ਮਃ ੧ ॥
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥

ਮਃ ੧ ॥ |
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ |
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ |
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ |
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥ |
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ |
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ |
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ |
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ |
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥ |

ਹੇ ਕਰਤਾਪੁਰਖ! ਇਸ ਜਗਤ-ਸੰਸਾਰ ਵਿਚ ਜੋ ਕੁਝ ਵੀ ਦਿਸਦਾ ਹੈ ਤੇ ਜੋ ਕੁਝ ਵੀ ਸੁਣੀਦਾ ਹੈ, ਸਭ ਤੇਰੀ ਰਚੀ ਹੋਈ ਕੁਦਰਤ ਹੈ। ਸੁਖਾਂ ਦਾ ਮੂਲ ਤੇਰਾ ਭਉ-ਅਦਬ ਵੀ ਤੇਰੀ ਕੁਦਰਤ ਹੈ।
ਧਰਤੀ ਦੇ ਹੇਠਲੇ ਲੋਕਾਂ (ਪਤਾਲਾਂ) ਅਤੇ ਪੁਲਾੜਾਂ (ਅਕਾਸਾਂ) ਵਿਚ ਵੀ ਤੇਰੀ ਹੀ ਕੁਦਰਤ ਵਰਤ ਰਹੀ ਹੈ। ਗੱਲ ਕੀ, ਸਾਰਾ ਦ੍ਰਿਸ਼ਟਮਾਨ ਸੰਸਾਰ ਤੇਰੀ ਹੀ ਬਣਾਈ ਹੋਈ ਰਚਨਾ ਹੈ।
ਸਨਾਤਨ ਮੱਤ ਦੇ ਧਾਰਮਕ ਗ੍ਰੰਥ ਵੇਦ, ਪੁਰਾਣ ਅਤੇ ਸਾਮੀ ਮੱਤ ਦੀਆਂ ਕਿਤਾਬਾਂ ਕੁਰਾਨ, ਅੰਜੀਲ, ਤੌਰੇਤ ਅਤੇ ਜਬੂਰ ਆਦਿ ਤੇਰੀ ਹੀ ਸਾਜੀ ਹੋਈ ਕੁਦਰਤ ਦਾ ਹਿੱਸਾ ਹਨ। ਸੰਸਾਰ ਦਾ ਸਾਰਾ ਗਿਆਨ-ਵੀਚਾਰ ਤੇਰੀ ਹੀ ਕੁਦਰਤ ਦਾ ਪ੍ਰਗਟਾਵਾ ਹੈ।
