ਪਉੜੀ ॥
ਸੇਵ ਕੀਤੀ ਸੰਤੋਖੀਂਈ ਜਿਨੀ੍ ਸਚੋ ਸਚੁ ਧਿਆਇਆ ॥
ਓਨੀ੍ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਓਨੀ੍ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥
ਵਡਿਆਈ ਵਡਾ ਪਾਇਆ ॥੭॥

ਪਉੜੀ ॥ |
ਸੇਵ ਕੀਤੀ ਸੰਤੋਖੀਂਈ ਜਿਨੀ੍ ਸਚੋ ਸਚੁ ਧਿਆਇਆ ॥ |
ਓਨੀ੍ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ |
ਓਨੀ੍ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ |
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ |
ਵਡਿਆਈ ਵਡਾ ਪਾਇਆ ॥੭॥ |

ਪ੍ਰਭੂ ਦੀ ਸੇਵਾ ਅਸਲ ਵਿਚ ਉਨ੍ਹਾਂ ਸੰਤੁਸ਼ਟ ਵਿਅਕਤੀਆਂ ਨੇ ਹੀ ਕਮਾਈ ਹੈ, ਜਿਨ੍ਹਾਂ ਨੇ ਸੱਚ-ਸਰੂਪ ਇਕ ਪ੍ਰਭੂ ਨੂੰ ਹੀ ਮਨ, ਬਚਨ ਤੇ ਕਰਮ ਕਰਕੇ
ਅਰਾਧਿਆ।
ਉਨ੍ਹਾਂ ਸੰਤੋਖੀ ਵਿਅਕਤੀਆਂ ਨੇ ਜੀਵਨ ਭਰ ਪ੍ਰਭੂ-ਸਿਮਰਨ ਰੂਪ ਸ਼ੁਭ ਕਰਮ ਕਰਕੇ ਧਰਮ ਹੀ ਕਮਾਇਆ ਅਤੇ ਕਦੇ ਮਾੜੇ ਪਾਸੇ ਵੱਲ ਪੈਰ ਨਹੀਂ ਧਰਿਆ।
ਉਨ੍ਹਾਂ ਨੇ ਦੁਨੀਆਦਾਰੀ ਦੇ ਸਾਰੇ ਬੰਧਨ ਤੋੜ ਦਿਤੇ; ਉਹ ਸੰਸਾਰਕ ਬੰਧਨਾਂ ਦੀ ਕੈਦ ਤੋਂ ਮੁਕਤ ਹੋ ਗਏ। ਮਾਇਕੀ ਚਸਕਿਆਂ ਤੋਂ ਉਪਰ ਉਠ ਜਾਣ ਕਾਰਣ ਉਨ੍ਹਾਂ ਨੇ ਅੰਨ-ਪਾਣੀ ਵੀ ਸੰਜਮ ਨਾਲ ਸਰੀਰਕ ਲੋੜ ਅਨੁਸਾਰ ਹੀ ਖਾਧਾ।
ਹੇ ਪ੍ਰਭੂ! ਤੂੰ ਬਹੁਤ ਬਖਸ਼ਿਸ਼ਾਂ ਕਰਨ ਵਾਲਾ ਹੈਂ। ਤੂੰ ਨਿਰੰਤਰ ਜੀਵਾਂ ਨੂੰ ਦਾਤਾਂ ਦੇਂਦਾ ਹੈਂ ਪਰ ਫਿਰ ਵੀ ਤੇਰੇ ਭੰਡਾਰੇ ਕਦੇ ਨਿਖੁਟਦੇ ਨਹੀਂ, ਸਦਾ ਵਾਧੇ ਵਿਚ ਹੀ ਰਹਿੰਦੇ ਹਨ।
