Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਨਾਲਿ ਇਆਣੇ ਦੋਸਤੀ    ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ    ਤਿਸ ਦਾ ਥਾਉ ਨ ਥੇਹੁ ॥੪॥

ਮਹਲਾ ੨ ॥

ਨਾਲਿ ਇਆਣੇ ਦੋਸਤੀ    ਵਡਾਰੂ ਸਿਉ ਨੇਹੁ ॥

ਪਾਣੀ ਅੰਦਰਿ ਲੀਕ ਜਿਉ    ਤਿਸ ਦਾ ਥਾਉ ਨ ਥੇਹੁ ॥੪॥

ਬੱਚਿਆਂ ਵਰਗੀ ਹੋਛੀ ਸਮਝ ਰਖਣ ਵਾਲੇ (ਅੰਞਾਣੇ) ਮਨੁਖ ਨਾਲ ਪਾਈ ਮਿੱਤਰਤਾ ਅਤੇ ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲੇ ਕਿਸੇ ਹੰਕਾਰੀ ਮਨੁਖ ਨਾਲ ਪਾਇਆ ਪਿਆਰ ਇਉਂ ਹੁੰਦਾ ਹੈ ਜਿਵੇਂ ਪਾਣੀ ਵਿਚ ਖਿੱਚੀ ਹੋਈ ਲਕੀਰ ਹੋਵੇ। ਜਿਵੇਂ ਪਾਣੀ ਅੰਦਰ ਖਿੱਚੀ ਹੋਈ ਉਹ ਲਕੀਰ ਉਸੇ ਵੇਲੇ ਮਿਟ ਜਾਂਦੀ ਹੈ, ਉਸੇ ਤਰ੍ਹਾਂ ਕਿਸੇ ਅੰਞਾਣੇ ਨਾਲ ਕੀਤੀ ਦੋਸਤੀ ਤੇ ਕਿਸੇ ਵੱਡਾਰੂ ਨਾਲ ਪਾਇਆ ਮੋਹ-ਪਿਆਰ ਵੀ ਛਿਣ-ਭੰਗਰ ਹੀ ਹੁੰਦਾ ਹੈ।

ਅੰਞਾਣੇ (ਮਨੁਖ) ਨਾਲ (ਪਾਈ) ਮਿੱਤਰਤਾ (ਤੇ) ਵੱਡੇ (ਕਹਾਉਣ ਵਾਲੇ ਮਨੁਖ) ਨਾਲ (ਪਾਇਆ) ਪਿਆਰ, (ਇਉਂ ਹੁੰਦਾ ਹੈ) ਜਿਵੇਂ ਪਾਣੀ ਵਿਚ ਲਕੀਰ (ਹੋਵੇ); ਉਸ ਦਾ (ਕੋਈ) ਨਾਮੋ-ਨਿਸ਼ਾਨ (ਨਹੀਂ ਰਹਿੰਦਾ)

ਇਸ ਸਲੋਕ ਵਿਚ ਉਪਮਾ ਅਲੰਕਾਰ ਰਾਹੀਂ ਕਥਨ ਕੀਤਾ ਗਿਆ ਹੈ ਕਿ ਨਿਆਣੀ ਮੱਤ ਵਾਲੇ ਮਨੁਖ ਨਾਲ ਦੋਸਤੀ ਅਤੇ ਹੰਕਾਰੀ ਨਾਲ ਪਿਆਰ ਪਾਣੀ ਅੰਦਰ ਖਿੱਚੀ ਲੀਕ ਵਾਂਗ ਹੁੰਦਾ ਹੈ, ਜਿਸਦਾ ਕੋਈ ਥਾਂ ਜਾਂ ਨਾਮੋਂ-ਨਿਸ਼ਾਨ ਬਾਕੀ ਨਹੀਂ ਰਹਿੰਦਾ। ਭਾਵ ਨਿਆਣ-ਬੁੱਧੀ ਵਾਲੇ ਅਤੇ ਹੰਕਾਰੀ ਵਿਅਕਤੀ ਨਾਲ ਮਿੱਤਰਤਾ ਜਿਆਦਾ ਦੇਰ ਨਹੀਂ ਟਿਕਦੀ। ਇਥੇ ਦੋ ਵਖ-ਵਖ ਸਥਿਤੀਆਂ ਦੀ ਤੁਲਨਾ ਕੀਤੀ ਗਈ ਹੈ।

ਇਸ ਸਲੋਕ ਦਾ ਮਾਤਰਾ ਵਿਧਾਨ ੧੩+੧੧ ਹੈ, ਸੋ ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।