ਜੀਵਾਂ ਦਾ ਖਾਣਾ, ਪੀਣਾ ਤੇ ਪਹਿਨਣਾ, ਸਭ ਤੇਰੀ ਰਚੀ ਹੋਈ ਕੁਦਰਤ ਦਾ ਅੰਗ ਹਨ। ਸਾਰਾ ਪ੍ਰੇਮ-ਪਿਆਰ ਵੀ ਤੇਰੀ ਹੀ ਕੁਦਰਤ ਦਾ ਪ੍ਰਗਟਾਅ ਹੈ।ਸਾਰੀਆਂ ਮਨੁਖੀ ਜਾਤਾਂ, ਸ੍ਰਿਸ਼ਟੀ ਦੇ ਸਾਰੇ ਜੀਵਾਂ ਤੇ ਪਦਾਰਥਕ-ਸਮੱਗਰੀ ਦੀਆਂ ਵੰਨਗੀਆਂ (ਕਿਸਮਾਂ) ਅਤੇ ਰੰਗਾਂ ਵਿਚ ਤੇਰੀ ਹੀ ਕੁਦਰਤ ਦਾ ਜਲੌ ਹੈ। ਜਗਤ ਦੇ ਸਾਰੇ ਜੀਵ-ਜੰਤੂ ਤੇਰੀ ਹੀ ਰਚਨਾ ਹਨ।
ਚੰਗਿਆਈਆਂ ਤੇ ਬੁਰਿਆਈਆਂ ਤੇਰੀ ਹੀ ਕੁਦਰਤ ਦਾ ਹਿੱਸਾ ਹਨ। ਮਾਨ ਤੇ ਅਪਮਾਨ ਦਾ ਦਵੰਦ ਵੀ ਤੇਰੀ ਹੀ ਕੁਦਰਤ ਦਾ ਵਰਤਾਰਾ ਹੈ।
ਪਉਣ, ਪਾਣੀ, ਅੱਗ ਆਦਿ ਪ੍ਰਕ੍ਰਿਤਕ ਤੱਤ ਸਭ ਤੇਰੀ ਕੁਦਰਤ ਹਨ। ਧਰਤੀ ਦੀ ਮਿੱਟੀ ਵੀ ਤੇਰੀ ਹੀ ਕੁਦਰਤ ਹੈ।
ਸਾਰੀ ਪ੍ਰਕਿਰਤੀ ਤੇਰੀ ਹੈ; ਤੂੰ ਇਸ ਦਾ ਕਰਣਹਾਰ ਅਤੇ ਮਾਲਕ ਹੈਂ। ਤੂੰ ਅਤੇ ਤੇਰੀ ਸਿਫਤਿ-ਸਾਲਾਹ ਪਵਿੱਤਰ ਤੋਂ ਪਵਿੱਤਰ ਹੈ।
ਨਾਨਕ! ਸਾਰੀ ਪ੍ਰਕਿਰਤੀ ਦਾ ਰਚਣਹਾਰ (ਕਰਤਾਪੁਰਖ) ਆਪਣੀ ਪ੍ਰਕਿਰਤੀ ਨੂੰ ਰਚ ਕੇ ਆਪਣੇ ਹੁਕਮ ਅਧੀਨ ਇਸ ਦੀ ਨਿਗਾਹ-ਬਾਨੀ (ਸਾਰ-ਸੰਭਾਲ) ਕਰ ਰਿਹਾ ਹੈ ਅਤੇ ਉਹ ਇਕੋ ਇਕ ਮਾਲਕ ਆਪ ਹੀ ਸਾਰੇ ਪਸਾਰੇ ਵਿਚ ਵਰਤ ਰਿਹਾ ਹੈ।

(ਤੇਰੀ) ਕੁਦਰਤ (ਹੈ ਜੋ) ਦਿਸਦਾ ਹੈ, (ਤੇਰੀ) ਕੁਦਰਤ (ਹੈ ਜੋ) ਸੁਣੀਦਾ ਹੈ; (ਤੇਰੀ) ਕੁਦਰਤ (ਹੈ ਤੇਰਾ) ਭਉ (ਜੋ) ਸੁਖਾਂ ਦਾ ਤੱਤ-ਸਾਰ ਹੈ।
(ਤੇਰੀ) ਕੁਦਰਤ ਹੈ ਪਤਾਲਾਂ ਤੇ ਅਕਾਸ਼ਾਂ ਵਿਚ; (ਤੇਰੀ) ਕੁਦਰਤ ਹੈ ਸਾਰਾ ਦ੍ਰਿਸ਼ਟਮਾਨ ਸੰਸਾਰ।
(ਤੇਰੀ) ਕੁਦਰਤ ਹਨ ਵੇਦ, ਪੁਰਾਣ (ਤੇ) ਕਤੇਬਾਂ; (ਤੇਰੀ) ਕੁਦਰਤ ਹੈ ਸਾਰਾ ਗਿਆਨ।
