Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਜੋ ਜੀਇ ਹੋਇ ਸੁ ਉਗਵੈ    ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ    ਵੇਖਹੁ ਏਹੁ ਨਿਆਉ ॥੨॥

ਮਹਲਾ ੨ ॥

ਜੋ ਜੀਇ ਹੋਇ ਸੁ ਉਗਵੈ    ਮੁਹ ਕਾ ਕਹਿਆ ਵਾਉ ॥

ਬੀਜੇ ਬਿਖੁ ਮੰਗੈ ਅੰਮ੍ਰਿਤੁ    ਵੇਖਹੁ ਏਹੁ ਨਿਆਉ ॥੨॥

ਜੋ ਕੁਝ ਮਨੁਖ ਦੇ ਮਨ ਵਿਚ ਹੁੰਦਾ ਹੈ, ਉਹ ਹੀ ਪਰਗਟ ਹੁੰਦਾ ਹੈ। ਮੂੰਹ ਦਾ ਬੋਲਿਆ ਬੋਲ ਹਵਾ ਦੇ ਬੁੱਲੇ ਵਾਂਗ ਫ਼ਜ਼ੂਲ ਹੁੰਦਾ ਹੈ; ਭਾਵ, ਜੇ ਮਨ ਵਿਚ ਕੁਝ ਹੋਰ ਹੋਵੇ ਤੇ ਮੂੰਹੋਂ ਕੁਝ ਹੋਰ ਆਖਿਆ ਜਾਵੇ, ਤਾਂ ਇਹੋ ਜਿਹਾ ਬੋਲਿਆ ਬਚਨ ਕਿਸੇ ਕੰਮ ਨਹੀਂ। ਅਜਿਹੇ ਕਪਟੀ ਮਨੁਖ ਦਾ ਇਹ ਅਨੋਖਾ ਇਨਸਾਫ ਵੇਖੋ! ਉਹ ਬੀਜਦਾ ਤਾਂ ਜ਼ਹਿਰ ਹੈ, ਪਰ ਮੰਗਦਾ ਅੰਮ੍ਰਿਤ ਹੈ!

ਜੋ (ਕੁਝ ਮਨੁਖ ਦੇ) ਮਨ ਵਿਚ ਹੁੰਦਾ ਹੈ, ਉਹ (ਹੀ ਬਾਹਰ) ਪਰਗਟ ਹੁੰਦਾ ਹੈ ਮੂੰਹ ਦਾ ਬੋਲਿਆ (ਬੋਲ ਕੇਵਲ) ਹਵਾ ਹੈ (ਮਨੁਖ) ਬੀਜਦਾ (ਤਾਂ) ਜ਼ਹਿਰ (ਹੈ, ਪਰ) ਮੰਗਦਾ ਹੈ ਅੰਮ੍ਰਿਤ; (ਉਸ ਦਾ) ਇਹ ਨਿਆਂ ਵੇਖੋ!

ਇਸ ਸਲੋਕ ਵਿਚ ਸੰਕੇਤਾਤਮਕਤਾ ਦੀ ਵਰਤੋਂ ਕਰਦਿਆਂ ਕਥਨ ਕੀਤਾ ਗਿਆ ਹੈ ਕਿ ਜੋ ਕੁਝ ਮਨੁਖ ਦੇ ਮਨ ਵਿਚ ਹੁੰਦਾ ਹੈ, ਉਹੀ ਉਗਦਾ ਹੈ। ਭਾਵ ਜੋ ਮਨ ਦੀ ਭਾਵਨਾ ਹੁੰਦੀ ਹੈ, ਅਖੀਰ ਉਹੀ ਪ੍ਰਗਟ ਹੁੰਦੀ ਹੈ। ਮੂੰਹ ਦਾ ਕਿਹਾ ਹੋਇਆ ਤਾਂ ਹਵਾ ਵਾਂਗ, ਭਾਵ ਵਿਅਰਥ ਹੀ ਹੁੰਦਾ ਹੈ। ਜੀਵ ਬਿਖ ਬੀਜ ਕੇ ਅੰਮ੍ਰਿਤ ਮੰਗਦਾ ਹੈ, ਅਰਥਾਤ ਮੰਦੇ ਕਰਮ ਕਰਕੇ ਚੰਗਾ ਨਤੀਜਾ ਮੰਗਦਾ ਹੈ ਜੋ ਕਿ ਅਸੰਭਵ ਹੈ।

ਇਸ ਸਲੋਕ ਦਾ ਮਾਤਰਾ ਵਿਧਾਨ ਉਚਾਰਨ ਅਨੁਸਾਰ ੧੩+੧੧ ਬਣਦਾ ਹੈ, ਸੋ ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।