ਇਸ ਤਰ੍ਹਾਂ ਆਪਣੀ ਹੰਗਤਾ ਅਤੇ ਲਾਲਸਾ ਨੂੰ ਤਿਆਗ ਕੇ, ਤੇਰੇ ਦਿਤੇ ਉਪਰ ਰਾਜੀ ਰਹਿਣ ਵਾਲੇ ਸੰਤੋਖੀਆਂ ਨੇ ਤੇਰੀ ਸਿਫਤਿ-ਸਾਲਾਹ ਕਰ-ਕਰ ਕੇ, ਤੈਨੂੰ ਵੱਡਿਓਂ ਵੱਡੇ ਦਾਤਾਰ-ਪ੍ਰਭੂ ਨੂੰ ਪਾ ਲਿਆ।

ਸੇਵਾ ਕੀਤੀ (ਉਨ੍ਹਾਂ) ਸੰਤੋਖੀਆਂ ਨੇ, ਜਿਨ੍ਹਾਂ ਨੇ ਸੱਚੋ ਸੱਚ ਧਿਆਇਆ।
ਉਨ੍ਹਾਂ ਨੇ (ਕਦੇ) ਮੰਦੇ ਪਾਸੇ ਵੱਲ ਪੈਰ ਨਹੀਂ ਧਰਿਆ; ਸ਼ੁਭ ਕਿਰਤ ਕਰ ਕੇ ਧਰਮ (ਹੀ) ਕਮਾਇਆ।
ਉਨ੍ਹਾਂ ਨੇ ਦੁਨੀਆ ਦੇ ਬੰਧਨ ਤੋੜ ਦਿਤੇ (ਤੇ) ਅੰਨ ਪਾਣੀ ਥੋੜ੍ਹਾ ਖਾਧਾ।
(ਹੇ ਪ੍ਰਭੂ!) ਤੂੰ ਬਹੁਤ ਬਖਸ਼ਿਸ਼ਾਂ ਕਰਨ ਵਾਲਾ ਹੈਂ; (ਤੂੰ) ਨਿੱਤ (ਜੀਵਾਂ ਨੂੰ) ਦੇਂਦਾ ਹੈਂ (ਤੇ ਫਿਰ ਵੀ) ਹੋਰ ਵਾਧੇ ਵਿਚ ਜਾਂਦਾ ਹੈਂ।
(ਇਸ ਪ੍ਰਕਾਰ ਸੰਤੋਖੀਆਂ ਨੇ) ਸਿਫਤਿ-ਸਾਲਾਹ ਕਰ-ਕਰ ਕੇ, (ਅਜਿਹਾ) ਵੱਡਾ (ਪ੍ਰਭੂ) ਪਾ ਲਿਆ।

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਸੰਤੋਖੀ ਸੇਵਾ ਕਰਦੇ, ਸਚੇ ਪ੍ਰਭੂ ਨੂੰ ਧਿਆਉਂਦੇ ਅਤੇ ਮੰਦੇ ਕਰਮਾਂ ਦਾ ਤਿਆਗ ਕਰਕੇ ਨੇਕ ਕਰਮ ਕਰਦੇ ਹਨ। ਉਹ ਸੰਸਾਰਕ ਬੰਧਨਾਂ ਤੋਂ ਨਿਰਲੇਪ ਰਹਿ ਕੇ ਅੰਨ-ਜਲ ਥੋੜ੍ਹਾ ਖਾਂਦੇ ਹਨ। ਪ੍ਰਭੂ ਦੀ ਬਖਸ਼ਿਸ਼ ਸਦਕਾ ਉਸ ਦੀ ਵਡਿਆਈ ਕਰਦੇ ਹੋਏ, ਉਸ ਨੂੰ ਪ੍ਰਾਪਤ ਕਰ ਲੈਂਦੇ ਹਨ।
ਪਹਿਲੀ ਤੁਕ ਵਿਚ ਪ੍ਰਭੂ ਲਈ ‘ਸਚੋ ਸਚੁ’ ਅਤੇ ਪੰਜਵੀਂ ਤੁਕ ਵਿਚ ‘ਵਡਾ’ ਸ਼ਬਦਾਂ ਦੀ ਵਰਤੋਂ ਹੋਈ ਹੈ। ਇਹ ਦੋਵੇਂ ਸ਼ਬਦ ਵਿਸ਼ੇਸ਼ਣ ਹਨ, ਜੋ ਪ੍ਰਭੂ ਦੀਆਂ ਸਿਫਤਾਂ ਪ੍ਰਗਟ ਕਰ ਰਹੇ ਹਨ ਕਿ ਪ੍ਰਭੂ ਨਿਰੋਲ ਸੱਚ ਅਤੇ ਸਭ ਤੋਂ ਵੱਡਾ ਹੈ। ਇਨ੍ਹਾਂ ਵਿਸ਼ੇਸ਼ਣਾਂ ਦੀ ਵਰਤੋਂ ਕਿਉਂਕਿ ਵਿਸ਼ੇਸ਼ ਉਦੇਸ਼ ਲਈ ਹੋਈ ਹੈ, ਇਸ ਲਈ ਇਥੇ ਪਰਿਕਰ ਅਲੰਕਾਰ ਹੈ।
