Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਨਾਨਕ   ਜੀਅ ਉਪਾਇ ਕੈ    ਲਿਖਿ ਨਾਵੈ ਧਰਮੁ ਬਹਾਲਿਆ ॥
ਓਥੈ ਸਚੇ ਹੀ ਸਚਿ ਨਿਬੜੈ    ਚੁਣਿ ਵਖਿ ਕਢੇ ਜਜਮਾਲਿਆ ॥
ਥਾਉ ਨ ਪਾਇਨਿ ਕੂੜਿਆਰ    ਮੁਹ ਕਾਲੈ੍ ਦੋਜਕਿ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ    ਹਾਰਿ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥੨॥

ਪਉੜੀ ॥

ਨਾਨਕ   ਜੀਅ ਉਪਾਇ ਕੈ    ਲਿਖਿ ਨਾਵੈ ਧਰਮੁ ਬਹਾਲਿਆ ॥

ਓਥੈ ਸਚੇ ਹੀ ਸਚਿ ਨਿਬੜੈ    ਚੁਣਿ ਵਖਿ ਕਢੇ ਜਜਮਾਲਿਆ ॥

ਥਾਉ ਨ ਪਾਇਨਿ ਕੂੜਿਆਰ    ਮੁਹ ਕਾਲੈ੍ ਦੋਜਕਿ ਚਾਲਿਆ ॥

ਤੇਰੈ ਨਾਇ ਰਤੇ ਸੇ ਜਿਣਿ ਗਏ    ਹਾਰਿ ਗਏ ਸਿ ਠਗਣ ਵਾਲਿਆ ॥

ਲਿਖਿ ਨਾਵੈ ਧਰਮੁ ਬਹਾਲਿਆ ॥੨॥

ਨਾਨਕ! ਕਰਤਾ ਪੁਰਖ ਨੇ ਜੀਵਾਂ ਨੂੰ ਪੈਦਾ ਕਰਕੇ, ਉਨ੍ਹਾਂ ਦਾ ਕਰਮ-ਲੇਖਾ ਲਿਖਣ ਲਈ ਦੈਵੀ-ਸਿਧਾਂਤ (ਧਰਮ) ਮੁੰਸਫ ਦੇ ਤੌਰ ‘ਤੇ ਮੁਕੱਰਰ ਕੀਤਾ ਹੋਇਆ ਹੈ।
ਉਥੇ ਨਿਰੋਲ ਸਚ ਦੁਆਰਾ ਹੀ ਨਿਬੇੜਾ ਹੁੰਦਾ ਹੈ; ਉਥੇ ਸੱਚੇ ਹੀ ਪਰਵਾਨ ਚੜ੍ਹਦੇ ਹਨ। ਵਿਕਾਰਾਂ ਦੇ ਕੋੜ੍ਹ ਵਾਲੇ ਸੱਚ ਤੋਂ ਵਿਰਵੇ ਮਨੁਖ ਚੁਣ ਕੇ ਇਕ ਪਾਸੇ ਕਰ ਦਿਤੇ ਜਾਂਦੇ ਹਨ।
ਕੂੜ ਅਥਵਾ ਝੂਠ ਕਮਾਉਣ ਵਾਲੇ ਕੂੜੇ ਮਨੁਖਾਂ ਨੂੰ ਉਥੇ ਢੋਈ ਨਹੀਂ ਮਿਲਦੀ; ਉਨ੍ਹਾਂ ਨੂੰ ਅਪਮਾਨਤ ਕਰ ਕੇ ਦੁੱਖ ਦੀ ਸਥਿਤੀ ਵਿਚ ਧੱਕਿਆ ਜਾਂਦਾ ਹੈ।
ਇਸ ਤਰ੍ਹਾਂ, ਹੇ ਕਰਤਾ ਪੁਰਖ! ਜਿਹੜੇ ਤੇਰੇ ਨਾਮ ਵਿਚ ਰੰਗੇ ਹੋਏ ਸਨ, ਉਹ ਸੱਚੇ ਮਨੁਖ ਜੀਵਨ ਦੀ ਬਾਜੀ ਜਿੱਤ ਗਏ ਅਤੇ ਜਿਹੜੇ ਠੱਗੀਆਂ ਮਾਰਨ ਵਾਲੇ ਕੂੜੇ ਮਨੁਖ ਸਨ, ਉਹ ਜੀਵਨ ਦੀ ਬਾਜੀ ਹਾਰ ਗਏ।
ਕਰਤਾ ਪੁਰਖ ਨੇ ਜੀਵਾਂ ਨੂੰ ਪੈਦਾ ਕਰਕੇ, ਉਨ੍ਹਾਂ ਦਾ ਕਰਮ-ਲੇਖਾ ਲਿਖਣ ਲਈ ਦੈਵੀ-ਸਿਧਾਂਤ (ਧਰਮ) ਮੁੰਸਫ ਦੇ ਤੌਰ ‘ਤੇ ਮੁਕੱਰਰ ਕੀਤਾ ਹੋਇਆ ਹੈ।

