ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾ੍ਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥

ਪਉੜੀ ॥ |
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾ੍ਲੀਐ ॥ |
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ |
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ |
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ |
ਕਿਛੁ ਲਾਹੇ ਉਪਰਿ ਘਾਲੀਐ ॥੨੧॥ |

ਜਿਸ ਕਾਰ ਨੂੰ ਕਰਨ ਨਾਲ ਆਪਣਾ ਕੀਤਾ ਆਪ ਹੀ ਭੁਗਤਣਾ ਪੈਣਾ ਹੈ, ਉਹ ਮਾੜੀ ਕਾਰ ਕਿਉਂ ਕੀਤੀ ਜਾਏ?
ਜਿਸ ਮਾਲਕ-ਪ੍ਰਭੂ ਨੂੰ ਸਿਮਰਨ ਨਾਲ ਆਤਮ-ਸੁਖ ਪ੍ਰਾਪਤ ਹੁੰਦਾ ਹੈ, ਉਸ ਨੂੰ ਹਮੇਸ਼ਾ ਚਿਤ ਵਿਚ ਯਾਦ ਰਖਣਾ ਚਾਹੀਦਾ ਹੈ।
ਮਾੜਾ ਕੰਮ ਮੂਲੋਂ ਹੀ ਨਹੀਂ ਕਰਨਾ ਚਾਹੀਦਾ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਦੂਰ-ਅੰਦੇਸ਼ੀ ਨਾਲ (ਲੰਮੀ ਨਜ਼ਰ ਮਾਰ ਕੇ) ਵੇਖ-ਵਿਚਾਰ ਲੈਣਾ ਚਾਹੀਦਾ ਹੈ।
ਜੀਵਨ ਰੂਪੀ ਸ਼ਤਰੰਜ ਦੀ ਖੇਡ ਵਿਚ, ਉਹੋ ਜਿਹੀ ਖੇਡ ਹੀ ਖੇਡਣੀ ਚਾਹੀਦੀ ਹੈ (ਪਾਸਾ ਸੁੱਟਣਾ ਚਾਹੀਦਾ ਹੈ), ਜਿਸ ਸਦਕਾ ਪ੍ਰਭੂ ਨਾਲ ਨਾ ਹਾਰੀਏ।
ਜੀਵਨ ਵਿਚ ਅਜਿਹੀ ਕਾਰ ਹੀ ਕਰਨੀ ਚਾਹੀਦੀ ਹੈ ਜਿਸ ਨਾਲ ਕੁਝ ਆਤਮਕ-ਲਾਭ ਪ੍ਰਾਪਤ ਹੋਵੇ।

ਜਿਸ (ਮਾਲਕ-ਪ੍ਰਭੂ ਦੇ) ਸਿਮਰੇ ਜਾਣ ਨਾਲ ਸੁਖ ਪਾਈਦਾ ਹੈ, ਉਹ ਮਾਲਕ ਸਦਾ ਯਾਦ ਰਖਣਾ ਚਾਹੀਦਾ ਹੈ।
ਜਿਸ (ਕਾਰ ਨੂੰ ਕਰਨ) ਨਾਲ ਆਪਣਾ ਕੀਤਾ (ਆਪ ਹੀ) ਪਾਉਣਾ ਹੈ, ਉਹ ਮਾੜੀ ਘਾਲਣਾ ਕਿਉਂ ਘਾਲੀ ਜਾਏ?
ਮਾੜਾ (ਕੰਮ) ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ; (ਕੋਈ ਵੀ ਕੰਮ ਕਰਨ ਤੋਂ ਪਹਿਲਾਂ) ਲੰਮੀ ਨਜ਼ਰ ਮਾਰ ਕੇ ਵੇਖ ਲੈਣਾ ਚਾਹੀਦਾ ਹੈ।
ਜਿਸ ਤਰ੍ਹਾਂ ਮਾਲਕ ਨਾਲ ਨਾ ਹਾਰੀਏ, ਉਹੋ ਜਿਹਾ (ਹੀ) ਪਾਸਾ ਸੁੱਟਣਾ ਚਾਹੀਦਾ ਹੈ।
ਕੁਝ ਲਾਭ ਉਤੇ (ਹੀ ਘਾਲ) ਘਾਲਣੀ ਚਾਹੀਦੀ ਹੈ।

