ ਕਰਕੇ ਇਨ੍ਹਾਂ ਨੂੰ ਸਮੁੱਚੇ ਬਾਹਰੀ ਵਿਖਾਵੇ ਲਈ ਪ੍ਰਤੀਕ ਦੇ ਤੌਰ ‘ਤੇ ਵੀ ਵਰਤਿਆ ਗਿਆ ਹੈ। ਭਾਵ ਸਪਸ਼ਟ ਹੈ ਕਿ ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾਂਂ ਸਾਰਾ ਭੇਖ ਵਿਅਰਥ ਹੈ।