ਸਲੋਕ ਮਃ ੧ ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥

ਸਲੋਕ ਮਃ ੧ ॥ |
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ |
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥ |
ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ |
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥ |
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥ |
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ |
ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ |
ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥ |

ਮਨੁਖ ਹਉਮੈ ਵਿਚ ਇਸ ਸੰਸਾਰ ‘ਤੇ ਆਉਂਦਾ ਤੇ ਹਉਮੈ ਵਿਚ ਹੀ ਇਥੋਂ ਚਲਾ ਜਾਂਦਾ ਹੈ। ਉਹ ਹਉਮੈ ਵਿਚ ਇਸ ਸੰਸਾਰ ‘ਤੇ ਪੈਦਾ ਹੁੰਦਾ ਤੇ ਹਉਮੈ ਵਿਚ ਹੀ ਮਰ ਜਾਂਦਾ ਹੈ।
ਮਨੁਖ ਹਉਮੈ ਵਿਚ ਹੀ ਕਿਸੇ ਨੂੰ ਕੁਝ ਦਿੰਦਾ ਤੇ ਹਉਮੈ ਵਿਚ ਹੀ ਕਿਸੇ ਤੋਂ ਲੈਂਦਾ ਹੈ। ਉਹ ਹਉਮੈ ਵਿਚ ਕਮਾਉਂਦਾ ਤੇ ਹਉਮੈ ਵਿਚ ਹੀ ਕਮਾਏ ਹੋਏ ਨੂੰ ਖਤਮ ਕਰ ਲੈਂਦਾ ਹੈ।
ਮਨੁਖ ਹਉਮੈ ਵਿਚ ਹੀ ਕਦੇ ਸਚਿਆਰ ਬਣ ਬੈਠਦਾ ਹੈ ਤੇ ਕਦੇ ਕੂੜਿਆਰ ਬਣਨ ਦੇ ਰਾਹ ਪੈ ਜਾਂਦਾ ਹੈ। ਉਹ ਹਉਮੈ ਵਿਚ ਹੀ ਮਾੜੇ-ਚੰਗੇ ਕਰਮ (ਪਾਪ-ਪੁੰਨ) ਦਾ ਵੀਚਾਰ ਕਰਦਾ ਹੈ। ਹਉਮੈ ਵਿਚ ਗ੍ਰਸਤ ਹੋਣ ਕਾਰਣ ਹੀ ਉਹ ਕਦੇ ਦੁਖ (ਨਰਕ) ਤੇ ਕਦੇ ਸੁਖ (ਸੁਰਗ) ਭੋਗਦਾ ਹੈ।
