ਮਃ ੧ ॥
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥

ਮਃ ੧ ॥ |
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ ॥ |
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ |
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ |
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ |

ਕਬਰ ਵਿਚ ਦਫਨਾਏ ਹੋਏ ਮੁਸਲਮਾਨ ਦੇ ਸਰੀਰ ਦੀ ਮਿੱਟੀ ਚੀਕਣੀ ਹੋਣ ਕਰਕੇ ਸਮਾਂ ਪਾ ਕੇ ਕੁਮ੍ਹਿਆਰ ਦੁਆਰਾ ਭਾਂਡੇ ਆਦਿ ਬਨਾਉਣ ਲਈ ਤਿਆਰ ਕੀਤੇ ਮਿੱਟੀ ਦੇ ਪੇੜੇ ਵਿਚ ਆ ਪਈ।
ਕੁਮ੍ਹਿਆਰ ਨੇ ਉਸ ਚੀਕਣੀ ਮਿੱਟੀ ਦੇ ਭਾਂਡੇ ਤੇ ਇੱਟਾਂ ਬਣਾ ਕੇ ਉਨ੍ਹਾਂ ਨੂੰ ਪੱਕਣ ਲਈ ਆਵੇ ਵਿਚ ਪਾ ਦਿਤਾ। ਉਹ ਮਿੱਟੀ ਮਾਨੋ ਹੁਣ ਸੜਦੀ ਹੋਈ ਚੀਕ-ਪੁਕਾਰ ਕਰਦੀ ਹੈ ਕਿ ਮੈਨੂੰ ਅੱਗ ਵਿਚ ਪਾ ਕੇ ਕਿਉਂ ਸਾੜਿਆ ਜਾ ਰਿਹਾ ਹੈ?
ਉਹ ਮਿੱਟੀ ਵਿਚਾਰੀ ਸੜ-ਸੜ ਕੇ ਮਾਨੋ ਰੋਂਦੀ ਹੈ; ਉਸ ਵਿਚੋਂ ਅੰਗਿਆਰੇ ਝੜ-ਝੜ ਕੇ ਹੇਠਾਂ ਡਿਗਦੇ ਹਨ।
ਨਾਨਕ! ਜਿਸ ਕਰਤਾਪੁਰਖ ਨੇ ਸੰਸਾਰ ਦਾ ਬਾਨ੍ਹਣੂ ਬੱਧਾ (ਮੂਲ ਰਚਿਆ) ਹੈ, ਉਹ ਕਰਨਹਾਰ ਕਰਤਾਰ ਹੀ ਜਾਣਦਾ ਹੈ ਕਿ ਮਰਨ ਤੋਂ ਬਾਅਦ ਮਨੁਖ ਦਾ ਕੀ ਹੋਣਾ ਹੈ।

(ਕਬਰ ਵਿਚ ਦਫਨਾਏ ) ਮੁਸਲਮਾਨ ਦੇ (ਸਰੀਰ) ਦੀ ਮਿੱਟੀ, ਕੁਮ੍ਹਿਆਰ ਦੇ ਪੇੜੇ ਵਿਚ ਪੈ ਗਈ ।
(ਕੁਮ੍ਹਿਆਰ ਨੇ ਉਸ ਮਿੱਟੀ ਨੂੰ) ਘੜ੍ਹ ਕੇ ਭਾਂਡੇ (ਤੇ) ਇੱਟਾਂ ਬਣਾ ਦਿਤੀਆਂ; (ਹੁਣ ਅੱਗ ਵਿਚ ) ਸੜਦੀ (ਹੋਈ ਉਹ) ਪੁਕਾਰ ਕਰਦੀ ਹੈ।
ਸੜ-ਸੜ ਕੇ ਵਿਚਾਰੀ ਰੋਂਦੀ ਹੈ; (ਉਸ ਨਾਲੋਂ) ਅੰਗਿਆਰੇ ਝੜ-ਝੜ ਕੇ ਡਿਗਦੇ ਹਨ।
ਨਾਨਕ! ਜਿਸ ਕਰਤੇ ਨੇ ਮੂਲ ਰਚਿਆ ਹੈ, ਉਹ ਕਰਨਹਾਰ (ਹੀ ਇਸ ਖੇਡ ਨੂੰ) ਜਾਣਦਾ ਹੈ।