ਨਾਨਕ! ਜੀਵਾਂ ਨੂੰ ਪੈਦਾ ਕਰ ਕੇ, (ਉਨ੍ਹਾਂ ਦਾ) ਲੇਖਾ ਲਿਖਣ ਲਈ, ‘ਧਰਮਬਿਠਾਇਆ ਹੋਇਆ ਹੈ
ਉਥੇ ਨਿਰੋਲ ਸੱਚ ਦੁਆਰਾ ਨਿਬੇੜਾ ਹੁੰਦਾ ਹੈ; (ਵਿਕਾਰਾਂ ਦੇ) ਕੋੜ੍ਹ ਵਾਲੇ ਚੁਣ ਕੇ ਵੱਖ ਕਢ ਦਿਤੇ ਜਾਂਦੇ ਹਨ
ਕੂੜੇ (ਮਨੁਖ ਉਥੇ) ਥਾਂ ਨਹੀਂ ਪਾਉਂਦੇ, (ਉਹ) ਕਾਲੇ ਮੂੰਹ ਨਾਲ ਨਰਕ ਵਿਚ ਧੱਕੇ ਜਾਂਦੇ ਹਨ
(ਜੋ) ਤੇਰੇ ਨਾਮ ਵਿਚ ਰੰਗੇ (ਸਨ), ਉਹ ਜਿੱਤ ਗਏ; (ਜੋ) ਠੱਗਣਵਾਲੇ (ਸਨ) ਉਹ ਹਾਰ ਗਏ
(ਲੇਖਾ) ਲਿਖਣ ਲਈ, ‘ਧਰਮਬਿਠਾਇਆ ਹੋਇਆ ਹੈ

ਇਸ ਪਉੜੀ ਵਿਚ ਪਹਿਲੇ ਪਾਤਸ਼ਾਹ ਫੁਰਮਾਉਂਦੇ ਹਨ ਕਿ ਰਬੀ-ਦਰਬਾਰ ਵਿਚ ਸੱਚ ਦੇ ਅਧਾਰ ‘ਤੇ ਨਿਬੇੜਾ ਹੁੰਦਾ ਹੈ। ਉਥੇ ‘ਜਜਮਾਲਿਆਂ’ ਨੂੰ ਚੁਣ ਕੇ ਕੱਢ ਦਿਤਾ ਜਾਂਦਾ ਹੈ, ਝੂਠ ਵਿਚ ਲਿਪਤ ‘ਕੂੜਿਆਰਾਂ’ ਨੂੰ ਜਗ੍ਹਾ ਨਹੀਂ ਮਿਲਦੀ ਅਤੇ ਉਹ ‘ਕਾਲੇ ਮੂੰਹ’ ਨਾਲ ਨਰਕ ਨੂੰ ਜਾਂਦੇ ਹਨ। ਜੋ ਨਾਮ ਵਿਚ ਰੰਗੇ ਹੁੰਦੇ ਹਨ, ਉਨ੍ਹਾਂ ਦੀ ਜਿੱਤ ਹੁੰਦੀ ਹੈ ਅਤੇ ਠੱਗਣ ਵਾਲਿਆਂ ਦੀ ਹਾਰ ਹੋ ਜਾਂਦੀ ਹੈ। ਇਥੇ ‘ਜਜਮਾਲਿਆ’, ‘ਕੂੜਿਆਰ’ ਅਤੇ ‘ਠਗਣ ਵਾਲਿਆ’ ਤਿੰਨੇ ਸ਼ਬਦ ਸਮਾਨ ਅਰਥ: ‘ਸੱਚ ਅਤੇ ਧਰਮ ਤੋਂ ਪਰੇ ਜਾਂ ਸੱਖਣੇ ਆਦਿ’ ਪ੍ਰਗਟ ਕਰ ਰਹੇ ਹਨ। ਇਹ ਸਮਤਾ ਮੂਲਕ ਅਰਥ ਪੱਧਰੀ ਸਮਾਨੰਤਰਤਾ ਹੈ।