ਦੂਜੀ ਅਤੇ ਤੀਜੀ ਤੁਕ ਵਿਚ ‘ਪੈਰੁ ਨ ਰਖਿਓ’ ਅਤੇ ‘ਧਰਮੁ ਕਮਾਇਆ’ ਪ੍ਰਤੀਕਾਤਮਕ ਅਰਥ ਪ੍ਰਗਟ ਕਰ ਰਹੇ ਹਨ, ਸੋ ਇਥੇ ਅਰਥ ਪੱਧਰੀ ਵਿਚਲਨ ਹੈ। ‘ਮੰਦੈ ਪੈਰੁ ਨ ਰਖਿਓ’ ਦਾ ਸ਼ਾਬਦਿਕ ਅਰਥ ‘ਮੰਦੇ ਵਿਚ ਪੈਰ ਨਾ ਧਰਨਾ’ ਹੈ, ਪਰੰਤੂ ਇਥੇ ਇਸਦੀ ਵਰਤੋਂ ਮੰਦੇ ਕੰਮ ਨਾ ਕਰਨ ਦੇ ਅਰਥਾਂ ਵਿਚ ਕੀਤੀ ਗਈ ਹੈ। ਇਸੇ ਤਰ੍ਹਾਂ ‘ਕਮਾਇਆ’ ਦਾ ਸਿੱਧਾ ਅਰਥ ਮਿਹਨਤ ਕਰਕੇ ਕਿਸੇ ਵਸਤੂ ਨੂੰ ਪ੍ਰਾਪਤ ਕਰਨਾ ਹੈ, ਪਰੰਤੂ ਇਥੇ ਇਸ ਦੀ ਵਰਤੋਂ ਧਾਰਮਕ ਆਚਰਣ ਦੇ ਅਰਥਾਂ ਵਿਚ ਕੀਤੀ ਗਈ ਹੈ।
ਤੀਜੀ ਅਤੇ ਚਉਥੀ ਤੁਕ ਵਿਚ ‘ਓਨੀ੍’ ਸ਼ਬਦ ਦੀ ਵੀ ਵਿਸ਼ੇਸ਼ ਵਰਤੋਂ ਹੋਈ ਹੈ। ਇਹ ਸ਼ਬਦ ‘ਸੰਤੋਖੀਆਂ’ ਲਈ ਪੜਨਾਂਵ ਦੇ ਰੂਪ ਵਿਚ ਵਰਤਿਆ ਗਿਆ ਹੈ। ਇਹ ਦੋਵੇਂ ਤੁਕਾਂ ‘ਓਨੀ੍’ ਸ਼ਬਦ ਤੋਂ ਆਰੰਭ ਹੋ ਰਹੀਆਂ ਹਨ, ਇਸ ਲਈ ਇਥੇ ਆਦਿ ਸ਼ਬਦ ਪੱਧਰੀ ਸਮਾਨੰਤਰਤਾ ਹੈ। ਤੁਕਾਂ ਦੇ ਅਰੰਭ ਵਿਚ ਆਉਣ ਦਾ ਅਰਥ ਹੈ ਕਿ ਇਸ ਸ਼ਬਦ ਉਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ। ਤੁਕਾਂ ਵਿਚ ਅੱਗੇ ਸੰਤੋਖੀਆਂ ਦੇ ਉੱਚੇ-ਸੁੱਚੇ ਕਾਰਜਾਂ ਦਾ ਵੇਰਵਾ ਹੈ। ਸੰਤੋਖੀਆਂ ਦੀਆਂ ਵਿਸ਼ੇਸ਼ਤਾਵਾਂ ਉਤੇ ਧਿਆਨ ਕੇਂਦਰਤ ਕਰਨ ਲਈ ਹੀ ਸੰਤੋਖੀਆਂ ਲਈ ਵਰਤੇ ਗਏ ਪੜਨਾਂਵ ‘ਓਨੀ੍’ ਨੂੰ ਤੁਕਾਂ ਦੇ ਅਰੰਭ ਵਿਚ ਥਾਂ ਦਿਤਾ ਗਿਆ ਹੈ।