ਮਨੁਖ ਹਉਮੈ ਵਿਚ ਹੀ ਖੁਸ਼ ਹੁੰਦਾ ਤੇ ਹਉਮੈ ਵਿਚ ਹੀ ਦੁਖੀ ਹੁੰਦਾ ਹੈ। ਉਹ ਹਉਮੈ ਵਿਚ ਹੀ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਤੇ ਹਉਮੈ ਵਿਚ ਹੀ ਫਿਰ ਉਸ ਮੈਲ ਨੂੂੰ ਕਰਮ-ਧਰਮ ਕਰਕੇ ਧੋਣ ਦਾ ਜਤਨ ਕਰਦਾ ਹੈ। ਇਸ ਤਰ੍ਹਾਂ, ਹਉਮੈ ਵਿਚ ਗ੍ਰਸਤ ਹੋਣ ਕਾਰਣ, ਉਹ ਆਪਣੀ ਉਤਮ ਮਨੁਖੀ ਜਾਤ ਤੇ ਨਸਲ ਅਜਾਈਂ ਗੁਆ ਲੈਂਦਾ ਹੈ।
ਮਨੁਖ ਹਉਮੈ ਵਿਚ ਹੀ ਬੇਸਮਝ ਬਣਿਆ ਘੁੰਮਦਾ ਤੇ ਹਉਮੈ ਵਿਚ ਹੀ ਸੂਝਵਾਨ ਬਣ ਬੈਠਦਾ ਹੈ। ਹਉਮੈ ਅਧੀਨ ਰਹਿਣ ਕਾਰਣ ਹੀ ਉਹ ਵਿਕਾਰਾਂ ਆਦਿ ਤੋਂ ਛੁਟਕਾਰੇ (ਮੋਖ ਮੁਕਤਿ) ਦੀ ਕੀਮਤ ਨਹੀਂ ਪਛਾਣਦਾ।
ਮਨੁਖ ਹਉਮੈ ਗ੍ਰਸਤ ਹੋਣ ਕਾਰਣ ਹੀ ਮਾਇਕੀ ਚਮਕ-ਦਮਕ ਪਿੱਛੇ ਭਜਦਾ ਹੈ ਤੇ ਹਉਮੈ ਵਿਚ ਗ੍ਰਸਤ ਹੋਣ ਕਾਰਣ ਹੀ ਉਸ ਦੇ ਪ੍ਰਭਾਵ (ਛਾਂ) ਹੇਠ ਆ ਜਾਂਦਾ ਹੈ। ਹਉਮੈ ਕਰਕੇ ਹੀ ਸੰਸਾਰ ਦੇ ਜੀਅ-ਜੰਤ ਪੈਦਾ ਹੋਏ ਹਨ; ਭਾਵ, ਮਨੁਖਾਂ ਦੀ ਉਤਪਤੀ ਵੀ ਹਉਮੈ ਕਾਰਣ ਹੀ ਹੁੰਦੀ/ਹੋਈ ਹੈ।
ਜੇਕਰ ਮਨੁਖ ਆਪਣੇ ਮੂਲ (ਪਰਮੇਸ਼ਰ) ਤੋਂ ਵਖਰੀ ਆਪਣੀ ਕਲਪਤ ਹੋਂਦ ਦੀ ਮਿਥ ਕਾਰਣ ਪੈਦਾ ਹੋਣ ਵਾਲੀ ਇਸ ਹਉਮੈ ਨੂੰ ਜਾਣ ਲਵੇ, ਤਾਂ ਹੀ ਉਸ ਨੂੰ ਪ੍ਰਭੂ-ਦਰ ਦੀ ਸੋਝੀ ਹੋ ਸਕਦੀ ਹੈ। ਪਰ ਆਤਮ-ਗਿਆਨ ਤੋਂ ਸਖਣਾ ਹੋਣ ਕਾਰਣ ਉਹ ਫੋਕੀ ਕਥਨੀ ਕਰ-ਕਰ ਕੇ ਫਜ਼ੂਲ ਹੀ ਦੂਜਿਆਂ ਨਾਲ ਝਗੜਦਾ ਰਹਿੰਦਾ ਹੈ।