‘ਮੁਹ ਕਾਲੈ’ ਵਿਚ ਲੋਕੋਕਤੀ ਅਲੰਕਾਰ ਆਇਆ ਹੈ। ‘ਮੂੰਹ ਕਾਲਾ ਹੋਣਾ’ ਇਕ ਲੋਕ ਕਥਨ ਹੈ, ਜੋ ਬਦਨਾਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਥੇ ਸੰਕੇਤ ਹੈ ਕਿ ‘ਕੂੜਿਆਰ’ ਅਰਥਾਤ ਝੂਠ ਕਮਾਉਣ ਵਾਲੇ, ਬਦਨਾਮੀ ਖੱਟਦੇ ਹਨ ਅਤੇ ਦੋਜਖ ਵਿਚ ਸਜ਼ਾ ਭੋਗਣ ਲਈ ਭੇਜ ਦਿੱਤੇ ਜਾਂਦੇ ਹਨ।

‘ਜਿਣਿ ਗਏ’ (ਜਿੱਤ ਗਏ) ਅਤੇ ‘ਹਾਰਿ ਗਏ’ (ਹਾਰ ਗਏ) ਵਿਚ ਵਿਰੋਧ ਮੂਲਕ ਅਰਧ ਪੱਧਰੀ ਸਮਾਨੰਤਰਤਾ ਹੈ। ਇਨ੍ਹਾਂ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਸੱਚ ‘ਤੇ ਚੱਲਣ ਵਾਲੇ, ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁਖ, ਜਿੱਤ ਜਾਂਦੇ ਹਨ। ਜਦਕਿ ਸੱਚ ਤੋਂ ਸੱਖਣੇ, ਝੂਠ ਵਿਚ ਲਿਪਤ ਅਤੇ ਠੱਗੀਆਂ ਕਰਨ ਵਾਲੇ, ਹਾਰ ਕੇ ਆਪਣੇ ਕੀਤੇ ਦੀ ਸਜ਼ਾ ਭੁਗਤਦੇ ਹਨ।

ਪਉੜੀ ਦੇ ਅੰਤ ਵਿਚ ‘ਲਿਖਿ ਨਾਵੈ ਧਰਮੁ ਬਹਾਲਿਆ’ ਤੁਕ ਦੀ ਦੂਜੀ ਵਾਰ ਵਰਤੋਂ ਹੋਈ ਹੈ, ਜੋ ਵਾਕ ਪੱਧਰੀ ਸਮਾਨੰਤਰਤਾ ਹੈ। ਇਸ ਰਾਹੀਂ ਦੁਬਾਰਾ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਜੀਵਾਂ ਦਾ ਲੇਖਾ-ਜੋਖਾ ਕਰਨ ਲਈ ਦੈਵੀ-ਸਿਧਾਂਤ (ਧਰਮ) ਬਿਠਾਇਆ ਹੋਇਆ ਹੈ, ਜੋ ਸੱਚ ਦੇ ਅਧਾਰ ‘ਤੇ ਸਭ ਦਾ ਨਿਬੇੜਾ ਕਰਦਾ ਹੈ। ਇਸ ਤਰ੍ਹਾਂ, ‘ਧਰਮ’ ਅਤੇ ਉਸ ਵੱਲੋਂ ਕੀਤੇ ਜਾਂਦੇ ਮਨੁਖੀ ਕਰਮਾਂ ‘ਤੇ ਅਧਾਰਤ ‘ਧਰਮ-ਨਿਆਂ’ ਦੇ ਅਲੰਕਾਰਕ ਵਰਣਨ ਰਾਹੀਂ ਸੱਚ ਦੇ ਮਾਰਗ ਉਪਰ ਚੱਲਣ ਦੀ ਪ੍ਰੇਰਨਾ ਦਿਤੀ ਗਈ ਹੈ। ਸੱਚ ਦਾ ਧਾਰਨੀ ਹੋ ਕੇ ਹੀ ਮਨੁਖਾ-ਜੀਵਨ ਨੂੰ ਪੂਰੀ ਤਰ੍ਹਾਂ ਸਫਲਾ ਕੀਤਾ ਜਾ ਸਕਦਾ ਹੈ। ਸਿਖ ਪ੍ਰਸੰਗ ਵਿਚ ਪਾਰਬ੍ਰਹਮ ਹੀ ਦੈਵੀ-ਸਿਧਾਂਤਾਂ ਦੁਆਰਾ ਪੂਰਨ ਨਿਆਂ ਕਰਦਾ ਹੈ।