(ਤੇਰੀ) ਕੁਦਰਤ ਹੈ ਖਾਣਾ, ਪੀਣਾ, ਪਹਿਨਣਾ; (ਤੇਰੀ) ਕੁਦਰਤ ਹੈ ਸਾਰਾ ਪ੍ਰੇਮ-ਪਿਆਰ।
(ਤੇਰੀ) ਕੁਦਰਤ ਹੈ ਜਾਤਾਂ, ਜਿਣਸਾਂ ਤੇ ਰੰਗਾਂ ਵਿਚ; (ਤੇਰੀ) ਕੁਦਰਤ ਹਨ ਸੰਸਾਰ ਦੇ (ਸਾਰੇ) ਜੀਵ।
(ਤੇਰੀ) ਕੁਦਰਤ ਹਨ ਚੰਗਿਆਈਆਂ, (ਤੇਰੀ) ਕੁਦਰਤ ਹਨ ਬੁਰਿਆਈਆਂ; (ਤੇਰੀ) ਕੁਦਰਤ ਹੈ ਮਾਨ, (ਤੇਰੀ ਕੁਦਰਤ ਹੈ) ਅਪਮਾਨ।
(ਤੇਰੀ) ਕੁਦਰਤ ਹੈ ਪਉਣ, ਪਾਣੀ, ਅੱਗ; (ਤੇਰੀ) ਕੁਦਰਤ ਹੈ ਧਰਤੀ ਦੀ ਮਿੱਟੀ।
(ਹੇ ਕਰਤਾਪੁਰਖ!) ਸਾਰੀ (ਪ੍ਰਕਿਰਤੀ) ਤੇਰੀ ਕੁਦਰਤ ਹੈ, ਤੂੰ (ਇਸ ਦਾ ) ਕਾਦਰ (ਤੇ) ਕਰਣਹਾਰ ਹੈਂ; ਪਵਿੱਤਰ ਹੈ (ਤੇਰੀ) ਵਡਿਆਈ, ਪਵਿੱਤਰ ਹੈਂ (ਤੂੰ)।
ਨਾਨਕ! (ਰਚਣਹਾਰ ਕਰਤਾਰ ਕੁਦਰਤ ਨੂੰ ਰਚ ਕੇ ਆਪਣੇ) ਹੁਕਮ ਅਧੀਨ (ਇਸ ਨੂੰ) ਵੇਖਦਾ ਹੈ (ਅਤੇ ਉਹ) ਇਕੋ ਇਕ (ਮਾਲਕ ਆਪ ਹੀ ਹਰ ਥਾਂ) ਵਰਤਦਾ ਹੈ।

ਇਸ ਸਲੋਕ ਵਿਚ ਵੀ ਪਿਛਲੇ ਸਲੋਕ ਵਾਂਗ ‘ਸਮਾਨੰਤਰਤਾ’ ਦੀ ਵਰਤੋਂ ਹੋਈ ਹੈ। ਸਲੋਕ ਦੀਆਂ ਨੌ ਤੁਕਾਂ ਵਿਚ ‘ਕੁਦਰਤਿ’ ਸ਼ਬਦ ਦੀ ੧੬ ਵਾਰ ਦੁਹਰਾਈ ਹੋਈ ਹੈ। ਪਹਿਲੀ ਅਤੇ ਛੇਵੀਂ ਤੁਕ ਸੰਰਚਨਾ ਦੀ ਪੱਧਰ ‘ਤੇ ਸਮਾਨ ਹਨ। ਇਸੇ ਤਰ੍ਹਾਂ ਦੂਜੀ, ਤੀਜੀ, ਚਉਥੀ, ਪੰਜਵੀਂ ਅਤੇ ਸੱਤਵੀਂ ਤੁਕ ਵੀ ਸੰਰਚਨਾ ਦੇ ਪੱਖੋਂ ਇਕ ਰੂਪ ਹਨ। ਇਹ ਰੂਪ ਪੱਧਰੀ ਸਮਾਨੰਤਰਤਾ ਹੈ।
ਦੂਜੀ, ਤੀਜੀ, ਚਉਥੀ, ਪੰਜਵੀਂ ਅਤੇ ਸਤਵੀਂ ਤੁਕ ਦੇ ਪਹਿਲੇ ਅੱਧ ਵਿਚ ਵਰਤੇ ਗਏ ਸ਼ਬਦ ਜਿਥੇ ਇਕ ਖ਼ਾਸ ਵਰਤਾਰੇ ਦੇ ਭਿੰਨ-ਭਿੰਨ ਰੂਪਾਂ ਨੂੰ ਦਰਸਾਉਂਦੇ ਹਨ, ਉਥੇ ਹੀ ਤੁਕ ਦੇ ਦੂਜੇ ਅੱਧ ਵਿਚ ਵਰਤੇ ਗਏ ਸ਼ਬਦ ਉਸ ਖ਼ਾਸ ਵਰਤਾਰੇ ਦੀ ਸੰਪੂਰਨਤਾ ਵੱਲ ਸੰਕੇਤ ਕਰਦੇ ਹਨ:
ਇਸੇ ਤਰ੍ਹਾਂ ਪਹਿਲੀ ਤੁਕ ਵਿਚ ‘ਦਿਸੈ-ਸੁਣੀਐ’ ਇਕ-ਦੂਜੇ ਦੇ ਪੂਰਕ ਸ਼ਬਦ ਹਨ, ਜਦਕਿ ਏਸੇ ਤੁਕ ਵਿਚ ‘ਭਉ-ਸੁਖ’ ਅਤੇ ਛੇਵੀਂ ਤੁਕ ਵਿਚ ‘ਨੇਕੀਆਂ-ਬਦੀਆਂ’ ਤੇ ‘ਮਾਨੁ-ਅਭਿਮਾਨੁ’ ਇਕ ਦੂਜੇ ਦੇ ਵਿਰੋਧੀ ਸ਼ਬਦ ਹਨ। ਇਸ ਪ੍ਰਕਾਰ ਇਸ ਸਲੋਕ ਵਿਚ ਸਮਾਨੰਤਰਤਾ ਅਤੇ ਵਿਸ਼ੇਸ਼ ਸ਼ਬਦਾਂ ਦੀ ਅਤਿ ਸਿਰਜਨਾਤਮਕ ਵਰਤੋਂ ਰਾਹੀਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਹਰ ਵਸਤੂ, ਉਸਦਾ ਹਰ ਅੰਗ ਅਤੇ ਉਸ ਵਿਚ ਮੌਜੂਦ ਹਰ ਭਾਵ, ਪ੍ਰਭੂ ਵਲੋਂ ਸਿਰਜੀ ਗਈ ‘ਕੁਦਰਤ’ ਦਾ ਹਿੱਸਾ ਹੀ ਹੈ।
ਅਠਵੀਂ ਅਤੇ ਨਾਵੀਂ ਤੁਕ ਵਿਚ ਵਰਤੇ ਗਏ ਵਾਕੰਸ਼ ‘ਸਭ ਤੇਰੀ ਕੁਦਰਤਿ’, ‘ਤੂੰ ਕਾਦਿਰੁ ਕਰਤਾ’, ‘ਹੁਕਮੈ ਅੰਦਰਿ’ ਅਤੇ ‘ਤਾਕੋ-ਤਾਕ’ ਸਮੁੱਚੇ ਸਲੋਕ ਦੇ ਮੂਲ ਭਾਵ ਨੂੰ ਪ੍ਰਗਟ ਕਰ ਰਹੇ ਹਨ। ਸਾਰੀ ਕੁਦਰਤ ਅਤੇ ਕੁਦਰਤ ਦੇ ਸਾਰੇ ਅੰਗ ਉਸ ਪ੍ਰਭੂ ਦੀ ਰਚਨਾ ਹੈ। ਪ੍ਰਭੂ ਆਪ ਹੀ ਸਾਰੀ ਕੁਦਰਤ ਵਿਚ ਵਰਤ ਰਿਹਾ ਹੈ। ਸਾਰੀ ਕੁਦਰਤ ਉਸ ਦੇ ਹੁਕਮ ਵਿਚ ਹੀ ਕੰਮ ਕਰ ਰਹੀ ਹੈ। ਇਉਂ ਇਸ ਸਲੋਕ ਵਿਚੋਂ ‘ਬਲਿਹਾਰੀ ਕੁਦਰਤਿ ਵਸਿਆ’ ਦਾ ਖੂਬਸੂਰਤ ਵਰਤਾਰਾ ਦ੍ਰਿਸਟੀਗੋਚਰ ਹੁੰਦਾ ਹੈ।

ਤੁਕ | ਵਰਤਾਰੇ ਦੇ ਭਿੰਨ-ਭਿੰਨ ਰੂਪਾਂ ਨੂੰ ਦਰਸਾਉਂਦੇ ਸ਼ਬਦ | ਵਰਤਾਰੇ ਦੀ ਸੰਪੂਰਨਤਾ ਵੱਲ ਸੰਕੇਤ ਕਰ ਰਹੇ ਸ਼ਬਦ/ਵਾਕੰਸ਼ |
ਦੂਜੀ | ਪਾਤਾਲੀ, ਆਕਾਸੀ | ਸਰਬ ਆਕਾਰੁ |
ਤੀਜੀ | ਵੇਦ, ਪੁਰਾਣ, ਕਤੇਬਾ | ਸਰਬ ਵੀਚਾਰੁ |
ਚਉਥੀ | ਖਾਣਾ, ਪੀਣਾ, ਪੈਨਣੁ | ਸਰਬ ਪਿਆਰੁ |
ਪੰਜਵੀਂ | ਜਾਤੀ, ਜਿਨਸੀ, ਰੰਗੀ | ਜੀਅ ਜਹਾਨੁ |
ਸਤਵੀਂ | ਪਉਣ, ਪਾਣੀ, ਬੈਸੰਤਰੁ | ਧਰਤੀ ਖਾਕੁ |