ਨਾਨਕ! ਹੁਕਮੀ ਪ੍ਰਭੂ ਦੇ ਹੁਕਮ ਅਨੁਸਾਰ ਜੀਵਾਂ ਦਾ ਕਰਮ-ਲੇਖ ਲਿਖਿਆ ਜਾਂਦਾ ਹੈ। ਇਸ ਕਰਮ-ਲੇਖ ਅਨੁਸਾਰ ਉਹ ਆਪਣੇ ਮੂਲ (ਪਰਮੇਸ਼ਰ) ਤੋਂ ਅੱਡਰੀ ਆਪਣੀ ਕਲਪਤ ਹੋਂਦ (ਹਉਮੈ) ਦਾ ਜਿਹੋ ਜਿਹਾ ਅਹਿਸਾਸ ਕਰਦੇ ਹਨ, ਉਹੋ ਜਿਹਾ ਉਨ੍ਹਾਂ ਦਾ ਸਰੂਪ ਹੋ ਜਾਂਦਾ ਹੈ।

(ਮਨੁਖ) ਹਉਮੈ ਵਿਚ (ਸੰਸਾਰ ‘ਤੇ) ਆਇਆ, ਹਉਮੈ ਵਿਚ ਚਲਾ ਗਿਆ। ਹਉਮੈ ਵਿਚ ਜੰਮਿਆ, ਹਉਮੈ ਵਿਚ ਮਰ ਗਿਆ।
(ਉਸਨੇ) ਹਉਮੈ ਵਿਚ ਦਿਤਾ, ਹਉਮੈ ਵਿਚ ਲਿਆ। ਹਉਮੈ ਵਿਚ ਖੱਟਿਆ,(ਤੇ) ਹਉਮੈ ਵਿਚ (ਸਭ)ਖਤਮ ਹੋ ਗਿਆ।
(ਉਹ) ਹਉਮੈ ਵਿਚ ਸਚਿਆਰ ਤੇ ਕੂੜਿਆਰ (ਬਣਦਾ ਹੈ)। ਹਉਮੈ ਵਿਚ ਪਾਪ ਤੇ ਪੁੰਨ ਦਾ ਵਿਚਾਰ (ਕਰਦਾ ਹੈ)। ਹਉਮੈ ਵਿਚ ਨਰਕ ਤੇ ਸੁਰਗ ਵਿਚ ਜਨਮ (ਲੈਂਦਾ ਹੈ)।
ਹਉਮੈ ਵਿਚ ਹਸਦਾ ਹੈ, ਹਉਮੈ ਵਿਚ ਰੋਂਦਾ ਹੈ। ਹਉਮੈ ਵਿਚ (ਮੈਲ ਨਾਲ) ਭਰਦਾ ਹੈ, ਹਉਮੈ ਵਿਚ ਧੋਂਦਾ ਹੈ। ਹਉਮੈ ਵਿਚ (ਆਪਣੀ ਉਤਮ) ਜਾਤ-ਜਿਣਸ ਗੁਆ ਲੈਂਦਾ ਹੈ।
ਹਉਮੈ ਵਿਚ ਮੂਰਖ (ਬਣਿਆ ਘੁੰਮਦਾ ਹੈ), ਹਉਮੈ ਵਿਚ ਸਿਆਣਾ (ਬਣ ਬੈਠਦਾ ਹੈ)। (ਪਰ) ਮੋਕਸ਼ ਤੇ ਮੁਕਤੀ ਦੀ ਖਬਰ-ਸਾਰ ਨਹੀਂ ਜਾਣਦਾ।
ਹਉਮੈ ਵਿਚ ਮਾਇਆ (ਪਿਛੇ ਭਜਦਾ ਹੈ), ਹਉਮੈ ਵਿਚ (ਉਸ ਦੀ) ਛਾਂ (ਹੇਠ ਆ ਜਾਂਦਾ ਹੈ)। ਹਉਮੈ ਕਰ-ਕਰ ਕੇ (ਹੀ) ਜੰਤ ਪੈਦਾ ਹੋਏ ਹਨ।
ਜੇਕਰ (ਮਨੁਖ ਆਪਣੀ ਇਸ) ਹਉਮੈ ਨੂੰ ਬੁੱਝੇ, ਤਾਂ (ਹੀ ਉਸ ਨੂੰ ) ਪ੍ਰਭੂ-ਦਰ ਸੁੱਝੇ। (ਨਹੀਂ ਤਾਂ) ਗਿਆਨ ਤੋਂ ਸਖਣਾ, ਕਥ-ਕਥ ਕੇ (ਹੀ) ਲੁਝਦਾ ਹੈ।
ਨਾਨਕ! (ਪ੍ਰਭੂ ਦੇ) ਹੁਕਮ ਅਨੁਸਾਰ ਕਰਮ-ਲੇਖ ਲਿਖੀਦਾ ਹੈ। (ਇਸ ਕਰਮ-ਲੇਖ ਅਨੁਸਾਰ ਮਨੁਖ) ਜਿਹੋ ਜਿਹਾ ਵੇਖਦੇ ਹਨ, ਤਿਹੋ ਜਿਹਾ (ਉਨ੍ਹਾਂ ਦਾ) ਸਰੂਪ (ਹੋ ਜਾਂਦਾ ਹੈ)।