ਚਾਰ ਤੁਕਾਂ ਵਾਲੇ ਇਸ ਸਲੋਕ ਦੀ ਪਹਿਲੀ ਤੁਕ (ਮਿਟੀ ਮੁਸਲਮਾਨ) ਵਿਚ ‘ਮ’ ਅਤੇ (ਪੇੜੈ ਪਈ) ਵਿਚ ‘ਪ’ ਅਖਰ ਦੀ ਦੁਹਰਾਈ ਹੈ, ਸੋ ਇਥੇ ਅਨੁਪ੍ਰਾਸ ਅਲੰਕਾਰ ਆਇਆ ਹੈ। ਦੂਜੀ ਅਤੇ ਤੀਜੀ ਤੁਕ ਵਿਚ ਨਿਰਜੀਵ ਵਸਤੂ ‘ਮਿੱਟੀ’ ਦੇ ਅੱਗ ਵਿਚ ਸੜਨ ਕਾਰਨ ਰੋਣ ਅਤੇ ਪੁਕਾਰ ਕਰਨ ਦਾ ਦ੍ਰਿਸ਼ ਬਿੰਬ ਸਿਰਜਿਆ ਗਿਆ ਹੈ। ਰੋਣਾ ਅਤੇ ਪੁਕਾਰ ਕਰਨਾ ਜੀਵਤ ਪ੍ਰਾਣੀਆਂ ਦਾ ਵਰਤਾਰਾ ਹੈ। ਅਗਨੀ ਵਿਚ ਸੜਦੀ ਮਿੱਟੀ ਪ੍ਰਾਣੀ ਨਹੀਂ ਹੈ, ਪਰੰਤੂ ਪ੍ਰਾਣੀਆਂ ਵਰਗਾ ਵਿਵਹਾਰ ਕਰ ਰਹੀ ਹੈ। ਇਸ ਪ੍ਰਕਾਰ ਇਥੇ ਅਰਥ ਪੱਧਰੀ ਵਿਚਲਨ ਅਤੇ ਮਾਨਵੀਕਰਣ ਅਲੰਕਾਰ ਦੀ ਵਰਤੋਂ ਹੋਈ ਹੈ।
ਤੀਜੀ ਤੁਕ ਦੀ ਸੰਰਚਨਾਤਮਕ ਬਣਤਰ ‘ਜਲਿ ਜਲਿ ਰੋਵੈ ਬਪੁੜੀ’ ਅਤੇ ‘ਝੜਿ ਝੜਿ ਪਵਹਿ ਅੰਗਿਆਰ’ ਦੁਹਰਾਅ ਵਾਲੀ ਹੋਣ ਕਾਰਣ ਇਥੇ ਸੰਰਚਨਾ ਪੱਧਰੀ ਸਮਾਨੰਤਰਤਾ ਆਈ ਹੈ ਜੋ ਸੜਣ-ਬਲਣ ਦੇ ਦ੍ਰਿਸ਼-ਬਿੰਬ ਅਤੇ ਅਨੁਪ੍ਰਾਸ ਅਲੰਕਾਰ ਦੇ ਮਾਧਿਅਮ ਰਾਹੀਂ ਨਾਦ ਅਤੇ ਕਾਵਿ ਸੁੰਦਰਤਾ ਉਤਪੰਨ ਕਰ ਰਹੀ ਹੈ।
ਚਉਥੀ ਤੁਕ (ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ) ਵਿਚ ‘ਕ’ ਅਖਰ ਦੀ ਵਾਰ-ਵਾਰ ਦੁਹਰਾਈ ਹੈ, ਸੋ ਇਥੇ ਵੀ ਅਨੁਪ੍ਰਾਸ ਅਲੰਕਾਰ ਹੈ।