ਮਹਲਾ ੨ ॥
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਮਹਲਾ ੨ ॥ |
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ |
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ |

ਜੇ ਕੋਈ ਮਨੁਖ ਹੋਵੇ ਤਾਂ ਅਨਜਾਣ ਪਰ ਕੋਈ ਔਖਾ ਕੰਮ ਕਰਨ ਦਾ ਜਤਨ ਕਰੇ, ਤਾਂ ਉਹ ਉਸ ਕੰਮ ਨੂੰ ਸਿਰੇ ਨਹੀਂ ਲਾ ਸਕਦਾ। ਜੇਕਰ ਉਹ ਕੋਈ ਇਕ-ਅੱਧੀ ਕਰਨੀ ਠੀਕ ਕਰ ਵੀ ਲਵੇ, ਤਾਂ ਦੂਜੀ ਜ਼ਰੂਰ ਉਲਟ-ਪੁਲਟ ਕਰੇਗਾ।
(ਜੇ ਕੋਈ ਮਨੁਖ) ਹੋਵੇ (ਤਾਂ) ਅਨਜਾਣ (ਪਰ ਕੋਈ ਔਖਾ) ਕੰਮ ਕਰੇ, (ਤਾਂ ਉਹ ਉਸ ਕੰਮ ਨੂੰ) ਰਾਸ ਨਹੀਂ ਲਿਆ ਸਕਦਾ। ਜੇ (ਉਹ) ਇਕ-ਅੱਧ (ਕਰਨੀ) ਚੰਗੀ ਕਰ (ਵੀ) ਲਵੇ, (ਤਾਂ) ਦੂਜੀ ਜ਼ਰੂਰ ਗਲਤ-ਮਲਤ ਕਰੇਗਾ।
ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਰਾਹੀਂ ਸਪਸ਼ਟ ਕਥਨ ਹੈ ਕਿ ਜੇਕਰ ਨਿਆਣ-ਬੁੱਧੀ ਵਾਲਾ ਵਿਅਕਤੀ ਕੋਈ ਕੰਮ ਕਰੇ ਤਾਂ ਉਹ ਉਸ ਨੂੰ ਠੀਕ ਨਹੀਂ ਕਰ ਸਕਦਾ। ਜੇਕਰ ਉਸ ਕੋਲੋਂ ਇਕ-ਅੱਧ ਕੰਮ ਠੀਕ ਹੋ ਵੀ ਜਾਵੇ ਤਾਂ ਉਸ ਪਾਸੋਂ ਦੂਜਾ ਕੰਮ ਲਾਜ਼ਮੀਂ ਹੀ ਉਲਟ-ਪੁਲਟ ਹੋ ਜਾਵੇਗਾ।
ਇਸ ਸਲੋਕ ਦਾ ਮਾਤਰਾ ਵਿਧਾਨ ੧੪+੧੧ (ਪਹਿਲੀ ਤੁਕ) ਅਤੇ ੧੩+੧੧ (ਦੂਜੀ ਤੁਕ) ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।
ਇਸ ਸਲੋਕ ਦਾ ਮਾਤਰਾ ਵਿਧਾਨ ੧੪+੧੧ (ਪਹਿਲੀ ਤੁਕ) ਅਤੇ ੧੩+੧੧ (ਦੂਜੀ ਤੁਕ) ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।