ਉਪਦੇਸ਼ਾਤਮਕ ਸੁਰ ਵਿਚ ਉਚਾਰਣ ਕੀਤੀ ਗਈ ਇਹ ਪਉੜੀ ਵਿਸ਼ੇ ਦੀ ਅਭਿਵਿਅਕਤੀ ਹਿਤ ਲੋਕ-ਕਥਨਾਂ ਨੂੰ ਮਾਧਿਅਮ ਬਣਾਉਂਦੀ ਹੈ। ਪਉੜੀ ਵਿਚਲਾ ਇਹ ਉਪਦੇਸ਼ ਸਾਫ ਤੇ ਸਪਸ਼ਟ ਹੈ ਕਿਉਂਕਿ ਇਹ ਕਰਨਜੋਗ ਤੇ ਨਾ-ਕਰਨਜੋਗ ਕਾਰਜਾਂ ਵਿਚ ਇਕ ਸਿੱਧੀ ਲਕੀਰ ਖਿਚ ਕੇ ਚਲਦਾ ਹੈ। ਨਿਰਸੰਦੇਹ ਇਸ ਲਕੀਰ ਦੀ ਕਸਵੱਟੀ ਗੁਰਮਤਿ ਸਿਧਾਂਤ ਹੀ ਹੈ। ਗੁਰਮਤਿ ਅਨੁਸਾਰ ਮਨੁਖ ਨੂੰ ਆਪਣੇ ਕੀਤੇ ਕਰਮਾਂ ਦਾ ਫਲ ਹਰ ਹਾਲਤ ਵਿਚ ਭੋਗਣਾ ਹੀ ਪੈਂਦਾ ਹੈ। ਇਸ ਲਈ ਉਸਨੂੰ ਇਸ ਲੋਕ ਵਿਚ ਵਿਚਰਦਿਆਂ ਦੂਰਦ੍ਰਿਸ਼ਟੀ ਨਾਲ ਅਜਿਹੇ ਕੰਮ ਹੀ ਕਰਨੇ ਚਾਹੀਦੇ ਹਨ, ਜਿਨ੍ਹਾਂ ਦੇ ਕਰਨ ਨਾਲ ਉਸਨੂੰ ਆਤਮ-ਸੁਖ ਪ੍ਰਾਪਤ ਹੋਵੇ।
ਇਸ ਪਉੜੀ ਵਿਚ ‘ਕੀਤਾ ਪਾਉਣਾ’, ‘ਪਾਸਾ ਸੁਟਣਾ’ ਆਦਿ ਵਰਗੇ ਲੋਕ ਕਥਨਾਂ ਸਮੇਤ ਚੌਪੜ/ਚੌਸਰ ਦੀ ਖੇਡ ਦੇ ਪ੍ਰਤੀਕ ਰਾਹੀਂ ਜੀਵਨ-ਖੇਡ ਨੂੰ ਸਪਸ਼ਟ ਅਤੇ ਪ੍ਰਭਾਵਸ਼ਾਲੀ ਰੂਪ ਵਿਚ ਪਰਗਟ ਕੀਤਾ ਗਿਆ ਹੈ, ਜਿਹੜਾ ਇਸਦੀ ਸੰਚਾਰ-ਯੋਗਤਾ ਵਿਚ ਵੀ ਅਸੀਮ ਵਾਧਾ ਕਰਦਾ ਹੈ।
ਪਉੜੀ ਦੀ ਅੰਤਮ ਤੁਕ ‘ਕਿਛੁ ਲਾਹੇ ਉਪਰਿ ਘਾਲੀਐ’ ਪ੍ਰੋਕਤੀ ਅਤੇ ਅਰਥ ਪੱਧਰੀ ਵਿਰਲਤਾ ਰਾਹੀਂ ਸਮੁੱਚੀ ਪਉੜੀ ਦਾ ਸਾਰ ਪੇਸ਼ ਕਰਕੇ ਵਿਸ਼ੇ ਦੀ ਅਭਿਵਿਅਕਤੀ ਨੂੰ ਹੋਰ ਤੀਬਰ ਕਰ ਜਾਂਦੀ ਹੈ।
ਇਸ ਪਉੜੀ ਦਾ ਮਾਤਰਾ ਵਿਧਾਨ ੧੬+੨+੧੪ ਹੈ। ਤੀਜੀ ਤੁਕ ਦੇ ਪੂਰਬ ਅੱਧ ਵਿਚ ੧੩ ਮਾਤਰਾਵਾਂ ਹੀ ਹਨ। ਪੰਜਵੀਂ ਤੁਕ ਵਿਚ ੧੬ ਮਾਤਰਾਵਾਂ ਹਨ।