੧੮ ਤੁਕਾਂ ਵਾਲੇ ਇਸ ਸਲੋਕ ਵਿਚ ਸਮਾਨੰਤਰਤਾ ਦੀ ਖੂਬਸੂਰਤ ਵਰਤੋਂ ਹੋਈ ਹੈ। ਉਦਾਹਰਣ ਵਜੋਂ ਪਹਿਲੀਆਂ ੧੪ ਤੁਕਾਂ ਵਿਚ ‘ਹਉ ਵਿਚਿ’ ਵਾਕੰਸ਼ ਦੀ ੨੦ ਵਾਰ ਵਰਤੋਂ ਹੋਈ ਹੈ। ਪਹਿਲੀ, ਦੂਜੀ, ਤੀਜੀ, ਚਉਥੀ, ਅਠਵੀਂ, ਨਾਵੀਂ, ਗਿਆਰ੍ਹਵੀਂ ਅਤੇ ਤੇਰ੍ਹਵੀਂ ਤੁਕ ਵਿਚ ਇਹ ਸ਼ਬਦ-ਜੁਟ ਆਦਿ ਅਤੇ ਮੱਧ ਵਿਚ ਆਉਣ ਕਾਰਣ ਆਦਿ ਅਤੇ ਮੱਧ ਵਾਕੰਸ਼ ਪੱਧਰੀ ਸਮਾਨੰਤਰਤਾ ਪੈਦਾ ਹੁੰਦੀ ਹੈ। ਪੰਜਵੀਂ, ਛੇਵੀਂ, ਸਤਵੀਂ ਅਤੇ ਦਸਵੀਂ ਤੁਕ ਵਿਚ ਇਸ ਸ਼ਬਦ-ਜੁਟ ਦੇ ਸਿਰਫ ਤੁਕ ਦੇ ਆਦਿ ਵਿਚ ਆਉਣ ਕਾਰਣ ਕੇਵਲ ਆਦਿ ਵਾਕੰਸ਼ ਪੱਧਰੀ ਸਮਾਨੰਤਰਤਾ ਹੈ।
ਪਹਿਲੀ, ਦੂਜੀ, ਤੀਜੀ, ਚਉਥੀ, ਅਠਵੀਂ, ਨਾਵੀਂ, ਗਿਆਰ੍ਹਵੀਂ ਅਤੇ ਤੇਰ੍ਹਵੀਂ ਤੁਕ ਸੰਰਚਨਾਤਮਕ ਬਣਤਰ ਦੇ ਪੱਖੋਂ ਇਕ ਸਮਾਨ ਹਨ। ਇਸੇ ਤਰ੍ਹਾਂ ਪੰਜਵੀਂ, ਛੇਵੀਂ, ਸਤਵੀਂ ਅਤੇ ਦਸਵੀਂ ਤੁਕ ਦੀ ਸੰਰਚਨਾਤਮਕ ਬਣਾਵਟ ਵੀ ਇਕੋ ਜਿਹੀ ਹੈ। ਸੋ ਇਥੇ ਸੰਰਚਨਾ ਪੱਧਰੀ ਸਮਾਨੰਤਰਤਾ ਹੈ। ਇਸ ਪ੍ਰਕਾਰ ਇਸ ਸਲੋਕ ਵਿਚ ਵੱਖ-ਵੱਖ ਕਿਸਮ ਦੀ ਸਮਾਨੰਤਰਤਾ ਦੇ ਮਾਧਿਅਮ ਰਾਹੀਂ ਮਨੁਖ ਉਪਰ ਹਉਮੈ ਦੇ ਗਹਿਰੇ ਪ੍ਰਭਾਵ ਨੂੰ ਪੇਸ਼ ਕੀਤਾ ਗਿਆ ਹੈ।
ਪਹਿਲੀਆਂ ਨੌਂ ਅਤੇ ਗਿਆਰ੍ਹਵੀਂ ਤੇ ਤੇਰ੍ਹਵੀਂ ਤੁਕ ਵਿਚ, ‘ਆਇਆ-ਗਇਆ’ (ਪਹਿਲੀ), ‘ਜੰਮਿਆ-ਮੁਆ’ (ਦੂਜੀ), ‘ਦਿਤਾ-ਲਇਆ’(ਤੀਜੀ), ‘ਖਟਿਆ-ਗਇਆ’ (ਚਉਥੀ), ‘ਸਚਿਆਰੁ-ਕੂੜਿਆਰੁ’ (ਪੰਜਵੀਂ), ‘ਪਾਪ-ਪੁੰਨ’ (ਛੇਵੀਂ), ‘ਨਰਕਿ-ਸੁਰਗਿ’ (ਸਤਵੀਂ), ‘ਹਸੈ-ਰੋਵੈ’ (ਅਠਵੀਂ), ‘ਭਰੀਐ-ਧੋਵੈ’ (ਨਾਵੀਂ), ‘ਮੂਰਖੁ-ਸਿਆਣਾ’ (ਗਿਆਰ੍ਹਵੀਂ), ਮਾਇਆ-ਛਾਇਆ (ਤੇਰ੍ਹਵੀਂ), ਵਿਰੋਧੀ ਸ਼ਬਦ ਵਰਤਣ ਕਾਰਣ ਇਨ੍ਹਾਂ ਤੁਕਾਂ ਵਿਚ ਵਿਰੋਧ ਮੂਲਕ ਸ਼ਬਦ ਪੱਧਰੀ ਸਮਾਨੰਤਰਤਾ ਆਈ ਹੈ। ਇਸ ਸਮਾਨੰਤਰਤਾ ਰਾਹੀਂ ਵੀ ਹਉਮੈ ਦੀ ਵਿਆਪਕਤਾ ਦਰਸਾਉਣ ਲਈ ਜੀਵਨ ਦੇ ਹਰ ਚੰਗੇ-ਮਾੜੇ ਪੱਖ ਨੂੰ ਇਸਦੇ ਪ੍ਰਭਾਵ ਹੇਠ ਦਰਸਾਇਆ ਗਿਆ ਹੈ।
ਬਾਰ੍ਹਵੀਂ ਅਤੇ ਚਉਦਵੀਂ ਤੁਕ ਵਿਚ ਪੂਰਵ-ਵਰਤੀ ਕਥਨਾਂ ਦੇ ਅਰਥ ਵਿਸਥਾਰ ਲਈ ‘ਹਉ ਵਿਚਿ’ ਵਾਕੰਸ਼ ਦੀ ਵਰਤੋਂ ਨਾ ਕਰਕੇ ਦੂਜੀਆਂ ਤੁਕਾਂ ਨਾਲੋਂ ਵਿਪਥਨ ਕੀਤਾ ਗਿਆ ਹੈ।
ਇਸੇ ਤਰ੍ਹਾਂ, ਚਉਦਵੀਂ ਤੇ ਪੰਦਰਵੀਂ ਤੁਕ ਵਿਚ ‘ਹਉ’ ਦੀ ਥਾਂ ‘ਹਉਮੈ’ ਸ਼ਬਦ ਦੀ ਵਰਤੋਂ ਕਰਕੇ ਸ਼ਬਦ-ਪੱਧਰੀ ਵਿਪਥਨ ਪੈਦਾ ਕੀਤਾ ਗਿਆ। ਇਸ ਵਿਪਥਨ ਰਾਹੀਂ ਇਹ ਪ੍ਰਗਟ ਕੀਤਾ ਗਿਆ ਹੈ ਕਿ ਜੋ ਮਨੁਖ ਹਉਮੈ ਨੂੰ ਪਛਾਣ ਲੈਂਦਾ ਹੈ ਉਸ ਨੂੰ ਪ੍ਰਭੂ ਦਰ ਦੀ ਸੋਝੀ ਹੋ ਜਾਂਦੀ ਹੈ, ਪਰੰਤੂ ਜੋ ਗਿਆਨ ਵਿਹੂਣਾ ਇਸ ਨੂੰ ਨਹੀਂ ਸਮਝ ਪਾਉਂਦਾ ਉਹ ਉਲਝਿਆ ਰਹਿੰਦਾ ਹੈ।
ਪੰਦਰਵੀਂ ਤੇ ਸੋਲ੍ਹਵੀਂ ਤੁਕ ਵਿਚ ‘ਬੂਝੈ’, ‘ਸੂਝੈ’ ਅਤੇ ‘ਲੂਝੈ’ ਸ਼ਬਦਾਂ ਦੀ ਵਰਤੋਂ ਵਿਲੱਖਣ ਨਾਦ-ਸੁੰਦਰਤਾ ਉਤਪੰਨ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਰਾਹੀਂ ਹਉਮੈ ਵਿਚ ਉਲਝੇ ਮਨੁਖ ‘ਤੇ ਵਿਅੰਗ ਕੀਤਾ ਗਿਆ ਹੈ। ਵਿਅੰਗਾਤਮਕਤਾ ਦੇ ਨਾਲ-ਨਾਲ ਇਥੇ ਅਨੁਪ੍ਰਾਸ ਅਲੰਕਾਰ ਵੀ ਆਇਆ ਹੈ। ਇਸੇ ਤਰ੍ਹਾਂ, ਸਤਾਰਵੀਂ ਤੇ ਅਠਾਰਵੀਂ ਤੁਕ ਵਿਚ ‘ਲਿਖੀਐ ਲੇਖੁ’ ਅਤੇ ‘ਜੇਹਾ ਵੇਖਹਿ ਤੇਹਾ ਵੇਖੁ’ ਵਿਚ ਵੀ ਅਨੁਪ੍ਰਾਸ ਅਲੰਕਾਰ ਹੈ।